ਵਿਨੋਦ ਕੁਮਾਰ ਸ਼ੁਕਲ

ਵਿਨੋਦ ਕੁਮਾਰ ਸ਼ੁਕਲ
ਜਨਮ(1937-01-01)1 ਜਨਵਰੀ 1937
ਰਾਜਨੰਦਗਾਂਵ, ਛੱਤੀਸਗੜ, ਭਾਰਤ
ਕਿੱਤਾਨਾਵਲਕਾਰ, ਕਵੀ
ਰਾਸ਼ਟਰੀਅਤਾਭਾਰਤੀ
ਸ਼ੈਲੀਆਧੁਨਿਕਵਾਦ
ਪ੍ਰਮੁੱਖ ਕੰਮਦੀਵਾਰ ਮੇਂ ਏਕ ਖਿੜਕੀ ਰਹਤੀ ਥੀ

ਵਿਨੋਦ ਕੁਮਾਰ ਸ਼ੁਕਲ (ਹਿੰਦੀ: विनोद कुमार शुक्ल) (ਜਨਮ 1 ਜਨਵਰੀ 1937) ਹਿੰਦੀ ਦੇ ਪ੍ਰਸਿੱਧ ਕਵੀ ਅਤੇ ਨਾਵਲਕਾਰ ਹਨ। 1979 ਵਿੱਚ ਨੌਕਰ ਕੀ ਕਮੀਜ ਨਾਮ ਦਾ ਉਨ੍ਹਾਂ ਦਾ ਨਾਵਲ ਆਇਆ ਸੀ ਜਿਸ ਉੱਤੇ ਫ਼ਿਲਮਕਾਰ ਮਨੀ ਕੌਲ ਨੇ ਇਸੇ ਨਾਮ ਨਾਲ ਫਿਲਮ ਵੀ ਬਣਾਈ। ਵਿਨੋਦ ਕੁਮਾਰ ਸ਼ੁਕਲ ਨੂੰ ਆਪਣੇ ਨਾਵਲ ਦੀਵਾਰ ਮੇਂ ਏਕ ਖਿੜਕੀ ਰਹਤੀ ਥੀ ਲਈ ਸਾਲ 1999 ਦਾ ਸਾਹਿਤ ਅਕਾਦਮੀ ਇਨਾਮ ਮਿਲ਼ ਚੁੱਕਾ ਹੈ। ਉਸ ਨੂੰ 59ਵੇਂ ਗਿਆਨਪੀਠ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਪੁਰਸਕਾਰ ਪ੍ਰਾਪਤ ਕਰਨ ਵਾਲ਼ਾ ਉਹ 12ਵਾਂ ਹਿੰਦੀ ਲੇਖਕ ਹੈ।

ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ, "ਵਿਨੋਦ ਕੁਮਾਰ ਸ਼ੁਕਲਾ ਛੱਤੀਸਗੜ੍ਹ ਰਾਜ ਦਾ ਪਹਿਲਾ ਲੇਖਕ ਬਣ ਨਿਬੜੇਗਾ। ਇਹ ਸਨਮਾਨ ਉਸ ਨੂੰ ਹਿੰਦੀ ਸਾਹਿਤ, ਰਚਨਾਤਮਕਤਾ ਅਤੇ ਵਿਲੱਖਣ ਲਿਖਣ ਸ਼ੈਲੀ ਵਿੱਚ ਉਸ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾ ਰਿਹਾ ਹੈ।"[1]

ਲਿਖਤਾਂ

  • ਨੌਕਰ ਕੀ ਕਮੀਜ (1979)
  • ਦੀਵਾਰ ਮੇਂ ਏਕ ਖਿੜਕੀ ਰਹਤੀ ਥੀ
  • ਹਰੀ ਘਾਸ ਕੀ ਛੱਪਰ ਵਾਲੀ ਝੋਪੜੀ
  • ਬੌਨਾ ਪਹਾੜ[2]

ਹਵਾਲੇ

  1. "Hindi Writer Vinod Kumar Shukla Selected For 59th Jnanpith Award". www.ndtv.com (in ਅੰਗਰੇਜ਼ੀ). Retrieved 2025-03-22.
  2. 'साहित्य की बौद्धिकता ख़तरे में है'
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya