ਵਿਨੋਦ ਖੰਨਾ
ਵਿਨੋਦ ਖੰਨਾ (6 ਅਕਤੂਬਰ 1946 – 27 ਅਪ੍ਰੈਲ 2017) ਇੱਕ ਭਾਰਤੀ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਸਨ। ਉਹ ਇੱਕ ਉੱਘੇ ਰਾਜਨੀਤੀਵਾਨ ਵੀ ਸਨ। ਉਹ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਦੇ ਮੈਂਬਰ ਸਨ। ਵਿਨੋਦ ਖੰਨਾ 1968 ਤੋਂ 2013 ਦੌਰਾਨ 141 ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਸਨ। 27 ਅਪ੍ਰੈਲ 2017[3] ਨੂੰ ਕੈਂਸਰ ਕਾਰਨ ਓਨ੍ਹਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜ਼ਿੰਦਗੀਖੰਨਾ ਦਾ ਜਨਮ 6 ਅਕਤੂਬਰ 1946 ਨੂੰ ਪੇਸ਼ਾਵਰ ਵਿਖੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਕਿਸ਼ਨਚੰਦ ਖੰਨਾ ਅਤੇ ਮਾਤਾ ਦਾ ਨਾਮ ਕਮਲਾ ਸੀ। ਉਸਦਾ ਪਿਤਾ ਇੱਕ ਵਪਾਰੀ ਸੀ।[4] ਉਸਦੀਆਂ ਤਿੰਨ ਭੈਣਾਂ ਅਤੇ ਇੱਕ ਭਰਾ ਹੈ। ਉਸਦੇ ਜਨਮ ਤੋਂ ਕੁਝ ਸਮਾਂ ਬਾਅਦ ਹੀ ਭਾਰਤ ਦੀ ਵੰਡ ਹੋ ਗਈ ਅਤੇ ਇਹ ਪਰਿਵਾਰ ਪੇਸ਼ਾਵਰ ਤੋਂ ਮੁੰਬਈ ਆ ਗਿਆ। ਖੰਨਾ ਨੇ ਮੁੰਬਈ ਦੇ ਸੇਂਟ ਮੈਰੀ ਸਕੂਲ ਵਿੱਚ ਜਾਣਾ ਸ਼ੁਰੂ ਕੀਤਾ ਅਤੇ ਫਿਰ ਉਹ ਦਿੱਲੀ ਦੇ ਸੇਂਟ ਜ਼ੇਵੀਅਰ ਹਾਈ ਸਕੂਲ ਵਿੱਚ ਦਾਖ਼ਲ ਹੋਇਆ। 1957 ਵਿੱਚ ਓਨ੍ਹਾਂ ਦਾ ਪਰਿਵਾਰ ਦਿੱਲੀ ਚਲਾ ਗਿਆ ਅਤੇ ਵਿਨੋਦ ਖੰਨਾ ਹੁਣ ਮਥੁਰਾ ਰੋਡ ਵਾਲੇ ਦਿੱਲੀ ਪਬਲਿਕ ਸਕੂਲ ਵਿੱਚ ਦਾਖ਼ਲ ਹੋਇਆ। ਫਿਰ ਦੁਬਾਰਾ ਪਰਿਵਾਰ ਨੂੰ 1960 ਵਿੱਚ ਮੁੰਬਈ ਜਾਣਾ ਪਿਆ ਅਤੇ ਫਿਰ ਉਸਨੂੰ ਨਾਸਿਕ ਨੇੜਲੇ ਦਿਓਲਾਲੀ ਵਿਖੇ ਬਣੇ ਬਰਨਜ਼ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ। ਬੋਰਡਿੰਗ ਸਕੂਲ ਵਿੱਚ ਪੜ੍ਹਦੇ ਸਮੇਂ ਖੰਨਾ ਨੇ "ਸੋਲਵਾਂ ਸਾਲ" ਅਤੇ "ਮੁਗ਼ਲ-ਏ-ਆਜ਼ਮ" ਕ੍ਰਿਤ ਵੇਖੇ ਅਤੇ ਉਸਨੂੰ ਇਹ ਬਹੁਤ ਹੀ ਚੰਗਾ ਲੱਗਿਆ। ਉਹ ਫਿਰ ਮੋਸ਼ਨ ਪਿਕਚਰਜ਼ ਵੱਲ ਰੂਚੀ ਰੱਖਣ ਲੱਗਾ। ਵਿਨੋਦ ਖੰਨਾ ਨੇ ਸਿਡਨਹਮ ਕਾਲਜ, ਮੁੰਬਈ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਫ਼ਿਲਮਾਂ
ਹਵਾਲੇ
ਬਾਹਰੀ ਕੜੀਆਂ![]() ਵਿਕੀਮੀਡੀਆ ਕਾਮਨਜ਼ ਉੱਤੇ Vinod Khanna ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia