ਵਿਲੀਅਮ ਜੋਨਜ਼ (ਭਾਸ਼ਾ ਸ਼ਾਸਤਰੀ)![]() ਸਰ ਵਿਲੀਅਮ ਜੋਨਜ (28 ਸਤੰਬਰ 1746 – 27 ਅਪਰੈਲ 1794), ਇੱਕ ਅੰਗਰੇਜ਼, ਪੂਰਬ ਦਾ ਪੰਡਿਤ, ਭਾਸ਼ਾ ਸ਼ਾਸਤਰੀ ਅਤੇ ਪ੍ਰਾਚੀਨ ਭਾਰਤ ਸੰਬੰਧੀ ਸਾਂਸਕ੍ਰਿਤਕ ਖੋਜਾਂ ਦਾ ਮੋਢੀ ਸੀ। ਉਹ ਖਾਸ਼ ਤੌਰ ਉੱਤੇ ਭਾਰਤ-ਯੂਰਪੀ ਦੇ ਆਪਸੀ ਰਿਸ਼ਤੇ ਦੇ ਪ੍ਰਭਾਵ ਲਈ ਜਾਣਿਆ ਜਾਂਦਾ ਸੀ। ਉਸਨੇ ਹੈਨਰੀ ਥਾਮਸ ਕੋਲਬਰੂਕ ਅਤੇ ਨਥੈਨੀਅਲ ਹੈਲਡ੍(Naithaniel Halhed)ਦੇ ਨਾਲ਼ ਮਿਲ ਕੇ ਬੰਗਾਲ ਦੀ ਏਸ਼ੀਆਟਿਕ ਸੁਸਾਇਟੀ ਦੀ ਸਥਾਪਨਾ ਕੀਤੀ ਅਤੇ 'ਏਸ਼ੀਆਟਿਕ ਰੀਸਰਚਜ਼' ਅਖਵਾਉਣ ਵਾਲਾ ਇੱਕ ਰੋਜ਼ਨਾਮਚਾ ਸ਼ੁਰੂ ਕੀਤਾ। ਜ਼ਿੰਦਗੀਵਿਲੀਅਮ ਜੋਨਜ ਦਾ ਜਨਮ ਲੰਡਨ ਵਿੱਚ 28 ਸਤੰਬਰ 1746 ਨੂੰ ਹੋਇਆ ਸੀ। ਹੈਰੋ ਅਤੇ ਆਕਸਫਰਡ ਵਿੱਚ ਸਿੱਖਿਆ ਪ੍ਰਾਪਤ ਕੀਤੀ। ਜਲਦੀ ਹੀ ਉਸਨੇ ਇਬਰਾਨੀ, ਫ਼ਾਰਸੀ, ਅਰਬੀ ਭਾਸ਼ਾ ਅਤੇ ਚੀਨੀ ਭਾਸ਼ਾਵਾਂ ਦਾ ਅਭਿਆਸ ਕਰ ਲਿਆ।[1] ਇਨ੍ਹਾਂ ਦੇ ਇਲਾਵਾ ਜਰਮਨ, ਇਤਾਵਲੀ, ਫ਼ਰਾਂਸੀਸੀ ਭਾਸ਼ਾ, ਸਪੇਨੀ ਅਤੇ ਪੁਰਤਗਾਲੀ ਭਾਸ਼ਾਵਾਂ ਉੱਤੇ ਵੀ ਉਸ ਦਾ ਅੱਛਾ ਅਧਿਕਾਰ ਸੀ। ਨਾਦਿਰਸ਼ਾਹ ਦੇ ਜੀਵਨਵ੍ਰਤ ਦਾ ਫ਼ਾਰਸੀ ਤੋਂ ਫ਼ਰਾਂਸੀਸੀ ਭਾਸ਼ਾ ਵਿੱਚ ਉਸ ਦਾ ਅਨੁਵਾਦ 1770 ਵਿੱਚ ਪ੍ਰਕਾਸ਼ਿਤ ਹੋਇਆ। 1771 ਵਿੱਚ ਉਸਨੇ ਫ਼ਾਰਸੀ ਵਿਆਕਰਨ ਉੱਤੇ ਇੱਕ ਕਿਤਾਬ ਲਿਖੀ। 1774 ਵਿੱਚ ਪੋਏਸਿਅਸ ਅਸਿਪਾਤੀਕਾ ਕੋਮੇਂਤੇਰਿਓਰਮ ਲਿਬਰੀਸੇੰਸ ਅਤੇ 1783 ਵਿੱਚ ਮੋਅੱਲਕਾਤ ਨਾਮਕ ਸੱਤ ਅਰਬੀ ਕਵਿਤਾਵਾਂ ਦਾ ਅਨੁਵਾਦ ਕੀਤਾ। ਫਿਰ ਉਸਨੇ ਪੂਰਬੀ ਸਾਹਿਤ, ਭਾਸ਼ਾ ਸ਼ਾਸਤਰ ਅਤੇ ਦਰਸ਼ਨ ਉੱਤੇ ਵੀ ਅਨੇਕ ਮਹੱਤਵਪੂਰਣ ਕਿਤਾਬਾਂ ਲਿਖੀਆਂ ਅਤੇ ਅਨੁਵਾਦ ਕੀਤੇ। ਵਿਦਵਤਾ ਦੇ ਯੋਗਦਾਨਅੱਜ ਦੇ ਸਮੇਂ ਵਿੱਚ ਜੋਨਜ਼ ਭਾਸ਼ਾ ਦੇ ਨਿਰੀਖਣ ਲਈ ਜਾਣਿਆ ਜਾਂਦਾ ਹੈ।ਉਸਨੇ ਏਸ਼ੀਆਟਿਕ ਸੁਸਾਇਟੀ ਨੂੰ ਦਿੱਤੀ ਤੀਜੇ ਵਰ੍ਹੇਗੰਢ ਭਾਸ਼ਣ(1786) ਵਿੱਚ ਇਹ ਸੁਝਾਅ ਦਿੱਤਾ ਕਿ ਸੰਸਕ੍ਰਿਤ, ਯੂਨਾਨੀ, ਅਤੇ ਲਾਤੀਨੀ ਭਾਸ਼ਾ ਕੋਲ ਇੱਕ ਆਮ ਜੜ੍ਹ ਹੈ, ਜੋ ਗੋਥਿਕ (Gothic) ਅਤੇ ਕੈੱਲਟਿਕ (Celtic) ਭਾਸ਼ਾਵਾਂ ਨਾਲ਼ ਫ਼ਾਰਸੀ ਦੇ ਮੁਕਾਬਲੇ ਜਿਆਦਾ ਸੰਬੰਧਿਤ ਹੋ ਸਕਦੀਆਂ ਹਨ।[2] ਭਾਵੇਂ ਇਸ ਨਿਰੁਪਣ ਨਾਲ਼ ਉਸ ਦਾ ਨਾਮ ਜਿਆਦਾਤਰ ਜੋੜਿਆ ਜਾਂਦਾ ਹੈ,ਪਰ ਇਸ ਬਣਾਉਣ ਵਾਲਾ ਉਹ ਪਹਿਲਾ ਵਿਆਕਤੀ ਨਹੀਂ ਸੀ। 16ਵੀਂ ਸਦੀ ਵਿੱਚ ਯੂਰਪੀਅਨ ਭਾਰਤ ਆਏ,ਜਿਹਨਾਂ ਨੇ ਭਾਰਤੀ-ਯੂਰਪੀ ਭਾਸ਼ਾਵਾਂ ਦੀਆਂ ਸਮਾਨਤਾਵਾਂ ਪ੍ਰਤੀ ਚੇਤੰਨ ਕੀਤਾ[3] ਅਤੇ ਛੇਤੀ ਹੀ 1653 ਵਿੱਚ ਵਾਨ ਬੋਕਸਹੋਰਨ(Van Boxhorn) ਨੇ ਮੂਲ ਭਾਸ਼ਾਵਾਂ(Sythian)-ਜਰਮਨੀ,ਰੋਮਨ,ਯੂਨਾਨੀ,ਬੈਲਟਿਕ,ਸਲਾਵੀ,ਕੈੱਲਟਿਕ ਅਤੇ ਇਰਾਨ ਲਈ ਪ੍ਰਸਤਾਵ ਪ੍ਰਕਾਸ਼ਿਤ ਕੀਤਾ।[4] ਫਿਰ ਵੀ,ਜੋਨਜ਼ ਏਸ਼ੀਆਟਿਕ ਸੁਸਾਇਟੀ ਤੋਂ ਪਹਿਲਾਂ ਹੋਏ,ਹਿੰਦੂਆਂ ਦੇ ਇਤਿਹਾਸ ਅਤੇ ਸਭਿਆਚਾਰ ਉੱਤੇ ਤੀਜੇ ਸਲਾਨਾ ਭਾਸ਼ਣ ਵਿਚ(ਜੋ 2 ਫ਼ਰਵਰੀ 1786 ਨੂੰ ਦਿੱਤਾ ਗਿਆ ਅਤੇ 1788 ਵਿੱਚ ਪ੍ਰਕਾਸ਼ਿਤ ਹੋਇਆ) ਇੱਕ ਮਸ਼ਹੂਰ ਭਾਸ਼ਾ-ਸ਼ਾਸਤਰੀ ਦੇ ਤੌਰ ਉੱਤੇ ਉਭਰ ਕੇ ਸਾਹਮਣੇ ਆਇਆ,ਜਿਸ ਵਿੱਚ 'ਤੁਲਨਾਤਮਕ ਭਾਸ਼ਾ ਵਿਗਿਆਨ' ਅਤੇ ਭਾਰਤੀ-ਯੂਰਪੀਅਨ ਪੜ੍ਹਾਈ ਦੀ ਸ਼ੁਰੂਆਤ ਦੇ ਹਵਾਲੇ ਮਿਲਦੇ ਹਨ।[5] ਪ੍ਰਸਿੱਧ ਸਭਿਆਚਾਰ ਵਿਚਵਿਲੀਅਮ ਜੋਨਜ਼, ਇੰਦਰਜੀਤ ਹਜ਼ਰਾ ਦੇ The Bioscope Man ਵਿੱਚ ਇੱਕ ਕਰੈਕਟਰ ਵਜੋਂ ਦਿਸਦਾ ਹੈ। ਹਵਾਲੇ
|
Portal di Ensiklopedia Dunia