ਵਿਲੀਅਮ ਬਟਲਰ ਯੇਟਸ
ਵਿਲੀਅਮ ਬਟਲਰ ਯੇਟਸ (ਅੰਗਰੇਜ਼ੀ: William Butler Yeats; 13 ਜੂਨ 1865 – 28 ਜਨਵਰੀ 1939) ਆਇਰਿਸ਼ ਕਵੀ ਅਤੇ 20ਵੀਂ ਸਦੀ ਦੀਆਂ ਸਿਰਕਢ ਸਖਸ਼ੀਅਤਾਂ ਵਿੱਚੋਂ ਇੱਕ ਸੀ। ਆਇਰਿਸ਼ ਅਤੇ ਬਰਤਾਨਵੀ ਸਾਹਿਤਕ ਸੰਸਥਾਵਾਂ ਉਹ ਥੰਮ ਸੀ। ਬਾਅਦ ਦੇ ਸਾਲਾਂ ਵਿੱਚ ਉਹਨੇ ਦੋ ਵਾਰ ਆਇਰਿਸ਼ ਸੀਨੇਟਰ ਵਜੋਂ ਸੇਵਾ ਕੀਤੀ। ਯੇਟਸ ਆਇਰਿਸ਼ ਸਾਹਿਤਕ ਸੁਰਜੀਤੀ ਦੇ ਪਿੱਛੇ ਇੱਕ ਪ੍ਰੇਰਨਾ ਸ਼ਕਤੀ ਸੀ ਅਤੇ, ਲੇਡੀ ਗਰੇਗਰੀ, ਐਡਵਰਡ ਮਾਰਟਿਨ, ਅਤੇ ਹੋਰ ਲੋਕਾਂ ਦੇ ਨਾਲ ਮਿਲ ਕੇ ਐਬੇ ਥੀਏਟਰ ਦੀ ਨੀਂਹ ਰੱਖੀ। ਉਹ ਇਸਦੇ ਆਰੰਭਕ ਸਾਲਾਂ ਦੇ ਦੌਰਾਨ ਉਸਦੇ ਮੁੱਖੀ ਵਜੋਂ ਸੇਵਾ ਕੀਤੀ ਹੈ। 1923 ਵਿੱਚ ਉਹ ਪਹਿਲਾ ਆਇਰਲੈਂਡ ਵਾਸੀ ਸੀ ਜਿਸਨੂੰ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1] ਜੀਵਨੀਮੁਢਲੇ ਸਾਲਅੰਗਰੇਜ਼-ਆਇਰਿਸ਼ ਮੂਲ ਦੇ,[2] ਵਿਲੀਅਮ ਬਟਲਰ ਯੇਟਸ ਦਾ ਜਨਮ ਕਾਊਂਟੀ ਡਬਲਿਨ, ਆਇਰਲੈਂਡ ਦੇ ਸੈਂਡੀਮਾਊਟ ਵਿੱਚ ਹੋਇਆ ਸੀ।[3] ਉਸ ਦਾ ਪਿਤਾ, ਜੌਹਨ ਬਟਲਰ ਯੇਟਸ (1839-1922), ਵਿਲੀਅਮਾਈਟ ਸਿਪਾਹੀ, ਲਿਨਨ ਵਪਾਰੀ, ਅਤੇ ਮਸ਼ਹੂਰ ਚਿੱਤਰਕਾਰ, ਜੇਰਵਿਸ ਯੇਟਸ (ਜਿਸਦੀ 1712 ਵਿੱਚ ਮੌਤ ਹੋਈ) ਦੇ ਖਾਨਦਾਨ ਵਿੱਚੋਂ ਸੀ।[4] ਜੇਰਵਿਸ ਦੇ ਪੋਤੇ ਅਤੇ ਵਿਲੀਅਮ ਦੇ ਲੱਕੜ-ਦਾਦਾ, ਬਿਨਯਾਮੀਨ ਯੇਟਸ ਨੇ 1773 ਵਿਚ[5] ਕਿਲਦਾਰ ਕਾਊਂਟੀ ਦੇ ਇੱਕ ਕੁਲੀਨ ਪਰਿਵਾਰ ਦੀ ਮੈਰੀ ਬਟਲਰ ਨਾਲ ਵਿਆਹ ਕਰਵਾ ਲਿਆ ਸੀ।[6][7] ਵਿਆਹ ਉਪਰੰਤ ਉਨ੍ਹਾਂ ਨੇ ਬਟਲਰ ਨੂੰ ਆਪਣਾ ਖਾਨਦਾਨੀ ਨਾਮ ਰੱਖ ਲਿਆ। ਹਵਾਲੇ
|
Portal di Ensiklopedia Dunia