ਵਿਸ਼ਨੂੰ ਸਖਾਰਾਮ ਖਾਂਡੇਕਰ![]() ਵਿਸ਼ਨੂੰ ਸਖਾਰਾਮ ਖਾਂਡੇਕਰ (11 ਜਨਵਰੀ 1898 - 2 ਸਤੰਬਰ 1976) ਮਹਾਰਾਸ਼ਟਰ, ਭਾਰਤ ਦਾ ਇੱਕ ਮਰਾਠੀ ਲੇਖਕ ਸੀ। ਉਹ ਪਹਿਲਾ ਮਰਾਠੀ ਲੇਖਕ ਸੀ ਜਿਸਨੇ ਨਾਮਵਰ ਗਿਆਨਪੀਠ ਅਵਾਰਡ ਜਿੱਤਿਆ ਸੀ।[1][2][3] ਅਰੰਭਕ ਜੀਵਨਖਾਂਡੇਕਰ ਦਾ ਜਨਮ 19 ਜਨਵਰੀ 1898 ਨੂੰ ਮਹਾਰਾਸ਼ਟਰ ਦੇ ਸਾਂਗਲੀ ਵਿੱਚ ਹੋਇਆ ਸੀ। ਉਸਦੇ ਪਿਤਾ ਸਾਂਗਲੀ ਰਿਆਸਤਾਂ ਵਿੱਚ ਮੁਨਸਿਫ ਸਨ। ਆਪਣੀ ਮੁਢਲੀ ਜ਼ਿੰਦਗੀ ਵਿਚ, ਉਹ ਫਿਲਮਾਂ ਵਿੱਚ ਅਦਾਕਾਰੀ ਵਿੱਚ ਦਿਲਚਸਪੀ ਲੈਂਦਾ ਸੀ ਅਤੇ ਸਕੂਲ ਦੇ ਦਿਨਾਂ ਵਿੱਚ ਵੱਖ ਵੱਖ ਨਾਟਕਾਂ ਦਾ ਮੰਚਨ ਕੀਤਾ ਸੀ।[4] 1913 ਵਿੱਚ ਆਪਣੀ ਦਸਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਖਾਂਡੇਕਰ ਪੁਣੇ ਦੇ ਫਰਗੂਸਨ ਕਾਲਜ ਵਿੱਚ ਦਾਖਲ ਹੋ ਗਿਆ।[4] ਪੇਸ਼ੇਵਰ ਅਤੇ ਸਾਹਿਤਕ ਜੀਵਨ1920 ਵਿਚ, ਖਾਂਡੇਕਰ ਨੇ ਮਹਾਰਾਸ਼ਟਰ ਦੇ ਕੋਂਕਣ ਖਿੱਤੇ ਦੇ ਮੌਜੂਦਾ ਸਿੰਧੁਦੂਰਗ ਜ਼ਿਲ੍ਹੇ ਵਿੱਚ ਇੱਕ ਛੋਟੇ ਜਿਹੇ ਕਸਬੇ ਸ਼ਿਰੋਦੇ ਵਿੱਚ ਸਕੂਲ ਅਧਿਆਪਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਸਨੇ 1938 ਤੱਕ ਉਸ ਸਕੂਲ ਵਿੱਚ ਕੰਮ ਕੀਤਾ. ਇੱਕ ਅਧਿਆਪਕ ਵਜੋਂ ਕੰਮ ਕਰਦਿਆਂ, ਖਾਂਡੇਕ ਨੇ ਆਪਣੇ ਖਾਲੀ ਸਮੇਂ ਵਿੱਚ ਮਰਾਠੀ ਸਾਹਿਤ ਦੀ ਵੱਖ ਵੱਖ ਰੂਪਾਂ ਵਿੱਚ ਸਿਰਜਨਾ ਕੀਤੀ। ਆਪਣੇ ਜੀਵਨ ਕਾਲ ਵਿਚ, ਉਸਨੇ ਸੋਲਾਂ ਨਾਵਲ, ਛੇ ਨਾਟਕ, ਲਗਭਗ 250 ਛੋਟੀਆਂ ਕਹਾਣੀਆਂ, 50 ਰੂਪਕ ਕਹਾਣੀਆਂ, 100 ਲੇਖ, ਅਤੇ 200 ਤੋਂ ਵੱਧ ਆਲੋਚਨਾ ਰਚਨਾਵਾਂ ਲਿਖੀਆਂ।[5] ਉਸਨੇ ਕੰਮ ਕੀਤਾ ਅਤੇ ਮਰਾਠੀ ਵਿਆਕਰਣ ਵਿੱਚ ਖੰਡੇਕਰੀ ਅਲੰਕਾਰ ਦੀ ਸਥਾਪਨਾ ਕੀਤੀ।[ਹਵਾਲਾ ਲੋੜੀਂਦਾ] ਸਨਮਾਨ ਅਤੇ ਇਨਾਮ1941 ਵਿਚ, ਖਾਂਡੇਕਰ ਨੂੰ ਸੋਲਾਪੁਰ ਵਿੱਚ ਸਾਲਾਨਾ ਮਰਾਠੀ ਸਾਹਿਤ ਸੰਮੇਲਨ (ਮਰਾਠੀ ਸਾਹਿਤ ਸੰਮੇਲਨ) ਦਾ ਪ੍ਰਧਾਨ ਚੁਣਿਆ ਗਿਆ। 1968 ਵਿਚ, ਭਾਰਤ ਸਰਕਾਰ ਨੇ ਉਸ ਦੀਆਂ ਸਾਹਿਤਕ ਪ੍ਰਾਪਤੀਆਂ ਦੇ ਸਨਮਾਨ ਵਿੱਚ ਉਸ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ।[6] ਦੋ ਸਾਲ ਬਾਅਦ, ਉਸ ਨੂੰ ਭਾਰਤੀ ਸਾਹਿਤ ਅਕਾਦਮੀ ਦੀ ਸਾਹਿਤ ਅਕਾਦਮੀ ਫੈਲੋਸ਼ਿਪ ਨਾਲ ਵੀ ਸਨਮਾਨਿਤ ਕੀਤਾ ਗਿਆ। 1974 ਵਿੱਚ, ਉਸਨੂੰ ਉਸਦੇ ਨਾਵਲ ਯਯਾਤੀ ਲਈ ਦੇਸ਼ ਦਾ ਸਭ ਤੋਂ ਉੱਚ ਸਾਹਿਤਕ ਮਾਨਤਾ ਗਿਆਨਪੀਠ ਪੁਰਸਕਾਰ ਦਿੱਤਾ ਗਿਆ।[2][3] ਮਹਾਰਾਸ਼ਟਰ ਦੇ ਕੋਲਹਾਪੁਰ ਵਿਖੇ ਸ਼ਿਵਾਜੀ ਯੂਨੀਵਰਸਿਟੀ ਨੇ ਉਸ ਨੂੰ ਡੀ. ਲਿਟ ਦੀ ਆਨਰੇਰੀ ਡਿਗਰੀ ਦਿੱਤੀ। 1998 ਵਿਚ, ਭਾਰਤ ਸਰਕਾਰ ਨੇ ਉਸ ਦੇ ਸਨਮਾਨ ਵਿੱਚ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ। ਮੁੱਖ ਸਾਹਿਤਕ ਕੰਮਖਾਂਡੇਕਰ ਦੇ ਨਾਵਲ ਯਯਾਤੀ ਨੂੰ ਤਿੰਨ ਵੱਕਾਰੀ ਪੁਰਸਕਾਰ ਮਿਲੇ: ਮਹਾਰਾਸ਼ਟਰ ਸਟੇਟ ਅਵਾਰਡ (1960), ਸਾਹਿਤ ਅਕਾਦਮੀ ਅਵਾਰਡ (1960), ਅਤੇ ਗਿਆਨਪੀਠ ਅਵਾਰਡ (1974)।[2][5] ਹਵਾਲੇ
|
Portal di Ensiklopedia Dunia