ਵਿਸ਼ਵ ਡੋਪਿੰਗ ਵਿਰੋਧ ਸੰਸਥਾ
ਵਿਸ਼ਵ ਡੋਪਿੰਗ ਵਿਰੋਧ ਸੰਸਥਾ (ਵਾਡਾ ਅੰਗਰੇਜ਼ੀ WADA) ਅੰਤਰਰਾਸ਼ਟਰੀ ਖੇਡਾਂ ਵਿੱਚ ਨਸ਼ੇ ਦੇ ਵਧਦੇ ਰੁਝਾਨ ਨੂੰ ਰੋਕਣ ਲਈ ਬਣਾਈ ਗਈ ਇੱਕ ਵਿਸ਼ਵ ਪੱਧਰੀ ਆਜ਼ਾਦ ਸੰਸਥਾ ਹੈ। ਅੰਤਰਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਵਲੋਂ ਇਸ ਦੀ ਸਥਾਪਨਾ 10 ਨਵੰਬਰ 1999 ਨੂੰ ਸਵਿਟਜਰਲੈਂਡ ਦੇ ਲੁਸੇਨ ਸ਼ਹਿਰ ਵਿੱਚ ਕੀਤੀ ਗਈ ਸੀ ਜਿਸ ਦਾ ਮੁੱਖ ਦਫ਼ਤਰ ਕੈਨੇਡਾ ਦੇ ਮਾਂਟਰੀਆਲ ਸ਼ਹਿਰ ਵਿੱਚ ਹੈ। ਪਿਛਲੇ ਕੁਝ ਸਾਲਾਂ ਵਿੱਚ ਵਾਡਾ ਖੇਡਾਂ ਵਿੱਚ ਡਰੱਗਜ਼ ਦੇ ਵਧਦੀ ਵਰਤੋਂ ਨੂੰ ਲੈ ਕੇ ਕਾਫ਼ੀ ਸਰਗਰਮ ਹੈ। ਵਾਡਾ ਦੇ ਜਨਵਰੀ 2009 ਤੋਂ ਲਾਗੂ ਨਵੇਂ ਕਾਨੂੰਨ ਦਾ ਨਵਾਂ ਨਿਯਮ, ਜਿਸ ਵਿੱਚ ਕਿਹਾ ਗਿਆ ਹੈ ਕਿ ਮੈਚ ਤੋਂ ਇਲਾਵਾ ਬਾਕੀ ਵਿਹਲੇ ਸਮੇਂ ਵਿੱਚ ਡੋਪ ਟੈਸਟ ਲਈ ਖਿਡਾਰੀਆਂ ਨੂੰ ਇਹ ਦੱਸਣਾ ਪਵੇਗਾ ਕਿ ਉਹ ਕਿੱਥੇ ਹਨ। ਇਸ ਦੇ ਤਹਿਤ ਨਿਯਮਾਂ ‘ਤੇ ਵਿਸ਼ਵ ਦੇ ਕਈ ਵੱਡੇ ਖਿਡਾਰੀਆਂ ਨੇ ਸਵਾਲ ਵੀ ਉਠਾਏ ਹਨ।[1] ਮੁੱਖ ਕੰਮ
ਖੇਡ ਮੁਕਾਬਲੇਵਰਲਡ ਐਂਟੀ ਡੋਪਿੰਗ ਕੋਡ ਦੀ ਵਰਤੋਂ ਪਹਿਲੀ ਵਾਰ 2004 ਵਿੱਚ ਏਂਥਸਜ਼ ਉਲੰਪਿਕ ਖੇਡਾਂ ਵਿੱਚ ਕੀਤੀ ਗਈ ਸੀ। ਵਿਸ਼ਵ ਦੀਆਂ ਲਗਭਗ 600 ਖੇਡ ਸੰਸਥਾਵਾਂ ਨੇ ਡਰੱਗਜ਼ ਨਾਲ ਜੁੜੇ ਇਸ ਦੇ ਕਾਨੂੰਨਾਂ ਨੂੰ ਮੰਨਿਆ ਹੈ। ਹੁਣ ਦੁਨੀਆ ਪਰ ਵਿੱਚ ਵਾਡਾ ਵਲੋਂ ਮਾਨਤਾ ਪ੍ਰਾਪਤ 35 ਲੈਬਾਰਟਰੀਆਂ ਹਨ, ਜਿਥੇ ਡਰੱਗਜ਼ ਦੀ ਵਰਤੋਂ ਕਰਨ ਵਾਲੇ ਦੇ ਨਮੂਨਿਆਂ ਦੀ ਜਾਂਚ ਅਤੇ ਰੋਕਣ ਦੇ ਲਈ ਖੋਜ ਹੁੰਦੀ ਹੈ। ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਵੀ ਵਾਡਾ ਤੋਂ ਮਾਨਤਾ ਪ੍ਰਾਪਤ ਇੱਕ ਲੈਬਾਰਟਰੀ ਹੈ। ਇਹ ਵਿਸ਼ਵ ਦੀ 34ਵੀਂ ਲੈਬਾਰਟਰੀ ਹੈ। ਹਵਾਲੇ
|
Portal di Ensiklopedia Dunia