ਵਿਸ਼ਾਕਾ ਹਰੀ
ਵਿਸ਼ਾਕਾ ਹਰੀ ਇੱਕ ਕਾਰਨਾਟਿਕ ਸੰਗੀਤਕਾਰ ਅਤੇ ਹਰੀਕਥਾ ਖੋਜਕਾਰ ਹੈ, ਇਸ ਤੋਂ ਇਲਾਵਾ ਉਸਨੂੰ ਕਥਾਕਲਾਸ਼ੇਪਮ ਸੁਣਾਉਣ ਵਜੋਂ ਜਾਣਿਆ ਜਾਂਦਾ ਹੈ। ਉਹ ਸਿੱਖਿਆ ਦੁਆਰਾ ਇੱਕ ਚਾਰਟਰਡ ਅਕਾਉਂਟੈਂਟ ਹੈ। ਸ਼ੁਰੂਆਤੀ ਦਿਨਵਿਸ਼ਾਕਾ ਹਰੀ ਨੇ ਮਹਾਨ ਕਾਰਨਾਟਿਕ ਵਾਇਲਨਿਸਟ, ਪਦਮ ਵਿਭੂਸ਼ਨ ਸ੍ਰੀ ਲਾਲਗੁੜੀ ਜਯਾਰਾਮਨ ਤੋਂ ਕਾਰਨਾਟਿਕ ਸੰਗੀਤ ਸਿੱਖਿਆ। ਉਸ ਦਾ ਅਧਿਆਤਮਿਕ ਗੁਰੂ ਅਤੇ ਸਹੁਰਾ ਸ਼੍ਰੀ ਸ਼੍ਰੀ ਕ੍ਰਿਸ਼ਨ ਪ੍ਰੇਮੀ ਸਵਾਮੀਗਲ (ਸ੍ਰੀ ਸ਼੍ਰੀ ਅੰਨਾ) ਹਨ।[1][2] ਉਸਨੇ ਹਰੀਕਥਾ ਦੀ ਕਲਾ ਆਪਣੇ ਪਤੀ ਤਜ਼ਰਬੇਕਾਰ ਹਰੀਕਥਾਕਾਰ ਸ਼੍ਰੀ ਹਰੀਜੀ ਤੋਂ ਸਿੱਖੀ, ਜੋ ਕਿ ਤਾਮਿਲ, ਅੰਗਰੇਜ਼ੀ ਅਤੇ ਹਿੰਦੀ ਵਿੱਚ ਭਾਸ਼ਣ ਦਿੰਦੇ ਹਨ। ਸੰਗੀਤਕ ਕੈਰੀਅਰਵਿਸ਼ਾਕਾ ਹਰੀ ਨੇ 2006 ਤੋਂ ਚੇਨਈ ਸੰਗੀਤਕ ਸੀਜ਼ਨ ਦੌਰਾਨ ਕਈ ਸਭਾਵਾਂ ਵਿੱਚ ਪ੍ਰਦਰਸ਼ਨ ਕੀਤਾ ਹੈ। ਵਿਸ਼ਾਕਾ ਹਰੀ ਕਦੀ-ਕਦੀ ਆਪਣੇ ਪਤੀ ਸ਼੍ਰੀ ਹਰੀ (ਪਰਨੂਰ ਮਹਾਤਮਾ ਕ੍ਰਿਸ਼ਨ ਪ੍ਰੇਮੀ ਅੰਨਾ ਦੇ ਪੁੱਤਰ) ਨਾਲ ਕੰਮ ਕਰਦੀ ਹੈ, ਜੋ ਉਸਦੇ ਅੰਗਰੇਜ਼ੀ ਸਾਹਿਤਕ ਪਿਛੋਕੜ ਦੀ ਵਰਤੋਂ ਕਰਦੇ ਹਨ, ਜੋ ਉਸਦੇ ਕਥਕਲਾਕਸ਼ੇਪਮ ਪ੍ਰਦਰਸ਼ਨ ਲਈ ਪੂਰਕ ਹੈ। ਉਸਦਾ ਭਰਾ, ਸਾਕੇਥਰਮਨ, ਸ਼੍ਰੀ ਲਾਲਗੁੜੀ ਜਯਾਰਾਮਨ ਦਾ ਸ਼ਾਗਿਰਦ, ਭਾਰਤ ਦੇ ਇੱਕ ਪ੍ਰਮੁੱਖ ਕਰਨਾਟਿਕ ਸੰਗੀਤਕਾਰ ਹੈ। ਆਲ ਇੰਡੀਆ ਰੇਡੀਓ ਦੀ ਇੱਕ ਕਲਾਕਾਰ ਹੋਣ ਵਜੋਂ ਵਿਸ਼ਾਕਾ ਨੇ ਵਿਦੇਸ਼ਾਂ ਵਿੱਚ ਭਾਸ਼ਣ ਅਤੇ ਸਮਾਰੋਹ ਦਿੱਤੇ ਹਨ। ਵਿਸ਼ਾਕਾ ਹਰੀ ਨੇ ਉੱਘੇ ਡਾਂਸਰ, ਪ੍ਰੋਫੈਸਰ ਸੁਧਰਾਣੀ ਰਘੂਪਤੀ ਤੋਂ ਭਰਥਾ ਨਾਟਿਅਮ ਸਿੱਖਿਆ।[2] ਸ਼੍ਰੀਮਤੀ ਵਿਸ਼ਾਕਾ ਸ਼੍ਰੀਮਦ ਰਮਾਇਣਮ, ਸ੍ਰੀਮਦ ਭਾਗਵਥਮ ਅਤੇ ਸਕੰਦ ਪੁਰਾਣਮ ਦੇ ਅਧਾਰ ਤੇ ਵੱਖ ਵੱਖ ਵਿਸ਼ਿਆਂ ਤੇ ਹਰਿਕਥਾ ਕਰਦੇ ਹਨ। ਉਨ੍ਹਾਂ ਨੇ ਸ਼੍ਰੀਸ੍ਰੀਆਨਾ ਦੀਆਂ ਰਚਨਾਵਾਂ ਜਿਵੇਂ ਕਿ: ਸ਼੍ਰੀ ਵੈਸ਼ਨਵ ਸੰਧੀ; ਸ਼੍ਰੀ ਬ੍ਰਿੰਦਾਵਾਨ ਮਹਾਤਮਯਮ; ਦਿਵਿਆ ਦੇਸਾ ਵੈਭਵਮ; ਹਰਿਕਥਾ ਅਮ੍ਰਿਤ ਲਹਾਰੀ; ਸ੍ਰੀ ਭਕਥਪੁਰੀਸ਼ਾ ਸਟੈਵਮ; ਸਤੀ ਵਿਜਯਾਮ, ਸ਼ਤਕਮਸ ਅਤੇ ਕੀਰਤਨਸ ਤੇ ਵੀ ਪ੍ਰਦਰ੍ਸ਼ਨ ਕੀਤਾ ਹੈ। ਅਵਾਰਡ ਅਤੇ ਮਾਨਤਾਉਸਨੇ ਹਰੀਕਥਾ ਅਤੇ ਕਾਰਨਾਟਿਕ ਸੰਗੀਤ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਬਹੁਤ ਸਾਰੇ ਇਨਾਮ ਅਤੇ ਪੁਰਸਕਾਰ ਹਾਸਿਲ ਕੀਤੇ ਹਨ. ] *
ਜੋ ਪ੍ਰਤਿਧਵਨੀ ਜਾਂ 'ਤਿਆਗਾਰਾਜ ਸਵਾਮੀ ਦੀ ਗੂੰਜ' ਉਸਦੇ ਅਧਿਆਤਮਿਕ ਗੁਰੂ ਅਤੇ ਸਹੁਰਾ ਸ਼੍ਰੀ ਕ੍ਰਿਸ਼ਨ ਪ੍ਰੀਮੀ ਸਵਾਮੀਗਲ ਦੇ ਹੱਥਾਂ ਤੋਂ ਮਿਲਿਆ ਸੀ।[3]
ਉਹ ਭਾਰਤ ਦੇ ਸੱਤ ਸਤਿਕਾਰਤ ਮਹਿਲਾ ਕਲਾਕਾਰਾਂ ਵਿਚੋਂ ਇੱਕ ਹੈ।[4]
ਹਵਾਲੇ
|
Portal di Ensiklopedia Dunia