ਵਿੱਦਿਆ ਬਾਲਨ
ਵਿੱਦਿਆ ਬਾਲਨ (IPA: [ʋɪd̪jaː baːlən]; ਤਮਿਲ਼: வித்யா பாலன், ਮਲਿਆਲਮ: വിദ്യാ ബാലൻ, ਮਰਾਠੀ: विद्या बालन, ਹਿੰਦੀ: विद्या बालन, ਅੰਗ੍ਰੇਜ਼ੀ: Vidya Balan; ਜਨਮ 1 ਜਨਵਰੀ 1978) ਇੱਕ ਭਾਰਤੀ ਅਦਾਕਾਰਾ ਹੈ ਜਿਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਬਾਲੀਵੁੱਡ ਵਿੱਚ ਕੀਤੀ। ਹਿੰਦੀ ਸਿਨੇਮਾ ਵਿੱਚ ਔਰਤ ਪ੍ਰਧਾਨ ਫ਼ਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਦੇ ਨਾਲ ਔਰਤਾਂ ਦੇ ਚਿੱਤਰਣ ਵਿੱਚ ਬਦਲਾਅ ਲਈ ਜਾਣੀ ਜਾਂਦੀ ਵਿਦਿਆ ਨੇ ਰਾਸ਼ਟਰੀ ਫ਼ਿਲਮ ਪੁਰਸਕਾਰ ਅਤੇ ਛੇ ਫ਼ਿਲਮਫ਼ੇਅਰ ਪੁਰਸਕਾਰ ਪ੍ਰਾਪਤ ਕੀਤੇ ਹਨ। ਉਸ ਨੂੰ 2014 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਨਾਲ਼ ਸਨਮਾਨਿਤ ਕੀਤਾ ਸੀ। ਵਿਦਿਆ ਛੋਟੀ ਉਮਰ ਤੋਂ ਹੀ ਫ਼ਿਲਮਾਂ ਵਿੱਚ ਕਰੀਅਰ ਬਣਾਉਣ ਦੀ ਇੱਛਾ ਰੱਖਦੀ ਸੀ ਅਤੇ 1995 ਦੀ ਸੀਟਕਾਮ ਹਮ ਪੰਚ ਵਿੱਚ ਉਸਦੀ ਪਹਿਲੀ ਅਦਾਕਾਰੀ ਸੀ। ਉਸਨੇ ਮੁੰਬਈ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਅਤੇ ਇਸਦੇ ਨਾਲ ਹੀ ਫਿਲਮ ਵਿੱਚ ਕਰੀਅਰ ਸ਼ੁਰੂ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਉਹ ਅਸਫਲ ਰਹੀ। ਬਾਅਦ ਵਿੱਚ ਉਸਨੇ ਟੈਲੀਵੀਜਨ ਵਿਗਿਆਪਨ ਅਤੇ ਸੰਗੀਤ ਵਿਡੀਓਜ਼ ਵਿੱਚ ਪ੍ਰਦਰਸ਼ਨ ਕੀਤਾ। 2003 ਵਿੱਚ ਉਸਨੇ ਸੁਤੰਤਰ ਬੰਗਾਲੀ ਨਾਟਕ ਭਲੋ ਥੀਕੋ ਵਿੱਚ ਅਭਿਨੈ ਕਰਕੇ ਫਿਲਮਾਂ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ ਵਿਦਿਆ ਨੇ ਆਪਣੀ ਪਹਿਲੀ ਹਿੰਦੀ ਡਰਾਮਾ ਫਿਲਮ, ਪਰਿਣੀਤਾ ਲਈ ਪ੍ਰਸੰਸਾ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਚੋਟੀ ਦੀ ਕਮਾਈ ਕਰਨ ਵਾਲੀ ਕਾਮੇਡੀ ਫਿਲਮ ਲਗੇ ਰਹੋ ਮੁੰਨਾ ਭਾਈ (2006) ਵਿੱਚ ਮੋਹਰੀ ਭੂਮਿਕਾ ਨਿਭਾਈ। ਇਸ ਸਫਲਤਾ ਦੇ ਬਾਅਦ ਰੋਮਾਂਟਿਕ ਕਾਮੇਡੀਜ਼ ਹੇਅ ਬੇਬੀ (2007) ਅਤੇ ਕਿਸਮਤ ਕਨੈਕਸ਼ਨ (2008) ਵਿੱਚ ਭੂਮਿਕਾਵਾਂ ਆਈਆਂ ਜਿਨ੍ਹਾਂ ਨੂੰ ਨਕਾਰਾਤਮਕ ਸਮੀਖਿਆਵਾਂ ਮਿਲੀਆਂ। ਵਿਦਿਆ ਨੇ 2009 ਦੀ ਡਰਾਮਾ ਫਿਲਮ ਪਾ, 2010 ਦੀ ਬਲੈਕ ਕਾਮੇਡੀ ਇਸ਼ਕੀਆ, 2011 ਦੀ ਅਰਧ-ਜੀਵਨੀ ਸੰਬੰਧੀ ਥ੍ਰਿਲਰ ਨੋ ਵਨ ਕਿਲਡ ਜੇਸਿਕਾ, 2011 ਦੀ ਬਾਇਓਪਿਕ ਦਿ ਡਰਟੀ ਪਿਕਚਰ, ਅਤੇ 2012 ਦੀ ਥ੍ਰਿਲਰ ਕਾਹਨੀ, ਵਿੱਚ ਲਗਾਤਾਰ ਪੰਜ ਭੂਮਿਕਾਵਾਂ ਨਿਭਾਉਂਦਿਆਂ ਆਪਣੇ ਆਪ ਨੂੰ ਸਥਾਪਤ ਕੀਤਾ ਅਤੇ ਫਿਲਮ ਹਰੇਕ ਲਈ ਕਈ ਪੁਰਸਕਾਰ ਜਿੱਤੇ। ਇਸ ਤੋਂ ਬਾਅਦ ਉਸਦੀਆਂ ਕਈ ਫਿਲਮਾਂ ਨੇ ਬਾਕਸ ਆਫਿਸ 'ਤੇ ਖਰਾਬ ਪਰਦਰਸ਼ਨ ਕੀਤਾ, ਹਾਲਾਂਕਿ ਕਾਹਨੀ 2: ਦੁਰਗਾ ਰਾਣੀ ਸਿੰਘ (2016) ਵਿੱਚ ਉਸ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਗਈ ਸੀ। ਉਸਨੇ ਤੁਮਹਾਰੀ ਸੁਲੂ (2017) ਵਿੱਚ ਇੱਕ ਰੇਡੀਓ ਜੋਕੀ ਦਾ ਕਿਰਦਾਰ ਨਿਭਾਇਆ, ਜੋ ਕਿ ਇੱਕ ਸਫਲ ਫਿਲਮ ਸੀ। 2019 ਵਿੱਚ ਉਹ ਫ਼ਿਲਮ ਮਿਸ਼ਨ ਮੰਗਲ ਵਿੱਚ ਇੱਕ ਵਿਗਿਆਨੀ ਦੇ ਰੂਪ ਵਿੱਚ ਆਈ ਜੋ ਉਸਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਹੈ। ਵਿਦਿਆ ਮਨੁੱਖਤਾਵਾਦੀ ਕਾਰਨਾਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਔਰਤਾਂ ਦੇ ਸ਼ਕਤੀਕਰਨ ਦਾ ਸਮਰਥਨ ਕਰਦੀ ਹੈ। ਉਹ ਇੰਡੀਅਨ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਦੀ ਮੈਂਬਰ ਹੈ ਅਤੇ ਇੱਕ ਰੇਡੀਓ ਸ਼ੋਅ ਦੀ ਮੇਜ਼ਬਾਨੀ ਕਰਦੀ ਹੈ। ਸ਼ੁਰੂਆਤ ਵਿੱਚ ਉਸਦੇ ਭਾਰ ਅਤੇ ਪਹਿਰਾਵੇ ਦੀ ਆਲੋਚਨਾ ਕੀਤੀ, ਪਰ ਬਾਅਦ ਵਿੱਚ ਉਸ ਨੂੰ ਗੈਰ ਰਵਾਇਤੀ ਹੋਣ ਲਈ ਮੀਡੀਆ ਦੀ ਕਾਫ਼ੀ ਕਵਰੇਜ ਮਿਲੀ। ਵਿਦਿਆ ਦਾ ਵਿਆਹ ਫ਼ਿਲਮ ਨਿਰਮਾਤਾ ਸਿਧਾਰਥ ਰਾਏ ਕਪੂਰ ਨਾਲ਼ ਹੋਇਆ ਹੈ। ਮੁੱਢਲਾ ਜੀਵਨ ਅਤੇ ਸੰਘਰਸ਼ਵਿੱਦਿਆ ਬਾਲਨ ਦਾ ਜਨਮ 1 ਜਨਵਰੀ 1979 ਨੂੰ ਮੁੰਬਈ ਵਿਖੇ,[2] ਤਮਿਲ਼ ਮੂਲ ਦੇ ਮਾਪਿਆਂ ਵਿੱਚ ਹੋਇਆ ਸੀ।[3] ਉਸ ਦੇ ਪਿਤਾ, ਪੀ. ਆਰ. ਬਾਲਨ, ਡਿਜੀਕੇਬਲ ਦੇ ਕਾਰਜਕਾਰੀ ਉਪ-ਪ੍ਰਧਾਨ ਹਨ[4] ਅਤੇ ਉਸਦੀ ਮਾਤਾ, ਸਰਸ੍ਵਤੀ ਬਾਲਨ, ਇੱਕ ਘਰੇਲੂ ਔਰਤ ਹੈ।[5][6] ਉਸਦੇ ਅਨੁਸਾਰ, ਉਹ ਘਰ ਵਿੱਚ ਤਮਿਲ਼ ਅਤੇ ਮਲਿਆਲਮ ਦੋਨੋਂ ਬੋਲਦੇ ਹਨ।[7] ਉਸਦੀ ਵੱਡੀ ਭੈਣ, ਪ੍ਰਿਆ ਬਾਲਨ, ਵਿੱਗਿਆਪਨ ਵਿੱਚ ਕੰਮ ਕਰਦੀ ਹੈ।[5] ਵਿਦਿਆ ਬਾਲਨ ਦੀ ਵੱਡੀ ਭੈਣ, ਪ੍ਰਿਯਾ ਬਾਲਨ, ਇਸ਼ਤਿਹਾਰਬਾਜ਼ੀ ਦੇ ਖੇਤਰ ਵਿੱਚ ਕੰਮ ਕਰਦੀ ਹੈ[5] ਅਤੇ ਉਸਦੀ ਦੂਜੀ ਚਚੇਰੀ ਭੈਣ, ਪ੍ਰਿਯਾਮਨੀ, ਵੀ ਭਾਰਤੀ ਅਭਿਨੇਤ੍ਰੀ ਹੈ।[8][9] ਫ਼ਿਲਮਾਂਇਸ ਦੀਆਂ ਕੁਝ ਮਸ਼ਹੂਰ ਫ਼ਿਲਮਾਂ:
ਹਵਾਲੇ
|
Portal di Ensiklopedia Dunia