ਵੀਣਾ ਮਜੂਮਦਾਰ![]() ਡਾ ਵੀਣਾ ਮਜੂਮਦਾਰ (28 ਮਾਰਚ 1927 – 30 ਮਈ 2013) ਇੱਕ ਭਾਰਤੀ ਅਕਾਦਮਿਕ, ਖੱਬੇ-ਪੱਖੀ ਕਾਰਕੁਨ ਅਤੇ ਨਾਰੀਵਾਦੀ ਸੀ। ਭਾਰਤ ਵਿੱਚ ਔਰਤਾਂ ਦੇ ਅਧਿਐਨਾਂ ਵਿੱਚ ਪਾਇਨੀਅਰ, ਉਹ ਭਾਰਤੀ ਮਹਿਲਾ ਅੰਦੋਲਨ ਦੀ ਇੱਕ ਪ੍ਰਮੁੱਖ ਹਸਤੀ ਸੀ। ਉਹ ਔਰਤਾਂ ਦੇ ਅਧਿਐਨਾਂ ਵਿੱਚ ਵਿਦਵਤਾਪੂਰਣ ਖੋਜ ਦੇ ਨਾਲ ਸਰਗਰਮੀ ਨੂੰ ਜੋੜਨ ਵਾਲੀ ਪਹਿਲੀਆਂ ਮਹਿਲਾ ਅਕਾਦਮਿਸ਼ਨਾਂ ਵਿੱਚੋਂ ਇੱਕ ਸੀ। ਉਹ ਭਾਰਤ ਵਿੱਚ ਔਰਤਾਂ ਦੀ ਸਥਿਤੀ ਬਾਰੇ ਪਹਿਲੀ ਕਮੇਟੀ ਦੀ ਸਕੱਤਰ ਸੀ ਜਿਸ ਨੇ ਦੇਸ਼ ਵਿੱਚ ਔਰਤਾਂ ਦੀ ਹਾਲਤ ਬਾਰੇ, ਬਰਾਬਰੀ ਵੱਲ (1974) ਨਾਮ ਦੀ ਪਹਿਲੀ ਰਿਪੋਰਟ ਪੇਸ਼ ਕੀਤੀ ਸੀ।[1][2] ਉਹ ਭਾਰਤੀ ਸਮਾਜਿਕ ਵਿਗਿਆਨ ਖੋਜ (ਆਈਸੀਐਸਆਰ) ਦੇ ਅਧੀਨ 1980 ਵਿੱਚ ਸਥਾਪਤ ਕੀਤੀ ਗਈ ਇੱਕ ਖੁਦਮੁਖਤਿਆਰ ਸੰਸਥਾ ਸੈਂਟਰ ਫੌਰ ਵਮੈਨਸ ਡਿਵੈਲਪਮੈਂਟ ਸਟੱਡੀਜ਼ (ਸੀ ਡਬਲਿਊਡੀਐਸ) ਦੀ ਸੰਸਥਾਪਕ ਨਿਰਦੇਸ਼ਕ ਸੀ। ਉਹ ਸੈਂਟਰ ਫੌਰ ਵਮੈਨਸ ਡਿਵੈਲਪਮੈਂਟ ਸਟੱਡੀਜ਼, ਦਿੱਲੀ ਵਿੱਚ ਇੱਕ ਰਾਸ਼ਟਰੀ ਖੋਜ ਪ੍ਰੋਫੈਸਰ ਸੀ। ਮੁੱਢਲਾ ਜੀਵਨ ਅਤੇ ਸਿੱਖਿਆਵੀਣਾ ਮਜੂਮਦਾਰ ਦਾ ਜਨਮ ਕੋਲਕਾਤਾ ਵਿੱਚ ਇੱਕ ਮੱਧ-ਵਰਗ ਬੰਗਾਲੀ ਪਰਿਵਾਰ ਵਿੱਚ ਹੋਇਆ ਸੀ। ਉਹ ਪੰਜ ਬੱਚਿਆਂ, ਤਿੰਨ ਲੜਕੇ ਅਤੇ ਦੋ ਲੜਕੀਆਂ ਵਿਚੋਂ ਸਭ ਤੋਂ ਛੋਟੀ ਸੀ। ਉਸ ਦੇ ਪਿਤਾ ਪ੍ਰਕਾਸ਼ ਮਜੂਮਦਾਰ ਇੱਕ ਇੰਜੀਨੀਅਰ ਸਨ। ਪ੍ਰਸਿੱਧ ਇਤਿਹਾਸਕਾਰ ਆਰ ਸੀ ਮਜੂਮਦਾਰ (1888-1980) ਉਸਦਾ ਚਾਚਾ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ ਸੇਂਟ ਜੌਹਨ ਦੇ ਡਿਓਕਸ਼ਨ ਗਰਲਜ਼ ਹਾਈ ਸਕੂਲ, ਕੋਲਕਾਤਾ ਤੋਂ ਕੀਤੀ, ਫਿਰ ਵਿਮੈਨਜ਼ ਕਾਲਜ, ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਕਲਕੱਤਾ ਯੂਨੀਵਰਸਿਟੀ ਦੇ ਅਸੂਤੋਸ਼ ਕਾਲਜ ਪੜ੍ਹੀ, ਜਿੱਥੇ ਉਹ ਆਸ਼ੂਤੋਸ਼ ਕਾਲਜ ਗਰਲਜ਼ ਸਟੂਡੈਂਟਸ ਯੂਨੀਅਨ ਦੀ ਸਕੱਤਰ ਬਣ ਗਈ। ਕਾਲਜ ਵਿੱਚ ਉਸਨੇ ਰਾਮ ਰਾਓ ਕਮੇਟੀ ਦੇ ਸਮਰਥਨ ਵਿੱਚ ਇੱਕ ਮੀਟਿੰਗ ਕੀਤੀ ਜਿਸ ਨੇ ਮਹੱਤਵਪੂਰਨ ਹਿੰਦੂ ਕਾਨੂੰਨ ਸੁਧਾਰ ਰਾਹੀਂ ਲੜਕੀਆਂ ਲਈ ਵਿਰਾਸਤ ਅਧਿਕਾਰ ਵਧਾਉਣ ਦੀ ਸਿਫਾਰਸ਼ ਕੀਤੀ। ਆਜ਼ਾਦੀ ਤੋਂ ਬਾਅਦ, ਉਹ ਸੇਂਟ ਹੁੱਜ ਦੇ ਕਾਲਜ, ਆਕਸਫੋਰਡ ਚਲੀ ਗਈ, ਜਿਥੇ ਉਸਨੇ 1951 ਵਿੱਚ ਆਪਣੀ ਗ੍ਰੈਜੂਏਸ਼ਨ ਕੀਤੀ। ਉਹ 1960 ਵਿੱਚ ਆਕਸਫੋਰਡ ਯੂਨੀਵਰਸਿਟੀ ਵਾਪਸ ਆ ਗਈ ਅਤੇ ਉੱਥੇ 1962 ਵਿੱਚ ਉਸ ਨੇ ਡੀ. ਫ਼ਿਲ ਪ੍ਰਾਪਤ ਹੋਈ। ਕੈਰੀਅਰਉਸ ਨੇ 1951 ਵਿੱਚ ਪਟਨਾ ਯੂਨੀਵਰਸਿਟੀ 'ਚ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕੀਤਾ, ਜਲਦੀ ਹੀ ਪਟਨਾ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀ ਪਹਿਲੇ ਸਕੱਤਰ ਬਣ ਗਈ। ਬਾਅਦ ਵਿਚ, ਉਸ ਨੇ ਬਰਹਾਮਪੁਰ ਯੂਨੀਵਰਸਿਟੀ ਵਿੱਚ ਪੜ੍ਹਾਇਆ। ਇਸ ਤੋਂ ਬਾਅਦ ਉਹ ਯੂਨੀਵਰਸਿਟੀ ਦੇ ਗ੍ਰਾਂਟਸ ਕਮਿਸ਼ਨ ਸਕੱਤਰੇਤ, ਨਵੀਂ ਦਿੱਲੀ ਵਿੱਚ ਸਿੱਖਿਆ ਅਧਿਕਾਰੀ ਦੇ ਤੌਰ 'ਤੇ ਭਰਤੀ ਹੋਈ ਅਤੇ "ਭਾਰਤ ਵਿੱਚ ਯੂਨੀਵਰਸਿਟੀ ਸਿੱਖਿਆ ਅਤੇ ਸਮਾਜਿਕ ਤਬਦੀਲੀ" ਵਿਸ਼ਾ ਤੇ ਖੋਜ ਪ੍ਰਾਜੈਕਟ ਲਈ' ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼, ਸ਼ਿਮਲਾ ਦੀ ਫੈਲੋ (ਅਪ੍ਰੈਲ 1970- ਦਸੰਬਰ 1970) ਬਣ ਗਈ।[3] ਉਹ ਭਾਰਤ ਵਿੱਚ ਔਰਤਾਂ ਦੀ ਸਥਿਤੀ ਬਾਰੇ ਕਮੇਟੀ ਦੀ ਮੈਂਬਰ ਸਕੱਤਰ ਸਨ (1971-74)। ਕਮੇਟੀ, 1971 ਵਿੱਚ ਭਾਰਤ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੀ ਅਤੇ 1973 ਵਿੱਚ ਪੁਨਰਗਠਨ ਕੀਤਾ ਗਿਆ ਸੀ ਜਿਸ ਸਮੇਂ ਉਸ ਨੂੰ ਸਕੱਤਰ ਦੇ ਤੌਰ ਤੇ, ਦੇਰ ਨਾਲ ਕਮੇਟੀ ਵਿੱਚ ਲਿਆ ਗਿਆ ਸੀ। [4] ਕਮੇਟੀ ਦੀ ਰਿਪੋਰਟ ਸਮਾਨਤਾ ਵੱਲ ਵਿੱਚ, ਖੇਤੀਬਾੜੀ ਤੋਂ ਲੈ ਕੇ ਉਦਯੋਗਿਕ ਸਮਾਜ ਤੱਕ ਔਰਤਾਂ ਵਿੱਚ ਗਰੀਬੀ ਵਿੱਚ ਵਾਧਾ, ਅਤੇ ਭਾਰਤ ਵਿੱਚ ਲਿੰਗ ਅਨੁਪਾਤ ਦੀ ਗਿਰਾਵਟ ਨੂੰ ਉਜਾਗਰ ਕੀਤਾ ਗਿਆ। ਅਖੀਰ, ਰਿਪੋਰਟ ਭਾਰਤ ਵਿੱਚ ਔਰਤਾਂ ਦੇ ਅਧਿਐਨਾਂ ਅਤੇ ਔਰਤਾਂ ਦੇ ਅੰਦੋਲਨ ਦੋਵਾਂ ਲਈ ਇੱਕ ਮੋੜ ਬਣ ਗਈ।[5] ਬਾਅਦ ਵਿੱਚ ਮਜ਼ੂਮਦਾਰ 1975 ਤੋਂ 80 ਤੱਕ ਡਾਇਰੈਕਟਰ, ਵਿਮੈਨ ਸਟੱਡੀਜ਼ ਪ੍ਰੋਗਰਾਮ, ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ ਬਣ ਗਈ।[6] ਮਜੂਮਦਾਰ ਨੇ ਹਿੰਦੂ ਕਾਨੂੰਨ ਸੁਧਾਰ ਬਾਰੇ ਰਾਮ ਰਾਓ ਕਮੇਟੀ ਦੀਆਂ (ਲੜਕੀਆਂ ਦੇ ਵਿਰਾਸਤ ਅਧਿਕਾਰਾਂ ਦਾ ਵਿਸਤਾਰ ਕਰਨ ਲਈ) ਸਿਫਾਰਸ਼ਾਂ ਦੇ ਸਮਰਥਨ ਵਿੱਚ ਇੱਕ ਮੀਟਿੰਗ ਦਾ ਆਯੋਜਨ ਕਰਨ ਵਿੱਚ ਸਹਾਇਤਾ ਕੀਤੀ। [7] 1980 ਵਿੱਚ, ਉਸਨੇ ਸੈਂਟਰ ਫਾਰ ਵਿਮੈਨਸ ਡਿਵੈਲਪਮੈਂਟ ਸਟੱਡੀਜ਼ (ਸੀ ਡਬਲਯੂਡੀਐਸ), ਨਵੀਂ ਦਿੱਲੀ ਦੀ ਸਹਿ-ਸਥਾਪਨਾ ਕੀਤੀ ਅਤੇ 1991 ਵਿੱਚ ਆਪਣੀ ਸੇਵਾ ਮੁਕਤੀ ਤੱਕ ਇਸ ਦੀ ਨਿਰਦੇਸ਼ਕ ਰਹੀ। ਸੀ.ਡਬਲਿਯੂ.ਡੀ.ਐੱਸ. ਨੇ "ਐਕਸ਼ਨ-ਰਿਸਰਚ" ਦੀ ਧਾਰਨਾ ਸ਼ੁਰੂ ਕੀਤੀ ਕਿਉਂਕਿ ਇਸ ਵਿੱਚ ਪੱਛਮੀ ਬੰਗਾਲ ਦੇ ਬਾਂਦਰਾ ਜ਼ਿਲ੍ਹੇ ਦੀਆਂ ਬੇਜ਼ਮੀਨੀ ਕਿਸਾਨ ਔਰਤਾਂ ਨੂੰ ਜਥੇਬੰਦ ਕੀਤਾ ਗਿਆ ਸੀ। ਇਹ ਛੇਤੀ ਹੀ ਪ੍ਰਭਾਵਸ਼ਾਲੀ ਸੰਸਥਾ ਬਣ ਗਈ ਜਿਸ ਨੇ ਭਾਰਤ ਵਿੱਚ ਔਰਤਾਂ ਦੇ ਅਧਿਐਨ ਦੀ ਸੇਧ ਨੂੰ ਪ੍ਰਭਾਵਿਤ ਕੀਤਾ।[8] ਆਪਣੇ ਸਮੁਚੇ ਕੈਰੀਅਰ ਦੇ ਦੌਰਾਨ, ਮਜ਼ੂਮਦਾਰ ਨੇ ਔਰਤਾਂ ਦੇ ਅਧਿਐਨ ਦੇ ਦੋਨੋਂ ਸਕਾਲਰਸ਼ਿਪ ਅਤੇ ਸਰਗਰਮੀ ਵਾਲੇ ਪਾਸਿਆਂ ਨੂੰ ਅੱਗੇ ਤੋਰਿਆ, ਜਿਸ ਨੂੰ ਉਸਨੇ "ਔਰਤਾਂ ਦਾ ਅਧਿਐਨ ਅੰਦੋਲਨ" ਕਿਹਾ।[9] ਉਹ ਇੰਡੀਅਨ ਐਸੋਸੀਏਸ਼ਨ ਆਫ਼ ਵੂਮਨ ਸਟੱਡੀਜ਼ (ਆਈਏਡਬਲਯੂਐਸ, ਸਥਾਪਨਾ, 1982) ਦੀ ਇੱਕ ਸੰਸਥਾਪਕ ਮੈਂਬਰ ਸੀ। ਇਸ ਤੋਂ ਬਾਅਦ ਉਹ ਸੀਡਬਲਿਊਡੀਐਸ ਵਿੱਚ ਸੀਨੀਅਰ ਫੈਲੋ ਅਤੇ, ਆਈਸੀਐਸਐਸਆਰ,ਦੋ ਸਾਲਾਂ ਲਈ ਜੇ.ਪੀ. ਨਾਇਕ ਨੈਸ਼ਨਲ ਫੈਲੋ ਰਹੀ। 1996 ਤੋਂ 2005 ਤੱਕ ਉਹ ਸੈਂਟਰ ਫ਼ਾਰ ਵਿਮੈਨਸ ਡਿਵੈਲਪਮੈਂਟ ਸਟੱਡੀਜ਼, ਨਵੀਂ ਦਿੱਲੀ ਦੀ ਚੇਅਰਪਰਸਨ ਸੀ। ਉਸਨੇ ਆਪਣੀਆਂ ਯਾਦਾਂ, 2010 ਵਿੱਚ ਮੈਮੋਰੀਜ ਆਫ਼ ਏ ਰੋਲਿੰਗ ਸਟੋਨ ਪ੍ਰਕਾਸ਼ਿਤ ਕੀਤੀਆਂ। [ਰੀਵਿਊ: ਸੁਭਾਸ਼ਿਨੀ ਅਲੀ: ਦ ਥਰਡ ਫੈਕਟਰ, ਫਰੰਟਲਾਈਨ, ਵਾਲਿਊਮ 27 - ਅੰਕ 15, 17-30 ਜੁਲਾਈ 2010; ਪਾਮੇਲਾ ਫਿਲੀਪੋਸ: ਵੀਣਾ ਮਜ਼ੂਮਦਾਰ'ਜ ਰੋਲਿੰਗ ਸਟੋਰੀ, 30 ਅਕਤੂਬਰ 2010; ਵੀਣਾ ਮਜ਼ੂਮਦਾਰ, ਦ ਫਾਈਟਰ, ਟਾਈਮਜ਼ ਆਫ ਇੰਡੀਆ, 5 ਜੂਨ 2010] ਨਿੱਜੀ ਜੀਵਨਉਸ ਨੇ 1952 ਵਿੱਚ ਸੰਗੀਤਕਾਰ ਸ਼ੰਕਰ ਮਜ਼ੂਮਦਾਰ ਨਾਲ ਵਿਆਹ ਕੀਤਾ, ਉਹ ਪਟਨਾ ਵਿੱਚ ਕੰਮ ਕਰਦੇ ਹੋਏ ਮਿਲੇ ਸਨ। ਵਿਆਹ ਦੇ ਬਾਅਦ, ਉਸਨੇ ਮਜੂਮਦਾਰ (ਆਪਣੇ ਪਹਿਲੇ ਨਾਮ) ਤੋਂ ਸ਼ਬਦ-ਜੋੜ ਬਦਲ ਕੇ ਮਜ਼ੂਮਦਾਰ (ਉਸਦਾ ਵਿਆਹੁਤਾ ਨਾਮ) ਕਰ ਦਿੱਤੇ। ਇਸ ਜੋੜੇ ਦੇ ਚਾਰ ਬੱਚੇ ਸਨ - ਤਿੰਨ ਲੜਕੀਆਂ ਅਤੇ ਇੱਕ ਪੁੱਤਰ। ਇੱਕ ਧੀ, ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਿਸਟ) ਦੇ ਨੇਤਾ ਸੀਤਾਰਾਮ ਯੇਚੁਰੀ ਦੀ ਸਾਬਕਾ ਪਤਨੀ ਹੈ। ਡਾ. ਮਜ਼ੂਮਦਾਰ ਦੀ ਮੌਤ ਇੱਕ ਛੋਟੀ ਬਿਮਾਰੀ ਤੋਂ ਬਾਅਦ 30 ਮਈ 2013 ਨੂੰ 86 ਸਾਲ ਦੀ ਉਮਰ ਵਿੱਚ ਦਿੱਲੀ ਦੇ ਇੱਕ ਹਸਪਤਾਲ ਵਿੱਚ ਹੋਈ।[10] ਹਵਾਲੇ
|
Portal di Ensiklopedia Dunia