ਵੇਲੂਪਿਲਾਈ ਪ੍ਰਭਾਕਰਨ
ਥਿਰੁਵੇਂਕਾਦਮ ਵੇਲੂਪਿਲਾਈ ਪ੍ਰਭਾਕਰਨ (ਤਮਿਲ: வேலுப்பிள்ளை பிரபாகரன்; 26 ਨਵੰਬਰ 1954 – 18 ਮਈ 2009) ਲਿਬਰੇਸ਼ਨ ਟਾਇਗਰਸ ਆਫ ਤਮਿਲ ਇਲਮ ਜਾਂ ਲਿਟੇ ਦਾ ਸੰਸਥਾਪਕ ਸੀ। ਇਹ ਇੱਕ ਫੌਜੀ ਸੰਗਠਨ ਸੀ ਜੋ ਉੱਤਰੀ ਅਤੇ ਪੂਰਬੀ ਸ਼੍ਰੀ ਲੰਕਾ ਵਿੱਚ ਤਮਿਲ ਲੋਕਾਂ ਲਈ ਇੱਕ ਵੱਖਰੇ ਰਾਜ ਦੀ ਮੰਗ ਕਰਦਾ ਸੀ। ਲਗਭਗ 25 ਸਾਲਾਂ ਲਈ ਲਿਟੇ ਨੇ ਸ਼੍ਰੀ ਲੰਕਾ ਵਿੱਚ ਵੱਖਰੇ ਰਾਜ ਲਈ ਮੁਹਿੰਮ ਚਲਾਈ ਜਿਸ ਕਾਰਨ ਲਿਟੇ ਨੂੰ 32 ਦੇਸ਼ਾਂ ਦੁਆਰਾ ਇੱਕ ਆਤੰਕਵਾਦੀ ਸੰਗਠਨ ਮੰਨਿਆ ਗਇਆ। ਜੀਵਨਪ੍ਰਭਾਕਰਨ ਦਾ ਜਨਮ 26 ਨਵੰਬਰ 1954 ਨੂੰ ਸ਼੍ਰੀ ਲੰਕਾ ਦੇ ਉੱਤਰੀ ਤੱਟ ਦੇ ਸਥਿਤ ਵਾਲਵੇਟੀਥੁਰਾਈ ਸ਼ਹਿਰ ਵਿੱਚ ਥਿਰੁਵੇਨਕਦਮ ਵੇਲੁਪਿਲਾਈ ਅਤੇ ਵਲੀਪੁਰਮ ਪਾਰਵਥੀ ਦੇ ਘਰ ਹੋਇਆ। ਉਹ ਆਪਣੇ ਮਾਪਿਆਂ ਦੇ ਚਾਰ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ। ਥਿਰੁਵੇਨਕਦਮ ਸੇਲਨ ਸਰਕਾਰ ਸਮੇਂ ਜਿਲ੍ਹੇ ਦਾ ਭੂਮੀ ਅਫਸਰ ਸੀ। ਸ਼੍ਰੀ ਲੰਕਾ ਦੀ ਸਰਕਾਰ ਦੁਆਰਾ ਕੀਤੇ ਜਾ ਰਹੇ ਵਿਤਕਰੇ ਕਾਰਨ ਉਹ ਸ਼ੁਰੂ ਤੋਂ ਹੀ ਸਰਕਾਰ ਦਾ ਵਿਰੋਧੀ ਹੋ ਗਇਆ ਅਤੇ ਉਹ ਟੀਆਈਪੀ (TIP) ਨਾਂ ਦੇ ਵਿਦਿਆਰਥੀ ਸੰਗਠਨ ਵਿੱਚ ਸ਼ਾਮਿਲ ਹੋ ਗਇਆ। 1972 ਵਿੱਚ ਪ੍ਰਭਾਕਰਨ ਨੇ ਤਮਿਲ ਨਿਊ ਟਾਇਗਰਸ ਨਾਂ ਦਾ ਆਪਣਾ ਸੰਗਠਨ ਬਣਾਇਆ। ਇਹ ਕਈ ਹੋਰ ਸਮੂਹਾਂ ਦਾ ਉੱਤਰਾਧਿਕਾਰੀ ਸੀ ਜਿਸ ਵਿੱਚ ਘੱਟ ਗਿਣਤੀ ਤਮਿਲ ਲੋਕ ਵੱਧ ਗਿਣਤੀ ਸਿਨਹਾਲਾ ਦੇ ਖਿਲਾਫ਼ ਲੜ ਰਹੇ ਸਨ। ਹਵਾਲੇ
|
Portal di Ensiklopedia Dunia