ਵੈਦਿਕ ਸਾਹਿਤ

ਵੈਦਿਕ ਸਾਹਿਤ ਭਾਰਤੀ ਸੱਭਿਆਚਾਰ ਦੇ ਪ੍ਰਾਚੀਨ ਸਵਰੂਪ ਉਤੇ ਪ੍ਰਕਾਸ਼ ਪਾਉਣ ਵਾਲਾ ਅਤੇ ਵਿਸ਼ਵ ਦਾ ਪ੍ਰਾਚੀਨ ਸਾਹਿਤ ਹੈ। ਵੈਦਿਕ ਸਾਹਿਤ ਨੂੰ 'ਸ਼ਰੂਤੀ' ਵੀ ਕਿਹਾ ਜਾਂਦਾ ਹੈ, ਕਿਉਂਕਿ ਸ਼੍ਰਿਸ਼ਟੀ ਕਰਤਾ ਬ੍ਰਹਮਾਜੀ ਨੇ ਵਿਰਾਟਪੁਰਸ਼ ਭਗਵਾਨ ਦੀ ਵੇਦਧੁਨੀ ਨੂੰ ਸੁਣ ਕੇ ਹੀ ਪ੍ਰਾਪਤ ਕੀਤਾ ਸੀ। ਹੋਰ ਵੀ ਬਹੁਤ ਸਾਰੇ ਰਿਸ਼ੀਆਂ ਨੇ ਇਸ ਸਾਹਿਤ ਨੂੰ ਸੁਣਨ ਪਰੰਪਰਾ ਨਾਲ ਹੀ ਗ੍ਰਹਿਣ ਕੀਤਾ। ਵੇਦ ਦੇ ਅਸਲ ਮੰਤਰ ਭਾਗ ਨੂੰ 'ਸੰਹਿਤਾ' ਕਿਹਾ ਜਾਂਦਾ ਹੈ। ਇਸ ਦੀ ਭਾਸ਼ਾ ਸੰਸਕ੍ਰਿਤ ਹੈ, ਜਿਸ ਕਾਰਣ ਇਸ ਨੂੰ ਆਪਣੀ ਅਲੱਗ ਪਛਾਣ ਦੇ ਨਾਲ ਵੈਦਿਕ ਸੰਸਕ੍ਰਿਤ  ਕਿਹਾ ਜਾਂਦਾ ਹੈ। ਇਤਿਹਾਸਕ ਰੂਪ ਵਿੱਚ ਪ੍ਰਾਚੀਨ ਭਾਰਤ ਅਤੇ ਹਿੰਦੂ-ਆਰੀਆ ਜਾਤੀ ਦੇ ਨਾਲ ਸਬੰਧਿਤ ਹਵਾਲਿਆਂ ਲਈ ਇਹ ਉੱਤਮ ਸੋਮਾ ਮੰਨਿਆਂ ਜਾਂਦਾ ਹੈ। ਸੰਸਕ੍ਰਿਤ ਭਾਸ਼ਾ ਦੇ ਪ੍ਰਾਚੀਨ ਰੂਪ ਹੋਣ ਕਾਰਣ ਵੀ ਇਸਦਾ ਸਾਹਿਤਕ ਮਹੱਤਵ ਬਣਿਆ ਹੋਇਆ ਹੈ। 

ਰਚਣਹਾਰਾਂ ਅਨੁਸਾਰ ਹਰੇਕ ਸ਼ਾਖਾ ਦੀ ਵੈਦਿਕ ਸ਼ਬਦ ਰਾਸ਼ੀ ਦਾ ਵਰਗੀਕਰਨ ਚਾਰ ਭਾਗਾਂ ਵਿੱਚ ਹੁੰਦਾ ਹੈ। ਪਹਿਲੇ ਭਾਗ (ਸਾਹਿੰਤਾ) ਤੋਂ ਇਲਾਵਾ ਹਰੇਕ ਵਿੱਚ ਟੀਕਾ ਜਾਂ ਟਿੱਪਣੀ ਦੀਆਂ ਤਿੰਨ ਸਤਰਾਂ ਹੁੰਦੇ ਹਨ। ਕੁੱਲ ਇਹ ਹਨ

ਜਦ ਅਸੀਂ ਚਾਰ ਵੇਦਾਂ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਸੰਹਿਤਾ ਭਾਗ ਦਾ ਹੀ ਅਰਥ ਲਿਆ ਜਾਂਦਾ ਹੈ। ਉਪਨਿਸ਼ਦ (ਰਿਸ਼ੀਆਂ ਦੀ ਵਿਵੇਚਨਾ), ਬ੍ਰਹਾਮਣ-ਗ੍ਰੰਥ, ਆਦਿ ਮੰਤਰ ਭਾਗ(ਸੰਹਿਤਾ) ਦੇ ਸਹਾਇਕ ਗ੍ਰੰਥ ਸਮਝੇ ਜਾਂਦੇ ਹਨ। ਚਾਰ ਵੇਦ ਹਨ- ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵ ਵੇਦ।

ਵੈਦਿਕ ਸਾਹਿਤ ਦਾ ਸਮਾਂ

ਇਸ ਸਬੰਧ ਵਿੱਚ ਵੱਖ ਵੱਖ ਵਿਦਵਾਨਾਂ ਵਿੱਚ ਮੱਤਭੇਦ ਹੈ ਕਿ ਵੇਦਾਂ ਦੀ ਰਚਨਾ ਕਦੋਂ ਹੋਈ ਅਤੇ ਇਸ ਕਾਲ ਵਿੱਚ ਕਿਹੜੀ ਸਭਿਅਤਾ ਦਾ ਵਰਣਨ ਮਿਲਦਾ ਹੈ। ਭਾਰਤੀ ਵੇਦਾਂ ਨੂੰ ਕਿਸੇ ਪੁਰਸ਼ ਦੁਆਰਾ ਨਾ ਬਣਾਇਆ ਮੰਨਿਆ ਜਾਂਦਾ ਹੈ ਪਰ ਪੱਛਮੀ ਵਿਦਵਾਨ ਇਸ ਨੂੰ ਰਿਸ਼ੀਆਂ ਦੀ ਰਚਨਾ ਮੰਨਦੇ ਹਨ। ਇਨ੍ਹਾਂ ਦੁਆਰਾ ਵੈਦਿਕ ਸਾਹਿਤ ਦਾ ਕਾਲ 1200 ਈਸਵੀ ਪੂਰਵ ਤੋਂ 600 ਈਸਵੀ ਪੂੂਰਵ ਮੰਨਿਆ ਜਾਂਦਾ ਹੈ। 

ਵੈਦਿਕ ਸਾਹਿਤ ਦਾ ਵਰਗੀਕਰਨ

ਵੈਦਿਕ ਸਾਹਿਤ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਹੈ-

1.ਸੰਹਿਤ 2. ਬ੍ਰਹਮਣ ਅਤੇ ਆਰਯਣਕ 3. ਉਪਨਿਸ਼ਦ 4. ਵੇਦਾਂਗ 5. ਸੂਤਰ-ਸਾਹਿਤ

ਸੰਹਿਤਾ

ਰਿਗਵੇਦ

ਯਜੁਰਵੇਦ 

 ਸਾਮਵੇਦ

 ਅਥਰਵ ਵੇਦ

ਬਾਹਰੀ ਕੜੀਆਂ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya