ਵੈਸ਼ੇਸ਼ਿਕਵੈਸ਼ੇਸ਼ਿਕ ਹਿੰਦੂਆਂ ਦੇ ਛੇ ਦਰਸ਼ਨਾਂ ਵਿੱਚੋਂ ਇੱਕ ਦਰਸ਼ਨ ਹੈ। ਇਸਦੇ ਮੋਢੀ ਦਾਰਸ਼ਨਿਕ ਰਿਸ਼ੀ ਕਣਾਦ (ਦੂਜੀ ਸਦੀ ਈਪੂ) ਹਨ। ਇਹ ਦਰਸ਼ਨ ਨਿਆਏ ਦਰਸ਼ਨ ਨਾਲ ਬਹੁਤ ਸਾਂਝ ਰੱਖਦਾ ਹੈ ਪਰ ਵਾਸਤਵ ਵਿੱਚ ਇਹ ਆਪਣੇ ਤੱਤ-ਮੀਮਾਂਸਾ, ਗਿਆਨ-ਮੀਮਾਂਸਾ, ਤਰਕ, ਨੈਤਿਕਤਾ, ਅਤੇ ਮੁਕਤੀ ਸ਼ਾਸਤਰ ਸਹਿਤ[1] ਇੱਕ ਆਜ਼ਾਦ ਦਰਸ਼ਨ ਹੈ। ਸਮੇਂ ਬੀਤਣ ਤੇ ਨਿਆਏ ਦਰਸ਼ਨ ਨਾਲ ਸਾਂਝ ਬਣਨ ਦੇ ਬਾਵਜੂਦ ਇਸਨੇ ਆਪਣਾ ਅੱਡ ਤੱਤ-ਮੀਮਾਂਸਾ ਅਤੇ ਗਿਆਨ-ਮੀਮਾਂਸਾ ਕਾਇਮ ਰੱਖਿਆ। ਵੈਸ਼ੇਸ਼ਿਕ ਦਾ ਗਿਆਨ-ਮੀਮਾਂਸਾ, ਬੁੱਧ ਮੱਤ ਦੀ ਤਰ੍ਹਾਂ ਗਿਆਨ ਪ੍ਰਾਪਤੀ ਲਈ ਸਿਰਫ ਦੋ ਭਰੋਸੇਯੋਗ ਸਾਧਨ ਸਵੀਕਾਰ ਕਰਦਾ ਹੈ - ਬੋਧ ਅਤੇ ਤਰਕਸੂਤਰ। ਇਸ ਪ੍ਰਕਾਰ ਦੇ ਦਰਸ਼ਨ ਦੇ ਵਿਚਾਰਾਂ ਨੂੰ ਸਭ ਤੋਂ ਪਹਿਲਾਂ ਮਹਾਰਿਸ਼ੀ ਕਣਾਦ ਨੇ ਸੂਤਰਬੱਧ ਰੂਪ ਵਿੱਚ ਲਿਖਿਆ। ਉਸਨੇ ਵੈਸ਼ੇਸ਼ਿਕ ਸੂਤਰ ਨਾਮ ਦਾ ਗ੍ਰੰਥ ਰਚਿਆ ਅਤੇ ਦੋ ਅਣੂਆਂ ਵਾਲੇ ਅਤੇ ਤਿੰਨ ਅਣੂਆਂ ਵਾਲੇ ਸੂਖਮ ਕਣਾਂ ਦੀ ਚਰਚਾ ਕੀਤੀ। ਵੈਸ਼ੇਸ਼ਿਕ ਦਰਸ਼ਨ ਪ੍ਰਕ੍ਰਿਤੀਵਾਦ ਦੀਆਂ ਰਮਜਾਂ ਸਮਝਣ ਲਈ ਜਾਣਿਆ ਜਾਂਦਾ ਹੈ।[2] ਅਤੇ ਇਹ ਕੁਦਰਤੀ ਦਰਸ਼ਨ ਵਿੱਚ ਪਰਮਾਣੂਵਾਦ ਦਾ ਇੱਕ ਰੂਪ ਹੈ.[3] ਹਵਾਲੇ
|
Portal di Ensiklopedia Dunia