ਵੌਂਡਾਵਿਜ਼ਨ
ਵਾਂਡਾਵਿਜ਼ਨ ਜੈਕ ਛੈਫਰ ਵਲੋਂ ਡਿਜ਼ਨੀ+ ਸਟ੍ਰੀਮਿੰਗ ਸੇਵਾ ਲਈ ਬਣਾਈ ਇੱਕ ਅਮਰੀਕੀ ਟੈਲੀਵਿਜ਼ਨ ਲੜ੍ਹੀ ਹੈ, ਜਿਸ ਵਿੱਚ ਮਾਰਵਲ ਕੌਮਿਕਸ ਦੇ ਕਿਰਦਾਰ ਵਾਂਡਾ ਮੈਕਸਿਮੌਫ/ਸਕਾਰਲੇਟ ਵਿੱਚ ਅਤੇ ਵਿਜ਼ਨ ਦੀ ਕਹਾਣੀ ਵਿਖਾਈ ਗਈ ਹੈ। ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਇਹ ਕਹਾਣੀ ਅਵੈਂਜਰਜ਼: ਐਂਡਗੇਮ ਤੋਂ ਕੁੱਝ ਸਮਾਂ ਬਾਅਦ ਦੀ ਹੈ। ਵਾਂਡਾਵਿਜ਼ਨ ਮਾਰਵਲ ਸਟੂਡੀਓਜ਼ ਵਲੋਂ ਬਣਾਈ ਗਈ ਪਹਿਲੀ ਟੈਲੀਵਿਜ਼ਨ ਲੜ੍ਹੀ ਹੈ। ਅਧਾਰਅਵੈਂਜਰਜ਼: ਐਂਡਗੇਮ (2019) ਦੀਆਂ ਘਟਨਾਵਾਂ ਤੋਂ ਤਿੰਨ ਹਫ਼ਤੇ ਬਾਅਦ, ਵਾਂਡਾ ਮੈਕਸਿਮੌਫ ਅਤੇ ਵਿਜ਼ਨ ਵੈਸਟਵਿਊ, ਨਿਊ ਜਰਸੀ ਵਿੱਚ ਇੱਕ ਆਦਰਸ਼ ਅਰਧ-ਸ਼ਹਿਰੀ ਜ਼ਿੰਦਗੀ ਜੀਊਂਦੇ ਹੁੰਦੇ ਹਨ ਅਤੇ ਆਪਣੇ ਭੇਯ ਖੁੱਲ੍ਹਣ ਤੋਂ ਬਚਾਅ ਰਹੇ ਹਨ। ਜਿਦਾਂ-ਜਿਦਾਂ ਉਹਨਾਂ ਦਾ ਨੇੜੇ-ਤੇੜੇ ਦਾ ਮਹੌਲ ਵੱਖਰੇ-ਵੱਖਰੇ ਦਹਾਕਿਆਂ ਵਿੱਚ ਦੀ ਲੰਘਣ ਲੱਗਦਾ ਹੈ, ਤਾਂ ਜੋੜੇ ਨੂੰ ਸਮਝ ਆਉਂਦਾ ਹੈ ਕਿ ਜਿਦਾਂ ਚੀਜ਼ਾਂ ਵਿਖ ਰਹੀਆਂ ਹਨ ਉਂਝ ਨਹੀਂ ਹਨ। ਅਦਾਕਾਰ ਅਤੇ ਕਿਰਦਾਰ
ਐਪੀਸੋਡਜ਼1. "ਫਿਲਮਡ ਬਿਫੋਰ ਅ ਲਾਈਵ ਸਟੂਡੀਓ ਔਡੀਐਂਸ" 2. "ਡੋਂਟ ਟੱਚ ਦੈਟ ਡਾਇਲ" 3. "ਨਾਓ ਇਨ ਕਲਰ" 4. "ਵੀ ਇੰਟਰਪਟ ਦਿਸ ਪ੍ਰੋਗਰਾਮ" 5. "ਔਨ ਅ ਵੈਰੀ ਸਪੈਸ਼ਲ ਐਪੀਸੋਡ..." 6. "ਔਲ ਨਿਊ ਹੈਲੋਵੀਨ ਸਪੂਕਟੈਕਿਊਲਰ!" 7. "ਬਰੇਕਿਗ ਦ ਫੋਰਥ ਵੌਲ" 8. "ਪਰੀਵਿਅਸਲੀ ਔਨ" 9. "ਦ ਸੀਰੀਜ਼ ਫਿਨਾਲੇ" ਰਿਲੀਜ਼ਵੌਂਡਾਵਿਜ਼ਨ ਦਾ ਡਿਜ਼ਨੀ+ 'ਤੇ ਪ੍ਰੀਮੀਅਰ 15 ਜਨਵਰੀ, 2021 ਨੂੰ ਇਸਦੇ ਪਹਿਲੇ 2 ਐਪੀਸੋਡਜ਼ ਨਾਲ ਹੋਇਆ ਸੀ। ਬਾਕੀ ਦੇ ਸੱਤ ਐਪੀਸੋਡਜ਼ ਹਰੇਕ ਹਫ਼ਤੇ ਇੱਕ-ਇੱਕ ਕਰਕੇ 5 ਮਾਰਚ ਤੱਕ ਜਾਰੀ ਕੀਤੇ ਗਏ ਸਨ। |
Portal di Ensiklopedia Dunia