ਸਕੰਦਮਾਤਾ
ਸਕੰਦਮਾਤਾ (Sanskrit:स्कन्दमाता) ਹਿੰਦੂ ਦੇਵੀ ਦੁਰਗਾ ਦਾ ਪੰਜਵਾਂ ਰੂਪ ਹੈ। ਇਸ ਦਾ ਸ਼ਾਬਦਿਕ ਅਰਥ ਸਕੰਦ ਦੀ ਮਾਤਾ, ਉਸ ਦਾ ਨਾਂ ਇਸ ਸ਼ਬਦ ਤੋਂ ਹੋਂਦ ਵਿੱਚ ਆਇਆ, ਸਕੰਦ ਯੁੱਧ ਦੇਵਤਾ ਲਈ ਦੂਜਾ ਨਾਂ ਹੈ ਅਤੇ ਉਸ ਦਾ ਪੁੱਤਰ ਕਾਰਤਿਕਿਆ ਹੈ।[1][2] ਨੌਦੁਰਗਾ ਵਿਚੋਂ ਇੱਕ ਹੋਣ ਕਾਰਨ, ਉਸ ਨੂੰ ਨਵਰਾਤਰੀ ਦੇ ਪੰਜਵੇਂ ਦਿਨ ਪੁਜਿਆ ਜਾਂਦਾ ਹੈ। ਮੂਰਤਸਕੰਦਮਾਤਾ ਦੀਆਂ ਚਾਰ ਬਾਹਵਾਂ ਹਨ ਅਤੇ ਉਹ ਸ਼ੇਰ ਦੀ ਸਵਾਰੀ ਕਰਦੀ ਹੈ। ਉਹ ਇੱਕ ਕਮਲ, ਇੱਕ ਪਾਣੀ ਦਾ ਕਲਸ਼ ਅਤੇ ਇੱਕ ਘੰਟੀ ਫੜ੍ਹੀ ਰੱਖਦੀ ਹੈ। ਉਸ ਦਾ ਇੱਕ ਹੱਥ ਆਸ਼ੀਰਵਾਦ ਦੇਣ ਦੀ ਮੁੱਦਰਾ 'ਚ ਦਿਖਾਈ ਦਿੰਦਾ ਹੈ। ਲਾਰਡ ਸਕੰਦ ਨੂੰ ਉਸ ਦੀ ਗੋਦ ਵਿੱਚ ਦੇਖਿਆ ਜਾ ਸਕਦਾ ਹੈ। ਉਸ ਦੇ ਚਾਰ ਹੱਥ ਦਰਸਾਏ ਜਾਂਦੇ ਹਨ ਜਿਨ੍ਹਾਂ ਵਿਚੋਂ ਦੋ 'ਚ ਉਹ ਅਕਸਰ ਕਮਲ ਦੇ ਫੁੱਲ ਫੜੀ ਰੱਖਦੀ ਹੈ। ਉਸਦੇ ਹੱਥਾਂ ਵਿਚੋਂ ਇੱਕ ਹਮੇਸ਼ਾ ਵਰਦਾਨ ਨਾਲ ਜੁੜੇ ਸੰਕੇਤ ਵਿੱਚ ਹੁੰਦਾ ਹੈ ਅਤੇ ਦੂਜਾ ਉਸ ਦੇ ਗੋਦ ਵਿੱਚ ਪਏ ਪੁੱਤਰ ਸਕੰਦਾ ਨੂੰ ਸਹਾਰਾ ਦਿੰਦਾ ਹੈ। ਉਸ ਦਾ ਰੰਗ ਗੋਰਾ ਹੈ ਅਤੇ ਉਹ ਕਮਲ 'ਚ ਵਿਰਾਜਮਾਨ ਹੈ। ਇਸ ਲਈ, ਉਸ ਨੂੰ ਅਕਸਰ ਕਮਲ-ਗੱਦੀ ਵਾਲੀ ਦੇਵੀ ਵੀ ਬੁਲਾਇਆ ਜਾਂਦਾ ਹੈ। ਦੇਵੀ ਦਾ ਵਾਹਨ ਸ਼ੇਰ ਹੈ। ਸਾਰਥਕਤਾਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਮੁਕਤੀ, ਸ਼ਕਤੀ, ਖੁਸ਼ਹਾਲੀ ਅਤੇ ਖਜਾਨਿਆਂ ਦੇ ਰੂਪ 'ਚ ਸ਼ਰਧਾਲੂਆਂ ਨੂੰ ਇਨਾਮ ਦਿੰਦੀ ਹੈ। ਜੇਕਰ ਕੋਈ ਉਸ ਦੀ ਪੂਜਾ ਕਰਦਾ ਹੈ ਤਾਂ ਉਹ ਸਭ ਤੋਂ ਅਨਪੜ੍ਹ ਵਿਅਕਤੀ ਨੂੰ ਵੀ ਸਿਆਣਪ ਦੇ ਸਮੁੰਦਰਾਂ ਦਾ ਗਿਆਨ ਦੇ ਸਕਦੀ ਹੈ। ਸੂਰਜ ਦੀ ਪ੍ਰਤਿਭਾ ਦੇ ਕੋਲ ਸਕੰਦਮਾਤਾ ਆਪਣੇ ਭਗਤ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਦੀ ਹੈ। ਉਸ ਨੂੰ ਜੋ ਆਪਣੇ ਆਪ ਨੂੰ ਬਿਨਾਂ ਸ਼ਰਤ ਸਮਰਪਿਤ ਕਰਦਾ ਹੈ, ਜੀਵਨ ਦੀਆਂ ਸਾਰੀਆਂ ਪ੍ਰਾਪਤੀਆਂ ਅਤੇ ਖਜਾਨੇ ਪ੍ਰਾਪਤ ਕਰਦਾ ਹੈ। ਹਵਾਲੇ
|
Portal di Ensiklopedia Dunia