ਸਚਿਨ ਬਾਂਸਲ
ਸਚਿਨ ਬਾਂਸਲ (ਜਨਮ 5 ਅਗਸਤ 1981) ਇੱਕ ਭਾਰਤੀ ਸੋਫਟਵੇਅਰ ਇੰਜੀਨਿਅਰ ਅਤੇ ਇੰਟਰਨੇਟ ਦਾ ਵਪਾਰੀ ਹੈ।[2][3][4] ਉਹ ਫਲਿੱਪਕਾਰਟ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ।[5][6] ਸਚਿਨ ਚੰਡੀਗੜ੍ਹ ਦਾ ਰਹਿਣ ਵਾਲਾਂ ਹੈ। ਉਸਨੇ ਆਪਣੀ ਇੰਜੀਨਿਰਿੰਗ ਇੰਡੀਅਨ ਇੰਸਟੀਟਯੂਟ ਆਫ ਟੇਕਨੋਲੱਜੀ ਦਿੱਲੀ ਤੋਂ ਕੀਤੀ।[7][8] ਸੁਰੂਆਤੀ ਜ਼ਿੰਦਗੀਇੱਕ ਮੱਧਵਰਗੀ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਬਾਂਸਲ ਨੇ ਚੰਡੀਗੜ੍ਹ ਦੇ ਸੇਂਟ ਏਨ’ਜ਼ ਕਾਨਵੈਂਟ ਸਕੂਲ ਤੋਂ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਆਈਆਈਟੀ ਦਿੱਲੀ ਤੋਂ ਬੀਟੈੱਕ ਦੀ ਡਿਗਰੀ ਹਾਸਲ ਕਰ ਕੇ ਟੈਕਸਪੈੱਨ ਕੰਪਨੀ ਵਿੱਚ ਨੌਕਰੀ ਕੀਤੀ। ਕੁਝ ਮਹੀਨਿਆਂ ਬਾਅਦ 2006 ਵਿੱਚ ਉਸ ਨੇ ਇਹ ਕੰਪਨੀ ਛੱਡ ਕੇ ਸੰਸਾਰ ਦੀ ਪ੍ਰਸਿੱਧ ਕੰਪਨੀ ਐਮੇਜ਼ੌਨ ਵਿੱਚ ਨੌਕਰੀ ਪ੍ਰਾਪਤ ਕਰ ਲਈ। ਇੱਥੇ ਹੀ ਉਸ ਦੀ ਮੁਲਾਕਾਤ ਆਪਣੇ ਸਕੂਲੀ ਦੋਸਤ ਬਿੰਨੀ ਬਾਂਸਲ ਨਾਲ ਹੋਈ। ਬਿੰਨੀ ਬਾਂਸਲ ਵੀ ਚੰਡੀਗੜ੍ਹ ਦਾ ਹੀ ਰਹਿਣ ਵਾਲਾ ਸੀ। ਦੋਵਾਂ ਨੇ 2007 ਵਿੱਚ ਐਮੇਜ਼ੌਨ ਦੀ ਲੱਖਾਂ ਰੁਪਏ ਮਹੀਨਾ ਤਨਖ਼ਾਹ ਵਾਲੀ ਨੌਕਰੀ ਛੱਡ ਕੇ ਆਪਣੀ ਆਨਲਾਈਨ ਸੇਲ ਕੰਪਨੀ ਫਲਿੱਪਕਾਰਟ ਸ਼ੁਰੂ ਕਰ ਦਿੱਤੀ। ਸ਼ੁਰੂ-ਸ਼ੁਰੂ ਵਿੱਚ ਉਸ ਦੇ ਮਾਪਿਆਂ ਨੇ ਇਸ ਗੱਲ ਦਾ ਬਹੁਤ ਵਿਰੋਧ ਕੀਤਾ। ਉਸ ਨੂੰ ਆਪਣੇ ਮਾਪਿਆਂ ਨਾਲ ਵਾਅਦਾ ਕਰਨਾ ਪਿਆ ਕਿ ਉਹ ਸਫਲ ਨਾ ਹੋਇਆ ਤਾਂ ਪੁਰਾਣੀ ਨੌਕਰੀ ’ਤੇ ਵਾਪਸ ਚਲਾ ਜਾਵੇਗਾ। ਫਲਿੱਪਕਾਰਟ ਸ਼ੁਰੂ ਕਰਨ ਤੋਂ ਪਹਿਲਾਂ ਸਚਿਨ ਇੱਕ ਗੇਮਰ ਬਣਨਾ ਚਾਹੁੰਦਾ ਸੀ। [9] ਉਸਦੇ ਪਿਤਾ ਇੱਕ ਵਪਾਰੀ ਸਨ ਅਤੇ ਮਾਂ ਘਰ ਦੀ ਦੇਖ ਰੇਖ ਕਰਦੀ ਸੀ। ਸਚਿਨ ਦਾ ਵਿਆਹ ਪ੍ਰਿਆ ਨਾਲ ਹੋਇਆ ਜੋ ਕੇ ਪੇਸ਼ੇ ਤੋਂ ਦੰਦਾਂ ਦੀ ਡਾੱਕਟਰ ਸੀ। [10] ਕਰਿਯਰਸਚਿਨ ਬਾਂਸਲ ਨੂੰ ਫੋਰਬਜ਼ ਇੰਡੀਆ ਵੱਲੋਂ ਇੱਕ ਸਰਵੇਖਣ ਅਨੁਸਾਰ ਭਾਰਤ ਦਾ 86ਵੇਂ ਨੰਬਰ ਦਾ ਅਮੀਰ ਵਿਅਕਤੀ ਐਲਾਨਿਆ ਗਿਆ ਹੈ। ਉਸ ਨੇ ਸਿਰਫ਼ ਅੱਠ ਸਾਲਾਂ ਵਿੱਚ ਇਹ ਚਮਤਕਾਰ ਕਰ ਵਿਖਾਇਆ ਹੈ। ਜਦੋਂ 2007 ਵਿੱਚ ਉਸ ਨੇ ਆਨਲਾਈਨ ਕਿਤਾਬਾਂ ਸਪਲਾਈ ਲਈ ਫਲਿੱਪਕਾਰਟ ਸ਼ੁਰੂ ਕੀਤੀ। ਅੱਠ ਸਾਲ ਵਿੱਚ ਹੀ ਫਲਿੱਪਕਾਰਟ ਕਰੀਬ 2900 ਕਰੋੜ ਰੁਪਏ ਦੇ ਟਰਨਓਵਰ ਵਾਲੀ ਕੰਪਨੀ ਬਣ ਗਈ ਹੈ। ਬਾਂਸਲ ਨੇ ਚੰਡੀਗੜ੍ਹ ਦੇ ਸੇਂਟ ਏਨ’ਜ਼ ਕਾਨਵੈਂਟ ਸਕੂਲ ਤੋਂ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਆਈਆਈਟੀ ਦਿੱਲੀ ਤੋਂ ਬੀਟੈੱਕ ਦੀ ਡਿਗਰੀ ਹਾਸਲ ਕਰ ਕੇ ਟੈਕਸਪੈੱਨ ਕੰਪਨੀ ਵਿੱਚ ਨੌਕਰੀ ਕੀਤੀ। ਕੁਝ ਮਹੀਨਿਆਂ ਬਾਅਦ 2006 ਵਿੱਚ ਉਸ ਨੇ ਇਹ ਕੰਪਨੀ ਛੱਡ ਕੇ ਸੰਸਾਰ ਦੀ ਪ੍ਰਸਿੱਧ ਕੰਪਨੀ ਐਮੇਜ਼ੌਨ ਵਿੱਚ ਨੌਕਰੀ ਪ੍ਰਾਪਤ ਕਰ ਲਈ। ਇੱਥੇ ਹੀ ਉਸ ਦੀ ਮੁਲਾਕਾਤ ਆਪਣੇ ਸਕੂਲੀ ਦੋਸਤ ਬਿੰਨੀ ਬਾਂਸਲ ਨਾਲ ਹੋਈ। ਦੋਵਾਂ ਨੇ 2007 ਵਿੱਚ ਐਮੇਜ਼ੌਨ ਦੀ ਲੱਖਾਂ ਰੁਪਏ ਮਹੀਨਾ ਤਨਖ਼ਾਹ ਵਾਲੀ ਨੌਕਰੀ ਛੱਡ ਕੇ ਆਪਣੀ ਆਨਲਾਈਨ ਸੇਲ ਕੰਪਨੀ ਫਲਿੱਪਕਾਰਟ ਸ਼ੁਰੂ ਕਰ ਦਿੱਤੀ। ਫਲਿੱਪਕਾਰਟ ਕਿਤਾਬਾਂ, ਘਰੇਲੂ ਵਰਤੋਂ ਦਾ ਸਾਮਾਨ, ਇਲੈਕਟ੍ਰੀਕਲਜ਼, ਇਲੈਕਟ੍ਰੋਨਿਕਸ, ਬੱਚਿਆਂ ਦਾ ਸਾਮਾਨ, ਮੇਕਅੱਪ ਦਾ ਸਾਮਾਨ, ਕੱਪੜੇ, ਜੁੱਤੀਆਂ ਆਦਿ ਸਮੇਤ ਡੇਢ ਕਰੋੜ ਤੋਂ ਵੱਧ ਉਤਪਾਦ ਸਪਲਾਈ ਕਰਦੀ ਹੈ। 2900 ਕਰੋੜ ਦੇ ਟਰਨਓਵਰ ਨਾਲ ਅੱਜ ਫਲਿੱਪਕਾਰਟ ਸਭ ਤੋਂ ਵੱਡੀ ਭਾਰਤੀ ਆਨਲਾਈਨ ਸੇਲ ਕੰਪਨੀ ਹੈ। ਇਸ ਦਾ ਹੈੱਡਕੁਆਟਰ ਬੰਗਲੌਰ ਹੈ ਤੇ ਇਸ ਵਿੱਚ 33,000 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ।
ਸਨਮਾਨ ਅਤੇ ਪਹਿਚਾਣ
ਹੋਰ ਦੇਖੋ
ਹਵਾਲੇ
|
Portal di Ensiklopedia Dunia