ਸਟਰੀਟਸਵਿੱਲ
'ਸਟਰੀਟਸਵਿੱਲ' (Streetsville) ਮਿਸੀਸਾਗਾ ਦੇ ਉੱਤਰ-ਪੱਛਮੀ ਹਿੱਸੇ ਦਾ ਇੱਕ ਇਤਿਹਾਸਕ ਪਿੰਡ ਅਤੇ ਆਧੁਨਿਕ ਮਹੱਲਾ ਹੈ ਜਿਸ ਰਾਹੀਂ ਕ੍ਰੈਡਿਟ ਦਰਿਆ ਵਹਿੰਦਾ ਹੈ। ਭਾਵੇਂ ਕਿ ਸਟਰੀਟਸਵਿਲ ਇਸ ਦਰਿਆ ਦੇ ਪੱਛਮੀ ਅਤੇ ਪੂਰਵੀ ਕੰਢਿਆਂ ਉੱਤੇ ਸਥਿਤ ਹੈ, ਪਰ ਉਸ ਦਾ ਕੇਂਦਰ ਪੱਛਮੀ ਹਿੱਸੇ ਵਿੱਚ ਹੈ। ਪਿੰਡ ਦੇ ਆਲੇ ਦੁਆਲੇ ਆਧੁਨਿਕ ਉਪਨਗਰ ਬਣਾਇਆ ਗਿਆ ਹੈ, ਪਰ ਫੇਰ ਵੀ ਸਟਰੀਟਸਵਿੱਲ ਦਾ ਮਾਹੌਲ ਛੋਟਾ ਪਿੰਡ ਜਿਹਾ ਲਗਦਾ ਹੈ। ਉਸ ਦੀਆਂ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਹਨ, ਜਿਹਨਾਂ ਵਿਚੋਂ ਮੰਟ੍ਰੀਆਲ ਹਾਊਸ ਸਭ ਤੋਂ ਪੁਰਾਣਾ ਹੈ। ਪਿੰਡ ਵਾਸੀਆਂ ਨੇ ਆਪਣੀ ਪਛਾਣ ਵਿਖਾਉਣ ਲਈ ਮਿਸੀਸਾਗਾ ਦੇ ਕਈ ਸੜਕਾਂ ਨੂੰ ਇਤਿਹਾਸਕ ਨਾਮ ਦੇ ਦਿੱਤੇ ਹਨ। ਮਸਲਨ ਮਿਸੀਸਾਗਾ ਰੋਡ ਅਤੇ ਬ੍ਰਿਸਟਲ ਰੋਡ ਦੇ ਨਾਮ ਕਵੀਨ ਸਟ੍ਰੀਟ ਅਤੇ ਮੇਨ ਸਟ੍ਰੀਟ ਬਣਦੇ ਹਨ। ਹੋਰ ਅਹਿਮ ਸੜਕਾਂ ਵਿਚੋਂ ਕ੍ਰੈ਼ਡਿਟਵਿਊ ਰੋਡ, ਐਗਲਿੰਗਟਨ ਐਵਨਿਊ ਅਤੇ ਬ੍ਰਿਟੈਨਿਆ ਰੋਡ ਸ਼ਾਮਲ ਹਨ। ਇਤਿਹਾਸ1800 ਤੋਂ ਪਹਿਲਾਂ18ਵੀਂ ਸਦੀ ਦੇ ਪਹਿਲੇ ਦਹਾਕਿਆਂ ਤੱਕ ਕ੍ਰੈਡਿਟ ਦਰਿਆ ਦੇ ਇਲਾਕੇ ਵਿੱਚ ਈਰੋਕੁਆ ਅਦਿਵਾਸੀ ਰਹਿੰਦੇ ਸਨ, ਜਿਹਨਾਂ ਨੂੰ ਓਜਿਬਵੇ ਅਦਿਵਾਸੀਆਂ ਨੇ ਫੇਰ ਖ਼ਾਰਜ ਕਰ ਦਿੱਤਾ। ਯੂਰੋਪੀ ਅਬਾਦਕਾਰ ਉਨ੍ਹਾਂ ਨੂੰ ਮਿਸੀਸਾਗਾਜ਼ ਕਹਿੰਦੇ ਸਨ, ਜਿਸ ਦੇ ਕਾਰਨ ਇਲਾਕਾ ਦਾ ਨਾਂ ਮਿਸੀਸਾਗਾ ਬਣ ਗਿਆ। ਮਿਸੀਸਾਗਾ ਅਨਿਸ਼ਿਨਾਬੇ ਭਾਸ਼ਾ ਦਾ ਇੱਕ ਸ਼ਬਦ ਹੈ ਜਿਸ ਦੀ ਪਰਿਭਾਸ਼ਾ "ਦਰਿਆ ਦੇ ਦਹਾਨੇ ਨੇੜੇ ਰਹਿਣ ਵਾਲੇ ਲੋਕ" ਹੈ। 1805 ਤੱਕ ਅਦਿਵਾਸੀਆਂ ਨੇ ਬਰਤਾਨਵੀਆਂ ਨੂੰ ਜ਼ਿਆਦਾਤਰ ਜ਼ਮੀਨ ਜਾਂ ਸੌਂਪ ਦਿੱਤੀ ਜਾਂ ਵੇਚ ਦਿੱਤੀ। ਬਸਤੀਕਰਨਸਟਰੀਟਸਵਿੱਲ ਦਾ ਸਥਾਪਕ ਟਿਮੋਥੀ ਸਟਰੀਟ ਸੀ। ਉਹ ਸੰਨ 1778 ਵਿੱਚ ਅਮ੍ਰੀਕਨ ਬਸਤੀਆਂ ਵਿੱਚ ਇੱਕ ਬਰਤਾਨਵੀ ਲੋਇਅਲਿਸਟ ਪਰਿਵਾਰ ਵਿੱਚ ਪੈਦਾ ਹੋਇਆ। ਜਦੋਂ ਉਸ ਦੀ ਉਮਰ 23 ਸਾਲ ਦੀ ਸੀ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਨਿਊ ਯਾਰਕ ਛੱਡ ਕੇ ਸੇਂਟ ਡੇਵਿਡਜ਼ ਚਲਾ ਗਿਆ, ਜੋ ਉੱਪਰੀ ਕੈਨੇਡਾ (ਓਂਟਾਰੀਓ) ਦੇ ਨਾਏਗ੍ਰਾ ਦਰਿਆ ਦੀ ਨੇੜਲੀ ਬਸਤੀ ਸੀ। ਸੰਨ 1818 ਵਿੱਚ ਬਿਰਤਾਨਵੀਆਂ ਨੇ ਦੂਜੀ ਵਾਰ ਮਿਸੀਸਾਗਵੀਆਂ ਤੋਂ 2,620 km2 ਜ਼ਮੀਨ ਖ਼ਰੀਦ ਲਈ। ਬਸਤੀਕਰਨ ਤੋਂ ਪਹਿਲਾਂ ਗਰਦਾਵਰੀ ਦਾ ਕੰਮ ਕਰਨਾ ਜ਼ਰੂਰੀ ਸੀ। ਉਸ ਜ਼ਮਾਨੇ ਗਰਦਾਵਰੀ ਕਰਨ ਵਾਲਿਆਂ ਨੂੰ ਉਜਰਤ ਦੀ ਰੂਪ ਵਿੱਚ ਜ਼ਮੀਨ ਦਿੱਤੀ ਜਾਂਦੀ ਸੀ। ਟਿਮੋਥੀ ਸਟਰੀਟ ਅਤੇ ਰਿਚਰਡ ਬ੍ਰਿਸਟਲ ਨੇ ਇਹ ਕੰਮ ਸ਼ੁਰੂ ਕੀਤਾ, ਜਿਸ ਦੌਰਾਨ ਸਟਰੀਟ ਨੇ ਜ਼ਮੀਨ ਦੇ ਆਰਥਕ ਭਵਿਖ ਬਾਰੇ ਸੋਚ ਕੇ ਲੱਕੜ ਅਤੇ ਆਟਾ ਮਿੱਲ ਬਣਾਉਣ ਦਾ ਫ਼ੈਸਲਾ ਕੀਤਾ। ਅਪਰੈਲ 1819 ਵਿੱਚ ਸਰਕਾਰ ਨੇ ਬਸਤੀਕਰਨ ਵਾਸਤੇ ਜ਼ਮੀਨ ਖੋਲ ਦਿੱਤੀ। ਇਲਾਕੇ ਦਾ ਪਹਿਲਾ ਅਬਾਦਕਾਰ ਜੇਮਜ਼ ਗਲੈਨਡਿਨਿੰਗ ਸੀ, ਜਿਸ ਨੇ ਮੱਲਿਟ ਨਾਲੇ ਦੇ ਕੰਢੇ ਉੱਤੇ ਆਪਣਾ ਘਰ ਬਣਾਇਆ। ਉਸ ਦੀ ਜ਼ਮੀਨ ਦੇ ਪਥਰਾਂ ਨਾਲ ਟਿਮੋਥੀ ਸਟਰੀਟ ਆਪਣੇ ਦੋ ਮਿੱਲ ਬਣਾਏ। ਪਿੰਡ ਦੇ ਪੱਛਮੀ ਹਿੱਸੇ ਵਿੱਚ ਲਾਲ ਗਾਰੇ ਦੀ ਖਾਣ ਸੀ, ਜਿਸ ਤੋਂ ਅਬਾਦਕਾਰ ਇੱਟਾਂ ਬਣਾ ਸਕਦੇ ਸਨ। ਸੰਨ 1821 ਵਿੱਚ ਮਨਟ੍ਰੀਆਲ ਹਾਊਸ ਦੀ ਦੁਕਾਨ ਖੁੱਲ੍ਹੀ, ਜੇ ਸਟਰੀਟਸਵਿੱਲ ਦੀ ਪਹਿਲੀ ਬਸਾਤੀ ਦੀ ਦੁਕਾਨ ਸੀ। ਇਹ ਇਮਾਰਤ ਅਜੇ ਵੀ ਖੜੀ ਹੈ। ਸੰਨ 1825 ਵਿੱਚ ਟਿਮੋਥੀ ਸਟਰੀਟ ਨੇ ਆਪਣਾ ਘਰ ਬਣਾਇਆ, ਜੋ ਇੱਕ ਮਸ਼ਹੂਰ ਇਮਾਰਤ ਹੈ ਅਤੇ ਪੀਲ ਖੇਤਰ ਦੀਆਂ ਇੱਟਾਂ ਨਾਲ ਬਣਾਈਆਂ ਇਮਾਰਤਾਂ ਵਿਚੋਂ ਬਹੁਤ ਪੁਰਾਣਾ ਹੈ। ਸੰਨ 1855 ਵਿੱਚ ਵਿਲਿਅਮ ਗ੍ਰੇਡਨ ਅਤੇ ਪੇਟਰ ਡਗਲਸ ਨੇ ਇੱਟਾਂ ਦੀ ਇੱਕ ਵੱਡੀ ਇਮਾਰਤ ਬਣਵਾਈ, ਜਿਸ ਨੂੰ ਉਨ੍ਹਾਂ ਨੇ 1859 ਵਿੱਚ ਬੈਨਟ ਫ਼੍ਰੈਂਕਲਿਨ ਨੂੰ ਵੇਚ ਦਿੱਤਾ। ਇਸ ਲਈ ਇਮਾਰਤ ਦਾ ਨਾਂ ਫ਼੍ਰੈਂਕਲਿਨ ਹਾਊਸ ਬਣਿਆ। 1910 ਵਿੱਚ ਇੱਕ ਨਵਾਂ ਮਾਲਿਕ ਉਸ ਦਾ ਨਾਂ ਬਦਲ ਦਿੱਤਾ - ਕਵੀਨਜ਼ ਹੋਟੇਲ। ਜਦੋਂ ਕੈਨੇਡਾ ਦਾ ਸਰਕਾਰ ਨੇ ਸ਼ਾਰਾਬ ਉੱਤੇ ਪਾਬੰਦੀ ਲਗਾਈ, ਤਾਂ ਇਹ ਇਮਾਰਤ ਇੱਕ ਦੁਕਾਨ ਬਣ ਗਈ। ਅੱਜਕੱਲ੍ਹ ਇਮਾਰਤ ਵਿੱਚ ਫੁੱਲਾਂ ਦੀ ਦੁਕਾਨ, ਵਕਾਲਤ ਦਾ ਦਫ਼ਤਰ, ਅਤੇ ਇੱਕ ਪੱਬ ਹਨ। ਪੱਬ ਦੇ ਮਾਲਿਕ ਨੇ ਫ਼੍ਰੈਂਕਲਿਨ ਹਾਊਸ ਦਾ ਇਤਿਹਾਸਕ ਨਾਂ ਚੁਣ ਲਿਆ ਹੈ। 1858 ਵਿੱਚ ਸਟਰੀਟਸਵਿੱਲ ਪਿੰਡ ਦੀ ਰੂਪ ਵਿੱਚ ਨਿਗਮਤ ਹੋਇਆ। ਉਸ ਦਾ ਜਨਸੰਖਿਆ 1,500 ਸੀ। ਪਿੰਡ ਦੇ ਜ਼ਿਆਦਾਤਰ ਲੋਕ ਮਿੱਲਾਂ ਅਤੇ ਚਮੜਾ ਰੰਗਣ ਦੇ ਕਾਰਖ਼ਾਨਿਆਂ ਵਿੱਚ ਕੰਮ ਕਰਦੇ ਸਨ। 1962 ਦਾ ਨਿਗਮੀਕਰਨ ਅਤੇ 1974 ਦਾ ਸ਼ਹਿਰੀ ਪੁਨਰਗਠਨਇੱਕ ਸਦੀ ਤੋਂ ਬਾਅਦ 1953 ਵਿੱਚ ਕੈਨੇਡਾ ਦੇ ਦੋ ਨਵੇਂ ਉਪਨਗਰ ਸਟਰੀਟਸਵਿੱਲ ਦੇ ਨੇੜੇ ਬਣਾਏ ਸਨ - ਵਿਸਟਾ ਹਾਈਟਸ ਅਤੇ ਰਿਵਰਵਿਊ। ਜਨਸੰਖਿਆ ਦੇ 5,000 ਤੱਕ ਵਧਣ ਤੋਂ ਬਾਅਦ 1962 ਵਿੱਚ ਸਟਰੀਟਸਵਿੱਲ ਇੱਕ ਟਾਊਨ ਬਣਿਆ। ਉਸ ਦਾ ਪਹਿਲਾਂ ਮੇਅਰ ਫ਼੍ਰੈਂਕ ਡਾਉਲਿੰਗ ਸੀ। 1968 ਵਿੱਚ ਓਂਟਾਰੀਓ ਦੇ ਸਰਕਾਰ ਨੇ ਪੀਲ ਖੇਤਰ ਦੇ ਕਈ ਪਿੰਡ ਜੋੜ ਕੇ ਮਿਸੀਸਾਗਾ ਦਾ ਸ਼ਹਿਰ ਬਣਾਇਆ। ਇਨ੍ਹਾਂ ਵਿਚੋਂ ਕੁਕਸਵਿੱਲ, ਡਿਕਸੀ, ਕਲਾਰਕਸਨ, ਐਰਿੰਡੇਲ, ਅਤੇ ਮਾਲਟਨ ਸ਼ਾਮਿਲ ਸਨ। 1974 ਵਿੱਚ ਪਿੰਡ ਵਾਸੀਆਂ ਦੀ ਵਿਰੋਧਤਾ ਦੇ ਬਾਵੁਜੂਦ ਸਟਰੀਟਸਵਿੱਲ ਅਤੇ ਪੋਰਟ ਕ੍ਰੈ਼ਡਿਟ ਵੀ ਮਿਸੀਸਾਗਾ ਨਾਲ ਜੋੜੇ ਗਏ ਸਨ। ਇਹ ਵੀ ਵੇਖੋ |
Portal di Ensiklopedia Dunia