ਸਟਾਕਹੋਮ ਯੂਨੀਵਰਸਿਟੀ
ਸਟਾਕਹੋਮ ਯੂਨੀਵਰਸਿਟੀ (ਸਵੀਡਨੀ: [Stockholms universitet] Error: {{Lang}}: text has italic markup (help)) ਸਟਾਕਹੋਮ, ਸਵੀਡਨ ਵਿੱਚ ਇੱਕ ਪਬਲਿਕ ਯੂਨੀਵਰਸਿਟੀ ਹੈ ਜੋ 1878 ਵਿੱਚ ਇੱਕ ਕਾਲਜ ਵਜੋਂ ਸਥਾਪਤ ਕੀਤੀ ਗਈ ਸੀ, 1960 ਤੋਂ ਇਸਨੂੰ ਯੂਨੀਵਰਸਿਟੀ ਦਾ ਦਰਜਾ ਮਿਲ ਗਿਆ ਸੀ। ਚਾਰ ਵੱਖ-ਵੱਖ ਫੈਕਲਟੀਜ਼: ਕਾਨੂੰਨ, ਮਾਨਵਤਾ, ਸਮਾਜਿਕ ਵਿਗਿਆਨ ਅਤੇ ਕੁਦਰਤੀ ਵਿਗਿਆਨ ਵਿੱਚ 33,000 ਤੋਂ ਵੱਧ ਵਿਦਿਆਰਥੀਆਂ ਦੇ ਨਾਲ, ਇਹ ਸਕੈਨਡੇਨੇਵੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਅਕਾਦਮਿਕ ਰੈਂਕਿੰਗ ਆਫ ਵਰਲਡ ਯੂਨਿਵਰਸਿਟੀਜ਼ (ਏਆਰਡਬਲਯੂਯੂ) ਦੁਆਰਾ ਸੰਸਥਾ ਨੂੰ ਵਿਸ਼ਵ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2] ਸਟਾਕਹੋਮ ਯੂਨੀਵਰਸਿਟੀ ਨੂੰ 1960 ਵਿਚ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ, ਇਸਦੇ ਨਾਲ ਹੀ ਇਹ ਚੌਥੀ ਸਭ ਤੋਂ ਪੁਰਾਣੀ ਸਵੀਡਿਸ਼ ਯੂਨੀਵਰਸਿਟੀ ਬਣ ਗਈ ਸੀ। ਸਵੀਡਨ ਦੀਆਂ ਹੋਰ ਪਬਲਿਕ ਯੂਨੀਵਰਸਿਟੀਆਂ ਦੀ ਤਰ੍ਹਾਂ, ਸਟਾਕਹੋਮ ਯੂਨੀਵਰਸਿਟੀ ਦੇ ਮਿਸ਼ਨ ਵਿੱਚ ਵੱਡੇ ਪੱਧਰ ਤੇ ਸਮਾਜ ਵਿੱਚ ਅਧਿਆਪਨ ਅਤੇ ਖੋਜ ਸ਼ਾਮਲ ਹੈ।[3] ![]() ਹਵਾਲੇ
ਬਾਹਰੀ ਲਿੰਕ
|
Portal di Ensiklopedia Dunia