ਸਟਾਰ ਪਲੱਸ
ਸਟਾਰ ਪਲੱਸ ਇੱਕ ਹਿੰਦੀ ਭਾਸ਼ਾ ਦਾ ਭਾਰਤੀ ਟੈਲੀਵਿਜ਼ਨ ਚੈਨਲ ਹੈ। ਇਹ ਚੈਨਲ 21st ਸੈਂਚੂਰੀ ਫੌਕਸ ਦੇ ਸਟਾਰ ਇੰਡੀਆ ਨੈਟਵਰਕ ਦਾ ਹਿੱਸਾ ਹੈ। ਚੈਨਲ ਦੇ ਵਧੇਰੇ ਪਰੋਗਰਾਮ ਪਰਿਵਾਰਿਕ ਡਰਾਮੇ, ਹਾਸ-ਪਰੋਗਰਾਮ ਅਤੇ ਰਿਆਲਿਟੀ ਸ਼ੋਅ ਹਨ। ਸਿਤੰਬਰ 2015 ਵਿੱਚ ਚੈਨਲ ਨੇ ਆਪਣਾ ਪਹਿਲਾ ਉਰਦੂ ਭਾਸ਼ਾ ਦਾ ਇੱਕ ਪਾਕਿਸਤਾਨੀ ਟੀਵੀ ਡਰਾਮਾ ਪ੍ਰਸਾਰਿਤ ਕੀਤਾ। ਡਰਾਮੇ ਦਾ ਨਾਮ ਮੇਰਾ ਨਾਮ ਯੂਸਫ਼ ਹੈ ਸੀ ਅਤੇ ਇਸ ਵਿੱਚ ਮੁੱਖ ਕਿਰਦਾਰ ਵਜੋਂ ਇਮਰਾਨ ਅੱਬਾਸ ਨਕਵੀ ਅਤੇ ਮਾਇਆ ਅਲੀ ਸਨ। ਇਹ ਡਰਾਮਾ ਚੈਨਲ ਦਾ ਪਹਿਲਾ ਅੰਤਰਰਾਸ਼ਟਰੀ ਡਰਾਮਾ ਸੀ ਅਤੇ ਇਹ ਸਟਾਰ ਪਲੱਸ ਦਾ ਅੱਜ ਤੱਕ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਪਰੋਗਰਾਮ ਰਿਹਾ।[25][26] ਇਤਿਹਾਸਜਦ ਇਹ ਪਹਿਲੀ ਵਾਰ ਲਾਂਚ ਹੋਇਆ ਤਾਂ ਉਸ ਵੇਲੇ ਇੱਕ ਅੰਗਰੇਜ਼ੀ ਭਾਸ਼ਾ ਵਿੱਚ ਹੋਇਆ ਕਰਦਾ ਸੀ ਅਤੇ ਅਮਰੀਕਾ, ਯੂ.ਕੇ. ਅਤੇ ਆਸਟ੍ਰੇਲੀਆ ਤੋਂ ਅੰਗਰੇਜ਼ੀ ਪਰੋਗਰਾਮ ਭਾਰਤ ਵਿੱਚ ਪ੍ਰਸਾਰਿਤ ਕਰਿਆ ਕਰਦਾ ਸੀ। ਉਦੋਂ ਇਸਦਾ ਜ਼ੀ ਟੀਵੀ ਨਾਲ ਸੰਬਧ ਸੀ।[27] ਫਿਰ ਇਸਦਾ ਜ਼ੀ ਟੀਵੀ ਨਾਲ ਸੰਬਧ ਟੁੱਟ ਗਿਆ। ਫਿਰ ਇਸਨੇ ਹਿੰਦੀ ਭਾਸ਼ਾ ਵਿੱਚ ਪਰੋਗਰਾਮ ਪ੍ਰਸਾਰਿਤ ਕਰਨੇ ਸ਼ੁਰੂ ਕਰ ਦਿੱਤੇ ਅਤੇ ਅੰਗਰੇਜ਼ੀ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਸਟਾਰ ਵਰਲਡ ਸ਼ੁਰੂ ਕਰ ਦਿੱਤਾ। ਪ੍ਰੋਗਰਾਮਿੰਗ
ਹਵਾਲੇ
|
Portal di Ensiklopedia Dunia