ਸਟ੍ਰੈਪਟੋਕੋਕਲ ਫੇਰਿਨਜਾਈਟਿਸ
ਸਟ੍ਰੈਪਟੋਕੋਕਲ ਫੇਰਿਨਜਾਈਟਿਸ ਜਾਂ ਸਟ੍ਰੈਪ ਥ੍ਰੋਟ ਇੱਕ ਅਜਿਹੀ ਬਿਮਾਰੀ ਹੈ ਜੋ “ਗਰੁੱਪ A ਸਟ੍ਰੈਪਟੋਕੋਕਲ ਬੈਕਟੀਰੀਆ” ਨਾਮਕ ਜੀਵਾਣੂ ਦੇ ਕਾਰਨ ਹੁੰਦੀ ਹੈ।[1] ਸਟ੍ਰੈਪ ਥ੍ਰੋਟ ਗਲੇ, ਗਲੇ ਦੇ ਕੰਡਿਆਂ (ਮੂੰਹ ਦੇ ਪਿਛਲੇ ਪਾਸੇ, ਗਲੇ ਵਿੱਚ ਦੋ ਅੰਡਾਕਾਰ ਗ੍ਰੰਥੀਆਂ ਜਿਨ੍ਹਾਂ ਨੂੰ ਗਲ-ਤੁੰਡਿਕਾਵਾਂ ਵੀ ਕਿਹਾ ਜਾਂਦਾ ਹੈ), ਅਤੇ ਸੰਭਾਵੀ ਤੌਰ ਤੇ ਕੰਠ ਤੇ ਅਸਰ ਕਰਦਾ ਹੈ। ਆਮ ਲੱਛਣਾਂ ਵਿੱਚ ਬੁਖ਼ਾਰ, ਗਲੇ ਵਿੱਚ ਖਰਾਸ਼, ਅਤੇ ਗਲੇ ਵਿੱਚ ਸੁੱਜੀਆਂ ਹੋਈਆਂ ਗ੍ਰੰਥੀਆਂ (ਲਿੰਫ਼ ਗ੍ਰੰਥੀਆਂ ਵੀ ਕਿਹਾ ਜਾਂਦਾ ਹੈ) ਸ਼ਾਮਲ ਹਨ। ਬੱਚਿਆਂ ਵਿੱਚ ਗਲੇ ਵਿੱਚ ਖਰਾਸ਼ ਵਿੱਚੋਂ 37 ਪ੍ਰਤੀਸ਼ਤ ਦਾ ਕਾਰਨ ਸਟ੍ਰੈਪ ਥ੍ਰੋਟ ਹੁੰਦਾ ਹੈ।[2] ਸਟ੍ਰੈਪ ਥ੍ਰੋਟ ਕਿਸੇ ਬਿਮਾਰ ਵਿਅਕਤੀ ਦੇ ਨਾਲ ਨਜ਼ਦੀਕੀ ਸੰਪਰਕ ਦੇ ਦੁਆਰਾ ਫੈਲਦਾ ਹੈ। ਇਸ ਬਾਰੇ 100% ਯਕੀਨੀ ਹੋਣ ਲਈ ਕਿ ਕਿਸੇ ਵਿਅਕਤੀ ਨੂੰ ਸਟ੍ਰੈਪ ਥ੍ਰੋਟ ਹੈ, ਥ੍ਰੋਟ ਕਲਚਰ ਨਾਮਕ ਇੱਕ ਟੈਸਟ ਜ਼ਰੂਰੀ ਹੁੰਦਾ ਹੈ। ਪਰ, ਇਸ ਟੈਸਟ ਦੇ ਬਿਨਾਂ ਵੀ ਲੱਛਣਾਂ ਦੇ ਅਧਾਰ ਤੇ ਸਟ੍ਰੈਪ ਥ੍ਰੋਟ ਦੀ ਸੰਭਾਵਨਾ ਨੂੰ ਪਛਾਣਿਆ ਜਾ ਸਕਦਾ ਹੈ। ਸੰਭਾਵੀ ਜਾਂ ਨਿਸ਼ਚਿਤ ਮਾਮਲੇ ਵਿੱਚ ਐਂਟੀਬਾਇਓਟਿਕਸ (ਬੈਕਟੀਰੀਆ ਨੂੰ ਮਾਰਨ ਵਾਲੀਆਂ ਦਵਾਈਆਂ) ਬਿਮਾਰੀ ਨੂੰ ਵਧੇਰੇ ਗੰਭੀਰ ਬਣਨ ਤੋਂ ਰੋਕ ਸਕਦੀਆਂ ਹਨ ਅਤੇ ਸਿਹਤਯਾਬੀ ਵਿੱਚ ਤੇਜ਼ੀ ਲਿਆ ਸਕਦੀਆਂ ਹਨ।[3] ਚਿੰਨ੍ਹ ਅਤੇ ਲੱਛਣਸਟ੍ਰੈਪ ਥ੍ਰੋਟ ਦੇ ਆਮ ਲੱਛਣਾਂ ਵਿੱਚ ਸ਼ਾਮਲ ਹਨ ਗਲੇ ਵਿੱਚ ਖਰਾਸ਼, 38 °C (100.4 °F) ਤੋਂ ਵੱਧ ਬੁਖ਼ਾਰ, ਗਲੇ ਦਾ ਕੰਡਿਆਂ (ਟੌਂਸਿਲਾਂ) ਵਿੱਚ ਪਸ (ਪੀਲਾ ਜਾਂ ਹਰਾ ਤਰਲ), ਅਤੇ ਗਲੇ ਵਿੱਚ ਸੁੱਜੀਆਂ ਹੋਈਆਂ ਗ੍ਰੰਥੀਆਂ।[3][4] ਸ਼ਾਇਦ ਹੋਰ ਲੱਛਣ ਵੀ ਹੋ ਸਕਦੇ ਹਨ:
ਜਿਸ ਵਿਅਕਤੀ ਨੂੰ ਸਟ੍ਰੈਪ ਥ੍ਰੋਟ ਹੁੰਦਾ ਹੈ ਉਹ ਬਿਮਾਰ ਵਿਅਕਤੀ ਦੇ ਸੰਪਰਕ ਵਿੱਚ ਆਉਣ ਦੇ ਇੱਕ ਤੋਂ ਤਿੰਨ ਦਿਨਾਂ ਬਾਅਦ ਲੱਛਣ ਦਿਖਾਏਗਾ।[3]
ਕਾਰਨਸਟ੍ਰੈਪ ਥ੍ਰੋਟ ਜੀਵਾਣੂਆਂ (ਬੈਕਟੀਰੀਆ) ਦੇ ਕਾਰਨ ਹੁੰਦਾ ਹੈ ਜਿਨ੍ਹਾਂ ਨੂੰ ਗਰੁੱਪ A ਬੀਟਾ ਹੀਮੋਲਾਈਟਿਕ ਸਟ੍ਰੈਪਟੋਕੋਕਸ (GAS) ਕਿਹਾ ਜਾਂਦਾ ਹੈ।[7] ਦੂਜੇ ਜੀਵਾਣੂਆਂ ਦੇ ਕਾਰਨ ਵੀ ਗਲੇ ਵਿੱਚ ਖਰਾਸ਼ ਹੋ ਸਕਦੀ ਹੈ।[3][6] ਸਟ੍ਰੈਪ ਥ੍ਰੋਟ ਕਿਸੇ ਬਿਮਾਰ ਵਿਅਕਤੀ ਦੇ ਨਾਲ ਸਿੱਧੇ, ਨਜ਼ਦੀਕੀ ਸੰਪਰਕ ਦੇ ਦੁਆਰਾ ਫੈਲਦਾ ਹੈ। ਲੋਕਾਂ ਦੀ ਭੀੜ, ਜਿਵੇਂ ਕਿ ਫੌਜ ਵਿੱਚ ਜਾਂ ਸਕੂਲਾਂ ਵਿੱਚ, ਇਸ ਬਿਮਾਰੀ ਦੇ ਫੈਲਣ ਦੀ ਦਰ ਵੱਧ ਜਾਂਦੀ ਹੈ।[6][8] ਜਿਹੜੇ ਜੀਵਾਣੂ ਸੁੱਕ ਜਾਂਦੇ ਹਨ ਅਤੇ ਧੂੜ ਵਿੱਚ ਮਿਲ ਜਾਂਦੇ ਹਨ, ਉਹ ਲੋਕਾਂ ਨੂੰ ਬਿਮਾਰ ਨਹੀਂ ਕਰ ਸਕਦੇ ਹਨ। ਗਿੱਲੇ ਜੀਵਾਣੂ, ਜਿਵੇਂ ਕਿ ਜੋ ਦੰਦਾਂ ਦੇ ਬੁਰਸ਼ ਵਿੱਚ ਮਿਲਦੇ ਹਨ, ਲੋਕਾਂ ਨੂੰ 15 ਦਿਨਾਂ ਤਕ ਲਈ ਬਿਮਾਰ ਕਰ ਸਕਦੇ ਹਨ।[6] ਦੁਰਲੱਭ ਤੌਰ ਤੇ, ਇਹ ਜੀਵਾਣੂ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਜਿਉਂਦੇ ਰਹਿ ਸਕਦੇ ਹਨ ਅਤੇ ਉਹਨਾਂ ਲੋਕਾਂ ਨੂੰ ਬਿਮਾਰ ਕਰ ਸਕਦੇ ਹਨ ਜੋ ਇਹਨਾਂ ਨੂੰ ਖਾਂਦੇ ਹਨ।[6] ਸਟ੍ਰੈਪ ਥ੍ਰੋਟ ਦੇ ਲੱਛਣ ਨਾ ਦਿਖਾਉਣ ਵਾਲੇ ਬਾਰ੍ਹਾਂ ਪ੍ਰਤੀਸ਼ਤ ਬੱਚਿਆਂ ਦੇ ਗਲੇ ਵਿੱਚ GAS ਜੀਵਾਣੂ ਹੁੰਦੇ ਹਨ।[2] ਸਟ੍ਰੈਪ ਥ੍ਰੋਟ ਦਾ ਪਤਾ ਲਗਾਉਣਾ
ਇਹ ਨਿਰਧਾਰਤ ਕਰਨ ਲਈ ਕਿ ਗਲੇ ਵਿੱਚ ਖਰਾਸ਼ ਵਾਲੇ ਲੋਕਾਂ ਦਾ ਇਲਾਜ ਕਿਵੇਂ ਕਰਨਾ ਹੈ, ਸੰਸ਼ੋਧਿਤ ਸੇਂਟੋਰ ਅੰਕ ਨਾਮਕ ਜਾਂਚ ਸੂਚੀ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜ ਡਾਕਟਰੀ ਮਾਪਦੰਡਾਂ ਦੇ ਅਧਾਰ ਤੇ, ਸੇਂਟੋਰ ਅੰਕ ਸਟ੍ਰੈਪ ਥ੍ਰੋਟ ਦੀ ਸੰਭਾਵਨਾ ਦਰਸਾਉਂਦੇ ਹਨ।[3] ਇਹਨਾਂ ਵਿੱਚੋਂ ਹਰੇਕ ਮਾਪਦੰਡ ਲਈ ਇੱਕ ਅੰਕ ਦਿੱਤਾ ਜਾਂਦਾ ਹੈ:[3]
ਲੈਬਾਰਟਰੀ ਜਾਂਚਕੀ ਕਿਸੇ ਵਿਅਕਤੀ ਨੂੰ ਸਟ੍ਰੈਪ ਥ੍ਰੋਟ ਹੈ, ਇਹ ਨਿਰਧਾਰਤ ਕਰਨ ਦਾ ਮੁੱਖ ਤਰੀਕਾ[9] ਥ੍ਰੋਟ ਕਲਚਰ ਨਾਮਕ ਇੱਕ ਟੈਸਟ ਹੈ। ਜਿਨ੍ਹਾਂ ਵਿਅਕਤੀਆਂ ਤੇ ਇਹ ਟੈਸਟ ਕੀਤਾ ਜਾਂਦਾ ਹੈ ਉਹਨਾਂ ਵਿੱਚ 90 ਤੋਂ 95 ਪ੍ਰਤੀਸ਼ਤ ਵਿੱਚ ਇਹ ਟੈਸਟ ਸਹੀ ਤਰ੍ਹਾਂ ਨਾਲ ਬਿਮਾਰੀ ਨਿਰਧਾਰਤ ਕਰਦਾ ਹੈ।[3] ਰੈਪਿਡ ਸਟ੍ਰੈਪ ਟੈਸਟ (ਰੈਪਿਡ ਐਂਟੀਜਨ ਡਿਟੇਕਸ਼ਨ ਟੈਸਟਿੰਗ, ਜਾਂ RADT ਵੀ ਕਿਹਾ ਜਾਂਦਾ ਹੈ) ਨਾਮਕ ਇੱਕ ਹੋਰ ਟੈਸਟ ਵੀ ਵਰਤਿਆ ਜਾ ਸਕਦਾ ਹੈ। ਰੈਪਿਡ ਸਟ੍ਰੈਪ ਟੇਸਟ, ਥ੍ਰੋਟ ਕਲਚਰ ਨਾਲੋਂ ਤੇਜ਼ ਹੁੰਦਾ ਹੈ ਪਰ ਟੈਸਟ ਕੀਤੇ ਗਏ ਲੋਕਾਂ ਵਿੱਚੋਂ ਸਿਰਫ 70 ਪ੍ਰਤੀਸ਼ਤ ਲੋਕਾਂ ਵਿੱਚ ਵੀ ਬਿਮਾਰੀ ਦੀ ਸਹੀ-ਸਹੀ ਪਛਾਣ ਕਰਦਾ ਹੈ। ਦੋਵੇਂ ਟੈਸਟਾਂ ਵਿੱਚ ਇਸ ਗੱਲ ਦੀ ਪਛਾਣ ਕਰਨ ਦੀ ਸੰਭਾਵਨਾ ਬਰਾਬਰ ਹੁੰਦੀ ਹੈ ਕਿ ਕੀ ਕਿਸੇ ਵਿਕਅਤੀ ਨੂੰ ਸਟ੍ਰੈਪ ਥ੍ਰੋਟ ਨਹੀਂ ਹੈ (ਟੈਸਟ ਕੀਤੇ ਗਏ ਲੋਕਾਂ ਵਿੱਛ 98 ਪ੍ਰਤੀਸ਼ਤ)।[3] ਪਾਜ਼ਿਟਿਵ ਥ੍ਰੋਟ ਕਲਚਰ (ਦੂਜੇ ਸ਼ਬਦਾਂ ਵਿੱਚ, ਜੋ ਇਹ ਨਿਰਧਾਰਤ ਕਰਦਾ ਹੈ ਕਿ ਵਿਅਕਤੀ ਬੀਮਾਰ ਹੈ) ਜਾਂ ਰੈਪਿਡ ਸਟ੍ਰੈਪ ਟੈਸਟ ਵਿੱਚ, ਸਟ੍ਰੈਪ ਥ੍ਰੋਟ ਦੇ ਲੱਛਣਾਂ ਦੇ ਨਾਲ-ਨਾਲ, ਬਿਮਾਰੀ ਦੀ ਮੌਜੂਦਗੀ ਵੀ ਸਥਾਪਿਤ ਕਰਦਾ ਹੈ।[10] ਜਿਨ੍ਹਾਂ ਲੋਕਾਂ ਨੂੰ ਕੋਈ ਲੱਛਣ ਨਾ ਹੋਵੇ ਉਹਨਾਂ ਦੀ ਰੁਟੀਨ ਵਿੱਚ ਥ੍ਰੋਟ ਕਲਚਰ ਜਾਂ ਰੈਪਿਡ ਸਟ੍ਰੈਪ ਟੈਸਟ ਦੇ ਨਾਲ ਜਾਂਚ ਨਹੀਂ ਕੀਤੀ ਜਾਣੀ ਚਾਹੀਦੀ। ਕੁਝ ਲੋਕਾਂ ਦੇ ਗਲਿਆਂ ਵਿੱਚ ਸਟ੍ਰੈਪਟੋਕੋਕਲ ਬੈਕਟੀਰੀਆ ਹੁੰਦਾ ਹੈ ਪਰ ਉਹਨਾਂ ਨੂੰ ਇਸ ਦਾ ਕੋਈ ਨੁਕਸਾਨਦੇਹ ਅਸਰ ਨਹੀਂ ਹੁੰਦਾ।[10] ਦੂਜੀਆਂ ਬੀਮਾਰੀਆਂ ਜਿਨ੍ਹਾਂ ਨੂੰ ਸਟ੍ਰੈਪ ਥ੍ਰੋਟ ਸਮਝਿਆ ਜਾ ਸਕਦਾ ਹੈਸਟ੍ਰੈਪ ਥ੍ਰੋਟ ਦੇ ਕੁਝ ਲੱਛਣ ਦੂਜੇ ਰੋਗਾਂ ਦੇ ਲੱਛਣਾਂ ਨਾਲ ਮੇਲ ਖਾਂਦੇ ਹਨ। ਇਸ ਲਈ, ਥ੍ਰੋਟ ਕਲਚਰ ਜਾਂ ਰੈਪਿਡ ਸਟ੍ਰੈਪ ਟੈਸਟ ਕੀਤੇ ਬਿਨਾਂ ਸਟ੍ਰੈਪ ਥ੍ਰੋਟ ਦਾ ਪਤਾ ਲਗਾਉਣਾ ਮੁਸ਼ਕਲ ਹੋ ਸਕਦਾ ਹੈ।[3] ਬੁਖ਼ਾਰ ਅਤੇ ਗਲੇ ਵਿੱਚ ਖਰਾਸ਼ ਦੇ ਨਾਲ ਖਾਂਸੀ, ਨੱਕ ਵਗਣਾ, ਦਸਤ, ਅਤੇ ਲਾਲ, ਖਾਰਸ਼ ਕਰਦੀਆਂ ਅੱਖਾਂ ਹੋਣ ਤੇ ਸੰਭਾਵਨਾ ਹੁੰਦੀ ਹੈ ਕਿ ਇਹਨਾਂ ਦਾ ਕਾਰਨ ਸਟ੍ਰੈਪ ਥ੍ਰੋਟ ਦੀ ਬਜਾਏ ਕਿਸੇ ਹੋਰ ਵਿਸ਼ਾਣੂ ਦੇ ਕਾਰਨ ਹੋਈ ਗਲੇ ਵਿੱਚ ਖਰਾਸ਼ ਹੈ।[3] ਗਲੇ ਵਿੱਚ ਖਰਾਸ਼ ਦੇ ਨਾਲ ਗਲੇ ਵਿੱਚ ਸੁੱਜੀਆਂ ਹੋਈਆਂ ਗੰਥੀਆਂ (ਲਿੰਫ ਗ੍ਰੰਥੀਆਂ), ਬੁਖ਼ਾਰ, ਅਤੇ ਗਲੇ ਵਿੱਚ ਵੱਡੀਆਂ ਹੋਈਆਂ ਗ੍ਰੰਥੀਆਂ (ਟੌਂਸਿਲ) ਇੱਕ ਹੋਰ ਬਿਮਾਰੀ ਦੇ ਵਿੱਚ ਵੀ ਹੋ ਸਕਦੇ ਹਨ ਜਿਸ ਨੂੰ ਮੋਨੋਨਿਊਕਲੀਓਸਿਸ ਜਾਂ ਚੁੰਮਣ ਰੋਗ ਕਿਹਾ ਜਾਂਦਾ।[11] ਰੋਕਥਾਮਜਿਨ੍ਹਾਂ ਲੋਕਾਂ ਨੂੰ ਅਕਸਰ ਸਟ੍ਰੈਪ ਥ੍ਰੋਟ ਦੀ ਸਮੱਸਿਆ ਹੋ ਜਾਂਦੀ ਹੈ ਉਹਨਾਂ ਵਿੱਚ ਗਲੇ ਦੇ ਕੰਡਿਆਂ (ਟੌਂਸਿਲਾਂ) ਨੂੰ ਹਟਾਉਣਾ ਸਟ੍ਰੈਪ ਥ੍ਰੋਟ ਨੂੰ ਰੋਕਣ ਦਾ ਉਚਿਤ ਤਰੀਕਾ ਹੋ ਸਕਦਾ ਹੈ।[12][13] 2003 ਵਿੱਚ, ਸਾਲ ਵਿੱਚ ਤਿੰਨ ਜਾਂ ਵੱਧ ਵਾਰ ਸਟ੍ਰੈਪ ਥ੍ਰੋਟ ਦਾ ਹੋਣਾ ਗਲੇ ਦੇ ਕੰਡਿਆਂ (ਟੌਂਸਿਲਾਂ) ਨੂੰ ਹਟਾਉਣ ਦਾ ਢੁਕਵਾਂ ਕਾਰਨ ਸਮਝਿਆ ਜਾਂਦਾ ਸੀ।[14] ਧਿਆਨ ਨਾਲ ਉਡੀਕ ਕਰਨਾ ਵੀ ਢੁਕਵਾਂ ਹੁੰਦਾ ਹੈ।[12] ਇਲਾਜਇਲਾਜ ਨਾ ਕੀਤਾ ਗਿਆ ਸਟ੍ਰੈਪ ਥ੍ਰੋਟ ਆਮ ਤੌਰ ਤੇ ਕੁਝ ਦਿਨਾਂ ਵਿੱਚ ਠੀਕ ਹੋ ਜਾਂਦਾ ਹੈ।[3] ਦਵਾਈਆਂ (ਐਂਟੀਬਾਇਓਟਿਕਸ) ਨਾਲ ਇਲਾਜ ਕਰਨ ਤੇ ਲੱਛਣਾਂ ਦੀ ਮਿਆਦ ਲਗਭਗ 16 ਘੰਟੇ ਘੱਟ ਜਾਂਦੀ ਹੈ।[3] ਐਂਟੀਬਾਇਓਟਿਕਸ ਦੇ ਨਾਲ ਇਲਾਜ ਦਾ ਮੁੱਖ ਕਾਰਨ ਹੈ ਵਧੇਰੇ ਗੰਭੀਰ ਬਿਮਾਰੀ ਵਿਕਸਿਤ ਹੋਣ, ਜਿਵੇਂ ਕਿ ਗੰਭੀਰ ਬੁਖ਼ਾਰ (ਰਿਊਮੈਟਿਕ ਬੁਖ਼ਾਰ ਕਿਹਾ ਜਾਂਦਾ ਹੈ) ਜਾਂ ਗਲੇ ਵਿੱਚ ਪਸ ਜਮ੍ਹਾਂ ਹੋਣੀ (ਰੇਟਰੋਫੇਰੇਂਜਿਅਲ ਐਬਸੇਸ ਕਿਹਾ ਜਾਂਦਾ ਹੈ), ਦੇ ਜੋਖ਼ਮ ਨੂੰ ਘੱਟ ਕਰਨਾ[3]। ਇਹ ਦਵਾਈਆਂ ਪ੍ਰਭਾਵੀ ਹੁੰਦੀਆਂ ਹਨ ਜੇ ਇਹ ਲੱਛਣ ਸ਼ੁਰੂ ਹੋਣ ਦੇ 9 ਦਿਨਾਂ ਦੇ ਅੰਦਰ ਦਿੱਤੀਆਂ ਜਾਂਦੀਆਂ ਹਨ।[7] ਦਰਦ ਦੀ ਦਵਾਈਦਰਦ ਘੱਟ ਕਰਨ ਵਾਲੀਆਂ ਦਵਾਈਆਂ, ਜਿਵੇਂ ਕਿ ਸੋਜ਼ਸ਼ ਘਟਾਉਣ ਵਾਲੀਆਂ ਦਵਾਈਆਂ (non-steroidal anti-inflammatory drugs, ਜਾਂ NSAIDs) ਜਾਂ ਬੁਖ਼ਾਰ ਘਟਾਉਣ ਵਾਲੀਆਂ ਦਵਾਈਆਂ (ਪੈਰਾਸੀਟਾਮੋਲ, ਜਾਂ ਐਸਿਟਾਮਿਨੋਫੇਨ), ਸਟ੍ਰੈਪ ਥ੍ਰੋਟ ਨਾਲ ਸਬੰਧਤ ਦਰਦ ਤੇ ਕਾਬੂ ਪਾਉਣ ਵਿੱਚ ਮਦਦ ਕਰ ਸਕਦੀਆਂ ਹਨ।[15] ਲਿਡੋਕੇਨ ਨਾਮਕ ਕਰੀਮ ਜਾਂ ਮਲ੍ਹਮ ਦੇ ਨਾਲ-ਨਾਲ[7][16], ਸਟੀਰੋਇਡ ਵੀ ਉਪਯੋਗੀ ਹੋ ਸਕਦੇ ਹਨ।[17] ਬਾਲਗਾਂ ਵਿੱਚ ਐਸਪਿਰਿਨ ਵਰਤੀ ਜਾ ਸਕਦੀ ਹੈ ਪਰ ਬੱਚਿਆਂ ਵਿੱਚ ਇਸ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਹੈ ਕਿਉਂਕਿ ਇਹ ਰੇਈਜ ਸਿਨਡ੍ਰੋਮ ਨਾਮਕ ਇੱਕ ਜ਼ਿੰਦਗੀ ਦੇ ਖ਼ਤਰੇ ਵਾਲੀ ਬਿਮਾਰੀ ਹੋਣ ਦਾ ਜੋਖਮ ਵਧਾ ਦਿੰਦੀ ਹੈ।[7] ਐਂਟੀਬਾਇਓਟਿਕ ਦਵਾਈਅਮੇਰਿਕਾ ਵਿੱਚ ਸਟ੍ਰੈਪ ਥ੍ਰੋਟ ਦਾ ਇਲਾਜ ਕਰਨ ਲਈ ਜਿਸ ਐਂਟੀਬਾਇਓਟਿਕ ਨੂੰ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਹੈ, ਉਹ ਪੈਨਸਿਲਿਨ ਵੀ ਹੈ। ਇਹ ਦਵਾਈ ਇਸ ਦੀ ਸੁਰੱਖੀਆ, ਕੀਮਤ, ਅਤੇ ਪ੍ਰਭਾਵਕਤਾ ਕਰਕੇ ਪ੍ਰਸਿੱਧ ਹੈ।[3] ਯੂਰਪ ਵਿੱਚ ਅਮੋਕਸੀਸਿਲਿਨ ਨਾਮਕ ਦਵਾਈ ਨੂੰ ਤਰਜੀਹ ਦਿੱਤੀ ਜਾਂਦੀ ਹੈ।[18] ਭਾਰਤ ਵਿੱਚ, ਜਿੱਥੇ ਰਿਊਮੈਟਿਕ ਬੁਖ਼ਾਰ ਹੋਣ ਦਾ ਜੋਖ਼ਮ ਜ਼ਿਆਦਾ ਹੁੰਦਾ ਹੈ, ਇੱਕ ਟੀਕੇ ਰਾਹੀੰ ਦਿੱਤੀ ਜਾਂ ਵਾਲੀ ਦਵਾਈ, ਬੇਂਜ਼ਾਥਾਈਨ ਪੈਨਿਸਿਲਿਨ ਜੀ, ਇਲਾਜ ਵਾਸਤੇ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ।[7] ਸਹੀ ਐਂਟੀਬਾਇਓਟਿਕਸ ਲੱਛਣਾਂ ਦੀ ਔਸਤ ਮਿਆਦ(ਜੋ ਕਿ ਤਿੰਨ ਜਾਂ ਪੰਜ ਦਿਨ ਹੁੰਦਿ ਹੈ) ਨੂੰ ਲਗਭਗ ਇੱਕ ਦਿਨ ਘੱਟ ਕਰ ਦਿੰਦੀ ਹੈ। ਇਹ ਦਵਾਈਆਂ ਬਿਮਾਰੀ ਦਾ ਫੈਲਣਾ ਵੀ ਘਟਾਉਂਦੀਆਂ ਹਨ।[10] ਦਵਾਈਆਂ ਜ਼ਿਆਦਾਤਰ ਦੁਰਲੱਭ ਜਟਿਲਤਾਵਾਂ ਨੂੰ ਘਟਾਉਣ ਲਈ ਤਜਵੀਜ਼ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਗੰਭੀਰ ਬੁਖ਼ਾਰ, ਦਾਣੇ, ਜਾਂ ਲਾਗਾਂ।[19] ਸਟ੍ਰੈਪ ਥ੍ਰੋਟ ਦਾ ਐਂਟੀਬਾਇਓਟਿਕਸ ਨਾਲ ਇਲਾਜ ਕੀਤੇ ਜਾਣ ਦੇ ਫਾਇਦਿਆਂ ਨੂੰ ਸੰਭਾਵੀ ਮਾੜੇ ਪ੍ਰਭਾਵਾਂ ਦੇ ਨਾਲ ਸੰਤੁਲਿਤ ਕੀਤਾ ਜਾਣਾ ਚਾਹੀਦਾ ਹੈ।[6]। ਉਹਨਾਂ ਸਿਹਤਮੰਤ ਬਾਲਗਾਂ ਦਾ ਐਂਟੀਬਾਇਓਟਿਕਸ ਨਾਲ ਇਲਾਜ ਕੀਤੇ ਜਾਣ ਦੀ ਲੋੜ ਨਹੀਂ ਹੁੰਦੀ ਹੈ ਜੋ ਦਵਾਈ ਦੇ ਪ੍ਰਤਿ ਮਾੜੀ ਪ੍ਰਤਿਕਿਰਿਆ ਦਿਖਾਉਂਦੇ ਹਨ।[19] ਸਟ੍ਰੈਪ ਥ੍ਰੋਟ ਲਈ ਐਂਟੀਬਾਇਓਟਿਕਸ ਉਸ ਨਾਲੋਂ ਜ਼ਿਆਦਾ ਤਜਵੀਜ਼ ਕੀਤੇ ਜਾਂਦੇ ਹਨ ਜਿੰਨੀ ਕਿ ਇਸਦੀ ਗੰਭੀਰਤਾ ਅਤੇ ਫੈਲਣ ਦੀ ਦਰ ਕਰਕੇ ਉਮੀਦ ਕੀਤੀ ਜਾਂਦੀ ਹੈ।[20] ਦਵਾਈ ਏਰਾਈਥ੍ਰੋਮਾਈਸਿਨ (ਅਤੇ ਮੈਕ੍ਰੋਲਾਈਡ ਨਾਮਕ ਹੋਰ ਦਵਾਈਆਂ) ਉਹਨਾਂ ਲੋਕਾਂ ਲਈ ਸਿਫਾਰਸ਼ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪੈਨਿਸਿਲਨ ਦੇ ਪ੍ਰਤਿ ਬਹੁਤ ਜ਼ਿਆਦਾ ਐਲਰਜੀ ਹੋਵੇ।[3] ਪਹਿਲਾਂ, ਸੇਫਾਲੋਸਪੋਰਿਨ ਉਹਨਾਂ ਲੋਕਾਂ ਤੇ ਵਰਤੀ ਜਾ ਸਕਦੀ ਹੈ ਜਿਨ੍ਹਾੰ ਨੂੰ ਘੱਟ ਗੰਭੀਰ ਐਲਰਜੀ ਹੋਵੇ।[3] ਸਟ੍ਰੈਪਟੋਕੋਕਲ ਲਾਗ ਦੇ ਕਾਰਨ ਗੁਰਦਿਆਂ ਦੀ ਸੋਜ਼ਸ਼ ਵੀ ਹੋ ਸਕਦੀ ਹੈ। ਐਂਟੀਬਾਇਓਟਿਕਸ ਇਸ ਬਿਮਾਰੀ ਦੀ ਸੰਭਾਵਨਾ ਨੂੰ ਘੱਟ ਨਹੀਂ ਕਰਦੇ ਹਨ।[7] ਦ੍ਰਿਸ਼ਟੀਕੋਣਆਮ ਤੌਰ ਤੇ ਸਟ੍ਰੈਪ ਥ੍ਰੋਟ ਦੇ ਲੱਛਣਾਂ ਵਿੱਚ, ਇਲਾਜ ਦੇ ਨਾਲ ਜਾਂ ਇਲਾਜ ਦੇ ਬਿਨਾਂ, ਤਿੰਨ ਤੋਂ ਪੰਜ ਦਿਨਾਂ ਦੇ ਅੰਦਰ ਸੁਧਾਰ ਆ ਜਾਂਦਾ ਹੈ।[10] ਐਂਟੀਬਾਇਓਟਿਕਸ ਦੇ ਨਾਲ ਇਲਾਜ ਵਧੇਰੇ ਗੰਭੀਰ ਬਿਮਾਰੀਆਂ ਹੋਣ ਅਤੇ ਬਿਮਾਰੀ ਦੇ ਫੈਲਣ ਦਾ ਜੋਖ਼ਮ ਘੱਟ ਕਰਦਾ ਹੈ। ਬੱਚੇ ਐਂਟੀਬਾਇਓਟਿਕਸ ਲੈਣ ਦੇ 24 ਘੰਟੇ ਦੇ ਅੰਦਰ ਸਕੂਲ ਜਾਣਾ ਸ਼ੁਰੂ ਕਰ ਸਕਦੇ ਹਨ।[3] ਸਟ੍ਰੈਪ ਥ੍ਰੋਟ ਦੇ ਕਾਰਨ ਇਹ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ:
ਪੈਟਰਨ ਅਤੇ ਬਿਮਾਰੀ ਦਾ ਫੈਲਣਾਅਮਰੀਕਾ ਵਿੱਚ ਹਰ ਸਾਲ 1 ਕਰੋੜ ਦਸ ਲੱਖ ਲੋਕ ਗਲੇ ਦੀ ਖਰਾਸ਼ (ਜਾਂ ਫੇਰਿਨਜਾਈਟਿਸ) ਤੋਂ ਪੀੜਤ ਹੁੰਦੇ ਹਨ ਜੋ ਕਿ ਉਹ ਵਿਆਪਕ ਸ਼੍ਰੇਣੀ ਜਿਸਦੇ ਅੰਦਰ ਸਟ੍ਰੈਪ ਥ੍ਰੋਟ ਆਉਂਦਾ ਹੈ।[3] ਗਲੇ ਦੀ ਖ਼ਰਾਸ਼ ਦੇ ਜ਼ਿਆਦਾਤਰ ਮਾਮਲੇ ਵਿਸ਼ਾਣੂਆਂ ਦੇ ਕਾਰਨ ਹੁੰਦੇ ਹਨ। ਪਰ, ਜਿਵਾਣੂ ਸਮੂਹ A ਬੀਟਾ ਹੀਮੋਲਾਈਟਿਕ ਸਟ੍ਰੈਪਟੋਕੋਕਸ ਬੱਚਿਆਂ ਵਿੱਚ 15 ਤੋਂ 30 ਪ੍ਰਤੀਸ਼ਤ ਅਤੇ ਬਾਲਗਾਂ ਵਿੱਚ 5 ਤੋਂ 20 ਪ੍ਰਤੀਸ਼ਤ ਗਲੇ ਦੀ ਖ਼ਾਰਸ਼ ਦਾ ਕਾਰਨ ਹੁੰਦਾ ਹੈ।[3] ਮਾਮਲੇ ਆਮ ਤੌਰ ਤੇ ਸਰਦੀਆਂ ਦੇ ਅੰਤ ਤੇ ਅਤੇ ਬਸੰਤ ਦੇ ਸ਼ੁਰੂ ਵਿੱਚ ਹੁੰਦੇ ਹਨ।[3] ਹਵਾਲੇ
|
Portal di Ensiklopedia Dunia