ਸਤਨਾਮ ਸਿੰਘ ਭਮਰਾ
ਸਤਨਾਮ ਸਿੰਘ ਭੰਮਰਾ (10 ਦਸੰਬਰ 1995) ਭਾਰਤੀ ਮੂਲ ਦੇ ਪੇਸ਼ੇਵਰ ਬਾਸਕਟਬਾਲ ਖਿਡਾਰੀ ਹਨ ਜਿਹਨਾਂ ਦੀ ਅਮਰੀਕਾ ਦੀ " ਰਾਸ਼ਟਰੀ ਬਾਸਕਟਬਾਲ ਐਸੋਸੀਏਸ਼ਾਨ" (N.B.A.) ਵਿੱਚ 25 ਜੂਨ 2015 ਨੂੰ ਚੋਣ ਹੋਈ ਹੈ। ਉਹ ਇਸ ਵਕਾਰੀ ਟੀਮ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਉਹਨਾਂ ਦਾ ਜਨਮ 10 ਦਸੰਬਰ 1995 ਨੂੰ ਭਾਰਤ ਦੇ ਪੰਜਾਬ ਰਾਜ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਬੱਲੋਕੇ ਵਿੱਚ ਹੋਇਆ। ਸ੍ਰੀ ਭੰਮਰਾ ਦਾ ਕੱਦ 7 ਫੁੱਟ 2 ਇੰਚ ਹੈ। ਉਹ 2010 ਵਿੱਚ ਉਹ ਆਈ.ਐਮ.ਜੀ. ਅਕੈਡਮੀ (IMG Academy) ਅਤੇ ਰਿਲਾਇਂਸ ਦੇ ਵਜ਼ੀਫਾ ਪ੍ਰੋਗਰਾਮ ਅਧੀਨ ਅਮਰੀਕਾ ਚਲੇ ਗਏ ਸਨ। ਉਹਨਾਂ ਨੇ 2014-15 ਵਿੱਚ ਆਈ.ਐਮ.ਜੀ. ਅਕੈਡਮੀ, ਵਲੋਂ ਖੇਡਦੇ ਹੋਏ 20 ਮਿੰਟਾਂ ਵਿੱਚ ਪ੍ਰਤੀ ਗੇਮ ਔਸਤ 9.2 ਪੋਆਇੰਟਸ, 8.4 ਰਿਬੌਂਡ ਅਤੇ 2.2 ਬਲੌਕ ਬਣਾਏ।[1] ਮੁਢਲਾ ਜੀਵਨਸਤਨਾਮ ਸਿੰਘ ਭੰਮਰਾ ਭਾਰਤੀ ਪੰਜਾਬ ਦੇ ਬੱਲੋਕੇ ਪਿੰਡ ਦੇ ਇੱਕ ਰਾਮਗੜ੍ਹੀਆ ਸਿੱਖ ਪਰਿਵਾਰ ਵਿੱਚ ਪੈਦਾ ਹੋਏ। ਉਹਨਾਂ ਦੇ ਦੇ ਪਿਤਾ ਸ੍ਰੀ ਬਲਬੀਰ ਸਿੰਘ 2 ਏਕੜ ਜ਼ਮੀਨ ਦੀ ਮਾਲਕੀ ਵਾਲੇ ਅਤੇ ਨਾਲ ਆਟਾ ਚੱਕੀ ਦਾ ਸਹਾਇਕ ਧੰਦਾ ਕਰਨ ਵਾਲੇ ਛੋਟੇ ਪਰਿਵਾਰ ਹਨ। ਭੰਮਰਾ ਦੇ ਕੱਦ ਦਾ ਤੇਜੀ ਨਾਲ ਹੋ ਰਿਹਾ ਵਾਧਾ ਸਾਰੇ ਪਿੰਡ ਨੇ ਉਸਦੇ ਬਚਪਨ ਵਿੱਚ ਹੀ ਭਾਂਪ ਲਿਆ ਸੀ। 9 ਸਾਲ ਦੀ ਉਮਰ ਵਿੱਚ ਹੀ ਉਹਨਾਂ ਦਾ ਕੱਦ 6 ਫੂਟ 2 ਇੰਚ ਤੱਕ ਵੱਧ ਗਿਆ ਸੀ। ਇਸਨੂੰ ਵੇਖਕੇ ਉਸਦੇ ਪਿਤਾ ਨੇ ਕਿਸੇ ਦੋਸਤ ਦੀ ਸਲਾਹ ਉਤੇ ਘਰੇ ਇੱਕ ਬਾਸਕਟਬਾਲ ਦਾ ਸਿਕੰਜਾ ਦਿਵਾਰ ਨਾਲ ਲਗਵਾ ਦਿੱਤਾ ਸੀ ਜਿਸਤੇ ਉਹ ਖੇਡ ਦਾ ਅਭਿਆਸ ਕਰਨ ਲੱਗਾ। ਉਸਦੀ ਲਗਨ ਨੂੰ ਵੇਖਦੇ ਹੋਏ ਪਰਿਵਾਰ ਨੇ ਉਸਨੂੰ ਲੁਧਿਆਣਾ ਵਿਖੇ "ਲੁਧਿਆਣਾ ਬਾਸਕਟਬਾਲ ਅਕੈਡਮੀ" ਵਿੱਚ ਦਾਖਲਾ ਦਵਾ ਦਿੱਤਾ। ਪੇਸ਼ੇਵਰ ਕੈਰੀਅਰਅਪ੍ਰੈਲ 2015 ਵਿੱਚ ਭੰਮਰਾ 2015 ਐਨ.ਬੀ.ਏ. ਡਰਾਫਟ ਲਈ ਚੁਣੇ ਗਏ ਜਦ ਉਹਨਾਂ ਨੂੰ ਖੇਡਣ ਲਈ ਹੋਰ ਵਜ਼ੀਫਾ ਪ੍ਰਾਪਤ ਨਹੀਂ ਸੀ ਹੋਇਆ।[2][3] ਇਸ ਨਾਲ ਉਹ ਇਸ ਵਕਾਰੀ ਖੇਡ ਸੰਸਥਾ "ਐਨ.ਬੀ.ਏ. ਲਈ ਡਰਾਫਟ/ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣ ਗਏ[3][4] ਜਿਹਨਾਂ ਨੇ ਬਿਨਾ ਕਿਸੇ ਕਾਲਜ ਜਾਂ ਬਿਨਾ ਵਿਦੇਸ਼ੀ ਖਿਡਾਰੀ ਦੀ ਨੁਮਾਇੰਦਗੀ ਦੇ ਇਹ ਚੋਣ ਵਿੱਚ ਕਾਮਯਾਬੀ ਹਾਸਲ ਕੀਤੀ। ਅੰਤਰ ਰਾਸ਼ਟਰੀ ਕੈਰੀਅਰਉਹਨਾਂ ਨੇ ਭਾਰਤੀ ਰਾਸ਼ਟਰੀ ਬਾਸਕਟਬਾਲ ਟੀਮ ਦੀ 2011 ਫ਼ੀਬਾ ਚੈਂਪੀਅਨਸ਼ਿਪ ਅਤੇ 2013 ਫ਼ੀਬਾ ਏਸ਼ੀਆ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।[5] ਹਵਾਲੇ
ਬਾਹਰੀ ਲਿੰਕ |
Portal di Ensiklopedia Dunia