ਸਤਪੁੜਾ
ਸਤਪੁੜਾ ਕੇਂਦਰੀ ਭਾਰਤ ਵਿੱਚ ਪਹਾੜਾਂ ਦੀ ਇੱਕ ਲੜੀ ਹੈ। ਇਹ ਪੂਰਬੀ ਗੁਜਰਾਤ ਵਿੱਚ ਅਰਬ ਸਾਗਰ ਦੇ ਤਟ ਤੋਂ ਸ਼ੁਰੂ ਹੋ ਕੇ ਪੂਰਬ ਵੱਲ ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਦੀ ਸਰਹੱਦ ਵਿੱਚੋਂ ਹੁੰਦੀ ਹੋਈ ਛੱਤੀਸਗੜ੍ਹ ਤੱਕ ਜਾਂਦੀ ਹੈ। ਇਹ ਲੜੀ ਉੱਤਰ ਵੱਲ ਪੈਂਦੇ ਵਿੰਧਿਆ ਪਹਾੜਾਂ ਦੇ ਬਰਾਬਰ ਦੌੜਦੀ ਹੈ ਅਤੇ ਇਹ ਦੋ ਲੜੀਆਂ ਭਾਰਤੀ ਉਪ-ਮਹਾਂਦੀਪ ਨੂੰ ਉੱਤਰੀ ਭਾਰਤ ਦੇ ਸਿੰਧ-ਗੰਗਾ ਮੈਦਾਨ ਅਤੇ ਦੱਖਣੀ ਭਾਰਤ ਦੇ ਦੱਖਣੀ ਪਠਾਰ ਵਿੱਚ ਵੰਡਦੀਆਂ ਹਨ। ਇਹਦੇ ਉੱਤਰ-ਪੱਛਮੀ ਸਿਰੇ ਤੋਂ ਨਰਮਦਾ ਦਰਿਆ ਪੈਦਾ ਹੁੰਦਾ ਹੈ ਅਤੇ ਸਤਪੁੜਾ ਅਤੇ ਵਿੰਧਿਆ ਲੜੀਆਂ ਵਿਚਕਾਰਲੇ ਨਿਵਾਣ ਵਿੱਚੋਂ ਸਤਪੁੜਾ ਦੀਆਂ ਉੱਤਰੀ ਢਲਾਣਾਂ ਨੂੰ ਸਿੰਜਦਾ ਹੋਇਆ ਅਤੇ ਪੱਛਮ ਵੱਲ ਨੂੰ ਲੰਘਦਾ ਹੋਇਆ ਅਰਬ ਸਾਗਰ ਵਿੱਚ ਜਾ ਡਿੱਗਦਾ ਹੈ। ਇਹਦੇ ਪੂਰਬ-ਕੇਂਦਰੀ ਹਿੱਸੇ ਵਿੱਚੋਂ ਤਪਤੀ ਦਰਿਆ ਜਨਮ ਲੈਂਦਾ ਹੈ ਜੋ ਇਹਦੇ ਕੇਂਦਰ ਵਿੱਚ ਇਸ ਲੜੀ ਨੂੰ ਕੱਟ ਕੇ ਇਹਦੀਆਂ ਦੱਖਣੀ ਢਲਾਣਾਂ ਨੂੰ ਸਿੰਜਦਾ ਹੋਇਆ ਪੱਛਮ ਵਿੱਚ ਸੂਰਤ ਕੋਲ ਜਾ ਕੇ ਅਰਬ ਸਾਗਰ ਵਿੱਚ ਮਿਲ ਜਾਂਦਾ ਹੈ। ਗੋਦਾਵਰੀ ਦਰਿਆ ਅਤੇ ਉਹਦੇ ਸਹਾਇਕ ਦਰਿਆ ਦੱਖਣੀ ਪਠਾਰ ਨੂੰ ਸਿੱਜਦੇ ਹਨ ਜੋ ਇਸ ਲੜੀ ਦੇ ਦੱਖਣ ਵੱਲ ਪੈਂਦਾ ਹੈ ਅਤੇ ਮਹਾਂਨਦੀ ਦਰਿਆ ਇਹਦੇ ਸਭ ਤੋਂ ਪੂਰਬੀ ਹਿੱਸੇ ਨੂੰ ਸਿੰਜਦਾ ਹੈ। ਗੋਦਾਵਰੀ ਅਤੇ ਮਹਾਂਰਾਸ਼ਟਰ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦੇ ਹਨ। ਆਪਣੇ ਪੂਰਬੀ ਸਿਰੇ ਵੱਲ ਇਹ ਲੜੀ ਛੋਟਾ ਨਾਗਪੁਰ ਪਠਾਰ ਦੇ ਪਹਾੜਾਂ ਨਾਲ਼ ਜਾ ਮਿਲਦੀ ਹੈ। ਹਵਾਲੇ |
Portal di Ensiklopedia Dunia