ਸਨੇਹਾ ਖਾਨਵਲਕਰਸਨੇਹਾ ਖਾਨਵਲਕਰ[1] ਇੱਕ ਭਾਰਤੀ ਸੰਗੀਤ ਨਿਰਦੇਸ਼ਕ ਹੈ ਜੋ ਬਾਲੀਵੁੱਡ ਵਿੱਚ ਕੰਮ ਕਰਦੀ ਹੈ।[2] ਉਹ ਫਿਲਮ ਓਏ ਲੱਕੀ ਲੱਕੀ ਓਏ ਅਤੇ ਗੈਂਗਸ ਆਫ ਵਾਸੇਪੁਰ 1, 2 ਵਿੱਚ ਸੰਗੀਤ ਦੇ ਚੁੱਕੀ ਹੈ।[2][3][4] ਮੱਧ ਪ੍ਰਦੇਸ ਦੇ ਸ਼ਹਿਰ ਇੰਦੌਰ ਵਿੱਚ ਜਨਮੀ ਸਨੇਹਾ ਖਾਨਵਲਕਰ ਨੂੰ ਬਾਲੀਵੁੱਡ ਵਿੱਚ ਲੇਡੀ ਰਹਿਮਾਨ ਵਜੋਂ ਵੀ ਜਾਣਿਆ ਜਾਂਦਾ ਹੈ। ਸਨੇਹਾ ਨੇ ਗਵਾਲੀਅਰ ਘਰਾਣੇ ਨਾਲ ਸੰਬਧਤ ਆਪਣੀ ਮਾਂ ਕੋਲੋਂ ਸੰਗੀਤ ਦੀ ਸਿੱਖਿਆ ਹਾਸਿਲ ਕੀਤੀ। ਬਤੌਰ ਸੰਗੀਤਕਾਰ ਵਜੋਂ ਪਛਾਣ ਬਣਾਉਣ ਵਾਲੀ ਸਨੇਹਾ ਨੇ 2004 ਵਿੱਚ ਸਭ ਤੋਂ ਪਹਿਲਾਂ ਲਘੂ ਫ਼ਿਲਮ ‘ਆਸ਼ਾ’ ਦੇ ਟਾਈਟਲ ਟਰੈਕ ਦਾ ਸੰਗੀਤ ਦਿੱਤਾ ਸੀ। ਭਾਵੇਂ ਉਸ ਨੇ ਹੋਰ ਫ਼ਿਲਮਾਂ ਵਿੱਚ ਵੀ ਸੰਗੀਤਕਾਰ ਵਜੋਂ ਕੰਮ ਕੀਤਾ, ਪਰ ਉਸ ਨੂੰ ਅਸਲੀ ਬ੍ਰੇਕ ਰਾਮ ਗੋਪਾਲ ਵਰਮਾ ਦੀ ਫ਼ਿਲਮ ‘ਸਰਕਾਰ ਰਾਜ’ ਦੇ ਇੱਕ ਗੀਤ ਰਾਹੀਂ ਮਿਲੀ। ਸਨੇਹਾ ਦੀ ਪਛਾਣ ‘ਓਏ ਲੱਕੀ ਲੱਕੀ ਓਏ’ ਗੀਤ ਦੇ ਸੰਗੀਤ ਨਾਲ ਹੋਈ। ਸਨੇਹਾ ਨੂੰ ਫੋਕ ਸੰਗੀਤ ਨੇੜਿਓਂ ਸੁਣਨ ਤੇ ਮਾਨਣ ਦਾ ਨਿਵੇਕਲਾ ਸ਼ੌਕ ਹੈ। ਇਸੇ ਕਰਕੇ ਉਹ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਲੱਗਣ ਵਾਲੇ ਮੇਲਿਆ ਵਿੱਚ ਖ਼ਾਸ ਤੌਰ ’ਤੇ ਹਾਜ਼ਰ ਹੁੰਦੀ ਹੈ। ਇਹ ਰੰਗ ਉਸ ਦੇ ਗੀਤਾਂ ਵਿੱਚ ਵੀ ਝਲਕਦਾ ਹੈ। ‘ਲਵ ਸੈਕਸ ਔਰ ਧੋਖਾ’, ‘ਭੇਜਾ ਫਰਾਈ’, ‘ਗੈਂਗਸ ਆਫ਼ ਵਾਸੇਪੁਰ-1,2’ ਤੋਂ ਇਲਾਵਾ ਨਾਮੀ ਸੰਗੀਤ ਚੈਨਲ ਐਮ ਟੀ.ਵੀ. ਦੀ ਥੀਮਟੋਨ ਵੀ ਸਨੇਹਾ ਵੱਲੋਂ ਤਿਆਰ ਕੀਤੀ ਗਈ ਹੈ। ਆਸ਼ਾ ਵਿਚਲਾ ਉਸ ਦਾ ਗੀਤ ਜਰਮਨ ਫ਼ਿਲਮ ਫੈਸਟੀਵਲ ਲਈ ਚੁਣਿਆ ਜਾ ਚੁੱਕਾ ਹੈ। ਉਸ ਨੇ ਫ਼ਿਲਮ ‘ਲਵ ਸ਼ਵ ਚਿਕਨ ਖੁਰਾਨਾ’ ਦੇ ਗੀਤ ਨੂੰ ਸੂਫ਼ੀ ਭੈਣਾਂ ਜੋਤੀ ਸੁਲਤਾਨਾ ਕੋਲੋਂ ਗਵਾਇਆ। ਸ਼ੂਰੁਆਤੀ ਜ਼ਿੰਦਗੀ ਅਤੇ ਸਿੱਖਿਆਸਨੇਹਾ ਇੰਦੌਰ ਦੀ ਜੰਮਪਲ ਹੈ, ਜਿੱਥੇ ਉਸ ਦੀ ਮਾਂ ਦਾ ਪਰਿਵਾਰ ਹਿੰਦੁਸਤਾਨੀ ਕਲਾਸੀਕਲ ਸੰਗੀਤ ਦੇ ਗਵਾਲੀਅਰ ਘਰਾਨਾ ਵਿੱਚ ਸੀ, ਜਿਸ ਕਾਰੰਨ ਉਸ ਨੇ ਬਚਪਨ ਵਿੱਚ ਸੰਗੀਤ ਸਿੱਖ ਲਿਆ।[5] ਆਪਣੀ ਐਚ.ਐਸ.ਸੀ. ਦੀਆਂ ਛੁੱਟੀਆਂ ਦੌਰਾਨ, ਉਸ ਨੇ ਐਨੀਮੇਸ਼ਨ ਕੋਰਸ ਅਤੇ ਆਰਟ ਦਿਸ਼ਾ ਕੋਰਸ ਕੀਤਾ। 2001 ਵਿੱਚ, ਉਸ ਦਾ ਪਰਿਵਾਰ ਉਸ ਨੂੰ ਇੱਕ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਦਿਵਾਉਣ ਦੇ ਉਦੇਸ਼ ਨਾਲ, ਮੁੰਬਈ ਚਲਾ ਗਿਆ, ਪਰੰਤੂ ਉਸ ਨੇ ਕਲਾ ਵਿੱਚ ਐਨੀਮੇਸ਼ਨ 'ਚ ਕੰਮ ਕਰਨਾ ਸ਼ੁਰੂ ਕਰਨ ਦੀ ਬਜਾਏ ਉਸਨੇ ਪਹਿਲਾਂ ਸੰਗੀਤ ਦੇ ਨਿਰਦੇਸ਼ਨ ਬਾਰੇ ਫੈਸਲਾ ਕੀਤਾ ਅਤੇ ਆਪਣੇ ਕੈਰੀਅਰ ਦੇ ਤੌਰ 'ਤੇ ਸੰਗੀਤ ਨੂੰ ਅਪਣਾਇਆ। ਕੈਰੀਅਰ2004 ਵਿੱਚ, ਉਸ ਨੇ ਫ਼ਿਲਮ 'ਹੋਪ' ਬਣਾਈ ਜਿਸ ਨੇ ਜਰਮਨ ਵਿੱਚ ਇੰਟਰਨੈਸ਼ਨੇਲਸ ਫਿਲਮਫੇਸਟ ਐਡਮਨ ਵਿਖੇ ਮੁਕਾਬਲਾ ਕੀਤਾ।[6] ਇਸ ਦੌਰਾਨ, ਉਸ ਨੇ ਰੁਚੀ ਨਰਾਇਣ ਦੀ ਫ਼ਿਲਮ, ਕਾਲ - ਯਸਟਰਡੇ ਔਰ ਟੂਮੌਰੋ (2005) ਲਈ ਟਾਈਟਲ ਟਰੈਕ ਵੀ ਕੀਤਾ, ਹਾਲਾਂਕਿ ਉਸ ਦਾ ਵੱਡਾ ਬਰੇਕ ਉਦੋਂ ਆਇਆ ਜਦੋਂ ਉਸ ਨੇ ਰਾਮ ਗੋਪਾਲ ਵਰਮਾ ਦੁਆਰਾ ਬਣਾਈ ਗਈ 2007 ਵਿੱਚ ਆਈ ਫ਼ਿਲਮ ਗੋ ਲਈ ਸੰਗੀਤ ਤਿਆਰ ਕੀਤਾ ਅਤੇ ਸਰਕਾਰ ਰਾਜ (2008) ਲਈ ਵੀ ਇੱਕ ਗੀਤ ਤਿਆਰ ਕੀਤਾ।[7] 2008 ਵਿੱਚ, ਉਸ ਨੇ ਫ਼ਿਲਮ ਓਏ ਲੱਕੀ ਲਈ ਆਪਣੇ ਸਕੋਰ ਲਈ ਪ੍ਰਸੰਸਾ ਪ੍ਰਾਪਤ ਕੀਤੀ। ਲੱਕੀ ਓਏ! ਲਈ ਉਸ ਨੇ ਪੇਂਡੂ ਉੱਤਰੀ ਭਾਰਤ, ਖ਼ਾਸਕਰ ਹਰਿਆਣੇ ਵਿੱਚੋਂ ਦੀ ਯਾਤਰਾ ਕੀਤੀ, ਜਿੱਥੇ ਉਸ ਨੇ ਰਾਗਿਨੀ ਸੰਗੀਤ ਉਤਸਵ ਦਾ ਦੌਰਾ ਕੀਤਾ, ਫਿਲਮਾਂ ਦੇ ਸੰਗੀਤ ਦੀ ਖੋਜ ਕਰਦਿਆਂ, ਆਖਰਕਾਰ ਉਸ ਨੇ ਹਰਿਆਣਵੀ ਸੰਗੀਤਕ ਪ੍ਰਭਾਵਾਂ ਨਾਲ ਸੁਸ਼ੋਭਿਤ ਨਾਲ ਇੱਕ ਹਿੱਟ ਸਾਊਂਡਟ੍ਰੈਕ ਬਣਾਇਆ।[2][8] ਉਹ ਅਨੁਰਾਗ ਕਸ਼ਪ ਦੀ ਮਸ਼ਹੂਰ ਫ਼ਿਲਮ ਗੈਂਗਸ ਆਫ ਵਾਸਸੀਪੁਰ (ਭਾਗ 1 ਅਤੇ ਭਾਗ 2) ਦੀ ਸੰਗੀਤ ਨਿਰਦੇਸ਼ਕ ਸੀ, ਜਿਸ ਲਈ ਉਸ ਨੂੰ 58ਵੇਂ ਫਿਲਮਫੇਅਰ ਅਵਾਰਡਾਂ ਵਿੱਚ ਸਰਬੋਤਮ ਸੰਗੀਤ ਨਿਰਦੇਸ਼ਕ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਸੀ। ਫਿਲਮੋਗ੍ਰਾਫ਼ੀਬਿਹਾਰ ਚੋਣਾਂ ਵਿੱਚ ਸਰਗਰਮੀ੨੦੧੬ ਬਿਹਾਰ ਚੋਣਾਂ ਵਿੱਚ ਲਾਲੂ ਪ੍ਰਸਾਦ ਯਾਦਵ ਅਤੇ ਨਿਤੀਸ਼ ਕੁਮਾਰ ਦੀ ਜਿੱਤ ਨਾਲ ਬਣੀ ਸਰਕਾਰ ਦੇ ਲਈ ਸੋਸ਼ਲ ਮੀਡੀਆ ਦੇ ਰਾਹੀ ਚੋਣ ਪ੍ਰਚਾਰ ਵਿੱਚ ਸਨੇਹਾ ਖਾਨਵਲਕਰ ਦਾ ਵੀ ਅਹਿਮ ਹਿੱਸਾ ਰਿਹਾ ਹੈ। ਮਹਾ-ਗਠਜੋੜ ਦੇ ਚੋਣਾਵੀ ਕੈਂਪਨ ਦੀ ਜਾਨ ਬਣਿਆ ਗੀਤ, ਫਿਰ ਸੇਂ ਏਕ ਬਾਰ ਹੋ ਬਿਹਾਰ ਮੇਂ ਬਹਾਰ ਹੋ, ਫਿਰ ਸੇਂ ਏਕ ਬਾਰ ਹੋ, ਨਿਤੀਸ਼ ਕੁਮਾਰ ਹੋ ਦਾ ਮਿਊਜ਼ਿਕ ਸਨੇਹਾ ਖਾਨਵਲਕਰ ਨੇ ਹੀ ਦਿੱਤਾ ਸੀ। ਇਸ ਨਾਅਰੇ ਨੇ ਮਹਾ ਗਠਜੋੜ ਦੀ ਜਿੱਤ 'ਚ ਅਹਿਮ ਯੋਗਦਾਨ ਦਿੱਤਾ। ਹਵਾਲੇ
ਬਾਹਰੀ ਕੜੀਆ |
Portal di Ensiklopedia Dunia