ਸਪਾਇਡਰ-ਮੈਨ: ਹੋਮਕਮਿੰਗ
ਸਪਾਇਡਰ-ਮੈਨ: ਹੋਮਕਮਿੰਗ 2017 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਸਪਾਇਡਰ-ਮੈਨ ਦੇ ਉੱਤੇ ਅਧਾਰਤ ਹੈ, ਇਹ ਫ਼ਿਲਮ ਕੋਲੰਬੀਆ ਪਿਕਚਰਜ਼ ਅਤੇ ਮਾਰਵਲ ਸਟੂਡੀਓਜ਼ ਵਲੋਂ ਰਲ਼ ਕੇ ਬਣਾਈ ਗਈ ਹੈ ਅਤੇ ਸੋਨੀ ਪਿਕਚਰਜ਼ ਰਿਲੀਜ਼ਿੰਗ ਨੇ ਅੱਗੇ ਵੰਡੀ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ) ਦੇ ਵਿੱਚ 16ਵੀਂ ਫ਼ਿਲਮ ਹੈ। ਜੌਨ ਵਾਟਸ ਵਲੋਂ ਨਿਰਦੇਸ਼ਤ ਅਤੇ ਸਕਰੀਨਪਲੇਅ, ਜੌਨਾਥਨ ਗੋਲਡਸਟੀਨ ਅਤੇ ਜ੍ਹੋਨ ਫਰਾਂਸਿਸ ਡੈਲੇ, ਵਾਟਸ ਅਤੇ ਕ੍ਰਿਸਟੋਫਰ ਫੋਰਡ, ਅਤੇ ਕ੍ਰਿਸ ਮੈੱਕੇਨਾ ਅਤੇ ਐਰਿਕ ਸਮਰਜ਼ ਨੇ ਕੀਤਾ ਹੈ। ਫ਼ਿਲਮ ਵਿੱਚ ਟੌਮ ਹੌਲੈਂਡ ਨੇ ਪੀਟਰ ਪਾਰਕਰ/ਸਪਾਇਡਰ-ਮੈਨ ਦਾ ਕਿਰਦਾਰ ਕੀਤਾ ਹੈ ਅਤੇ ਨਾਲ਼ ਹੀ ਨਾਲ਼ ਫ਼ਿਲਮ ਵਿੱਚ ਮਾਇਕਲ ਕੀਟਨ, ਜੌਨ ਫੈਵਰੋਉ, ਗਵਿਨੈੱਥ ਪੈਲਟ੍ਰੋ, ਜ਼ੈਂਡੇਆ, ਡੌਨਲਡ ਗਲੱਵਰ, ਜੇਕਬ ਬੈਟਾਲੌਨ, ਲੌਰਾ ਹੈਰੀਅਰ, ਟੋਨੀ ਰੈਵੋਲਰੀ, ਬੋਕੀਮ ਵੁੱਡਬਾਇਨ, ਟਾਈਨ ਡੈਲੀ, ਮਰਿੱਸਾ ਟੋਮੇਈ, ਅਤੇ ਰੋਬਰਟ ਡਾਉਨੀ ਜੂਨੀਅਰ ਹਨ। ਸਪਾਇਡਰ-ਮੈਨ ਹੋਮਕਮਿੰਗ ਵਿੱਚ, ਪੀਟਰ ਪਾਰਕਰ ਆਪਣੀ ਸਕੂਲੀ ਜ਼ਿੰਦਗੀ ਅਤੇ ਸਪਾਈਡਰ-ਮੈਨ ਦੀ ਜ਼ਿੰਦਗੀ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਸ਼ ਕਰਦਾ ਹੈ, ਜਿਸ ਵੇਲੇ ਉਹ ਵੱਲਚਰ (ਕੀਟਨ) ਨਾਲ਼ ਲੜ ਰਿਹਾ ਹੁੰਦਾ ਹੈ। |
Portal di Ensiklopedia Dunia