ਸਫਿੰਕਸ
ਮਿਸਰ ਦੇ ਪੁਰਾਣੇ ਜ਼ਮਾਨੇ ਵਿੱਚ ਸਫਿੰਕਸ (ਯੂਨਾਨੀ: Σφίγξ / ਸਫਿੰਕਸ/, ਬੋਇਓਤਾਈ: Φίξ /ਫਿਕਸ, ਅਰਬੀ: أبو الهول, ਅਬੂ ਅਲਹੋਲ) ਬਹੁਤ ਮਸ਼ਹੂਰ ਅਤੇ ਬਹੁਤ ਵੱਡੀ ਮੂਰਤੀ ਹੈ ਜਿਸਦਾ ਸਿਰ ਇੱਕ ਇਨਸਾਨ ਦਾ ਤੇ ਬਾਕੀ ਧੜ ਸ਼ੇਰ ਦਾ ਹੈ। ਇਹ ਗ਼ੀਜ਼ਾ ਦੇ ਇਲਾਕੇ ਵਿੱਚ ਹੈ। ਇਸ ਦੀ ਲੰਬਾਈ 189 ਫੁੱਟ ਤੇ ਉਚਾਈ 65 ਫੁੱਟ ਦੇ ਨੇੜੇ ਹੈ। ਦੂਰ ਤੋਂ ਵੇਖਣ ਵਿੱਚ ਇਹ ਪਹਾੜ ਵਰਗੀ ਨਜ਼ਰ ਆਉਂਦੀ ਹੈ। ਇਹ ਮੂਰਤੀ ਈਸਾ ਤੋਂ ਤਕਰੀਬਨ 3 ਹਜ਼ਾਰ ਸਾਲ ਪਹਿਲਾਂ ਇੱਕ ਵੱਡੀ ਚਟਾਨ ਨੂੰ ਤਰਾਸ਼ ਕੇ ਬਣਾਈ ਗਈ ਸੀ। ਇਸ ਦੇ ਪੰਜੇ ਤੇ ਧੜ ਬੈਠੇ ਹੋਏ ਸ਼ੇਰ ਦੇ ਤੇ ਸਿਰ ਇਨਸਾਨ ਦਾ ਹੈ। ਸੂਰਜ ਦੇਵਤਾ ਦੀ ਹੈਸੀਅਤ ਨਾਲ਼ ਉਸ ਦੀ ਪੂਜਾ ਵੀ ਕੀਤੀ ਜਾਂਦੀ ਸੀ। ਸਮਾਂ ਲੰਘਣ ਨਾਲ਼ ਉਸ ਦੀ ਸੂਰਤ ਵੀ ਬਿਗੜ ਗਈ ਹੈ, ਦਾੜ੍ਹੀ ਤੇ ਨੱਕ ਟੁੱਟ ਗਏ ਹਨ ਤੇ ਉਸ ਦਾ ਉਹ ਪਹਿਲੇ ਵਾਲ਼ਾ ਚਿਹਰਾ ਜਿਸਦਾ ਜ਼ਿਕਰ ਪੁਰਾਣੇ ਜ਼ਮਾਨੇ ਦੇ ਸੀਆਹਾਂ ਨੇ ਕੀਤਾ ਹੈ ਹੁਣ ਮੌਜੂਦ ਨਹੀਂ ਤੇ ਹੁਣ ਇਹਦੀ ਸ਼ਕਲ ਖ਼ੌਫ਼ਨਾਕ ਲੱਗਦੀ ਹੈ। ਇਸੇ ਵਜ੍ਹਾ ਤੋਂ ਅਰਬਾਂ ਨੇ ਇਸ ਦਾ ਨਾਂ ਅਬੂ ਅਲਹੋਲ (ਖ਼ੌਫ਼ ਦਾ ਪਿਓ) ਰੱਖਿਆ ਹੈ। ਯੂਨਾਨੀ ਪਰੰਪਰਾ ਵਿੱਚ, ਇਸ ਦੀਆਂ ਸ਼ੇਰ ਦੀਆਂ ਜਾਂਘਾਂ ਵਾਲਾ, ਕਈ ਵਾਰ ਕਿਸੇ ਵੱਡੇ ਪੰਛੀ ਦੇ ਖੰਭ ਲੱਗੇ ਹੁੰਦੇ ਹਨ ਅਤੇ ਚਿਹਰਾ ਮਨੁੱਖ ਦਾ ਹੁੰਦਾ ਹੈ। ਮਿਥ ਅਨੁਸਾਰ ਇਹ ਧੋਖੇਬਾਜ਼ ਤੇ ਨਿਰਦਈ ਪ੍ਰਾਣੀ ਹੁੰਦਾ ਹੈ। ਉਹ ਲੋਕ ਜੋ ਇਸ ਦੀ ਬੁਝਾਰਤ ਦਾ ਜਵਾਬ ਨਹੀਂ ਦੇ ਸਕਦੇ, ਅਜਿਹੀਆਂ ਮਿਥਿਹਾਸਿਕ ਕਹਾਣੀ ਅਨੁਸਾਰ ਭਿਅੰਕਰ ਹੋਣੀ ਭੋਗਦੇ ਹਨ। ਯਾਨੀ ਕੋਈ ਖੂੰਖਾਰ ਦੈਂਤ ਉਨ੍ਹਾਂ ਨੂੰ ਨਿਗਲ ਜਾਂਦਾ ਹੈ।[1] ਸਫਿੰਕਸ ਦਾ ਇਹ ਮਾਰੂ ਵਰਜਨ ਓਡੀਪਸ ਦੀ ਮਿੱਥ ਅਤੇ ਡਰਾਮੇ ਵਿੱਚ ਪੇਸ਼ ਹੋਇਆ ਹੈ।[2] ਗੈਲਰੀਹਵਾਲੇ
|
Portal di Ensiklopedia Dunia