ਸਰਦੂਲ ਸਿੰਘ ਕਵਾਤਰਾ

ਸਰਦੂਲ ਸਿੰਘ ਕਵਾਤਰਾ
ਜਨਮ1928
ਲਾਹੌਰ, ਬਰਤਾਨਵੀ ਪੰਜਾਬ
ਮੌਤ2005
ਅਮਰੀਕਾ (ਉਮਰ 76–77)
ਵੰਨਗੀ(ਆਂ)ਫ਼ਿਲਮੀ
ਕਿੱਤਾਸੰਗੀਤਕਾਰ, ਫ਼ਿਲਮ ਹਦਾਇਤਕਾਰ, ਪ੍ਰੋਡਿਊਸਰ

ਸਰਦੂਲ ਸਿੰਘ ਕਵਾਤਰਾ (ਜਾਂ ਸਰਦੂਲ ਕਵਾਤਰਾ) ਇੱਕ ਉੱਘੇ ਪੰਜਾਬੀ ਫ਼ਿਲਮ ਨਿਰਦੇਸ਼ਕ, ਫ਼ਿਲਮ ਨਿਰਮਾਤਾ ਅਤੇ ਸੰਗੀਤਕਾਰ ਸਨ।[1] ਇਹਨਾਂ ਅੱਧੀ ਦਰਜਨ ਤੋਂ ਵੱਧ ਹਿੰਦੀ ਅਤੇ ਤਕਰੀਬਨ 25 ਪੰਜਾਬੀ ਫ਼ਿਲਮਾਂ ਦਾ ਸੰਗੀਤ ਦਿੱਤਾ।

ਜ਼ਿੰਦਗੀ

ਕਵਾਤਰਾ ਦਾ ਜਨਮ ਬਰਤਾਨਵੀ ਪੰਜਾਬ ਵਿੱਚ ਲਾਹੌਰ ਵਿਖੇ ਇੱਕ ਸਿੱਖ ਪਰਵਾਰ ਵਿੱਚ ਹੋਇਆ। ਇਹ ਬਚਪਨ ਤੋਂ ਹੀ ਸੰਗੀਤ ਦੇ ਸ਼ੁਕੀਨ ਸਨ। ਆਪਣੇ ਸਕੂਲੀ ਦਿਨਾਂ ਦੌਰਾਨ ਲਾਹੌਰ ਦੇ ਸਰਦਾਰ ਅਵਤਾਰ ਸਿੰਘ ਤੋਂ ਇਹਨਾਂ ਕਲਾਸੀਕਲ ਸੰਗੀਤ ਦੀ ਮੁੱਢਲੀ ਸਿੱਖਿਆ ਹਾਸਲ ਕੀਤੀ।[1] ਬਾਅਦ ਵਿੱਚ ਇੱਕ ਸਹਾਇਕ ਵਜੋਂ ਸੰਗੀਤਕਾਰ ਹੰਸਰਾਜ ਬਹਿਲ ਨਾਲ ਕੰਮ ਕਰਨ ਲੱਗੇ।

ਨਿੱਜੀ ਜ਼ਿੰਦਗੀ

ਇਹਨਾਂ ਨੂੰ ਆਪਣੇ ਤੋਂ ਦੋ ਕੁ ਸਾਲ ਵੱਡੀ ਇੱਕ ਮੁਸਲਮਾਨ ਕੁੜੀ ਨਾਲ ਮੁਹੱਬਤ ਸੀ[1] ਜਿਸਦੀ ਯਾਦ ਅਤੇ ਸੁਹੱਪਣ ਦੇ ਨਾਂ ਇਹਨਾਂ ਕਈ ਧੁਨਾਂ ਵੀ ਬਣਾਈਆਂ। 1947 ਵਿੱਚ ਇਹਨਾਂ ਲਾਹੌਰ ਛੱਡ ਦਿੱਤਾ ਪਰ ਆਪਣੀ ਮਹਿਬੂਬ ਦੀਆਂ ਯਾਦਾਂ ਇਹਨਾਂ ਦੇ ਦਿਲ ਵਿੱਚ ਧੜਕਦੀਆਂ ਰਹੀਆਂ ਜਿਸ ਕਰਕੇ ਇਹਨਾਂ ਖ਼ੁਦ ਕਬੂਲਿਆ ਕਿ ਮੁਹੱਬਤ ਤੋਂ ਬਿਨਾਂ ਓਹ ਵਧੀਆ ਸੰਗੀਤ ਨਹੀਂ ਬਣਾ ਸਕਦੇ।[1]

ਹਵਾਲੇ

  1. 1.0 1.1 1.2 1.3 "Folk music was his forte". ਦ ਟ੍ਰਿਬਿਊਨ. ਦਸੰਬਰ 14, 2008. Retrieved ਨਵੰਬਰ 27, 2012.

Early life

ਕਵਾਤਰਾ ਦਾ ਜਨਮ 1928 ਵਿੱਚ ਬ੍ਰਿਟਿਸ਼ ਪੰਜਾਬ ਦੇ ਲਾਹੌਰ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ।[1] ਉਨ੍ਹਾਂ ਨੂੰ ਬਚਪਨ ਤੋਂ ਹੀ ਸੰਗੀਤ ਦਾ ਬਹੁਤ ਸ਼ੌਕ ਸੀ। ਆਪਣੇ ਸਕੂਲ ਦੇ ਦਿਨਾਂ ਦੌਰਾਨ, ਉਹਨਾਂ ਨੇ ਲਾਹੌਰ ਦੇ ਅਵਤਾਰ ਸਿੰਘ ਤੋਂ ਕਲਾਸੀਕਲ ਸੰਗੀਤ ਦੀ ਸ਼ੁਰੂਆਤੀ ਸਿਖਲਾਈ ਪ੍ਰਾਪਤ ਕੀਤੀ।[2] ਬਾਅਦ ਵਿੱਚ ਪ੍ਰਸਿੱਧ ਸੰਗੀਤ ਨਿਰਦੇਸ਼ਕ ਹੰਸਰਾਜ ਬਹਿਲ ਦੇ ਸਹਾਇਕ ਵਜੋਂ ਸ਼ਾਮਲ ਹੋਏ।[2][1]

  1. 1.0 1.1 "Sardul Kwatra profile and film songs". MySwar website. Archived from the original on 5 December 2023. Retrieved 29 March 2024.
  2. 2.0 2.1 "Folk music was his forte". The Tribune (Chandigarh - India). 14 December 2008. Archived from the original on 12 February 2023. Retrieved 28 March 2024.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya