ਸਰਵੇਪੱਲੀ ਰਾਧਾਕ੍ਰਿਸ਼ਣਨ
ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ (5 ਸਤੰਬਰ 1888–17 ਅਪ੍ਰੈਲ 1975) ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ (1952-1962) ਅਤੇ ਦੂਜੇ ਰਾਸ਼ਟਰਪਤੀ ਰਹੇ। ਉਨ੍ਹਾਂ ਦਾ ਜਨਮ ਦੱਖਣ ਭਾਰਤ ਦੇ ਤੀਰੁੱਟਨੀ ਸਥਾਨ ਵਿੱਚ ਹੋਇਆ ਸੀ ਜੋ ਚੇਨਈ ਤੋਂ ੬੪ ਕਿਮੀ ਉੱਤਰ-ਪੂਰਵ ਵਿੱਚ ਹੈ। ਉਨ੍ਹਾਂ ਦਾ ਜਨਮ ਦਿਨ (੫ ਸਤੰਬਰ) ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜੀਵਨਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਭਾਰਤ ਦੇਸ਼ ਦੇ ਦੂਜੇ ਰਾਸ਼ਟਰਪਤੀ ਸਨ। ਡਾਕਟਰ ਰਾਧਾਕ੍ਰਿਸ਼ਣਨ ਨੇ ਆਪਣੇ ਜੀਵਨ ਦੇ ਮਹੱਤਵਪੂਰਣ 40 ਸਾਲ ਅਧਿਆਪਕ ਦੇ ਰੂਪ ਵਿੱਚ ਬਤੀਤ ਕੀਤੇ। ਉਨ੍ਹਾਂ ਨੇ ਆਪਣਾ ਜਨਮ ਦਿਨ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਣ ਦੀ ਇੱਛਾ ਵਿਅਕਤ ਕੀਤੀ ਸੀ ਅਤੇ ਸਾਰੇ ਦੇਸ਼ ਵਿੱਚ ਡਾਕਟਰ ਰਾਧਾਕ੍ਰਿਸ਼ਣਨ ਦਾ ਜਨਮ ਦਿਨ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਦਰਸ਼ਨਰਾਧਾਕ੍ਰਿਸ਼ਨਨ ਨੇ ਪੂਰਬੀ ਅਤੇ ਪੱਛਮੀ ਚਿੰਤਨ ਵਿਚਾਲੇ ਪੁਲ ਉਸਾਰਨ ਦੀ ਕੋਸ਼ਿਸ਼ ਕੀਤੀ। ਉਸਨੇ ਬਿਨ੍ਹਾਂ ਪੜ੍ਹੇ ਪੂਰਬੀ ਚਿੰਤਨ ਦੀ ਕੀਤੀ ਪੱਛਮੀ ਆਲੋਚਨਾ" ਦਾ ਵਿਰੋਧ ਕੀਤਾ, ਪਰ ਨਾਲ ਹੀ ਪੱਛਮੀ ਦਾਰਸ਼ਨਿਕ ਅਤੇ ਧਾਰਮਿਕ ਵਿਚਾਰਾਂ ਨੂੰ ਭਾਰਤੀ ਚਿੰਤਨ ਵਿੱਚ ਜੋੜਿਆ। ਅਦਵੈਤ ਵੇਦਾਂਤਰਾਧਾਕ੍ਰਿਸ਼ਨਨ ਨਵ-ਵੇਦਾਂਤ ਦਾ ਜੋਸ਼ੀਲਾ ਹਮਾਇਤੀ ਸੀ। ਉਸ ਦੇ ਤੱਤ-ਮੀਮਾਂਸਾ ਦੀਆਂ ਜੜ੍ਹਾਂ ਅਦਵੈਤ ਵੇਦਾਂਤ ਵਿੱਚ ਸੀ, ਪਰ ਉਸ ਨੇ ਸਮਕਾਲੀ ਸਮਝ ਲਈ ਅਦਵੈਤ ਵੇਦਾਂਤ ਦੀ ਪੁਨਰਵਿਆਖਿਆ ਕੀਤੀ।[1] ਅਧਿਆਪਕ ਦਿਵਸਜਦੋਂ ਉਹ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁੱਝ ਵਿਦਿਆਰਥੀਆਂ ਅਤੇ ਦੋਸਤਾਂ ਨੇ ਉਨ੍ਹਾਂ ਨੂੰ 5 ਸਤੰਬਰ ਨੂੰ ਆਪਣਾ ਜਨਮਦਿਨ ਮਨਾਉਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ। ਉਨ੍ਹਆਂ ਜਵਾਬ ਦਿੱਤਾ, ਮੇਰਾ ਜਨਮਦਿਨ ਮਨਾਉਣ ਦੀ ਬਜਾਏ, ਇਹ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ ਜੇ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਵੇ। ਉਨ੍ਹਾਂ ਦਾ ਜਨਮਦਿਨ ਉਦੋਂ ਤੋਂ ਹੀ ਭਾਰਤ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਬਾਹਰੀ ਕੜੀਆਂ
ਹਵਾਲੇ |
Portal di Ensiklopedia Dunia