ਸਰਸਾ ਨਦੀਸਰਸਾ ਨਦੀ ਜਾਂ ਸਿਰਸਾ ਨਦੀ(ਹਿੰਦੀ ਵਿੱਚ सरसा, सिरसा नदी) ਉੱਤਰੀ ਭਾਰਤ ਦੀ ਇੱਕ ਦਰਿਆ ਹੈ|[1] ਵਹਾਅ ਮਾਰਗਇਹ ਦਰਿਆ ਦੱਖਣੀ ਹਿਮਾਚਲ ਪ੍ਰਦੇਸ਼ ਦੇ ਸ਼ਿਵਾਲਿਕ ਦੇ ਹੇਠਲੇ ਇਲਾਕ਼ੇ ਵਿੱਚ ਜਨਮ ਲੈਂਦਾ ਹੈ, ਇਹ ਸੋਲਨ ਜ਼ਿਲੇ ਦੇ ਪੱਛਮੀ ਹਿੱਸੇ ਵਿੱਚ ਵਗਦਾ ਹੈ, ਫਿਰ ਉਹ ਦੀਵਾਰੀ ਪਿੰਡ ਦੇ ਨੇੜੇ ਭਾਰਤੀ ਪੰਜਾਬ ਵਿੱਚ ਦਾਖਲ ਹੁੰਦਾ ਹੈ| ਸਰਸਾ ਦਰਿਆ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਚੜ੍ਹਦੇ ਹਿੱਸੇ ਵਿੱਚ ਸਤਲੁਜ ਦਰਿਆ ਦੇ ਨਾਲ ਜਾ ਮਿਲਦਾ ਹੈ,ਇਹ ਤਰਫ ਨਾਂਅ ਪਿੰਡ ਦੇ ਨੇੜੇ ਸਤਲੁਜ ਦਰਿਆ ਵਿੱਚ ਮਿਲਦਾ ਹੈ| ਇਤਿਹਾਸ![]() ਦਸੰਬਰ 1704 ਵਿਚ, ਸਰਸਾ ਦੀ ਜੰਗ (ਮੁਗ਼ਲ-ਸਿੱਖ ਜੰਗਾਂ ਵਿਚੋਂ ਇੱਕ) ਖ਼ਾਲਸਾ ਅਤੇ ਮੁਗਲ ਸਾਮਰਾਜ ਵਿਚਾਲੇ ਹੋਈ ਸੀ| ਇਹ ਜੰਗ ਸਿੱਖ ਫ਼ੌਜਾਂ ਦੀ ਹਾਰ ਨਾਲ ਸਮਾਪਤ ਹੋਈ, ਜਦੋਂ ਉਸ ਵੇਲੇ ਪਾਣੀ ਨਾਲ ਨੱਕੋ ਨੱਕ ਭਰੀ ਸਰਸਾ ਨਦੀ ਨੂੰ ਸਿਖ ਪਾਰ ਕਰ ਰਹੇ ਸਨ| ਗੁਰੂ ਗੋਵਿੰਦ ਸਿੰਘ,ਦਸਵੇਂ ਸਿੱਖ ਗੁਰੂ ਦਾ ਪਰਿਵਾਰ ਆਪਸ ਵਿੱਚ ਵਿਛੜ ਗਿਆ ਸੀ|ਇਸ ਇਤਿਹਾਸਕ ਘਟਨਾ ਦੀ ਯਾਦ ਵਿੱਚ ਪਿੰਡ ਮਾਜਰੀ ਨੇੜੇ ਇਸ ਦਰਿਆ ਦੇ ਕੰਢੇ ਪਰਿਵਾਰ ਵਿਛੋੜਾ ਗੁਰੂਦੁਆਰਾ ਉਸਾਰਿਆ ਗਿਆ ਹੈ| ਪ੍ਰਦੂਸ਼ਣ/ਆਲੂਦਗੀਸੋਲਨ ਜ਼ਿਲੇ ਦੇ ਬੱਦੀ, ਨਾਲਾਗੜ੍ਹ,ਬਰੋਟੀਵਾਲਾ ਸਨਅਤੀ ਇਲਾਕ਼ੇ ਇਸ ਨਦੀ ਦੇ ਕਿਨਾਰੇ ਹਨ|ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਹਿਮਧਾਰਾ(ਹਿਮਾਚਲ ਦਾ ਇੱਕ ਸੰਗਠਨ) ਅਤੇ ਹੋਰ ਮੀਡੀਆ ਵਖ ਵਖ ਰਿਪੋਰਟਾਂ ਅਨੁਸਾਰ ਇਹ ਨਦੀ ਭਾਰੀ ਪ੍ਰਦੂਸ਼ਣ ਦਾ ਸਿਕਾਰ ਹੋ ਗਈ ਹੈ|[2] ਇਸਦਾ ਕਾਰਣ ਸਨਅਤੀ ਇਲਾਕ਼ੇ ਦੀਆਂ ਫੇਕਟਰੀਆਂ ਦੁਆਰਾ ਕਚਰਾ ਸੁੱਟਣਾ,ਗੈਰ ਕ਼ਾਨੂਨੀ ਢੰਗ ਨਾਲ ਰੇਤ ਕੱਢਣਾ,ਪ੍ਰਭਾਵੀ ਪ੍ਰਦੂਸ਼ਣ ਉਪਚਾਰ ਪਲਾਂਟ ਦਾ ਅਵਸ਼ਿਸ਼ਟ ਇਸ ਨਦੀ ਵਿੱਚ ਮਿਲਾਉਣਾ ਹੈ|ਪ੍ਰਦੂਸ਼ਣ ਕਾਰਣ ਦਰਿਆ ਦੇ ਜਲਜੀ ਜੰਤੂਆਂ ਜਿਵੇਂ ਮਛੀਆਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ ਹੈ|</ref>[3] ਹਵਾਲੇ
|
Portal di Ensiklopedia Dunia