ਸਵਾਮੀ ਵਿਵੇਕਾਨੰਦ
ਸਵਾਮੀ ਵਿਵੇਕਾਨੰਦ (ਬਾਂਗਲਾ: [ʃami bibekanɒnɖo] ( ਜੀਵਨਵਿਵੇਕਾਨੰਦ ਦਾ ਜਨਮ ਕੋਲਕਾਤਾ (ਪੱਛਮੀ ਬੰਗਾਲ) ਵਿਖੇ ਨੂੰ 'ਦੱਤ' ਗੋਤਰ ਦੇ ਕਾਇਸਥ ਪਰਿਵਾਰ ਵਿੱਚ 12 ਜਨਵਰੀ 1863 ਨੂੰ ਹੋਇਆ ਸੀ। ਬੰਗਾਲੀ ਕੈਲੰਡਰ ਅਨੁਸਾਰ ਉਸ ਦਿਨ 'ਮਾਘੀ' (ਮਕਰ ਸੰਕ੍ਰਾਂਤੀ) ਦਾ ਤਿਉਹਾਰ ਸੀ। ਉਨ੍ਹਾਂ ਦੇ ਪਿਤਾ ਸ਼੍ਰੀ ਵਿਸ਼ਵਨਾਥ ਦੱਤ ਅਤੇ ਮਾਤਾ ਸ਼੍ਰੀਮਤੀ ਭੁਵਨੇਸ਼ਵਰੀ ਦੇਵੀ ਨੇ ਆਪਣੇ ਪੁੱਤਰ ਦਾ ਨਾਂ ਨਰੇਂਦਰ ਨਾਥ ਦੱਤ ਧਰਿਆ ਸੀ। ਉਨ੍ਹਾਂ ਦੇ ਪਿਤਾ ਉਥੇ ਹਾਈਕੋਰਟ ਵਿਖੇ ਸਰਕਾਰੀ ਵਕੀਲ ਸਨ। ਅਧਿਆਤਮਕ ਰੁਝਾਨਨਰੇਂਦ੍ਰ ਜੀ ਨੂੰ ਅਧਿਆਤਮਕ ਰੁਝਾਨ ਪਿਤਾ-ਪੁਰਖੀ ਦਾਤ ਸੀ। ਉਨ੍ਹਾਂ ਦੇ ਦਾਦਾ ਸ਼੍ਰੀ ਦੁਰਗਾ ਚਰਨ ਦੱਤ 25 ਵਰ੍ਹਿਆਂ ਦੀ ਉਮਰ ਹੋਣ 'ਤੇ ਘਰ-ਬਾਰ ਛੱਡ ਕੇ ਸੰਨਿਆਸੀ ਬਣ ਗਏ ਸਨ। ਪੇਸ਼ੇ ਤੋਂ ਵਕੀਲ ਹੋਣ ਦੇ ਬਾਵਜੂਦ ਨਰੇਂਦ੍ਰ ਦੇ ਪਿਤਾ ਸ਼੍ਰੀ ਵਿਸ਼ਵਨਾਥ ਦੱਤ ਧਾਰਮਿਕ ਅਤੇ ਸਮਾਜਿਕ ਮਾਮਲਿਆਂ ਵਿੱਚ ਉਦਾਰ ਭਾਵਨਾਵਾਂ ਰੱਖਦੇ ਸਨ। ਆਤਮ-ਸੰਜਮ ਦੀ ਸਿੱਖਿਆ ਉਨ੍ਹਾਂ ਨੂੰ ਆਪਣੀ ਮਾਤਾ ਭੁਵਨੇਸ਼ਵਰੀ ਦੇਵੀ ਜੀ ਤੋਂ ਪ੍ਰਾਪਤ ਹੋਈ ਸੀ। ਕਾਲਜ ਦੀ ਪੜ੍ਹਾਈ ਵੇਲੇ ਉਨ੍ਹਾਂ ਨੇ ਪੱਛਮੀ ਤਰਕ ਸ਼ਾਸਤਰ ਅਤੇ ਦਰਸ਼ਨ ਅਤੇ ਯੂਰਪ ਦਾ ਇਤਿਹਾਸ ਵਿਸ਼ੇ ਲਏ ਸਨ। ਮਾਤਾ-ਪਿਤਾ ਵਾਂਗ ਉਨ੍ਹਾਂ ਦੀ ਰੁਚੀ ਵੇਦਾਂ, ਉਪਨਿਸ਼ਦਾਂ, ਸ਼੍ਰੀਮਦ ਭਗਵਤ ਗੀਤਾ, ਵਾਲਮੀਕਿ ਰਾਮਾਇਣ ਅਤੇ ਪੁਰਾਣਾਂ ਵਿੱਚ ਸੀ। ਉਹ ਅਜਿਹੀਆਂ ਪੁਸਤਕਾਂ ਆਪਣੇ ਕਾਲਜ ਦੀ ਲਾਇਬ੍ਰੇਰੀ ਤੋਂ ਘਰ ਲਿਆ ਕੇ ਪੜ੍ਹਿਆ ਕਰਦੇ ਸਨ। ਸਵਾਮੀ ਰਾਮ ਕ੍ਰਿਸ਼ਨਕੋਸੀਪੁਰ ਆਸ਼ਰਮ ਵਿਖੇ ਨਰੇਂਦਰ ਜੀ ਨੇ ਸਵਾਮੀ ਰਾਮ ਕ੍ਰਿਸ਼ਨ ਜੀ ਤੋਂ 'ਨਿਰਵਿਕਲਪ ਸਮਾਧੀ' ਦਾ ਅਨੁਭਵ ਕੁਝ ਦਿਨਾਂ ਤਕ ਕੀਤਾ ਅਤੇ ਉਸ ਕਾਰਨ ਉਨ੍ਹਾਂ ਨੇ ਸਵਾਮੀ ਜੀ ਵਾਂਗ ਸੰਨਿਆਸੀ ਬਣਨ ਦਾ ਨਿਸ਼ਚਾ ਕਰ ਲਿਆ। ਸੰਨ 1885 ਵਿੱਚ ਸਵਾਮੀ ਰਾਮ ਕ੍ਰਿਸ਼ਨ ਜੀ ਨੂੰ 'ਗਲੇ ਦਾ ਨਾਸੂਰ' ਦਾ ਰੋਗ ਹੋ ਗਿਆ। ਉਨ੍ਹੀਂ ਦਿਨੀਂ ਕੁਝ ਹੋਰ ਭਗਤਾਂ ਸਮੇਤ ਨਰੇਂਦਰ ਜੀ ਨੇ ਵੀ ਸਵਾਮੀ ਜੀ ਤੋਂ ਦੀਖਿਆ ਲੈ ਕੇ ਸੰਨਿਆਸੀਆਂ ਵਾਲੇ ਭਗਵੇਂ ਕੱਪੜੇ ਧਾਰਨ ਕਰ ਲਏ। 16 ਅਗਸਤ 1886 ਨੂੰ ਆਪਣੇ ਅਕਾਲ ਚਲਾਣੇ ਤੋਂ ਕੁਝ ਸਮੇਂ ਪਹਿਲਾਂ ਉਨ੍ਹਾਂ ਨੇ ਨਰੇਂਦਰ ਜੀ ਨੂੰ 'ਵਿਵੇਕਾਨੰਦ' ਸੱਦਿਆ ਅਤੇ ਆਖਿਆ ਪੁੱਤਰ! ਹੁਣ ਤੂੰ ਮੇਰੇ ਭਗਤ ਸੰਨਿਆਸੀਆਂ ਦਾ ਧਿਆਨ ਰੱਖੀਂ। ਇਵੇਂ ਹੀ ਹੋਰ ਸੰਨਿਆਸੀਆਂ ਨੂੰ ਸਮਝਾਇਆ ਕਿ ਮੇਰੇ ਸੁਰਗ ਸਿਧਾਰਨ ਤੋਂ ਬਾਅਦ ਉਹ 'ਵਿਵੇਕਾਨੰਦ' ਨੂੰ ਹੀ ਗੁਰੂ ਵਾਂਗ ਆਦਰ-ਸਨਮਾਨ ਦੇਣ। ਸਰਬ ਧਰਮ ਸੰਮੇਲਨ![]() ਅਮਰੀਕਾ ਦੇ ਸ਼ਿਕਾਗੋ ਨਗਰ ਵਿੱਚ 11 ਸਤੰਬਰ ਤੋਂ 27 ਸਤੰਬਰ 1893 ਤਕ ਸੋਲਾਂ ਦਿਨ ਚੱਲਣ ਵਾਲੇ ਵਿਸ਼ਵ ਧਰਮ ਸੰਸਦ ਦੀ ਖਬਰ ਸਵਾਮੀ ਵਿਵੇਕਾਨੰਦ ਜੀ ਨੇ ਅਖਬਾਰਾਂ ਵਿੱਚ ਪੜ੍ਹੀ। ਇਸ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਤਾਂ ਨਾ ਕੋਈ ਸੱਦਾ ਪੱਤਰ ਮਿਲਿਆ ਸੀ ਅਤੇ ਨਾ ਹੀ ਉਨ੍ਹਾਂ ਕੋਲ ਉਥੇ ਟਿਕਣ ਦਾ ਕੋਈ ਟਿਕਾਣਾ ਸੀ। ਪ੍ਰਬੰਧਕਾਂ ਨੇ ਫਟਾਫਟ ਅੰਗਰੇਜ਼ੀ ਬੋਲਣ ਵਾਲੇ ਭਗਵੇਂ ਬਸਤਰਾਂ ਵਾਲੇ ਬਿਨ ਬੁਲਾਏ ਮਹਿਮਾਨ ਨੂੰ 'ਜੀ ਆਇਆਂ ਨੂੰ' ਆਖਿਆ ਅਤੇ ਵਿਚਾਰ-ਵਟਾਂਦਰਾ ਕਰਕੇ ਵਿਵੇਕਾਨੰਦ ਜੀ ਨੂੰ ਚਾਰ ਦਿਨ ਬੋਲਣ ਦਾ ਸਮਾਂ ਦਿੱਤਾ। ਭਾਸ਼ਣ
ਭਰਾਵੋ ਅਤੇ ਭੈਣੋ16 ਸਤੰਬਰ ਵਾਲੇ ਭਾਸ਼ਣ ਵਿੱਚ ਉਨ੍ਹਾਂ ਨੇ ਸਮੂਹ ਪ੍ਰਤੀਨਿਧੀਆਂ ਨੂੰ ਇੰਝ ਸੰਬੋਧਨ ਕੀਤਾ ਸੀ-
ਇਸ ਮਹਾ ਸਭਾ ਦੇ ਪ੍ਰਧਾਨ ਡਾ. ਬੈਰੋਜ ਨੇ ਉਨ੍ਹਾਂ ਦੀ ਪ੍ਰਤਿਭਾਸ਼ਾਲੀ ਸ਼ਖਸੀਅਤ ਵੇਖ ਕੇ ਇਹ ਟਿੱਪਣੀ ਕੀਤੀ ਸੀ ;;ਭਾਰਤ ਜਿਸ ਨੂੰ ਧਰਮਾਂ ਦੀ ਮਾਤਾ' ਸੱਦਿਆ ਜਾਂਦਾ ਹੈ, ਦੀ ਪ੍ਰਤੀਨਿਧਤਾ ਸਵਾਮੀ ਵਿਵੇਕਾਨੰਦ ਨੇ ਕੀਤੀ ਹੈ। ਭਗਵੇਂ ਕੱਪੜਿਆਂ ਵਾਲੇ ਇਸ ਸੰਨਿਆਸੀ ਨੇ ਸਰੋਤਿਆਂ ਉਤੇ ਚਮਤਕਾਰਪੂਰਨ ਪ੍ਰਭਾਵ ਪਾਇਆ ਹੈ। ਸਮਾਚਾਰ ਪੱਤਰਾਂ ਦੇ ਪ੍ਰਤੀਨਿਧੀ ਵੀ ਉਨ੍ਹਾਂ ਵਲ ਖਾਸ ਤੌਰ 'ਤੇ ਆਕਰਸ਼ਿਤ ਹੋਏ ਹਨ, ਜਿਨ੍ਹਾਂ ਨੇ ਉਸ ਨੂੰ ਭਾਰਤ ਦੇ ਸਮੁੰਦਰੀ ਤੂਫਾਨ ਵਰਗੇ ਸੰਨਿਆਸੀ ਦੀ ਉਪਮਾ ਦਿੱਤੀ ਹੈ। ਵੇਦਾਂਤ ਅਤੇ ਯੋਗ ਸਾਧਨਾਸਵਾਮੀ ਜੀ ਲਗਭਗ ਦੋ ਵਰ੍ਹਿਆਂ ਤਕ ਸ਼ਿਕਾਗੋ ਤੋਂ ਇਲਾਵਾ ਅਮਰੀਕਾ ਦੇ ਡੈਸਟ੍ਰੋਇਟ, ਬੋਸਟਨ ਅਤੇ ਨਿਊਯਾਰਕ ਨਾਂ ਦੇ ਸ਼ਹਿਰਾਂ ਵਿੱਚ ਧਾਰਮਿਕ ਵਿਸ਼ਿਆਂ ਉਤੇ ਭਾਸ਼ਣ ਕਰਦੇ ਰਹੇ। ਇਸੇ ਦੌਰਾਨ ਭਾਵੇਂ ਉਹ ਬੀਮਾਰ ਹੋ ਗਏ ਫਿਰ ਵੀ ਉਨ੍ਹਾਂ ਨੇ ਜੂਨ 1895 ਤੋਂ ਨਵੰਬਰ 1895 ਤਕ ਨਿਊਯਾਰਕ ਦੇ 'ਥਾਊਜ਼ੈਂਡ ਆਈਲੈਂਡ ਪਾਰਕ' ਵਿਖੇ ਉਥੇ ਦੇ ਲੋਕਾਂ ਨੂੰ ਮੁਫਤ ਵਿੱਚ ਵੇਦਾਂਤ ਅਤੇ ਯੋਗ ਸਾਧਨਾ ਦੀ ਸਿੱਖਿਆ ਦਿੱਤੀ। ਸਵਾਮੀ ਵਿਵੇਕਾਨੰਦ ਜੀ ਨੇ ਪਹਿਲੀ ਮਈ 1897 ਨੂੰ ਕੋਲਕਾਤਾ ਵਿੱਚ 'ਰਾਮ ਕ੍ਰਿਸ਼ਣ ਮਿਸ਼ਨ' ਦੀ ਸਥਾਪਨਾ ਕੀਤੀ। ਇਹ 'ਧਰਮਾਰਥ ਟਰੱਸਟ' ਸਵਾਮੀ ਰਾਮ ਕ੍ਰਿਸ਼ਣ 'ਪਰਮ ਹੰਸ' ਦੇ ਪੂਜਾ ਅਤੇ ਨਿਵਾਸ ਅਸਥਾਨ (ਰਾਮ ਕ੍ਰਿਸ਼ਣ ਮੱਠ) ਅਖਵਾਉਣ ਵਾਲੇ 'ਬੇਲੁਰ ਮੱਠ' ਵਿਖੇ ਵਿਦਮਾਨ ਹੈ। ਇਸ ਮਗਰੋਂ ਵਿਵੇਕਾਨੰਦ ਜੀ ਨੇ ਅਲਮੋੜਾ (ਉਤਰਾਖੰਡ) ਦੇ ਨੇੜੇ 'ਮਾਇਆਵਤੀ' ਕਸਬੇ ਅਤੇ 'ਮਦਰਾਸ' (ਤਾਮਿਲਨਾਡੂ) ਵਿਖੇ 'ਅਦ੍ਵੈਤ ਆਸ਼ਰਮ' ਸਥਾਪਿਤ ਕੀਤੇ। ਸਵਾਮੀ ਰਾਮ ਕ੍ਰਿਸ਼ਣ ਜੀ ਨੇ ਅਧਿਆਤਮਕ ਸੰਦੇਸ਼ਾਂ ਅਤੇ ਵਿਵੇਕਾਨੰਦ ਜੀ ਦੇ ਧਾਰਮਿਕ ਇਕਮਿਕਤਾ ਸੰਬੰਧੀ ਵਿਚਾਰਾਂ ਦੇ ਪ੍ਰਚਾਰ ਲਈ ਕਲਕੱਤਾ ਦੇ ਬੇਲੁਰ ਮੱਠ ਤੋਂ 'ਪ੍ਰਬੁੱਧ ਭਾਰਤ' ਨਾਂ ਦੀ ਅੰਗਰੇਜ਼ੀ ਪੱਤ੍ਰਿਕਾ ਅਤੇ 'ਉਦਬੋਧਨ' ਨਾਂ ਦੀ ਬੰਗਾਲੀ ਪੱਤ੍ਰਿਕਾ ਵੀ ਛਪਣ ਲੱਗ ਪਈ। ਉਹ ਬ੍ਰਿਟੇਨੀ, ਵਿਯਨਾ, ਇਸਤੰਬੋਲ, ਏਥਨਜ਼ ਅਤੇ ਮਿਸਰ ਹੁੰਦੇ ਹੋਏ 9 ਦਸੰਬਰ 1900 ਨੂੰ ਰਾਮ ਕ੍ਰਿਸ਼ਣ ਮਿਸ਼ਨ ਦੇ ਮੁੱਖ ਅਸਥਾਨ ਬੇਲੁਰ ਮੱਠ ਵਿਖੇ ਪਰਤ ਆਏ। ਉਥੇ ਕੁਝ ਦਿਨਾਂ ਬਾਅਦ ਸ਼੍ਰੀ ਬਾਲ ਗੰਗਾਧਰ ਤਿਲਕ, ਭਾਰਤੀ ਰਾਸ਼ਟਰੀਯ ਕਾਂਗਰਸ ਦੇ ਕਈ ਨੇਤਾ ਅਤੇ ਗਵਾਲੀਅਰ ਦਾ ਮਹਾਰਾਜਾ ਸਵਾਮੀ ਜੀ ਦੇ ਦਰਸ਼ਨਾਂ ਲਈ ਆਏ। ਜਾਪਾਨ ਵਿੱਚ ਦਸੰਬਰ 1901 ਵਿੱਚ ਵਿਸ਼ਵ ਧਰਮ ਦਾ ਸੰਮੇਲਨ ਆਯੋਜਿਤ ਹੋਇਆ, ਉਸ ਵਿੱਚ ਸ਼ਾਮਲ ਹੋਣ ਲਈ ਸਵਾਮੀ ਜੀ ਨੂੰ ਸੱਦਾ ਪੱਤਰ ਘੱਲਿਆ ਗਿਆ ਪਰ ਦਮੇ, ਮਧੂਮੇਹ ਅਤੇ ਉਨੀਂਦਰ ਦੇ ਰੋਗਾਂ ਨਾਲ ਪੀੜਤ ਵਿਵੇਕਾਨੰਦ ਜੀ ਨੇ ਖਿਮਾਯਾਚਨਾ ਕਰ ਲਈ। ਫਿਰ ਵੀ ਉਹ ਕੁਝ ਦਿਨਾਂ ਲਈ ਧਰਮ ਪ੍ਰਚਾਰ ਵਾਸਤੇ ਬੌਧ ਗਯਾ (ਬਿਹਾਰ) ਅਤੇ ਵਾਰਾਣਸੀ (ਉੱਤਰ ਪ੍ਰਦੇਸ਼) ਗਏ। ਸਦਾ ਲਈ ਅੱਖਾਂ ਮੀਟ4 ਜੁਲਾਈ 1902 ਨੂੰ ਵਿਵੇਕਾਨੰਦ ਜੀ ਨੇ ਸਵੇਰੇ ਨਿੱਤ ਨੇਮ ਕੀਤਾ। ਕਾਲੀ ਮਾਤਾ ਦੀ ਆਰਤੀ ਕੀਤੀ ਅਤੇ ਆਪਣੇ ਗੁਰੂ ਭਾਈ ਸਵਾਮੀ ਪ੍ਰੇਮਾਨੰਦ ਨੂੰ 'ਰਾਮ ਕ੍ਰਿਸ਼ਣ ਮੱਠ' ਦੀ ਉਚਿਤ ਵਿਵਸਥਾ ਲਈ ਨਿਰਦੇਸ਼ ਦਿੱਤਾ। ਫੇਰ ਕੁਝ ਘੰਟਿਆਂ ਬਾਅਦ ਸਦਾ ਲਈ ਅੱਖਾਂ ਮੀਟ ਲਈਆਂ। ਸਵਾਮੀ ਵਿਵੇਕਾਨੰਦ ਜੀ ਦੇ ਕੁਝ ਕਥਨ
ਹਵਾਲੇ
![]() ਵਿਕੀਮੀਡੀਆ ਕਾਮਨਜ਼ ਉੱਤੇ ਸਵਾਮੀ ਵਿਵੇਕਾਨੰਦ ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia