ਸ਼ਨੀ ਸ਼ਿੰਗਨਾਪੁਰ![]()
ਸ਼ਨੀ ਸ਼ਿੰਗਨਾਪੁਰ[1] ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ ਪੈਂਦਾ ਹੈ। ਇਹ ਅਹਿਮਦਨਗਰ ਤੋਂ 50 ਕਿਲੋਮੀਟਰ ਦੀ ਦੂਰੀ ’ਤੇ ਹੈ। ਸ਼ਨੀਦੇਵ ਇਸ ਪਿੰਡ ਦਾ ਦੇਵਤਾ ਹੈ। ਬਾਲਾ ਸਾਹਿਬ ਬੰਕਾਰ ਇਸ ਪਿੰਡ ਦਾ ਸਰਪੰਚ ਹੈ। ਉਹ 35 ਸਾਲਾਂ ਦਾ ਹੈ। ਸ਼ਨੀ ਸ਼ਿੰਗਨਾਪੁਰ, ਸੋਨਾਲੀ ਬਲਾਕ ਵਿੱਚ ਪੈਂਦਾ ਹੈ। ਪਿੰਡ ਦੇ ਬਹੁਤੇ ਘਰਾਂ ਦੇ ਦਰਵਾਜ਼ੇ ਨਹੀਂ। ਜਿਨ੍ਹਾਂ ਘਰਾਂ ਵਿੱਚ ਦਰਵਾਜ਼ੇ ਹਨ, ਉਨ੍ਹਾਂ ਨੇ ਕਦੇ ਦਰਵਾਜ਼ਿਆਂ ਨੂੰ ਤਾਲੇ ਨਹੀਂ ਲਾਏ। ਇਸ ਪਿੰਡ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਪਿਛਲੇ ਕਈ ਸਾਲਾਂ ਦੌਰਾਨ ਇੱਥੇ ਕੋਈ ਚੋਰੀ ਨਹੀਂ ਹੋਈ। ਇਸ ਦੇ ਬਾਵਜੂਦ ਵਰਤਮਾਨ ਹਾਲਾਤ ਦੇ ਮੱਦੇਨਜ਼ਰ ਇਸ ਵਿੱਚ ਇੱਕ ਥਾਣਾ ਜ਼ਰੂਰ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਥਾਣੇ ਵਿੱਚ ਵੀ ਹਵਾਲਾਤ ਨੂੰ ਛੱਡ ਕੇ ਹੋਰ ਕਿਸੇ ਵੀ ਕਮਰੇ ਨੂੰ ਦਰਵਾਜ਼ਾ ਨਹੀਂ ਲੱਗਿਆ ਹੋਇਆ। ਇਤਿਹਾਸਿਕ ਮਹਾਨਤਾਸ਼ਨੀਦੇਵ ਦਾ ਮੰਦਿਰ ਪਿੰਡ ਦੇ ਕੇਂਦਰ ਵਿੱਚ ਸਥਿਤ ਹੈ। ਇਸ ਨੂੰ 300 ਸਾਲ ਪੁਰਾਣਾ ਦੱਸਿਆ ਜਾਂਦਾ ਹੈ, ਪਰ ਪੱਥਰ ਦੀ ਵੱਡੀ ਸਲੈਬ ਨੂੰ ਛੱਡ ਕੇ ਬਾਕੀ ਪੂਰਾ ਮੰਦਿਰ ਏਨਾ ਪ੍ਰਾਚੀਨ ਨਹੀਂ ਜਾਪਦਾ। ਇਸ ਸਲੈਬ ਨੂੰ ਪਾਵਨ ਦੱਸਿਆ ਜਾਂਦਾ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਇਸ ਸਲੈਬ ਉਪਰ ਹੀ ਸ਼ਨੀਦੇਵ ਸਭ ਤੋਂ ਪਹਿਲਾਂ ਪ੍ਰਗਟ ਹੋਏ ਸਨ। ਸ਼ਨੀ ਦਾ ਤੀਰਥ ਸੱਥਲ
ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia