ਸ਼ਮਸ਼ੇਰ ਸਿੰਘ ਦੂਲੋਸ਼ਮਸ਼ੇਰ ਸਿੰਘ ਦੂਲੋ, ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਕਾਰਕੁਨ ਹੈ।
ਆਰੰਭਕ ਜੀਵਨਸ਼ਮਸ਼ੇਰ ਸਿੰਘ ਦੂਲੋ ਦਾ ਜਨਮ ਰਮਦਾਸੀਆ ਸਿੱਖ ਪਰਿਵਾਰ ਵਿੱਚ ਇੰਦਰ ਸਿੰਘ ਦੂਲੋ ਅਤੇ ਸਤਨਾਮ ਕੌਰ ਦੇ ਘਰ ਖੰਨਾ, ਪੰਜਾਬ ਵਿਖੇ ਹੋਇਆ ਸੀ। [1] ਉਸਨੇ ਬੀ.ਏ ਏ ਐਸ ਕਾਲਜ, ਖੰਨਾ ਤੋਂ ਅਤੇ ਐਲਐਲ.ਬੀ ਲਾਅ ਕਾਲਜ, ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਤੋਂ ਕੀਤੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਾਨੂੰਨ ਦੀ ਪ੍ਰੈਕਟਿਸ ਕੀਤੀ। ਉਨ੍ਹਾਂ ਦਾ ਪੁੱਤਰ ਬਨਦੀਪ ਸਿੰਘ ਦੂਲੋ ਅਤੇ ਪਤਨੀ ਹਰਬੰਸ ਕੌਰ ਆਮ ਆਦਮੀ ਪਾਰਟੀ ਦੇ ਮੈਂਬਰ ਹਨ। [2] [3] ਹਰਬੰਸ ਕੌਰ ਖੰਨਾ ਤੋਂ ਵਿਧਾਇਕ ਵੀ ਰਹੀ। ਰਾਜਨੀਤੀਸ਼ਮਸ਼ੇਰ ਸਿੰਘ ਖੰਨਾ ਤੋਂ 1980 ਅਤੇ 1992 ਵਿੱਚ ਦੋ ਵਾਰ ਵਿਧਾਨ ਸਭਾ ਦੇ ਮੈਂਬਰ ਬਣਿਆ ਅਤੇ ਆਬਕਾਰੀ ਅਤੇ ਕਰ ਰਾਜ ਮੰਤਰੀ ਵਜੋਂ ਸੇਵਾ ਨਿਭਾਈ। [4] ਉਹ 13ਵੀਂ ਲੋਕ ਸਭਾ ਚੋਣਾਂ ਵਿੱਚ ਰੋਪੜ ਹਲਕੇ ਤੋਂ ਚੁਣਿਆ ਗਿਆ ਸੀ। [5] ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਖੰਨਾ ਦੀ ਮੈਟਰੋਪੋਲੀਟਨ ਕੌਂਸਲ ਦਾ ਸਾਬਕਾ ਪ੍ਰਧਾਨ ਹੈ। ਬੈਂਕ ਆਫ਼ ਇੰਡੀਆ ਵਿੱਚ ਡਾਇਰੈਕਟਰ ਵਜੋਂ ਵੀ ਸੇਵਾ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਸੈਨੇਟ ਦਾ ਮੈਂਬਰ ਰਿਹਾ। [6] 2016 ਵਿੱਚ, ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣਿਆ ਗਿਆ ਸੀ। [7] ਹਵਾਲੇ
|
Portal di Ensiklopedia Dunia