ਸ਼ਰਦ ਪਵਾਰ
ਸ਼ਰਦ ਗੋਵਿੰਦਰਾਓ ਪਵਾਰ (ਜਨਮ 12 ਦਸੰਬਰ 1940) ਇੱਕ ਭਾਰਤੀ ਸਿਆਸਤਦਾਨ ਹੈ। ਉਹ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ, ਜਿਸ ਦੀ ਉਸ ਨੇ 1999 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵੱਖ ਹੋਣ ਦੇ ਬਾਅਦ ਸਥਾਪਨਾ ਕੀਤੀ ਸੀ। ਉਹ ਪਹਿਲਾਂ ਤਿੰਨ ਵੱਖ ਵੱਖ ਮੌਕਿਆਂ ਤੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਅਤੇ ਬਾਅਦ ਨੂੰ ਭਾਰਤ ਸਰਕਾਰ ਵਿੱਚ ਰੱਖਿਆ ਮੰਤਰੀ ਅਤੇ ਖੇਤੀਬਾੜੀ ਮੰਤਰੀ ਦੇ ਅਹੁਦਿਆਂ ਤੇ ਵੀ ਰਿਹਾ। ਪਵਾਰ ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਬਾਰਾਮਤੀ ਦੇ ਸ਼ਹਿਰ ਨਾਲ ਸਬੰਧਤ ਹੈ। ਉਹ ਰਾਜ ਸਭਾ ਦਾ ਇੱਕ ਮੈਂਬਰ ਹੈ ਜਿਥੇ ਉਹ ਐਨਸੀਪੀ ਦੇ ਵਫਦ ਦੀ ਅਗਵਾਈ ਕਰਦਾ ਹੈ। ਉਹ ਕੌਮੀ ਰਾਜਨੀਤੀ ਵਿੱਚ ਵੱਡਾ ਆਗੂ ਹੋਣ ਦੇ ਨਾਲ ਨਾਲ ਮਹਾਰਾਸ਼ਟਰ ਦੀ ਖੇਤਰੀ ਸਿਆਸਤ ਵਿੱਚ ਵੀ ਉਚ ਪਦਵੀ ਦਾ ਧਾਰਨੀ ਹੈ। ਪਵਾਰ ਨੇ 2005 ਤੋਂ 2008 ਤੱਕ ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਦੇ ਚੇਅਰਮੈਨ ਦੇ ਤੌਰ ਤੇ ਅਤੇ 2010 ਤੋਂ 2012 ਤੱਕ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੇ ਪ੍ਰਧਾਨ ਦੇ ਤੌਰ ਤੇ ਸੇਵਾ ਕੀਤੀ ਗਈ ਹੈ।[2] 17 ਜੂਨ 2015 ਨੂੰ ਉਹ ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਦੇ ਤੌਰ ਤੇ ਮੁੜ-ਚੁਣਿਆ ਗਿਆ ਸੀ। ਇਸ ਸਥਾਨ, ਤੇ ਉਹ 2001 ਤੱਕ 2010 ਤੱਕ ਅਤੇ 2012 ਵਿੱਚ ਵੀ ਰਿਹਾ ਹੈ।[3] ਜ਼ਿੰਦਗੀਪਵਾਰ ਦਾ ਜਨਮ ਗੋਵਿੰਦਰਾਉ ਪਵਾਰ, ਜੋ ਬਾਰਾਮਤੀ ਕਿਸਾਨ ਸਹਿਕਾਰੀ (ਸਹਿਕਾਰੀ ਖਰੀਦ ਵਿਕਰੀ ਸੰਘ) ਵਿੱਚ ਕੰਮ ਕਰਦਾ ਸੀ, ਅਤੇ ਸ਼ਰਦਾਬਾਈ ਪਵਾਰ, ਜੋ ਬਾਰਾਮਤੀ ਤੋਂ ਦਸ ਕਿਲੋਮੀਟਰ ਦੂਰ ਪਰਿਵਾਰ ਦੇ ਫਾਰਮ ਦੀ ਦੇਖ ਰੇਖ ਕਰਦੀ ਸੀ, ਦੇ ਘਰ ਹੋਇਆ। ਪਵਾਰ ਕਾਮਰਸ ਦੇ ਬ੍ਰਿਹਾਨ ਮਹਾਰਾਸ਼ਟਰ ਕਾਲਜ (BMCC), ਪੁਣੇ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਪਵਾਰ ਨੇ ਪ੍ਰਤਿਭਾ (ਜਨਮ ਸਮੇਂ ਸ਼ਿੰਦੇ) ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੀ ਇੱਕ ਧੀ, ਸੁਪ੍ਰਿਆ ਹੈ ਜੋ ਸਦਾਨੰਦ ਸੁਲੇ ਨਾਲ ਵਿਆਹੀ ਹੈ। ਸੁਪ੍ਰਿਆ ਇਸ ਵੇਲੇ 15ਵੀਂ ਲੋਕ ਸਭਾ ਚ ਬਾਰਾਮਤੀ ਹਲਕੇ ਦੀ ਨੁਮਾਇੰਦਗੀ ਕਰਦੀ ਹੈ। ਪਵਾਰ ਦਾ ਭਤੀਜਾ ਅਜੀਤ ਪਵਾਰ, ਵੀ ਇੱਕ ਪ੍ਰਮੁੱਖ ਸਿਆਸਤਦਾਨ ਹੈ ਅਤੇ ਮਹਾਰਾਸ਼ਟਰ ਦਾ ਉਪ ਮੁੱਖ ਮੰਤਰੀ ਰਿਹਾ ਹੈ। ਸ਼ਰਦ ਪਵਾਰ ਦਾ ਛੋਟਾ ਭਰਾ, ਪ੍ਰਤਾਪ ਪਵਾਰ ਹੈ ਜੋ ਇੱਕ ਪ੍ਰਭਾਵਸ਼ਾਲੀ ਮਰਾਠੀ ਰੋਜ਼ਾਨਾ ਅਖਬਾਰ ਕਢਦਾ ਹੈ। ਹਵਾਲੇ
|
Portal di Ensiklopedia Dunia