ਸ਼ਾਂਤਾ ਰੰਗਾਸਵਾਮੀ
ਸ਼ਾਂਤਾ ਰੰਗਾਸਵਾਮੀ (ਜਨਮ 1 ਜਨਵਰੀ 1954 ਨੂੰ ਮਦਰਾਸ ਵਿਖੇ) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਨਿੱਜੀ ਜੀਵਨਸ਼ਾਂਤਾ ਦਾ ਜਨਮ ਸੀ.ਵੀ. ਰੰਗਾਸਵਾਮੀ ਅਤੇ ਰਾਜਲਕਸ਼ਮੀ ਦੇ ਘਰ ਹੋਇਆ ਸੀ। ਉਹ ਆਪਣੀਆਂ ਛੇ ਭੈਣਾਂ ਵਿੱਚੋਂ ਤੀਸਰੀ ਲੜਕੀ ਸੀ। 1976 ਈਸਵੀ ਵਿੱਚ ਰੰਗਾਸਵਾਮੀ ਨੂੰ ਅਰਜੁਨ ਪੁਰਸਕਾਰ ਦਿੱਤਾ ਗਿਆ ਸੀ। ਉਹ ਹੁਣ ਕ੍ਰਿਕਟ ਨਾਲ ਸੰਬੰਧਤ ਲਿਖ਼ਤਾਂ ਲਿਖਦੀ ਹੈ ਅਤੇ ਬੰਗਲੋਰ ਖੇਤਰ ਦੀ ਕੇਨਰਾ ਬੈਂਕ ਦੀ ਇੱਕ ਸ਼ਾਖਾ ਵਿੱਚ ਉਹ ਕਾਰਜਕਾਰੀ (ਜਨਰਲ ਮੈਨੇਜਰ) ਅਧਿਕਾਰੀ ਹੈ। ਖੇਡ-ਜੀਵਨ ਅੰਕੜੇ16 ਟੈਸਟ ਕ੍ਰਿਕਟ ਮੈਚਾਂ ਵਿੱਚ ਉਸ ਨੇ 32.6 ਦੀ ਔਸਤ ਨਾਲ 750 ਦੌੜਾਂ ਬਣਾਈਆਂ ਹਨ, ਜਿਸ ਵਿੱਚ ਉਸਦਾ ਨਿਊਜ਼ੀਲੈਂਡ ਖ਼ਿਲਾਫ 8 ਜਨਵਰੀ 1977 ਨੂੰ ਲਗਾਇਆ ਸੈਂਕੜਾਂ ਵੀ ਸ਼ਾਮਿਲ ਹੈ।[1] ਇਸ ਤੋਂ ਇਲਾਵਾ ਉਸ ਨੇ 31.61 ਦੀ ਗੇਂਦਬਾਜ਼ੀ ਔਸਤ ਨਾਲ 21 ਵਿਕਟਾਂ ਵੀ ਲਈਆਂ ਹਨ। ਇਸ ਵਿੱਚ ਇੰਗਲੈਂਡ ਖ਼ਿਲਾਫ ਉਸਦਾ 4-42 ਦਾ ਪ੍ਰਦਰਸ਼ਨ ਵੀ ਸ਼ਾਮਿਲ ਹੈ।[2] 19 ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਉਸਨੇ 15.1 ਦੀ ਔਸਤ ਨਾਲ 287 ਦੌੜਾਂ ਬਣਾਈਆਂ ਹਨ ਅਤੇ 29.41 ਦੀ ਔਸਤ ਨਾਲ 12 ਵਿਕਟਾਂ ਹਾਸਿਲ ਕੀਤੀਆਂ ਹਨ।[3][4] ਉਹ ਪਹਿਲੀ ਭਾਰਤੀ ਕ੍ਰਿਕਟ ਖਿਡਾਰਨ ਹੈ ਜਿਸਨੇ ਨਿਊਜ਼ੀਲੈਂਡ ਖ਼ਿਲਾਫ ਭਾਰਤ ਵੱਲੋਂ ਸੈਂਕੜਾ ਲਗਾਇਆ ਹੋਵੇ। ਹਵਾਲੇ
ਬਾਹਰੀ ਕੜੀਆਂ
|
Portal di Ensiklopedia Dunia