ਸ਼ਾਂਤਾ ਸ਼ੇਲਕੇਸ਼ਾਂਤਾ ਜਨਾਰਦਨ ਸ਼ੈਲਕੇ (ਮਰਾਠੀ: शांता शेळके) (12 ਅਕਤੂਬਰ 1922 - 6 ਜੂਨ 2002) ਇੱਕ ਮਰਾਠੀ ਕਵਿੱਤਰੀ ਅਤੇ ਲੇਖਿਕਾ ਸੀ। ਉਹ ਇੱਕ ਪੱਤਰਕਾਰ ਵੀ ਸੀ। ਉਸ ਦੇ ਸਾਹਿਤ-ਸੰਸਾਰ ਵਿੱਚ ਗੀਤ, ਕਹਾਣੀਆਂ, ਅਨੁਵਾਦ ਅਤੇ ਬੱਚਿਆਂ ਦੇ ਸਾਹਿਤ ਸ਼ਾਮਲ ਸਨ। ਉਸਨੇ ਕਈ ਸਾਹਿਤਕ ਬੈਠਕਾਂ ਦੀ ਪ੍ਰਧਾਨਗੀ ਕੀਤੀ। ਉਸ ਦੀਆਂ ਕੁਝ ਰਚਨਾਵਾਂ ਜਾਂ ਕੁਝ ਮਰਾਠੀ ਰਚਨਾਵਾਂ ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ ਅਤੇ ਕਿਸ਼ੋਰੀ ਅਮੋਨਕਰ ਵਰਗੀਆਂ ਗਾਇਕਾਵਾਂ ਨੇ ਗਾਈਆਂ ਹਨ। ਉਹ ਇੱਕ ਕਾਲਪਨਿਕ ਨਾਂ ਵਸੰਤ ਅਵਸਰੇ ਦੇ ਨਾਂ ਵਜੋਂ ਲਿਖਦੀ ਸੀ। ਪਿਛੋਕੜਸ਼ਾਂਤਾ ਸ਼ਾਲਕੇ ਦਾ ਜਨਮ ਇੰਦਾਪੁਰ, ਪੂਨੇ ਵਿੱਚ ਹੋਇਆ ਸੀ। ਉਸ ਨੇ ਮਹਾਤਮਾ ਗਾਂਧੀ ਵਿਦਿਆਲਿਆ ਰਾਜਗੁਰੂਨਗਰ ਤੋਂ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਹਜ਼ੂਰਪਾਗਾ ਤੋਂ ਹਾਈ ਸਕੂਲ ਸਿੱਖਿਆ ਪ੍ਰਾਪਤ ਕੀਤੀ। ਉਸਨੇ ਆਪਣੀ ਗ੍ਰੈਜੂਏਸ਼ਨ ਪੁਣੇ ਦੇ ਐਸ ਪੀ ਕਾਲਜ ਤੋਂ ਪੂਰੀ ਕੀਤੀ। ਉਸਨੇ ਮਰਾਠੀ ਅਤੇ ਸੰਸਕ੍ਰਿਤ ਵਿੱਚ ਐਮਏ ਪੂਰੀ ਕੀਤੀ ਅਤੇ ਬੰਬੇ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ਤੇ ਰਹੀ। ਇਸ ਸਮੇਂ ਦੌਰਾਨ ਉਸਨੇ ਨਾਵੀ ਕੇਲਕਰ ਅਤੇ ਚਿਪਲੰਕਰ ਸਨਮਾਨ ਹਾਸਿਲ ਕੀਤੇ। ਉਸਨੇ ਆਚਾਰੀਆ ਅਤਰੇ ਦੁਆਰਾ ਚਲਾਏ ਗਏ ਹਫਤਾਵਾਰੀ ਰਸਾਲੇਨਵਯੁਗ ਦੀ ਸਹਾਇਕ ਸੰਪਾਦਕ ਵਜੋਂ ਕੰਮ ਕਰਦਿਆਂ 5 ਸਾਲ ਬਿਤਾਏ। ਫੇਰ ਉਹ ਹਿਸਾਲਪ ਕਾਲਜ, ਨਾਗਪੁਰ ਵਿੱਚ ਮਰਾਠੀ ਦੀ ਪ੍ਰੋਫੈਸਰ ਵਜੋਂ ਕੰਮ ਕਰਨ ਲਈ ਨਾਗਪੁਰ ਚਲੀ ਗਈ। ਉਹ ਮਹਾਰਿਸ਼ੀ ਦਯਾਨੰਦ ਕਾਲਜ ਮੁੰਬਈ ਵਿਖੇ ਲੰਮੇ ਚਿਰ ਸੇਵਾਵਾਂ ਦੇਣ ਮਗਰੋਂ ਸੇਵਾਮੁਕਤ ਹੋਈ ਅਤੇ ਪੁਣੇ ਵਿੱਚ ਆ ਕੇ ਰਹਿਣ ਲੱਗ ਪਈ। ਮੁੰਬਈ ਵਿੱਚ ਆਪਣੇ ਕੰਮਕਾਜੀ ਕੈਰੀਅਰ ਦੌਰਾਨ ਉਸਨੇ ਹੇਠ ਲਿਖੀਆਂ ਸੰਸਥਾਵਾਂ ਵਿੱਚ ਵੀ ਸੇਵਾਵਾਂ ਦਿੱਤੀਆਂ :
ਸ਼ਾਂਤਾ ਸ਼ੈਲਕੇ ਦੀਆਂ ਸਾਹਿਤਕ ਲਿਖਤਾਂਸ਼ਾਂਤਾ ਸ਼ੈਲਕੇ ਨੇ ਕਵਿਤਾਵਾਂ, ਕਹਾਣੀਆਂ, ਨਾਵਲਾਂ, ਪਾਤਰਾਂ ਦੇ ਚਿੱਤਰਾਂ, ਇੰਟਰਵਿਊਆਂ, ਆਲੋਚਨਾਵਾਂ ਅਤੇ ਜਾਣ ਪਛਾਣਾਂ ਦੇ ਰੂਪ ਵਿੱਚ ਮਰਾਠੀ ਸਾਹਿਤ ਵਿੱਚ ਯੋਗਦਾਨ ਪਾਇਆ। ਉਸਨੇ ਅੰਗਰੇਜ਼ੀ ਸਿਨੇਮਾ ਸੰਬੰਧੀ ਲਿਖਤਾਂ ਦਾ ਅਨੁਵਾਦ ਕਰਨ ਵਿੱਚ ਵੀ ਸਹਾਇਤਾ ਕੀਤੀ ਅਤੇ ਫਿਲਮਾਂ ਬਾਰੇ ਅਖਬਾਰੀ ਕਾਲਮਾਂ ਵਿੱਚ ਲਿਖਿਆ। ਅਖਬਾਰ ਦੇ ਕਾਲਮਉਸ ਦੇ ਕੁਝ ਅਖਬਾਰ ਦੇ ਕਾਲਮ ਬਾਅਦ ਵਿੱਚ ਕਿਤਾਬਾਂ ਵਿੱਚ ਬਦਲ ਗਏ.
ਲਲਿਤ ਸਾਹਿਤ
ਨਾਵਲ
ਅਵਾਰਡ ਅਤੇ ਮਾਨਤਾ
ਮੌਤਸ਼ਾਂਤਾ ਸ਼ੈਲਕੇ ਦੀ 6 ਜੂਨ 2002 ਨੂੰ ਕੈਂਸਰ ਨਾਲ ਮੌਤ ਹੋ ਗਈ ਸੀ। ਬਾਹਰੀ ਕੜੀਆਂ |
Portal di Ensiklopedia Dunia