ਸ਼ਾਗਿਰਦੀਸ਼ਾਗਿਰਦੀ,apprenticeship ਇੱਕ ਸਿਖਲਾਈ ਦੀ ਪ੍ਰਣਾਲੀ ਹੈ।ਇਸ ਵਿੱਚ ਆਉਣ ਵਾਲੀ ਨਸਲ ਦੇ ਸਿਖਾਂਦਰੂਆਂ ਨੂੰ ਕਿਸੇ ਵਪਾਰ,ਦੁਕਾਨਦਾਰੀ ਜਾਂ ਕਿੱਤੇ ਦੀ ਸਿਖਲਾਈ, ਅਸਲੀ ਕੰਮ ਦੀ ਥਾਂ ਤੇ,ਕਦੇ ਨਾਲ ਨਾਲ ਮੁਤਾਲਿਆ (ਸਵੈ-ਪੜ੍ਹਾਈ ਜਾਂ ਪਾਠਸ਼ਾਲਾ ਪੜ੍ਹਾਈ) ਕਰਵਾ ਕੇ, ਦਿੱਤੀ ਜਾਂਦੀ ਹੈ।ਇਸ ਨਾਲ ਸਿਖਾਂਦਰੂਆਂ ਨੂੰ ਕਨੂੰਨ ਰਾਹੀਂ ਨਿਯੰਤਰਿਤ ਕਿੱਤਿਆਂ ਦਾ ਕਨੂੰਨੀ ਅਧਿਕਾਰ ਮਿਲਣਾ ਅਸਾਨ ਹੋ ਜਾਂਦਾ ਹੈ। ਸਿਖਲਾਈ ਦਾ ਜ਼ਿਆਦਾ ਹਿੱਸਾ ਕਿਸੇ ਕੰਮ ਜਾਂ ਕਿੱਤਾ ਮਾਲਕ ਕੋਲ ਨੌਕਰੀ ਦੌਰਾਨ ਦਿੱਤਾ ਜਾਂਦਾ ਹੈ। ਮਾਲਕ ਜਾਂ ਸ਼ਾਹ, ਸ਼ਗਿਰਦ ਦੀ, ਇੱਕ ਮਿਥੇ ਸਮੇਂ ਦੀਆਂ ਸੇਵਾਵਾਂ ਬਦਲੇ ., ਉਸ ਨੂੰ ਵਪਾਰ ਜਾਂ ਕਿੱਤਾ ਸਿੱਖਣ ਦੀ ਮਦਦ ਕਰਦਾ ਹੈ ਜਿਸ ਨਾਲ ਕਿ ਉਸ ਕੋਲ ਇੱਕ ਗਿਣਨ ਮਿਣਨ ਜੋਗੀ ਮੁਹਾਰਤ ਆ ਜਾਵੇ।ਸ਼ਾਗਿਰਦੀ ਦਾ ਸਮਾਂ 3 ਤੋਂ 6 ਸਾਲ ਤੱਕ ਵੀ ਹੋ ਸਕਦਾ ਹੈ। ਅਸਲ ਕੰਮ ਤੇ ਸਿਖਲਾਈ ਦੁਆਰਾ ਮੁਹਾਰਤ ਹਾਸਲ ਕਰਨ ਦਾ ਸੰਕਲਪ ਹਰੇਕ ਕਾਰੀਗਰੀ ਵਾਲੀ ਮੁਸ਼ੱਕਤ ਵਿੱਚ ਮੌਜੂਦ ਹੈ।ਇਸ ਦੇ ਨਾਲ ਹੀ ਸ਼ਾਗਿਰਦੀ/ਸ਼ਾਹ-ਗੁਮਾਸਤਾ ਪ੍ਰਣਾਲੀ ਦੀਆਂ ਹੱਦਾਂ ਅਕਸਰ ਵਪਾਰਕ ਸੰਗਠਨਾਂ ਜਾਂ ਗਿਲਡਾਂ ਦੇ ਅਧੀਨ ਹੀ ਆਂਦੀਆਂ ਹਨ। ਵਿਕਾਸਸ਼ਾਗਿਰਦੀ ਪ੍ਰਣਾਲੀ ਹਿੰਦੁਸਤਾਨ ਵਰਗੇ ਪੂਰਬੀ ਮੁਲਕਾਂ ਵਿੱਚ ਮੁੱਢ ਕਦੀਮ ਤੋਂ ਹੈ। ਪੱਛਮ ਦੇ ਪ੍ਰਭਾਵ ਤੋਂ ਪਹਿਲਾਂ ਪਾਂਧਾ ਪੜ੍ਹਾਈ ਦੀ ਵਿਦਿਅਕ ਪ੍ਰਣਾਲੀ ਸੀ ਤੇ ਕਿੱਤਾ ਮੁਖੀ ਕਾਰੀਗਰ ਸਿਖਲਾਈ,ਦੁਕਾਨਦਾਰੀ, ਬੁਤਕਾਰੀ, ਬੁਣਕਰੀ, ਕਵੀਸ਼ਰੀ ਆਦਿ ਸ਼ਾਗਿਰਦੀ ਦੁਆਰਾ ਹੀ ਗ੍ਰਹਿਣ ਹੁੰਦੀ ਸੀ।ਪਰ ਇਨ੍ਹਾਂ ਦੀ ਸਰਕਾਰ ਦੁਬਾਰਾ ਨਿਗਰਾਨੀ ਕਰਨ ਦਾ ਰਿਵਾਜ ਨਹੀਂ ਸੀ, ਕਿਉਂਕਿ ਗੁਰੂਕੁਲ ਆਪਣੇ ਮਾਨ-ਸਨਮਾਨ ਦੁਆਰਾ ਨਿਯੰਤਰਿਤ ਹੁੰਦੇ ਸਨ ਤੇ ਮਾਹਰ ਕਾਰੀਗਰ ਆਪਣੀ ਪ੍ਰਸਿੱਧੀ ਦੁਆਰਾ।ਪੱਛਮ ਵਿੱਚ ਸ਼ਾਗਿਰਦੀ ਪ੍ਰਣਾਲੀ ਦੀ ਸ਼ੁਰੂਆਤ ਮੱਧ-ਕਾਲ ਵਿੱਚ ਹੋਈ, ਇਸ ਦੀ ਨਿਗਰਾਨੀ ਸਥਾਨਕ ਸਰਕਾਰਾਂ ਜਾਂ ਦਸਤਕਾਰੀ ਬੋਰਡਾਂ ਜਾਂ ਗਿਲਡਾਂ ਦੁਆਰਾ ਕੀਤੀ ਜਾਂਦੀ ਸੀ। ਇੱਕ ਮਾਹਰ ਕਾਰੀਗਰ ਕੋਲ ਰੋਟੀ,ਕੱਪੜਾ, ਮਕਾਨ ਬਦਲੇ ਤੇ ਕਿੱਤੇ ਦੀ ਰਸਮੀ ਸਿਖਲਾਈ ਬਦਲੇ ਮੁਫ਼ਤ ਮਜ਼ਦੂਰੀ ਕਰਵਾਣ ਦਾ ਹੱਕ ਹੁੰਦਾ ਸੀ।ਜ਼ਿਆਦਾਤਰ ਮਰਦ ਹੀ ਸਿਖਾਂਦਰੂ ਹੁੰਦੇ ਸਨ ਪਰ ਦਰਜਿਆਣੀ, ਨਾਨਬਾਈ,ਮੋਚੀ, ਸਟੇਸ਼ਨਰ ਵਰਗੇ ਕਿੱਤਿਆਂ ਵਿੱਚ ਔਰਤਾਂ ਵੀ ਸ਼ਾਗਿਰਦ ਬਣਦੀਆਂ ਸਨ।,[1][2] ਸ਼ਗਿਰਦ ਜ਼ਿਆਦਾਤਰ 10 ਜਾਂ 15 ਸਾਲ ਦੀ ਉਮਰ ਵਿੱਚ ਕੰਮ ਸ਼ੁਰੂ ਕਰਦੇ ਸਨ ਤੇ ਮਾਹਰ ਕਾਰੀਗਰ ਦੇ ਘਰ ਵਿੱਚ ਹੀ ਰਹਿੰਦੇ ਸਨ।. ਜ਼ਿਆਦਾ ਸ਼ਗਿਰਦ ਠੇਕਾ ਮੁੱਕਣ (ਆਮ ਕਰਕੇ ਸੱਤ ਸਾਲ) ਤੇ ਆਪ ਮਾਹਰ ਬਨਣਾ ਲੋਚਦੇ ਸਨ, ਲੇਕਿਨ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਆਪਣੀ ਦਸਤਕਾਰੀ ਸਥਾਪਿਤ ਕਰਨਾ ਨਸੀਬ ਨਹੀਂ ਹੁੰਦਾ ਸੀ ਤੇ ਦਿਹਾੜੀਦਾਰ ਕਾਰੀਗਰ ਜਾਂ ਮਜ਼ਦੂਰ ਬਣ ਕੇ ਰਹਿ ਜਾਂਦੇ ਸਨ। ਯੂ.ਕੇ. ਦੇ ਕੋਵੈਂਟਰੀ ਵਿੱਚ ਸੱਤ ਸਾਲ ਸੌਦਾਗਰਾਂ ਕੋਲ ਸ਼ਾਗਿਰਦੀ ਕਰਨ ਬਾਅਦ ਉਨ੍ਹਾਂ ਨੂੰ ਸ਼ਹਿਰ ਦੇ ਸੁਤੰਤਰ[3] ਦਿਹਾੜੀਦਾਰ ਕਾਰੀਗਰ ਹੋਣ ਦਾ ਹੱਕ ਮਿਲ ਜਾਂਦਾ ਸੀ।.[3] ਬਾਅਦ ਵਿੱਚ ਸਰਕਾਰੀ ਨਿਯੰਤਰਨ ਤੇ ਤਕਨੀਕੀ ਕਾਲਜਾਂ ਤੇ ਕਿੱਤਾਮੁਖੀ ਪੜ੍ਹਾਈ ਦੇ ਲਸੰਸ ਜਾਰੀ ਕਰਨ ਨਾਲ ਸ਼ਾਗਿਰਦੀ ਨੇ ਰਸਮੀ ਵਿੱਦਿਅਕ ਪ੍ਰਣਾਲੀ ਦਾ ਰੁਤਬਾ ਹਾਸਲ ਕਰ ਲਿਆ। ਯੂਨੀਵਰਸਿਟੀਆਂ ਨਾਲ ਸਮਰੂਪਤਾ ਤੇ ਕਿੱਤਾਮੁਖੀ ਵਿਕਾਸਅਧੁਨਿਕ ਇੰਟਰਨਸ਼ਿਪ ਦਾ ਸੰਕਲਪ ਸ਼ਾਗਿਰਦੀ ਨਾਲ ਮਿਲਦਾ ਜੁਲਦਾ ਹੈ। ਵਿਸ਼ਵਿਦਿਆਲੇ ਅੱਜਕਲ ਵੀ ਸ਼ਾਗਿਰਦੀ ਸਕੀਮਾਂ ਦੀ ਵਰਤੋਂ ਆਪਣੇ ਵਿਦਵਾਨ ਪੈਦਾ ਕਰਨ ਲਈ ਵਰਤਦੇ ਹਨ।ਸਨਾਤਕ ਦੀ ਤਰੱਕੀ ਮਾਸਟਰ ਡਿਗਰੀ ਵਿੱਚ ਤੇ ਫਿਰ ਇੱਕ ਨਿਗਰਾਨ ਦੀ ਨਿਗਰਾਨੀ ਹੇਠ ਖੋਜ ਪੱਤਰ ਤੇ ਥੀਸਿਸ ਲਿਖਣ ਤੋਂ ਬਾਅਦ ਯੂਨੀਵਰਸਿਟੀਆਂ ਦੇ ਸੰਗਠਨ ਇੱਕ ਡਾਕਟਰੇਟ ਦੇ ਮਿਆਰ ਦੀ ਉਪਲਬਧੀ ਨੂੰ ਮਾਨਤਾ ਦੇਂਦੀਆਂ ਹਨ।ਇਸ ਪ੍ਰਣਾਲੀ ਨੂੰ ਗਰੈਜੂਏਟ ਦੀ ਸ਼ਗਿਰਦ ਨਾਲ, ਡਾਕਟਰੀ ਉਪਾਧੀ ਦੀ ਮਨਜੂਰਸ਼ੁਦਾ ਦਿਹਾੜੀਦਾਰ ਨਾਲ ਤੇ ਪ੍ਰੋਫੈਸਰਾਂ ਦੀ ਮਾਹਰ ਮਾਸਟਰ ਕਾਰੀਗਰ ਨਾਲ ਸਮਾਨਤਾ ਵਜੋੰ ਦੇਖਿਆ ਜਾ ਸਕਦ ਹੈ।
ਕਿੱਤਾ ਵਿਕਾਸ ਪ੍ਰਬੰਧਾਂ ਵਿੱਚ ਹਿਸਾਬ ਕਿਤਾਬ,ਇੰਜੀਅਨਰੀ ਤੇ ਕਨੂੰਨ ਆਦਿਕ ਕਿੱਤਿਆਂ ਦੇ ਖੇਤਰ ਵਿੱਚ ਕਿੱਤਾ ਵਿਕਾਸ ਪ੍ਰਬੰਧਾਂ ਦੀ ਤੁਲਨਾ ਸ਼ਾਗਿਰਦੀ ਪ੍ਰਣਾਲੀ ਨਾਲ ਕੀਤੀ ਜਾ ਸਕਦੀ ਹੈ।ਅੰਗਰੇਜ਼ੀ ਹਕੂਮਤ ਦੇ ਕਲਰਕੀ ਦੀ ਸਿੱਖਿਆ ਪ੍ਰਣਾਲੀਆਂ ਇਸ ਦੀ ਉਦਾਹਰਣ ਹੈ।ਅਧੁਨਿਕ ਕਿੱਤਾਮੁਖੀ ਕਲਰਕੀ (ਹਿਸਾਬ ਕਿਤਾਬ)ਹੱਟੀਆਂ ਜਾਂ ਕਨੂੰਨਦਾਨ ਫਰਮਾਂ ਵਿੱਚ ਸਿੱਖਿਆਰਥੀਆਂ ਦੀ ਭਰਤੀ ਦੀ ਤੁਲਨਾ ਪਰੰਪਰਾਗਤ ਸ਼ਾਹ-ਗੁਮਾਸਤਾ ਮਾਡਲਾਂ ਨਾਲ ਕੀਤੀ ਜਾ ਸਕਦੀ ਹੈ।ਨਵ-ਭਰਤੀ ਨੂੰ ਇੱਕ ਜਾਂ ਵਧੇਰੇ ਸਾਥੀ ਤਜਰਬੇਕਾਰ ਕਰਮੀਆਂ ਨਾਲ ਆਪਣੇ ਹੁਨਰ ਦੀਆਂ ਬਰੀਕੀਆਂ ਸਿੱਖਣ ਲਈ ਲਗਾਇਆ ਜਾਂਦਾ ਹੈ। ਭਾਰਤਭਾਰਤ ਵਿੱਚ ਐਂਪਰੈਂਟਿਸਸ਼ਿਪ ਐਕਟ 1961 ਵਿੱਚ ਲਾਗੂ ਕੀਤਾ ਗਿਆ। ਇਹ ਐਕਟ ਸਨਅਤਾਂ ਵਿੱਚ ਸਹੂਲਤਾਂ ਦਾ ਪੂਰਾ ਇਸਤੇਮਾਲ ਕਰਦੇ ਹੋਏ, ਸ਼ਗਿਰਦਾਂ ਦੇ ਸਿਖਲਾਈ ਪ੍ਰੋਗਰਾਮ ਨੂੰ ਕੇਂਦਰੀ ਐਪਰੈਂਟਸਸ਼ਿਪ ਕੌਂਸਲ ਵੱਲੋਂ ਨਿਰਧਾਰਿਤ ਸਿਲੇਬਸ, ਕੋਰਸ ਦੀ ਮਿਆਦ ਆਦਿ ਅਨੁਸਾਰ ਨਿਯੰਤਰਿਤ ਕਰਦਾ ਹੈ, ਤਾਕਿ ਸਨਅਤਾਂ ਦੀ ਨਿਪੁੰਨ ਕਾਰੀਗਰਾਂ ਦੀ ਮੰਗ ਦੀ ਪੂਰਤੀ ਹੋ ਸਕੇ।[5] 1961 ਵਾਲਾ ਐਕਟ 1962 ਵਿੱਚ ਪੂਰੀ ਤਰਾਂ ਅਮਲ ਵਿੱਚ ਲਿਆਂਦਾ ਗਿਆ।ਸ਼ੁਰੂ ਵਿੱਚ ਇਹ ਕੇਵਲ ਮਜ਼ਦੂਰਾਂ ਤੇ ਤਕਨੀਸ਼ਨਾਂ ਲਈ ਹੀ ਸੀ, 1973 ਵਿੱਚ ਇਸ ਵਿੱਚ ਗਰੈਜੂਏਟ ਤੇ ਡਿਪਲੋਮਾ ਇੰਜੀਅਨਰਾਂ ਦੀ ਸਿਖਲਾਈ ਨੂੰ ਸ਼ਾਮਲ ਕੀਤਾ ਗਿਆ,1986 ਵਿੱਚ ਹੋਰ ਬਦਲਾਅ ਰਾਹੀਂ 10+2 ਕਿੱਤਾਮੁਖੀ ਸਿੱਖਿਆਰਥੀ ਧਾਰਾ ਰਾਹੀਂ ਕਿੱਤਾਮੁਖੀ (ਤਕਨੀਕੀ) ਤਕਨੀਸ਼ਨ ਸਿਖਲਾਈ ਨੂੰ ਇਸ ਅਧੀਨ ਲਿਆਂਦਾ ਗਿਆ। ਭਾਰਤ ਵਿੱਚ ਸ਼ਾਗਿਰਦੀ ਕੋਰਸਸੰਬੰਧਤ ਸਰਕਾਰੀ ਵਿਭਾਗ
ਡੀ ਜੀ ਈ ਟੀ[6] ਅਧੀਨ ੩ ਸਿਖਲਾਈ ਸਕੀਮਾਂ ਮੁੱਖ ਹਨ
ਭਾਰਤ ਸਰਕਾਰ ਨੇ ਨਵੀਂ ਐਪਰੈਂਟਿਸਸ਼ਿਪ ਸਕੀਮ ਨੂੰ ਜੁਲਾਈ ੨੦੧੬ ਵਿੱਚ ਕੈਬਨਿਟ ਮਨਜ਼ੂਰੀ ਦਿੱਤੀ ਹੈ ਜਿਸ ਅਨੁਸਾਰ ੨੦੧੯-੨੦ ਤੱਕ ੧੦੦੦੦ਕਰੋੜ ਰੁਪਏ ਦੇ ਖਰਚ ਨਾਲ ੫੦ ਲੱਖ ਸਿਖਾਂਦਰੂਆਂ ਨੂੰ ਐਪਰੈਂਟਿਸਸ਼ਿਪ ਪਰਮੋਸ਼ਨ ਸਕੀਮ ਰਾਹੀਂ ਸਿਖਲਾਈ ਦਾ ਟੀਚਾ ਰਖਿਆ ਹੈ।[12]
ਤੇ'
ਕੋਰਸ ਲੱਭਣ ਲਈ ਸਹਾਇਕ ਹਨ: ਨਿਸ਼ਾਨਾ ਸਾਧੋਹਾਸਲ ਕੀਤੀ ਯੋਗਤਾ ਅਨੁਸਾਰ ਨਿਸ਼ਾਨਾ ਸਾਧੋ। ਇਹ ਨਹੀਂ ਕਿ ਕਿਹੜਾ ਵਧੀਆ ਕੋਰਸ ਉਪਲੱਬਧ ਹੈ ਬਲਕਿ ਇਹ ਕਿ ਯੋਗਤਾ ਤੇ ਰੁਚੀ ਮੁਤਾਬਕ ਕੀ ਚਾਹੀਦਾ ਹੈ। ਪਤੇ ਹਾਸਲ ਕਰੋਆਉਣ ਵਾਲੀ ਛਿਮਾਹੀ ਵਿੱਚ ਕਿਹੜੀਆਂ ਕੰਪਨੀਆਂ ਕੋਰਸ ਚਲਾ ਰਹੀਆਂ ਹਨ?
ਪੰਜਾਬ ਰਾਜ ਦੇ ਹਰਿਆਣਾ ਦੀ ਤੁਲਨਾ ਵਿੱਚ ਸ਼ਾਗਿਰਦੀ ਕੋਰਸਰਾਜਾ ਦੁਆਰਾ ਚਾਲਤ ਡਾਇਰੈਕਟੋਰੇਟ ਆਫ ਟਰੇਨਿੰਗ ਅਧੀਨ ਆਈ ਟੀ ਆਈ ਤੇ ਹੋਰ ਸੰਸਥਾਨਾਂ ਤੋਂ ਇਲਾਵਾ ਭਾਰਤ ਦੇ ਪੰਜਾਬ ਰਾਜ ਵਿੱਚ ਦਿਸ ਸਮੇਂ ਲਗਭਗ ੨੦੦ ਹੁਨਰ ਸਿਖਲਾਈ ਕੇਂਦਰ[22],੧੫ ਟਰੇਨਿੰਗ ਦੇਣ ਵਾਲੀਆਂ ਨਿੱਜੀ ਸੰਸਥਾਵਾਂ ਵੱਲੋਂ ਸਕਿਲ ਡਿਵਲਪਮੈਂਟ ਕਾਰਪੋਰੇਸ਼ਨ ਨਾਲ ਭਾਈਵਾਲੀ ਕਰਕੇ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਸੈਕਿਊਰਿਟੀ ਸੈਕਟਰ[23] ਵਿੱਚ ਇੰਸਟੀਚਊਟ ਆਫ ਅਡਵਾਂਸ ਸੈਕਿਊਰਿਟੀ ਟਰੇਨਿੰਗ[24] ਨੈਸ਼ਨਲ ਇੰਸਟੀਚਊਟ ਆਫ ਸਿਕਓਰਿਟੀ, ਮੰਦਹਾਲੀ[25] ਤੇ ਮੈਨੇਜਮੈਂਟ ਅਤੇ ਵਿਰਾਸਤ ਇੰਸਟੀਚਊਟ, ਪਟਿਆਲਾ[26] ਦੁਆਰਾ ਚਲਾਉਂਦੇ ਜਾ ਰਹੇ ਕਈ ਕੇਂਦਰ ਹਨ ਜੋ ਜਿ਼ਆਦਾ ਕਰਕੇ ਪੇਂਡੂ ਖੇਤਰਾਂ ਵਿੱਚ ਹਨ।ਦੂਸਰੇ ਨੰਬਰ ਤੇ ਆਈ ਟੀ ਐਂਡ ਆਈ ਟੀ ਈ ਐਸ[27] ਸੈਕਟਰ[28] ਹੈ ਜਿਸ ਵਿੱਚ ੪੫ ਕੇਂਦਰ ਹਨ ਤੇ ਬਹੁਤੇ ਏ ਆਈ ਐਸ ਈ ਸੀ ਟੀ ਸੰਸਥਾ[29] ਦੁਆਰਾ ਲਗਭਗ ੨੬ ਹਨ।ਰਿਹਾ ਕੇਂਦਰ ਛੇ ਜਾਂ ਅੱਠ ਹਫਤਿਆਂ ਦੇ ਛੋਟੀ ਮਿਆਦ ਦੇ ਕੋਰਸ ਚਲਾਂਉਦੇ ਹਨ ਜੋ ਸਮੇਂ ਦੀ ਮੰਗ ਅਨੁਸਾਰ ਪ੍ਰਸੰਗਾਂ ਹਨ।ਹਰਿਆਣਾ ਰਾਜ ਵਿੱਚ ਵੀ ਲਗਭਗ ੨੦੦ ਕੇਂਦਰ[21] ਹਨ ਜਿਸ ਵਿਚੋਂ ਹੈਲਥ ਕੇਅਰ ਸੈਕਟਰ[30] ਦੇ ੫੩[31] ਤੇ ਔਰਗੇਨਾਜ਼ਡ ਰਿਟੇਲ[32] ਦੇ ੨੪ ਮੁੱਖ ਹਨ। ਬਾਹਰੀ ਸਰੋਤhttp://swisseducation.educa.ch/en/vocational-education-and-training-0 Archived 2016-01-19 at the Wayback Machine. ASTM Archived 2016-11-15 at the Wayback Machine. ਹਵਾਲੇ
|
Portal di Ensiklopedia Dunia