ਸ਼ਾਹਿਦ ਨਦੀਮ
ਸ਼ਾਹਿਦ ਮਹਿਮੂਦ ਨਦੀਮ (Urdu: شاہد ندیم) (ਜਨਮ 1947) ਪੁਰਸਕਾਰ ਜੇਤੂ ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁਨ, ਪੱਤਰਕਾਰ, ਨਾਟਕਕਾਰ, ਸਕਰੀਨ ਲੇਖਕ, ਥੀਏਟਰ ਡਾਇਰੈਕਟਰ, ਟੈਲੀਵਿਜ਼ਨ ਡਾਇਰੈਕਟਰ ਹੈ।[1] ਉਸਨੇ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ, ਪ੍ਰੋਗਰਾਮ ਡਾਇਰੈਕਟਰ ਅਤੇ ਡਿਪਟੀ ਮੈਨੇਜਿੰਗ ਡਾਇਰੈਕਟਰ ਦੇ ਤੌਰ ਤੇ ਸੇਵਾ ਨਿਭਾਈ ਹੈ। ਉਹ ਇਸ ਵੇਲੇ ਅਜੋਕਾ ਥੀਏਟਰ[2] ਗਰੁੱਪ ਦਾ ਅਤੇ ਪੀਟੀਵੀ ਅਕੈਡਮੀ ਦਾ ਵੀ ਡਾਇਰੈਕਟਰ ਹੈ।[3] ਅਰੰਭਕ ਜੀਵਨਨਦੀਮ ਦਾ ਜਨਮ ਸੋਪੋਰ], ਕਸ਼ਮੀਰ ਤੋਂ ਇੱਕ ਮੁਸਲਮਾਨ ਪਰਿਵਾਰ ਵਿੱਚ ਬ੍ਰਿਟਿਸ਼ ਭਾਰਤ ਦੀ ਵੰਡ) ਦੌਰਾਨ 1947 ਵਿੱਚ ਹੋਇਆ ਸੀ।[4] ਉਸਦਾ ਪਿਤਾ ਇੱਕ ਮਸ਼ਹੂਰ ਡਾਕਟਰ ਸੀ।[5] ਪਰਿਵਾਰ ਬਾਅਦ ਵਿੱਚ ਲਾਹੌਰ, ਪੰਜਾਬ ਵਿੱਚ ਵਸ ਗਿਆ[6] ਕੈਰੀਅਰਨਦੀਮ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਲਾਹੌਰ ਵਿੱਚ ਮਨੁੱਖੀ ਅਧਿਕਾਰਾਂ ਦੇ ਲਈ ਐਕਟਿਵਿਸਟ ਅਤੇ ਸਮਾਜ ਸੇਵੀ ਵਜੋਂ ਕੀਤੀ ਸੀ। ਮੁਹੰਮਦ ਜ਼ਿਆ-ਉਲ-ਹੱਕ ਦੇ ਯੁੱਗ ਦੌਰਾਨ, ਉਸਨੂੰ ਆਪਣੀ ਰਾਜਨੀਤਿਕ ਸਰਗਰਮੀ ਲਈ 1969, 1970 ਅਤੇ 1979 ਵਿੱਚ ਤਿੰਨ ਵਾਰ ਕੈਦ ਕੀਤਾ ਗਿਆ ਸੀ।[6][7] 1980 ਵਿਚ, ਉਸਨੂੰ ਵਿਦੇਸ਼ ਜਾਣ ਲਈ ਮਜਬੂਰ ਕੀਤਾ ਗਿਆ ਅਤੇ ਉਹ ਲੰਡਨ ਚਲਾ ਗਿਆ ਜਿੱਥੇ ਉਸਨੇ 1980 ਤੋਂ 1988 ਦੇ ਵਿਚਕਾਰ ਐਮਨੈਸਟੀ ਇੰਟਰਨੈਸ਼ਨਲ ਲਈ ਕੰਮ ਕੀਤਾ। ਫਿਰ ਉਸਨੇ 1991 ਤੋਂ 1993 ਤੱਕ ਹਾਂਗ ਕਾਂਗ ਵਿੱਚ, ਅਤੇ ਫਿਰ ਲਾਸ ਏਂਜਲਸ ਵਿੱਚ ਐਮਨੈਸਟੀ ਇੰਟਰਨੈਸ਼ਨਲ ਲਈ ਕੰਮ ਕੀਤਾ।[6] ਨਦੀਮ ਨੇ ਥੀਏਟਰ ਦੇ ਨਾਲ ਨਾਲ ਕਈ ਟੀਵੀ ਲੜੀਵਾਰਾਂ ਲਈ ਨਾਟਕ ਨਿਰਦੇਸ਼ਿਤ ਕੀਤੇ ਅਤੇ ਲਿਖੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੀਟੀਵੀ ਲਈ ਹਨ।[8][9] ਉਸ ਦੇ ਬਹੁਤੇ ਨਾਟਕ ਉਰਦੂ ਅਤੇ ਪੰਜਾਬੀ ਵਿੱਚ ਲਿਖੇ ਗਏ ਹਨ। ਉਸਨੇ ਕੁਝ ਅੰਗਰੇਜ਼ੀ ਨਾਟਕਾਂ ਦੇ ਵੀ ਰੂਪਾਂਤਰ ਤਿਆਰ ਕੀਤੇ ਹਨ।[6] ਨਦੀਮ ਅਖਬਾਰਾਂ ਲਈ ਲਿਖਦਾ ਹੈ, ਜਿਨ੍ਹਾਂ ਵਿੱਚ ਐਕਸਪ੍ਰੈਸ ਟ੍ਰਿਬਿਊਨ ਵੀ ਹੈ।[10] 1995 ਵਿਚ, ਨਦੀਮ ਨੇ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਲਈ ਦੋ ਟੈਲੀਵਿਜ਼ਨ ਸੀਰੀਅਲ ਨਿਰਦੇਸ਼ਿਤ ਕੀਤੇ ਅਤੇ ਲਿਖੇ ਸਨ। ਉਨ੍ਹਾਂ ਵਿਚੋਂ ਇੱਕ ਰਾਜਨੀਤਕ ਡਰਾਮਾ ਜ਼ਰਦ ਦੋਪਹਿਰ ਹੈ ਜੋ ਪੀਟੀਵੀ 'ਤੇ ਪ੍ਰਸਾਰਿਤ ਹੋਇਆ ਸੀ ਅਤੇ ਜਿਸ ਵਿੱਚ ਸ਼ੁਜਾਤ ਹਾਸ਼ਮੀ ਅਤੇ ਸਮੀਨਾ ਪੀਰਜ਼ਾਦਾ ਨੇ ਮੁੱਖ ਕਿਰਦਾਰ ਨਿਭਾਏ ਸੀ। ਕਹਾਣੀ ਇੱਕ ਭ੍ਰਿਸ਼ਟ ਸਿਆਸਤਦਾਨ ਦੇ ਦੁਆਲੇ ਕੇਂਦਰਤ ਹੈ ਜੋ ਇੱਕ ਆਮ ਮੱਧ-ਵਰਗੀ ਪਰਿਵਾਰ ਵਿੱਚ ਵੱਡਾ ਹੋਇਆ[11] ਦੂਸਰਾ, ਉੜਾਨ , ਉਸੇ ਸਾਲ ਪੀਟੀਵੀ 'ਤੇ ਪ੍ਰਸਾਰਿਤ ਹੋਇਆ ਸੀ ਅਤੇ ਬਹੁਤ ਮਸ਼ਹੂਰ ਸੀ। ਇਸ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੇ ਸਭਿਆਚਾਰ ਅਤੇ ਪ੍ਰਬੰਧਨ 'ਤੇ ਫੋਕਸ ਕੀਤਾ। ਇਸ ਦੀ ਸ਼ੂਟਿੰਗ ਜ਼ਿਆਦਾਤਰ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਕਰਾਚੀ ਵਿਖੇ ਕੀਤੀ ਗਈ ਸੀ, ਪਰ ਇਸ ਦਾ ਕੁਝ ਹਿੱਸਾ ਕਾਠਮਾਂਡੂ, ਲੰਡਨ, ਨੈਰੋਬੀ, ਨਿਊਯਾਰਕ ਸਿਟੀ ਅਤੇ ਪੈਰਿਸ ਵਿੱਚ ਫਿਲਮਾਇਆ ਗਿਆ ਸੀ। ਸ਼ਕੀਲ ਨੇ ਪੀਆਈਏ ਏਅਰਕਰਾਫਟ ਦੇ ਕਪਤਾਨ ਵਜੋਂ ਅਤੇ ਫਰੀਅਲ ਗੌਹਰ ਨੇ ਇੱਕ ਸੀਨੀਅਰ ਫਲਾਈਟ ਖਜ਼ਾਨਚੀ ਵਜੋਂ ਭੂਮਿਕਾ ਨਿਭਾਈ।[12] ਨਦੀਮ ਨੇ 2000 ਦੇ ਦਹਾਕੇ ਦੌਰਾਨ ਪੀਟੀਵੀ ਲਈ ਹਿੱਟ ਕਾਮੇਡੀ ਟੈਲੀਵਿਜ਼ਨ ਸੀਰੀਜ਼ ਜੰਜਾਲ ਪੁਰਾ ਲਿਖੀ ਸੀ। ਇਸ ਸੀਰੀਅਲ ਦਾ ਨਿਰਦੇਸ਼ਨ ਤਾਰਿਕ ਜਮੀਲ ਨੇ ਕੀਤਾ ਸੀ ਅਤੇ ਸਵੇਰਾ ਨਦੀਮ, ਮਹਿਮੂਦ ਅਸਲਮ ਅਤੇ ਨਸੀਮ ਵਿੱਕੀ ਨੇ ਮੁੱਖ ਕਿਰਦਾਰ ਨਿਭਾਏ ਸੀ।[13] 23 ਅਗਸਤ 2008 ਨੂੰ, ਅਲਹਮਰਾ ਕਲਾ ਪ੍ਰੀਸ਼ਦ ਨੇ ਆਕਸਫੋਰਡ ਯੂਨੀਵਰਸਿਟੀ ਪ੍ਰੈਸ (ਓਯੂਪੀ) ਦੁਆਰਾ ਅਜੋਕਾ ਦੀ ਸਹਾਇਤਾ ਨਾਲ ਪ੍ਰਕਾਸ਼ਤ ਚੁਣੇ ਹੋਏ ਨਾਟਕ ਦੇ ਲਾਂਚ ਦੀ ਮੇਜ਼ਬਾਨੀ ਕੀਤੀ।[7] ਪੁਸਤਕ ਵਿੱਚ ਉਸਦੇ ਸੱਤ ਪ੍ਰਸਿੱਧ ਨਾਟਕ: ਤੀਸਰੀ ਦਸਤਕ , ਬਾਰੀ , ਏਕ ਥੀ ਨਾਨੀ , ਕਾਲਾ ਮੈਂਡਾ ਭੇਸ , ਦੁਖਿਨੀ , ਬੁੱਲਾ ਅਤੇ ਬੁਰਕਾਵਾਗੰਜਾ ।[14][15] ਇਹ ਕਿਤਾਬ ਪਾਕਿਸਤਾਨ ਨੈਸ਼ਨਲ ਕੌਂਸਲ ਆਫ਼ ਆਰਟਸ (ਪੀ.ਐਨ.ਸੀ.ਏ.), ਇਸਲਾਮਾਬਾਦ ਵਿਖੇ 25 ਅਗਸਤ 2008 ਨੂੰ ਪਾਕਿਸਤਾਨ ਅਕੈਡਮੀ ਆਫ਼ ਲੈਟਰਸ ਦੀ ਸਹਾਇਤਾ ਨਾਲ ਲਾਂਚ ਕੀਤੀ ਗਈ ਸੀ।[16] ਉਸਦੇ ਉਰਦੂ ਅਤੇ ਪੰਜਾਬੀ ਨਾਟਕਾਂ ਦੇ ਦੋ ਸੰਗ੍ਰਹਿ ਪ੍ਰਕਾਸ਼ਤ ਹੋਏ ਹਨ।[6] ਸਾਲ 2012 ਵਿੱਚ ਨਦੀਮ ਨੇ ਇੱਕ ਨਾਟਕ ਲਿਖਿਆ ਸੀ ਕੌਨ ਹੈਂ ਯੇ ਗੁਸਤਾਖ।[17]ਮਦੀਹਾ ਗੌਹਰ ਦੁਆਰਾ ਨਿਰਦੇਸਿਤ ਇਹ ਨਾਟਕ ਅਜੋਕਾ ਥੀਏਟਰ ਸਮੂਹ ਨੇ 14 ਦਸੰਬਰ, 2012 ਨੂੰ ਲਾਹੌਰ ਵਿੱਚ ਅਲਹਮਰਾ ਆਰਟ ਕੌਂਸਲ ਵਿਖੇ ਸਭ ਤੋਂ ਪਹਿਲਾਂ ਪੇਸ਼ ਕੀਤਾ ਗਿਆ ਸੀ। ਇਹ ਨਾਟਕ ਸਆਦਤ ਹਸਨ ਮੰਟੋ ਦੇ ਜੀਵਨ 'ਤੇ ਅਧਾਰਤ ਹੈ ਅਤੇ ਦਰਸ਼ਕਾਂ ਨੇ ਇਸਦੀ ਖੂਬ ਪ੍ਰਸੰਸਾ ਕੀਤੀ ਗਈ। ਮੰਟੋ ਦੀ ਭੂਮਿਕਾ ਨਸੀਮ ਅੱਬਾਸ ਨੇ ਨਿਭਾਈ।[18] ਜਨਵਰੀ 2013 ਵਿੱਚ ਇਹ ਨਾਟਕ ਨਵੀਂ ਦਿੱਲੀ, ਭਾਰਤ ਵਿੱਚ ਅਕਸ਼ਰਾ ਥੀਏਟਰ ਵਿਖੇ ਖੇਡਿਆ ਗਿਆ ਸੀ।[19] ਇਹ ਨਵੀਂ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ (ਐਨਐਸਡੀ) ਵਿਖੇ ਖੇਡਿਆ ਜਾਣਾ ਸੀ ਪਰ ਸੁਰੱਖਿਆ ਚਿੰਤਾਵਾਂ ਦੇ ਕਾਰਨ ਰੱਦ ਕਰ ਦਿੱਤਾ ਗਿਆ।[20] ਫਰਵਰੀ 2013 ਵਿਚ, ਕੌਨ ਹੈਂ ਯੇ ਗੁਸਤਾਖ ਅਜੋਕਾ ਦੁਆਰਾ ਨਿਸ਼ਤਾਰ ਹਾਲ, ਪੇਸ਼ਾਵਰ ਵਿਖੇ ਖੇਡਿਆ ਗਿਆ ਸੀ।[21] 2013 ਵਿੱਚ ਨਦੀਮ ਨੇ ਸਆਦਤ ਹਸਨ ਮੰਟੋ ਦੇ ਜੀਵਨ 'ਤੇ ਅਧਾਰਤ ਟੈਲੀਵੀਯਨ ਸੀਰੀਅਲ ਮੈਂ ਮੰਟੋ ਦੀ ਸਕ੍ਰਿਪਟ ਲਿਖਣੀ ਸ਼ੁਰੂ ਕੀਤੀ ਸੀ। ਇਸ ਲੜੀ ਦਾ ਨਿਰਦੇਸ਼ਨ ਸਰਮਦ ਸੁਲਤਾਨ ਖੂਸਟ ਨੇ ਕੀਤਾ ਹੈ।,[22] ਇਸ ਵਿੱਚ ਸਰਮਦ ਖੂਸਟ ਨੇ ਪ੍ਰਮੁੱਖ ਭੂਮਿਕਾ ਨਿਭਾਈ; ਉਸਦੇ ਨਾਲ ਮਾਹਿਰਾ ਖਾਨ ਅਤੇ ਸਾਬਾ ਕਮਰ ਨੇ ਕੰਮ ਕੀਤਾ ਹੈ। ਫਿਲਮ ਨੇ ਪੂਰੇ ਪਾਕਿਸਤਾਨ ਵਿੱਚ ਆਲੋਚਕਾਂ ਦੀ ਪ੍ਰਸ਼ੰਸਾ ਖੱਟੀ। ਹਵਾਲੇ
|
Portal di Ensiklopedia Dunia