ਸ਼ਾਹੇਦ ਅਲੀ
ਸ਼ਾਹੇਦ ਅਲੀ (24 ਮਈ 1925) – 6 ਨਵੰਬਰ 2001) ਬੰਗਲਾਦੇਸ਼ ਦਾ ਸਿੱਖਿਆ ਸ਼ਾਸਤਰੀ, ਸਭਿਆਚਾਰਕ ਕਾਰਕੁੰਨ ਅਤੇ ਇੱਕ ਲੇਖਕ ਸੀ।[1] ਉਹ ਇੱਕ ਪੱਤਰਕਾਰ ਵਜੋਂ ਕਈ ਰਸਾਲਿਆਂ ਦਾ ਸੰਪਾਦਕ ਅਤੇ ਇਸਲਾਮੀ ਸੰਗਠਨ "ਤਮਾਦੁੱਨ ਮਜਲਿਸ਼" ਦਾ ਸੰਸਥਾਪਕ ਸੀ। ਉਹ ਆਪਣੀ ਛੋਟੀ ਕਹਾਣੀ ਜਿਬਰੇਲਰ ਦਾਨਾ (ਗੈਬਰੀਅਲ ਵਿੰਗਜ਼) ਲਈ ਸਭ ਤੋਂ ਵੱਧ ਪ੍ਰਸਿੱਧ ਹੈ। ਜ਼ਿੰਦਗੀ ਅਤੇ ਕੰਮਅਲੀ ਦਾ ਜਨਮ ਸਿਲਹੱਟ ਵਿਚ ਹੋਇਆ ਸੀ ਅਤੇ ਨੌਂ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ। ਉਸਦੇ ਸਾਹਿਤਕ ਜੀਵਨ ਦੀ ਸ਼ੁਰੂਆਤ 1947 ਦੇ ਭਾਰਤੀ ਉਪ ਮਹਾਂਦੀਪ ਦੀ ਵੰਡ ਤੋਂ ਪਹਿਲਾਂ ਹੋਈ ਸੀ। ਉਸ ਦੀ ਪਹਿਲੀ ਕਹਾਣੀ ਅੱਸਰੂ (ਹੰਝੂ) 1940 ਵਿਚ ਪ੍ਰਕਾਸ਼ਤ ਹੋਈ ਸੀ ਜਦੋਂ ਉਹ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਉਸਨੇ 1944-1966 ਤੱਕ "ਪਰਾਵਤੀ" ਨਾਮਕ ਮੈਗਜ਼ੀਨ ਦੇ ਸੰਪਾਦਕ ਵਜੋਂ ਕੰਮ ਕੀਤਾ। ਬਾਅਦ ਵਿੱਚ ਉਹ "ਸਾਯਨਿਕ" ਨਾਮਕ ਮੈਗਜ਼ੀਨ ਨਾਲ ਕੰਮ ਕਰਨ ਲਈ ਸ਼ਾਮਿਲ ਹੋ ਗਿਆ, ਜਿਸਨੇ ਬੰਗਾਲੀ ਭਾਸ਼ਾ ਲਹਿਰ ਦੇ ਬੈਨਰ ਵਜੋਂ ਕੰਮ ਕੀਤਾ. ਉਸਨੇ 1948-1950 ਤੱਕ ਸਯਨਿਕ ਦੇ ਸੰਪਾਦਕ ਵਜੋਂ ਕੰਮ ਕੀਤਾ। ਉਹ ਇਸਲਾਮੀ ਸੰਸਥਾ ਦੇ ਦੋ ਰਸਾਲਿਆਂ, "ਸਬੁਜ ਪਾਟਾ" ਅਤੇ "ਇਸਲਾਮਿਕ ਅਕਾਦਮੀ ਪਤ੍ਰਿਕਾ" ਦਾ ਸੰਪਾਦਕ ਵੀ ਰਿਹਾ। ਉਹ 1963-1982 ਤੱਕ ਅਲਾਮਾ ਇਕਬਾਲ ਸੰਗਸਾਦ ਮੈਗਜ਼ੀਨ ਵਿਚ ਸਰਗਰਮੀ ਨਾਲ ਸ਼ਾਮਿਲ ਸੀ। ਉਹ 1954 ਵਿਚ ਪੂਰਬੀ ਪਾਕਿਸਤਾਨ ਸਰਕਾਰ ਦੀ ਵਿਧਾਨ ਸਭਾ ਦਾ ਮੈਂਬਰ ਚੁਣਿਆ ਗਿਆ ਸੀ, ਪਰ 1958 ਵਿਚ ਜਦੋਂ ਅਯੂਬ ਖ਼ਾਨ ਨੇ ਮਾਰਸ਼ਲ ਲਾਅ ਲਾਗੂ ਕੀਤਾ ਤਾਂ ਉਸਨੇ ਰਾਜਨੀਤੀ ਛੱਡਣ ਦਾ ਫ਼ੈਸਲਾ ਕਰ ਲਿਆ। ਕੰਮ ਦੀ ਸੂਚੀਉਸ ਦੀਆਂ ਕੁਝ ਸਭ ਤੋਂ ਮਸ਼ਹੂਰ ਛੋਟੀਆਂ ਕਹਾਣੀਆਂ:
ਬੰਗਾਲੀ ਵਿੱਚ ਅਨੁਵਾਦ ਕੰਮ:
ਅਵਾਰਡ
ਹਵਾਲੇ
|
Portal di Ensiklopedia Dunia