ਸ਼ਾਹ ਬੇਗਮ (ਜਹਾਂਗੀਰ ਦੀ ਪਤਨੀ)ਮਾਨ ਬਾਈ (ਦਿਹਾਂਤ 16 ਮਈ 1605) ਸ਼ਾਹਜ਼ਾਦਾ ਨੂਰ-ਉਦ-ਦੀਨ ਮੁਹੰਮਦ ਸਲੀਮ, ਭਵਿੱਖ ਦੇ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਪਹਿਲੀ ਪਤਨੀ ਸੀ ਅਤੇ ਪ੍ਰਿੰਸ ਖੁਸਰੋ ਮਿਰਜ਼ਾ ਦੀ ਮਾਂ ਸੀ. ਆਪਣੇ ਬੇਟੇ ਨੂੰ ਜਨਮ ਦੇਣ ਤੋਂ ਬਾਦ ਉਸਨੇ ਬੇਗਮ ਦਾ ਖਿਤਾਬ ਪ੍ਰਾਪਤ ਕੀਤਾ. ਮਾਨ ਬਾਈ, ਅੰਬਰ ਦੇ ਰਾਜਾ ਭਗਵੰਤ ਦਾਸ ਦੀ ਧੀ ਸੀ ਅਤੇ 1585 ਵਿੱਚ 15 ਸਾਲ ਦੀ ਉਮਰ ਵਿੱਚ ਉਸਦਾ ਵਿਆਹ ਆਪਣੇ ਚਚੇਰੇ ਭਰਾ ਸਲੀਮ ਨਾਲ ਹੋਇਆ. ਸਲੀਮ ਦੀ ਪਤਨੀ ਵਜੋਂ ਉਹ ਇੱਕ ਸਹੀ ਪਸੰਦ ਨਹੀਂ ਸੀ ਕਿਉਂਕਿ ਉਹ ਅਤੇ ਉਸ ਦੇ ਪਿਤਾ ਦੋਵੇਂ ਮਾਨਸਿਕ ਰੂਪ ਤੋਂ ਅਸਥਿਰ ਸਨ. ਭਗਵੰਤ ਦਾਸ ਨੇ ਇੱਕ ਵਾਰੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਅਤੇ ਮਾਨ ਬਾਈ ਦੀ ਜਾਂ ਆਪਣੇ ਹੱਥੀਂ ਗਈ ਸੀ. ਉਹ ਇੱਕ ਮਾਨਸਿਕ ਤੌਰ ਤੋਂ ਪ੍ਰੇਸ਼ਾਨ ਔਰਤ ਸੀ, ਜੋ ਕਿ ਬੜੀ ਛੇਤੀ ਬੁਰਾ ਮੰਨ ਜਾਂਦੀ ਸੀ ਅਤੇ ਖਿਆਲਾਂ ਵਿੱਚ ਹੀ ਅਪਮਾਨ ਮਹਿਸੂਸ ਕਰ ਲੈਂਦੀ ਸੀ, ਜਿਸਦੀ ਜਹਾਂਗੀਰ ਦੇ ਬਹੁਪੱਖੀ ਅਤੇ ਮੁੱਖ ਤੌਰ 'ਤੇ ਮੁਸਲਿਮ ਘਰੇਲੂ ਮਾਹੌਲ ਵਿੱਚ ਰਾਜਪੂਤ ਰਾਜਕੁਮਾਰੀ ਲਈ ਬਹੁਤ ਜ਼ਿਆਦਾ ਗੁੰਜਾਇਸ਼ ਸੀ. ਇਨਾਇਤੁੱਲਾ ਨੇ ਕਿਹਾ, "ਔਰਤ [ਮਾਨ ਬਾਈ] ਹਰਮੇ ਦੀਆਂ ਦੂਜੀਆਂ ਮਹਿਲਾਵਾਂ ਤੋਂ ਉੱਚ ਪੱਧਰੀ ਦਰਜੇ ਦੀ ਚਾਹਵਾਂ ਸੀ ਅਤੇ ਆਪਣੀ ਇੱਛਾ ਦੇ ਥੋੜੇ ਜਿਹਾ ਵਿਰੋਧ ਕਰਨ 'ਤੇ ਹਿੰਸਕ ਹੋ ਜਾਂਦੀ ਸੀ." ਜਹਾਂਗੀਰ ਲਿਖਦਾ ਹੈ, "ਸਮੇਂ ਸਮੇਂ ਤੇ ਉਸਨੂੰ ਖਿਆਲ ਆਉਂਦਾ ਸੀ, ਅਤੇ ਉਸ ਦੇ ਪਿਤਾ ਅਤੇ ਸਾਰੇ ਭਰਾ ਵੀ ਉਸਨੂੰ ਦੱਸਦੇ ਸਨ ਕਿ ਉਹ ਪਾਗਲ ਸੀ." 16 ਮਈ 1605 ਨੂੰ ਮਾਨ ਬਈ ਨੇ ਖੁਦਕੁਸ਼ੀ ਕਰਕੇ ਆਪਣੇ ਜਾਂ ਦੇ ਦਿੱਤੀ. ਮੁਹਿਬ ਅਲੀ ਨੇ ਕਿਹਾ ਹੈ ਕਿ ਉਸਦੀ ਖੁਦਕੁਸ਼ੀ ਦਾ ਕਾਰਨ ਸਲੀਮ ਦਾ ਉਸ ਵੱਲ ਸੁਭਾਅ ਸੀ ਜਿਸ ਕਾਰਣ ਉਸਦੇ ਮਨ ਵਿੱਚ ਈਰਖਾ ਆ ਗਈ ਅਤੇ ਉਸ ਨੇ ਅਫੀਮ ਲੈ ਕੇ ਖੁਦ ਨੂੰ ਮਾਰ ਲਿਆ. ਉਸ ਦੀ ਕਬਰ ਅਲਾਹਾਬਾਦ ਦੇ ਖੁਸਰੋ ਬਾਗ਼ ਵਿੱਚ ਮੌਜੂਦ ਹੈ। ਹਵਾਲੇ
|
Portal di Ensiklopedia Dunia