ਸ਼ਿਕੰਜਵੀ![]() ਸ਼ਿਕੰਜਵੀ ਦੁਨੀਆ ਭਰ ਵਿੱਚ ਮਿਲਦੇ ਕਈ ਪੀਣ ਵਾਲੇ ਪਦਾਰਥਾਂ ਵਿੱਚੋਂ ਇੱਕ ਹੈ, ਜਿਸਦਾ ਫਲਾਂ ਦੇ ਸੁਆਦ ਨਾਲ ਵਰਗੀਕਰਣ ਕੀਤਾ ਜਾਂਦਾ ਹੈ। ਬਹੁਤੀਆਂ ਸ਼ਿਕੰਜਵੀਆਂ ਦੀਆਂ ਕਿਸਮਾਂ ਨੂੰ ਦੋ ਵੱਖ-ਵੱਖ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ: ਬੱਦਲ ਅਤੇ ਸਾਫ; ਉਹਨਾਂ ਦੇਸ਼ਾਂ ਵਿੱਚ ਜਿੱਥੇ ਇਹ ਮਸ਼ਹੂਰ ਹੈ, ਉੱਥੇ ਇਸਨੂੰ "ਲੈਮੋਨੇਡ" (ਜਾਂ ਇੱਕ ਕੋਗਨੇਟ) ਵਜੋਂ ਜਾਣਿਆ ਜਾਂਦਾ ਹੈ।[1] ਆਮ ਤੌਰ 'ਤੇ ਉੱਤਰੀ ਅਮਰੀਕਾ ਅਤੇ ਭਾਰਤ ਵਿਚਲੇ ਬੱਦਲੀ ਸ਼ਿਕੰਜਵੀ, ਇੱਕ ਰਵਾਇਤੀ ਘਰੇਲੂ ਪੇਆ ਪਦਾਰਥ ਹੈ ਜਿਸਨੂੰ ਨਿੰਬੂ ਦਾ ਰਸ, ਪਾਣੀ ਅਤੇ ਗੰਨੇ ਦੀ ਖੰਡ ਜਾਂ ਸ਼ਹਿਦ ਮਿਲਾ ਕੇ ਬਣਾਇਆ ਜਾਂਦਾ ਹੈ। [2] ਇੱਕ ਸਾਫ਼ ਸ਼ਿਕੰਜਵੀ, ਇੱਕ ਨਿੰਬੂ ਦੇ ਸੁਆਦ ਵਾਲਾ ਗੈਸ ਵਾਲਾ ਪੇਅ ਪਦਾਰਥ ਹੈ ਜੋ 1833 ਵਿੱਚ ਪਹਿਲੀ ਵਾਰ ਯੂਕੇ ਵਿੱਚ ਪ੍ਰਗਟ ਹੋਇਆ ਸੀ, ਅਤੇ ਇਹ ਆਇਰਲੈਂਡ, ਦੱਖਣੀ ਅਫ਼ਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਵੀ ਵੇਚਿਆ ਜਾਂਦਾ ਹੈ। ਇਹ ਪ੍ਰਸਿੱਧ ਸਪ੍ਰਾਈਟ, ਇੱਕ ਨਿੰਬੂ-ਸੁਆਦ ਵਾਲੇ ਸਾਫਟ ਡ੍ਰਿੰਕ ਤੋਂ ਅਲੱਗ ਹੈ। ਇੱਕ ਪ੍ਰਸਿੱਧ ਬੱਦਲ ਸ਼ਿਕੰਜਵੀ ਦਾ ਪ੍ਰਕਾਰ ਹੈ, ਗੁਲਾਬੀ ਸ਼ਿਕੰਜਵੀ ਜੋ ਕਿ ਨਿੰਬੂ ਪਾਣੀ ਵਿੱਚ ਵੱਖ ਵੱਖ ਫਲਾਂ ਦੇ ਸੁਆਦ, ਜਿਵੇਂ ਕਿ ਰਾਸਬੇਰੀ ਜਾਂ ਸਟਰਾਬਰੀ ਅਤੇ ਹੋਰ ਬਹੁਤ ਕੁਝ ਮਿਲਾ ਕੇ ਬਣਦਾ ਹੈ, ਜਿਸ ਨਾਲ ਪੀਣ ਨੂੰ ਇਸਦਾ ਖ਼ਾਸ ਗੁਲਾਬੀ ਰੰਗ ਮਿਲਦਾ ਹੈ।[3] "-ਏਡ" ਪਿਛੇਤਰ ਨੂੰ ਹੋਰ ਫਲਾਂ ਵਾਲੇ ਪੇਅ ਪਦਾਰਥਾਂ ਮਗਰ ਵੀ ਲਾਇਆ ਜਾ ਸਕਦਾ ਹੈ ਜਿਵੇਂ ਕਿ ਲਾਈਮਏਡ, ਔਰੇੰਜੇਡ, ਜਾਂ ਚੈਰੀਏਡ।[4] ਸ਼ਰਾਬ ਵਾਲਿਆਂ ਸ਼ਿਕੰਜਵੀ ਦੀਆਂ ਕਿਸਮਾਂ ਨੂੰ ਹਾਰਡ ਸ਼ਿਕੰਜਵੀ ਕਹਿੰਦੇ ਹਨ। ਇਤਿਹਾਸਜਿਵੇਂ ਕਿ ਨਿੰਬੂ ਅਤੇ ਗੰਨਾ ਭਾਰਤੀ ਮੂਲ ਦੇ ਹਨ, ਭਾਰਤੀਆਂ ਨੇ ਪਹਿਲਾਂ ਸ਼ਿਕੰਜਵੀ ਦੀ ਇੱਕ ਕਿਸਮ ਦੀ ਖਪਤ ਕੀਤੀ ਜਿਸਨੂੰ ਨਿੰਬੂ ਪਾਣੀ ਕਿਹਾ ਜਾਂਦਾ ਸੀ।[5] ![]() ਮਿਸਰ ਦੇ ਵਿੱਚ 1000 ਏਡੀ ਦੇ ਕਰੀਬ ਸ਼ਿਕੰਜਵੀ ਦਾ ਸਭ ਤੋਂ ਪਹਿਲਾ ਲਿਖਤੀ ਸਬੂਤ ਪਾਇਆ ਗਿਆ ਹੈ। ਇੱਥੇ ਮੰਨਿਆ ਜਾਂਦਾ ਹੈ ਕਿ ਇਹ ਫਲ ਏਸ਼ੀਆ ਤੋਂ 700 ਏਡੀ ਦੇ ਨੇੜੇ ਆਇਆ ਸੀ। [6] ਇੱਥੇ, ਨਿੰਬੂਆਂ, ਖਜੂਰਾਂ, ਅਤੇ ਸ਼ਹਿਦ ਨਾਲ ਪੀਣ ਵਾਲੇ ਪਦਾਰਥਾਂ ਦਾ ਸੇਵਾਦਾਰਾਂ ਦੁਆਰਾ ਆਨੰਦ ਮਾਣਿਆ ਜਾਂਦਾ ਸੀ, ਅਤੇ ਸ਼ੱਕਰ ਨਾਲ ਬਣੇ ਨਿੰਬੂ ਦੇ ਰਸ ਦੀਆਂ ਬੋਤਲਾਂ, ਜਿਨ੍ਹਾਂ ਨੂੰ ਕਾਤਰਾਮਿਜ਼ਾਤ ਕਿਹਾ ਜਾਂਦਾ ਸੀ, ਨੂੰ ਮੰਗਵਾਇਆ ਜਾਂਦਾ ਸੀ ਅਤੇ ਇਨ੍ਹਾਂ ਦੀ ਖਪਤ ਸਥਾਨਕ ਤੌਰ 'ਤੇ ਹੁੰਦੀ ਸੀ।[7] 1676 ਵਿੱਚ ਪੈਰਿਸ ਵਿੱਚ ਇੱਕ ਕੰਪਨੀ, ਕੈਮਪੇਨੀ ਦੇ ਲਿਮੋਨਦਿਏਰ ਦੀ ਸਥਾਪਨਾ ਕੀਤੀ ਗਈ।[8] ਸ਼ਿਕੰਜਵੀ ਨੂੰ ਵੇਚਣ ਲਈ ਏਕਾਧਿਕਾਰ ਦੇ ਅਧਿਕਾਰ ਦਿੱਤੇ ਜਾਣ ਤੋਂ ਬਾਅਦ, ਵਿਕਰੇਤਾ ਆਪਣੀਆਂ ਪਿੱਠਾਂ ਤੇ ਪੀਣ ਵਾਲੇ ਪਦਾਰਥਾਂ ਦੇ ਟੈਂਕਾਂ ਤੋਂ ਪੇਅ ਪਦਾਰਥ ਵੇਚਣ ਲਈ ਸੜਕਾਂ ਤੇ ਘੁੰਮਦੇ ਸਨ। ਸੰਨ 1767 ਵਿੱਚ ਜੋਸੇਫ ਪ੍ਰਿਸਟਲੀ ਨੇ ਕਾਰਬੋਨੇਟਡ ਪਾਣੀ ਦੀ ਕਾਢ ਕੱਢੀ ਸੀ, ਪਰ ਕਾਰਬੋਨੇਟਡ ਸ਼ਿਕੰਜਵੀ ਦਾ ਪਹਿਲਾ ਵਰਣਨ 1833 ਵਿੱਚ ਕੀਤਾ ਗਿਆ ਸੀ ਜਿੱਥੇ ਇਹ ਪੇਅ ਪਦਾਰਥ ਬ੍ਰਿਟਿਸ਼ ਰਿਫ਼ਰੈਸ਼ਮੈਂਟ ਸਟਾਲ ਵਿੱਚ ਵਿਆਪਕ ਤੌਰ ਤੇ ਉਪਲਬਧ ਸੀ।[9] ਬ੍ਰਿਟਿਵਿਕ ਦੁਆਰਾ ਵੇਚੀ ਜਾ ਰਹੀ ਸ਼ਿਕੰਜਵੀ, ਆਰ। ਵਾਈਟ ਦੇ ਲੇਮੋਨੇਡ ਵਜੋਂ, 1845 ਤੋਂ ਯੂਕੇ ਵਿੱਚ ਵੇਚੀ ਜਾ ਰਹਹਿ ਹੈ।[10] ![]() ਸਾਫ ਸ਼ਿਕੰਜਵੀ![]() ਸਿਟ੍ਰੋ ਪ੍ਰੇੱਸੇ![]() ਗੈਲਰੀ
ਇਹ ਵੀ ਵੇਖੋ
ਹਵਾਲੇ
|
Portal di Ensiklopedia Dunia