ਸ਼ਿਖਾ ਸ਼ਰਮਾ
ਸ਼ਿਖਾ ਸ਼ਰਮਾ ਇੱਕ ਭਾਰਤੀ ਅਰਥਸ਼ਾਸਤਰੀ ਅਤੇ ਬੈਂਕਰ ਹੈ। ਉਹ 1994 ਵਿੱਚ ਸਥਾਪਤ ਐਕਸਿਸ ਬੈਂਕ, ਭਾਰਤ ਦੀ ਤੀਜੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਬੈਂਕ ਵਿਚੋਂ ਇੱਕ, ਦੀ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਹੈ, ਜੋ 2009-2018 ਤੱਕ ਇਸ ਅਹੁਦੇ 'ਤੇ ਰਹੀ ਹੈ।[1] ਸ਼ਰਮਾ ਐਕਸਿਸ ਬੈਂਕ ਵਿੱਚ 2009 'ਚ ਦਾਖਿਲ ਹੋਈ ਅਤੇ ਆਪਣੀ ਰਿਟੇਲ ਲੈਂਡਿੰਗ ਫ੍ਰੈਂਚਾਇਜ਼ੀ ਨੂੰ ਮਜ਼ਬੂਤ ਕਰਨ, ਇਸ ਦੇ ਨਿਵੇਸ਼ ਬੈਂਕਿੰਗ ਤੇ ਸਲਾਹਕਾਰੀ ਸਮਰੱਥਾਵਾਂ ਨੂੰ ਵਧਾਉਣ ਅਤੇ ਉਤਪਾਦਾਂ ਦਾ ਇੱਕ ਵਿਸ਼ਾਲ ਪੋਰਟਫੋਲੀਓ ਵਿਕਸਿਤ ਕਰਨ 'ਤੇ ਕੇਂਦ੍ਰਤ ਕੀਤਾ। ਮੁੱਢਲਾ ਜੀਵਨਭਾਰਤੀ ਫੌਜ ਵਿੱਚ ਇੱਕ ਅਧਿਕਾਰੀ ਦੀ ਧੀ, ਸ਼ਿਖਾ ਦਾ ਜਨਮ 19 ਨਵੰਬਰ 1958 ਨੂੰ ਹੋਇਆ ਸੀ।[2][3] ਉਸ ਦੇ ਪਿਤਾ ਇੱਕ ਫੌਜੀ ਸਨ, ਇਸ ਲਈ ਸ਼ਰਮਾ ਪਰਿਵਾਰ ਨੇ ਸਾਰੇ ਦੇਸ਼ ਦੀ ਯਾਤਰਾ ਕੀਤੀ ਅਤੇ ਸ਼ਿਖਾ ਨੇ ਆਪਣੀ ਸਕੂਲ ਦੀ ਪੜ੍ਹਾਈ ਦਿੱਲੀ ਦੇ ਲੋਰੇਟੋ ਕਾਨਵੈਂਟ ਤੋਂ ਖਤਮ ਕਰਨ ਤੋਂ ਪਹਿਲਾਂ ਕਈ ਸ਼ਹਿਰਾਂ ਦੇ ਸੱਤ ਸਕੂਲ ਵਿੱਚ ਪੜ੍ਹਾਈ ਕੀਤੀ।[4] ਉਹ ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਫਾਰ ਵੂਮੈਨ (ਐਲ.ਐਸ.ਆਰ.) ਤੋਂ ਅਰਥ ਸ਼ਾਸਤਰ ਵਿੱਚ ਬੀ.ਏ. (ਆਨਰਜ਼) ਅਤੇ ਆਈ.ਆਈ.ਐਮ. ਅਹਿਮਦਾਬਾਦ ਤੋਂ ਐਮ.ਬੀ.ਏ. ਕਰਨ ਲਈ ਗਈ ਸੀ। ਉਸ ਨੇ ਮੁੰਬਈ ਦੇ ਨੈਸ਼ਨਲ ਸੈਂਟਰ ਫਾਰ ਸਾੱਫਟਵੇਅਰ ਟੈਕਨੋਲੋਜੀ ਤੋਂ ਸਾੱਫਟਵੇਅਰ ਟੈਕਨੋਲੋਜੀ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਵੀ ਪ੍ਰਾਪਤ ਕੀਤਾ ਹੈ। ਇੱਕ ਬਿਜਨਸ ਸਟੈਂਡਰਡ ਦੀ ਰਿਪੋਰਟ ਦੇ ਅਨੁਸਾਰ, "ਇੱਕ ਅੰਡਰਗ੍ਰੈਜੁਏਟ ਕੋਰਸ ਲਈ ਭੌਤਿਕ ਵਿਗਿਆਨ ਉਸ ਦੀ ਪਹਿਲੀ ਪਸੰਦ ਸੀ ਪਰ ਉਹ ਅਰਥ-ਸ਼ਾਸਤਰ ਲਈ ਸੈਟਲ ਹੋ ਗਈ ਕਿਉਂਕਿ ਪਹਿਲਾਂ ਐਲ.ਐਸ.ਆਰ. ਦੁਆਰਾ ਪੇਸ਼ਕਸ਼ ਨਹੀਂ ਕੀਤੀ ਗਈ ਸੀ। ਪਰ ਉਸ ਨੂੰ ਕੋਈ ਪਛਤਾਵਾ ਨਹੀਂ ਹੈ ਕਿਉਂਕਿ ਅਰਥਸ਼ਾਸਤਰ ਨੇ ਉਸ ਨੂੰ ਗਣਿਤ ਵਿੱਚ ਆਪਣਾ ਜ਼ਬਰਦਸਤ ਹੁਨਰ ਸਾਬਤ ਕਰਨ ਲਈ ਮੌਕਾ ਦਿੱਤਾ - ਇਹ ਵਿਸ਼ਾ ਉਸ ਦੇ ਦਿਲ ਦੇ ਬਹੁਤ ਨੇੜੇ ਹੈ।"[5] ਪਰਿਵਾਰਸ਼ਰਮਾ ਦਾ ਵਿਆਹ ਆਈ.ਆਈ.ਐਮ.-ਏ ਵਿਖੇ ਉਸ ਦੇ ਬੈਚ-ਮੇਟ ਸੰਜੇ ਸ਼ਰਮਾ ਨਾਲ ਹੋਇਆ ਹੈ। ਸੰਜੈ ਟਾਟਾ ਇੰਟਰਐਕਟਿਵ ਪ੍ਰਣਾਲੀਆਂ ਦੇ ਸਾਬਕਾ ਸੀ.ਈ.ਓ. ਹਨ। ਇਸ ਜੋੜੇ ਦੇ ਦੋ ਬੱਚੇ, ਤਿਲਕ ਅਤੇ ਤਵੀਸ਼ਾ, ਹਨ।[6] ਸ਼ਰਮਾ ਦੇ ਦੋ ਛੋਟੇ ਭਰਾ ਹਨ ਜੋ ਦਿਲ ਦੇ ਮਾਹਰ ਹਨ। ਕੈਰੀਅਰਸ਼ਰਮਾ ਦਾ ਵਿੱਤੀ ਖੇਤਰ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ। ਉਸ ਨੇ ਆਈ.ਸੀ.ਆਈ.ਸੀ.ਆਈ. ਬੈਂਕ ਨਾਲ 1980 ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਆਈ.ਸੀ.ਆਈ.ਸੀ.ਆਈ. ਲਈ ਵੱਖ-ਵੱਖ ਸਮੂਹ ਕਾਰੋਬਾਰ ਸਥਾਪਤ ਕਰਨ ਤੋਂ ਇਲਾਵਾ, ਨਿਵੇਸ਼ ਬੈਂਕਿੰਗ ਅਤੇ ਪ੍ਰਚੂਨ ਵਿੱਤ ਸਮੇਤ ਆਈ.ਸੀ.ਆਈ.ਸੀ.ਆਈ. ਵਿੱਚ ਆਪਣੀ ਆਖਰੀ ਜ਼ਿੰਮੇਵਾਰੀ ਵਿਚ, ਆਈ.ਸੀ.ਆਈ.ਸੀ.ਆਈ. ਪ੍ਰੂਡੇਂਟਲ ਲਾਈਫ ਇੰਸ਼ੋਰੈਂਸ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਵਜੋਂ, ਉਸਨੇ ਇਸ ਨੂੰ ਭਾਰਤ ਵਿੱਚ ਪਹਿਲੀ ਨੰਬਰ ਦੀ ਨਿੱਜੀ ਬੀਮਾ ਕੰਪਨੀ ਨੂੰ ਵਧੀਆ ਢੰਗ ਨਾਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।[7] ਪ੍ਰਾਪਤੀਆਂਐਕਸਿਸ ਬੈਂਕ ਦੇ ਐਮ.ਡੀ. ਅਤੇ ਸੀ.ਈ.ਓ. ਵਜੋਂ 2009 ਦੀ ਨਿਯੁਕਤੀ ਤੋਂ ਬਾਅਦ, ਬੈਂਕ ਦੇ ਸਟਾਕ ਵਿੱਚ 90% ਤੋਂ ਵੱਧ ਦਾ ਵਾਧਾ ਹੋਇਆ ਹੈ।[8] ਐਕਸਿਸ ਬੈਂਕ ਨੇ ਐਮ.ਡੀ. ਅਤੇ ਸੀ.ਈ.ਓ. ਵਜੋਂ ਉਸ ਦੀ ਨਿਯੁਕਤੀ ਦੇ ਡੇਢ ਸਾਲ ਬਾਅਦ ਐਨਾਮ ਸਿਕਉਰਟੀਜ਼ ਹਾਸਲ ਕੀਤੀਆਂ। 2014-15 ਦੇ ਅੰਤ ਵਿੱਚ ਤਿੰਨ ਸਾਲਾਂ ਦੌਰਾਨ ਬੈਂਕ ਦੀ ਮਿਸ਼ਰਿਤ ਸਾਲਾਨਾ ਸ਼ੁੱਧ ਲਾਭ ਦੀ ਦਰ 20% ਤੋਂ ਉੱਪਰ ਸੀ। ਮਾਰਚ, 2015 ਤੱਕ ਬੈਂਕ ਦਾ ਸ਼ੁੱਧ ਗੈਰ-ਕਾਰਗੁਜ਼ਾਰੀ ਜਾਇਦਾਦ ਅਨੁਪਾਤ 1.34% ਸੀ, ਜੋ ਕਿ ਸਮੁੱਚੇ ਬੈਂਕਿੰਗ ਸੈਕਟਰ ਲਈ 4.4% ਨਾਲੋਂ ਬਹੁਤ ਘੱਟ ਹੈ। ਸਾਲ 2015-16 ਵਿੱਚ ਸ਼ੁੱਧ ਲਾਭ 18.3% ਵਧ ਕੇ 7,358 ਕਰੋੜ ਰੁਪਏ ਰਿਹਾ, ਓਪਰੇਟਿੰਗ ਲਾਭ 24% ਵਧ ਕੇ 3,582 ਕਰੋੜ ਰੁਪਏ ਰਿਹਾ, ਜਦੋਂਕਿ ਸ਼ੁੱਧ ਵਿਆਜ ਆਮਦਨੀ 19% ਵਧ ਕੇ 14,224 ਕਰੋੜ ਰੁਪਏ ਰਹੀ। ਸਾਲ ਦੌਰਾਨ ਅਡਵਾਂਸਾਂ ਵਿੱਚ 22 ਪ੍ਰਤੀਸ਼ਤ ਵਾਧਾ ਹੋਇਆ ਹੈ ਅਤੇ ਜਮ੍ਹਾਂ ਰਕਮਾਂ ਵਿੱਚ 15 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਇਹ ਦੋਵੇਂ ਉਦਯੋਗ ਨਾਲੋਂ ਵੱਧ ਹਨ। ਘੱਟ ਕੀਮਤ ਵਾਲੇ ਕਰੰਟ ਅਕਾਉਂਟ ਸੇਵਿੰਗ ਅਕਾਉਂਟ (ਸੀ.ਏ.ਐੱਸ.ਏ.) ਜਮ੍ਹਾ ਦਾ ਹਿੱਸਾ 45 ਪ੍ਰਤੀਸ਼ਤ 'ਤੇ ਸਥਿਰ ਰਿਹਾ, ਇਹ ਉੱਚ ਅਨੁਪਾਤ ਹੈ।[9] ਬੈਂਕ ਨੇ ਸਾਲ ਦੇ ਦੌਰਾਨ ਆਪਣੇ ਅੰਤਰਰਾਸ਼ਟਰੀ ਵਿਸਥਾਰ ਨੂੰ ਜਾਰੀ ਰੱਖਿਆ ਅਤੇ ਢਾਕਾ ਵਿੱਚ ਇੱਕ ਪ੍ਰਤੀਨਿਧੀ ਦਫਤਰ ਖੋਲ੍ਹਿਆ।[10] ਸ਼ਰਮਾ ਦੀ ਅਗਵਾਈ ਹੇਠ, ਐਕਸਿਸ ਬੈਂਕ ਨੂੰ ਫਾਈਨੈਸ਼ਿਅਲ ਟਾਈਮਜ਼, "ਦਿ ਬੈਂਕਰ ਮੈਗਜ਼ੀਨ" ਦੁਆਰਾ "ਸਾਲ 2014 ਲਈ ਵਿਸ਼ੇਸ਼ ਤੌਰ 'ਤੇ "ਬੈਂਕ ਆਫ ਦਿ ਈਅਰ" ਦਾ ਸਨਮਾਨ ਹਾਸਿਲ ਹੋਇਆ। ਬੈਂਕ ਨੂੰ ਸਾਲ 2015 ਲਈ ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ (ਆਈ.ਸੀ.ਐਸ.ਆਈ.) ਦੁਆਰਾ ਕਾਰਪੋਰੇਟ ਗਵਰਨੈਂਸ ਵਿੱਚ ਉੱਤਮਤਾ ਲਈ ਪ੍ਰਮਾਣ ਪੱਤਰ ਦਾ ਸਨਮਾਨ ਕੀਤਾ ਗਿਆ ਸੀ।.[11] ਬ੍ਰਾਂਡ ਇਕੁਇਟੀ, ਇਕਨਾਮਿਕ ਟਾਈਮਜ਼ ਦੁਆਰਾ ਕਰਵਾਏ ਗਏ, 'ਮੋਸਟ ਟਰੱਸਟਡ ਬ੍ਰਾਂਡ ਸਰਵੇ' - ਬੈਂਕ ਨੂੰ ਲਗਾਤਾਰ ਦੂਜੇ ਸਾਲ 'ਮੋਸਟ ਟਰੱਸਟਡ ਪ੍ਰਾਈਵੇਟ ਸੈਕਟਰ ਬੈਂਕ' ਵਜੋਂ ਦਰਜਾ ਦਿੱਤਾ ਗਿਆ।[12] ਐਕਸਿਸ ਬੈਂਕ ਨੂੰ - "ਬਿਜ਼ਨਸ ਟੂਡੇ" ਦੁਆਰਾ 2013 ਵਿੱਚ ਕੀਤੇ ਗਏ ਸਰਵੇਖਣ ਵਿੱਚ "ਕੰਮ ਕਰਨ ਲਈ ਸਰਬੋਤਮ ਕੰਪਨੀਆਂ" ਵਿਚੋਂ ਬੀ.ਐਫ.ਐਸ.ਆਈ. ਸੈਕਟਰ ਵਿੱਚ ਕੰਮ ਕਰਨ ਲਈ ਨੰਬਰ 1 ਕੰਪਨੀ ਦਾ ਦਰਜਾ ਦਿੱਤਾ ਗਿਆ।[13] ਉਸ ਦੇ ਯਤਨਾਂ ਦੀ ਪੁਸ਼ਟੀ ਵਜੋਂ, ਹਾਰਵਰਡ ਬਿਜਨਸ ਸਕੂਲ ਨੇ ਐਕਸਿਸ ਬੈਂਕ ਵਿਖੇ ਪ੍ਰਬੰਧਨ ਤਬਦੀਲੀ ਬਾਰੇ ਇੱਕ ਕੇਸ ਅਧਿਐਨ 2013 ਵਿੱਚ ਪ੍ਰਕਾਸ਼ਤ ਕੀਤਾ ਸੀ।[14] ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਹੋਰ ਕਾਰਨਾਂ ਦੇ ਨਾਲ-ਨਾਲ ਬੈਂਕ ਦੀਆਂ ਜਾਇਦਾਦਾਂ ਦੀ ਗੁਣਵੱਤਾ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ, ਬੈਂਕ ਦੇ ਬੋਰਡ ਨੂੰ ਸ਼ਰਮਾ ਦੇ ਤਿੰਨ ਸਾਲਾ ਮੁੜ-ਚੋਣ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ, ਪਰ 'ਸ਼ਾਨਦਾਰ ਕੈਰੀਅਰ' ਦਾ ਅੰਤ ਇੱਕ ਉਦਾਸ ਅੰਤ ਸੀ। ਇਸ ਦੇ ਬਾਅਦ ਸ਼ਰਮਾ ਨੇ ਬੋਰਡ ਨੂੰ ਆਪਣਾ ਕਾਰਜਕਾਲ 7 ਮਹੀਨੇ ਕਰਨ ਲਈ ਕਿਹਾ। ਸ਼ਰਮਾ 31 ਦਸੰਬਰ 2018 ਨੂੰ ਸੇਵਾਮੁਕਤ ਹੋਈ, ਅਤੇ ਅਮਿਤਾਭ ਚੌਧਰੀ ਨੇ ਐਮ.ਡੀ. ਅਤੇ ਸੀ.ਈ.ਓ. ਦਾ ਅਹੁਦਾ ਸੰਭਾਲਿਆ। ਇਨਾਮ
ਹਵਾਲੇ
|
Portal di Ensiklopedia Dunia