ਸ਼ਿਲਪਾ ਗੁਪਤਾ (ਕ੍ਰਿਕਟਰ)
ਸ਼ਿਲਪਾ ਦਯਾਨੰਦ ਗੁਪਤਾ (ਜਨਮ 24 ਫਰਵਰੀ 1989 ਦਿੱਲੀ, ਭਾਰਤ ਵਿੱਚ ) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। [1] ਉਹ ਘਰੇਲੂ ਮੈਚਾਂ ਵਿੱਚ ਦਿੱਲੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[2] ਅਰੰਭ ਦਾ ਜੀਵਨਸ਼ਿਲਪਾ ਗੁਪਤਾ ਦਾ ਜਨਮ ਰੋਹਿਨੀ, ਦਿੱਲੀ ਵਿੱਚ ਹੋਇਆ ਸੀ। ਉਸ ਦੇ ਪਿਤਾ ਸ੍ਰੀ ਦਯਾਨੰਦ ਗੁਪਤਾ ਇਕ ਪ੍ਰਾਪਰਟੀ ਡੀਲਰ ਹਨ ਅਤੇ ਉਨ੍ਹਾਂ ਦੀ ਮਾਂ ਸਵਰਨ ਗੁਪਤਾ ਇਕ ਘਰੇਲੂ ਔਰਤ ਹੈ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਐਸ. ਕੇ. ਵੀ. ਪ੍ਰਸ਼ਾਂਤ ਵਿਹਾਰ ਤੋਂ ਕੀਤੀ ਅਤੇ ਕਮਲਾ ਨਹਿਰੂ ਕਾਲਜ, ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਉਸਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਆਪਣੇ ਮਾਸਟਰਜ ਵੀ ਕੀਤੇ ਹਨ। ਪੇਸ਼ੇਵਰ ਕਰੀਅਰਸ਼ਿਲਪਾ ਗੁਪਤਾ ਬਚਪਨ ਤੋਂ ਹੀ ਕ੍ਰਿਕਟ ਖੇਡਣ ਦੀ ਸ਼ੌਕੀਨ ਸੀ। ਉਸ ਦੇ ਪਿਤਾ ਨੇ ਕਈ ਮੌਕਿਆਂ 'ਤੇ ਖੁਲਾਸਾ ਕੀਤਾ ਹੈ ਕਿ ਉਹ ਬਚਪਨ ਤੋਂ ਹੀ ਆਪਣੇ ਭਰਾ ਨਾਲ ਛੱਤ 'ਤੇ ਕ੍ਰਿਕਟ ਖੇਡਦੀ ਸੀ। ਉਸਨੂੰ ਦਿੱਲੀ ਯੂਨੀਵਰਸਿਟੀ ਦੀ ਟੀਮ, ਨਾਰਥ ਜ਼ੋਨ ਦੀ ਟੀਮ ਵਿਚੋਂ ਚੁਣੇ ਜਾਣ ਅਤੇ ਭਾਰਤ ਅੰਤਰਰਾਸ਼ਟਰੀ ਮਹਿਲਾ ਟੀਮ ਲਈ 175 ਵੀਂ ਕੈਪ ਹਾਸਿਲ ਕਰਨ ਤੋਂ ਬਾਅਦਜਾਣਿਆ ਜਾਣ ਲੱਗਿਆ। ਕ੍ਰਿਕਟ ਤੋਂ ਬਾਅਦ ਦੀ ਜ਼ਿੰਦਗੀਸ਼ਿਲਪਾ ਗੁਪਤਾ ਨੇ 2012 ਵਿੱਚ ਕ੍ਰਿਕਟ ਛੱਡ ਦਿੱਤੀ ਸੀ। ਸਾਲ 2013 ਵਿੱਚ, ਉਸਨੂੰ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੁਆਰਾ ਇੱਕ ਸਰਕਾਰੀ ਨੌਕਰੀ ਦਿੱਤੀ ਗਈ ਸੀ। ਉਹ ਹੁਣ ਭਾਰਤੀ ਹਵਾਈ ਸੈਨਾ, ਮਿਨ ਆਫ ਡਿਫੈਂਸ, ਦਿੱਲੀ ਵਿੱਚ ਇੱਕ ਸੀਨੀਅਰ ਆਡੀਟਰ (ਸਿਵਲ) ਵਜੋਂ ਕੰਮ ਕਰਦੀ ਹੈ। ਹਵਾਲੇ
ਬਾਹਰੀ ਲਿੰਕ |
Portal di Ensiklopedia Dunia