ਸ਼ਿਵਾਨੀ ਸੈਣੀ![]() ਸ਼ਿਵਾਨੀ ਸੈਣੀ ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ, ਜੋ ਮੁੱਖ ਤੌਰ ਤੇ ਬਾਲੀਵੁੱਡ ਫਿਲਮਾਂ ਵਿੱਚ ਦਿਖਾਈ ਦਿੰਦੀ ਹੈ ਹਾਲਾਂਕਿ ਉਹ ਪੰਜਾਬੀ (ਪਾਲੀਵੁੱਡ) ਫਿਲਮਾਂ ਵਿੱਚ ਵੀ ਸਰਗਰਮ ਹੈ। ਉਸਨੇ ਆਪਣੀ ਸ਼ੁਰੂਆਤ ਪੰਜਾਬੀ ਫਿਲਮ ਹੈਪੀ ਗੋ ਲੱਕੀ ਨਾਲ ਕੀਤੀ ਸੀ। [1][2] ਸ਼ੁਰੂਆਤੀ ਜ਼ਿੰਦਗੀ ਅਤੇ ਮਾਡਲਿੰਗ ਕੈਰੀਅਰਸ਼ਿਵਾਨੀ ਸੈਣੀ ਦਾ ਜਨਮ ਅੰਬਾਲਾ ਵਿੱਚ ਹੋਇਆ। ਉਸਨੇ ਚੰਡੀਗੜ੍ਹ ਤੋਂ ਫੈਸ਼ਨ ਡਿਜ਼ਾਇਨ ਵਿੱਚ ਬੈਚਲਰ ਡਿਗਰੀ ਹਾਸਲ ਕੀਤੀ, ਜਿਸ ਨਾਲ ਉਹ ਮਾਡਲਿੰਗ ਦੀ ਦੁਨੀਆ ਨਾਲ ਜਾਣੂ ਹੋਈ ਅਤੇ ਉਸਨੇ ਲੈਕਮੇ ਫੈਸ਼ਨ ਵੀਕ 2012 ਵਿੱਚ ਆਪਣੀ ਵਲੰਟੀਅਰਿੰਗਦੀ ਅਗਵਾਈ ਕੀਤੀ। ਲੈਕਮੇ ਫੈਸ਼ਨ ਹਫ਼ਤੇ ਦੇ ਬਾਅਦ, ਸਿਵਾਨੀ ਨੇ ਯੁਵਾ ਪੁਰਸਕਾਰ ਜੇਤੂ ਚਕਰਸ ਕੁਮਾਰ ਅਤੇ ਉਸ ਦੇ ਅੱਲ ਅੰਕਰ ਥੀਏਟਰ ਗਰੁੱਪ ਨਾਲ ਥੀਏਟਰ ਕੀਤਾ।[3][4] ਅਦਾਕਾਰੀ ਦੇ ਇਲਾਵਾ ਉਸਨੂੰ ਬਾਇਕਿੰਗ ਲਈ ਜਨੂੰਨ ਹੈ ਅਤੇ ਮਾਰਸ਼ਲ ਆਰਟਸ ਵਿੱਚ ਇੱਕ ਸਿਖਲਾਈ ਪ੍ਰਾਪਤ ਕੀਤੀ ਹੈ।[5] ਕਰੀਅਰਸ਼ਿਵਾਨੀ ਸੈਣੀ ਨੇ "ਹੈਰੀ ਬਾਵੇਜਾ" ਦੇ ਵੇਨਰ ਹੇਠ ਪੰਜਾਬੀ ਫ਼ਿਲਮ ਹੈਪੀ ਗੋ ਲੱਕੀ ਕੀਤੀ ਜੋ ਕੀ ਉਸਦੀ ਪਹਿਲੀ ਫ਼ਿਲਮ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰਬਜੀਤ ਦੀ ਵੱਡੀ ਧੀ (ਸਵਪਨ) ਦੀ ਆਉਣ ਵਾਲੀ ਭਾਰਤੀ ਜੀਵਨੀ ਨਾਟਕ ਫਿਲਮ "ਸਰਬਜੀਤ" ਦੀ ਭੂਮਿਕਾ ਲਈ ਚੁਣਿਆ ਗਿਆ। ਉਹ ਫਿਲਹਾਲ ਇੱਕ ਹਾਲੀਵੁੱਡ ਫ਼ਿਲਮ ਵਿੱਚ ਕੰਮ ਕਰ ਰਹੀ ਹੈ, "5 ਵੇਡਿੰਗ" ਵਿੱਚ ਦੇਵਿਕਾ ਦੀ ਭੂਮਿਕਾ ਕੀਤੀ ਜੋ ਫਿਲਮ 2017 ਵਿੱਚ ਰਿਲੀਜ਼ ਕੀਤਾ।[6] ਫਿਲਮੋਗ੍ਰਾਫੀ
ਹਵਾਲੇ
|
Portal di Ensiklopedia Dunia