ਸ਼ੀਲਾ ਦੀਕਸ਼ਤ
ਸ਼ੀਲਾ ਦੀਕਸ਼ਤ (ਜਨਮ ਸ਼ੀਲਾ ਕਪੂਰ[1]) ਭਾਰਤ ਦੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਰਾਜ ਦੀ ਮੁੱਖ ਮੰਤਰੀ ਸੀ। ਉਨ੍ਹਾਂ ਨੂੰ 17 ਦਸੰਬਰ 2008 ਵਿੱਚ ਲਗਾਤਾਰ ਤੀਜੀ ਵਾਰ ਦਿੱਲੀ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਇਹ ਦਿੱਲੀ ਦੀ ਦੂਜੀ ਇਸਤਰੀ ਮੁੱਖ ਮੰਤਰੀ ਸਨ। ਇਨ੍ਹਾਂ ਦਾ ਹਲਕਾ ਨਵੀਂ ਦਿੱਲੀ ਹੈ। ਨਵੀਂ ਹੱਦਬੰਦੀ ਤੋਂ ਪਹਿਲਾਂ ਇਨ੍ਹਾਂ ਦਾ ਹਲਕਾ ਗੋਲ ਮਾਰਕੀਟ ਸੀ ਜੋ ਹੁਣ ਖ਼ਤਮ ਕਰ ਦਿੱਤਾ ਗਿਆ ਹੈ। 2008 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼ੀਲਾ ਦੀਕਸ਼ਿਤ ਦੀ ਅਗਵਾਈ ਵਿੱਚ ਕਾਂਗਰਸ ਨੇ 70 ਵਿੱਚੋਂ 43 ਸੀਟਾਂ ਜਿੱਤੀਆਂ ਸਨ। ਉਹ 1998 ਤੋਂ 2013 ਤੱਕ ਲਗਾਤਾਰ ਤਿੰਨ ਵਾਰ ਦਿੱਲੀ ਰਾਜ ਦੀ ਮੁੱਖ ਮੰਤਰੀ ਰਹੀ। ਪਰ ਦਸੰਬਰ 2013 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼ੀਲਾ ਦੀਕਸ਼ਿਤ ਦੀ ਅਗਵਾਈ ਵਿੱਚ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ। ਇਥੋਂ ਤੱਕ ਕਿ ਉਹ ਆਪਣੀ ਸੀਟ ਵੀ ਬੁਰੀ ਤਰ੍ਹਾਂ ਹਾਰ ਗਈ। ਮੁੱਢਲਾ ਜੀਵਨਸ਼ੀਲਾ ਕਪੂਰ[2] ਦਾ ਜਨਮ 31 ਮਾਰਚ 1938 ਨੂੰ ਪੰਜਾਬ ਦੇ ਕਪੂਰਥਲਾ ਵਿੱਚ ਇੱਕ ਪੰਜਾਬੀ ਖੱਤਰੀ ਪਰਿਵਾਰ ਵਿੱਚ ਹੋਇਆ ਸੀ।[3] ਉਸ ਦੇ ਪਿਤਾ ਦਾ ਨਾਮ ਸੰਜੇ ਕਪੂਰ ਸੀ। ਉਸ ਨੇ ਨਵੀਂ ਦਿੱਲੀ ਦੇ ਜੀਸਸ ਤੇ ਮੈਰੀ ਸਕੂਲ ਆਫ਼ ਕਾਨਵੈਂਟ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਤੋਂ ਇਤਿਹਾਸ ਵਿੱਚ ਮਾਸਟਰ ਆਫ਼ ਆਰਟਸ ਦੀ ਡਿਗਰੀ ਹਾਸਲ ਕੀਤੀ।[4] ਰਾਜਨੀਤਿਕ ਜੀਵਨ1984 ਵਿੱਚ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ਼ੀਲਾ ਦੀਕਸ਼ਤ ਨੂੰ ਆਪਣੀ ਮੰਤਰੀ ਮੰਡਲ ਦਾ ਹਿੱਸਾ ਬਣਾਉਣ ਲਈ ਚੁਣਿਆ। 1984 ਅਤੇ 1989 ਦੇ ਦੌਰਾਨ ਉਸ ਨੇ ਉੱਤਰ ਪ੍ਰਦੇਸ਼ ਦੇ ਕੰਨੋਜ ਸੰਸਦੀ ਖੇਤਰ ਦੀ ਨੁਮਾਇੰਦਗੀ ਕੀਤੀ।[5] ਸੰਸਦ ਮੈਂਬਰ ਵਜੋਂ, ਉਸ ਨੇ ਲੋਕ ਸਭਾ ਦੀ ਅਨੁਮਾਨ ਕਮੇਟੀ ਵਿੱਚ ਸੇਵਾ ਨਿਭਾਈ। ਦੀਕਸ਼ਤ ਨੇ ਭਾਰਤ ਦੀ ਆਜ਼ਾਦੀ ਦੇ ਚਾਲ੍ਹੀ ਸਾਲਾਂ ਦੀ ਯਾਦਗਾਰ ਸਥਾਪਨਾ ਕਮੇਟੀ ਅਤੇ ਜਵਾਹਰ ਲਾਲ ਨਹਿਰੂ ਸ਼ਤਾਬਦੀ ਦੀ ਪ੍ਰਧਾਨਗੀ ਵੀ ਕੀਤੀ। ਉਸ ਨੇ ਪੰਜ ਸਾਲ (1984–1989) ਔਰਤ ਦੀ ਸਥਿਤੀ ਬਾਰੇ ਸੰਯੁਕਤ ਰਾਸ਼ਟਰ ਦੇ ਕਮਿਸ਼ਨ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਉਸ ਨੇ 1986–1989 ਦੌਰਾਨ ਕੇਂਦਰੀ ਮੰਤਰੀ ਵਜੋਂ ਵੀ ਕੰਮ ਕੀਤਾ, ਪਹਿਲਾਂ ਸੰਸਦੀ ਮਾਮਲਿਆਂ ਲਈ ਰਾਜ ਮੰਤਰੀ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਵਜੋਂ ਕੰਮ ਕੀਤਾ। ਉੱਤਰ ਪ੍ਰਦੇਸ਼ ਵਿੱਚ, ਉਸ ਨੂੰ ਅਤੇ ਉਸ ਦੇ 82 ਸਾਥੀਆਂ ਨੂੰ ਅਗਸਤ 1990 ਵਿੱਚ ਰਾਜ ਸਰਕਾਰ ਨੇ 23 ਦਿਨਾਂ ਲਈ ਜੇਲ੍ਹ ਵਿੱਚ ਬੰਦ ਕੀਤਾ ਸੀ, ਜਦੋਂ ਉਸ ਨੇ ਔਰਤਾਂ ’ਤੇ ਹੋ ਰਹੇ ਅੱਤਿਆਚਾਰ ਵਿਰੁੱਧ ਇੱਕ ਅੰਦੋਲਨ ਦੀ ਅਗਵਾਈ ਕੀਤੀ ਸੀ।[6] ਇਸ ਤੋਂ ਪਹਿਲਾਂ, 1970 ਦੇ ਦਹਾਕੇ ਦੇ ਆਰੰਭ ਵਿੱਚ, ਉਹ ਯੰਗ ਵੁਮੈਨ ਐਸੋਸੀਏਸ਼ਨ ਦੀ ਚੇਅਰਪਰਸਨ ਸੀ ਅਤੇ ਦਿੱਲੀ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਲਈ ਦੋ ਸਭ ਤੋਂ ਸਫ਼ਲ ਹੋਸਟਲ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਸੀ।[7] ਉਹ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਦੀ ਸੈਕਟਰੀ ਵੀ ਸੀ।[8] 1998 ਦੀਆਂ ਸੰਸਦੀ ਚੋਣਾਂ ਵਿੱਚ ਦੀਕਸ਼ਤ ਨੂੰ ਪੂਰਬੀ ਦਿੱਲੀ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲਾਲ ਬਿਹਾਰੀ ਤਿਵਾੜੀ ਨੇ ਹਰਾਇਆ ਸੀ। ਬਾਅਦ ਵਿੱਚ ਇੱਕ ਸਾਲ 'ਚ, ਦੀਕਸ਼ਿਤ ਦਿੱਲੀ ਦੀ ਮੁੱਖ ਮੰਤਰੀ ਬਣ ਗਈ, ਇਹ ਅਹੁਦਾ ਉਸ ਨੇ 2013 ਤੱਕ ਸੰਭਾਲਿਆ। ਦੀਕਸ਼ਤ ਨੇ 1998 ਅਤੇ 2003 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗੋਲ ਬਾਜ਼ਾਰ ਵਿਧਾਨ ਸਭਾ ਹਲਕੇ ਅਤੇ 2008 ਤੋਂ ਨਵੀਂ ਦਿੱਲੀ ਹਲਕੇ ਦੀ ਨੁਮਾਇੰਦਗੀ ਕੀਤੀ।[9] 2009 ਅਤੇ 2013 ਵਿੱਚ, ਦੀਕਸ਼ਤ ਦੀ ਸਰਕਾਰੀ ਫੰਡਾਂ ਦੀ ਕਥਿਤ ਦੁਰਵਰਤੋਂ ਲਈ ਜਾਂਚ ਕੀਤੀ ਗਈ, ਪਰ ਕੋਈ ਦੋਸ਼ ਸਾਹਮਣੇ ਨਹੀਂ ਲਿਆਂਦਾ ਗਿਆ।[10][11][12][13] 2013 ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਉਸ ਦੀ ਪਾਰਟੀ ਦਾ ਸਫਾਇਆ ਹੋ ਗਿਆ ਸੀ ਅਤੇ ਆਮ ਆਦਮੀ ਪਾਰਟੀ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ 25,864 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ।[14][15] ਉਸ ਨੇ 8 ਦਸੰਬਰ 2013 ਨੂੰ ਅਸਤੀਫਾ ਦੇ ਦਿੱਤਾ ਸੀ, ਪਰ ਨਵੀਂ ਸਰਕਾਰ ਦੇ 28 ਦਸੰਬਰ 2013 ਨੂੰ ਸਹੁੰ ਚੁੱਕਣ ਤੱਕ ਉਹ ਦਿੱਲੀ ਦੀ ਕਾਰਜਕਾਰੀ ਮੁੱਖ ਮੰਤਰੀ ਰਹੀ। ਉਸ ਨੂੰ ਮਾਰਚ 2014 ਵਿੱਚ ਕੇਰਲਾ ਦੀ ਰਾਜਪਾਲ ਨਿਯੁਕਤ ਕੀਤਾ ਗਿਆ ਸੀ, ਪਰ ਪੰਜ ਮਹੀਨਿਆਂ ਬਾਅਦ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ ਸੀ।[16] ਉਸ ਨੇ ਉੱਤਰ ਪੂਰਬੀ ਦਿੱਲੀ ਹਲਕੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਲਈ ਉਮੀਦਵਾਰ ਵਜੋਂ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਪਰ ਭਾਰਤੀ ਜਨਤਾ ਪਾਰਟੀ ਦੇ ਮਨੋਜ ਤਿਵਾੜੀ ਤੋਂ ਬਾਅਦ ਦੂਜੇ ਨੰਬਰ 'ਤੇ ਆਈ। ਨਿਜੀ ਜੀਵਨਦੀਕਸ਼ਤ ਦਾ ਵਿਆਹ ਵਿਨੋਦ ਦੀਕਸ਼ਤ ਨਾਲ ਹੋਇਆ ਸੀ। ਉਸ ਦਾ ਪਤੀ ਆਜ਼ਾਦੀ ਕਾਰਕੁਨ ਅਤੇ ਉਨਾਓ ਤੋਂ ਸਾਬਕਾ ਪੱਛਮੀ ਬੰਗਾਲ ਦੇ ਰਾਜਪਾਲ ਉਮਾ ਸ਼ੰਕਰ ਦੀਕਸ਼ਤ ਦਾ ਪੁੱਤਰ ਸੀ। ਉਹ ਭਾਰਤੀ ਪ੍ਰਬੰਧਕੀ ਸੇਵਾ ਵਿੱਚ ਇੱਕ ਅਧਿਕਾਰੀ ਸੀ।[17] ਦੀਕਸ਼ਤ ਦੋ ਬੱਚਿਆਂ ਦੀ ਮਾਂ: ਇੱਕ ਬੇਟਾ, ਸੰਦੀਪ ਦੀਕਸ਼ਤ, ਜੋ ਪੂਰਬੀ ਦਿੱਲੀ ਤੋਂ 15ਵੀਂ ਲੋਕ ਸਭਾ ਦੀ ਸੰਸਦ ਦਾ ਸਾਬਕਾ ਮੈਂਬਰ ਹੈ[18], ਅਤੇ ਇੱਕ ਲੜਕੀ ਲਤਿਕਾ ਸੱਯਦ ਹੈ। ਦੀਕਸ਼ਤ ਦਾ ਨਵੰਬਰ 2012 ਵਿੱਚ ਐਂਜੀਓਪਲਾਸਟੀ ਹੋਇਆ।[19] 2018 ਵਿੱਚ, ਉਸ ਦੇ ਲਿਲ, ਫਰਾਂਸ ਦੇ ਯੂਨੀਵਰਸਿਟੀ ਹਸਪਤਾਲ ਵਿੱਚ ਦਿਲ ਦੀ ਸਰਜਰੀ ਹੋਈ।[20] ਮੌਤਦੀਕਸ਼ਤ ਨੂੰ 19 ਜੁਲਾਈ 2019 ਨੂੰ ਫੋਰਟਿਸ ਐਸਕੋਰਟਸ ਹਾਰਟ ਇੰਸਟੀਚਿਊਟ ਵਿੱਚ ਹਿਰਦੇ ਦੀ ਬਿਮਾਰੀ ਲਈ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਦੇ ਦਾਖਲੇ ਦੇ ਕੁਝ ਹੀ ਪਲਾਂ ਵਿੱਚ ਇੱਕ ਵੈਂਟੀਲੇਟਰ 'ਤੇ ਪਾ ਦਿੱਤਾ ਗਿਆ ਸੀ। ਉਸ ਦੀ ਸਥਿਤੀ ਅਸਥਾਈ ਤੌਰ 'ਤੇ ਸਥਿਰ ਹੋ ਗਈ, ਹਾਲਾਂਕਿ ਉਹ ਕਈ ਦਿਲ ਦੇ ਰੋਗ ਤੋਂ ਠੀਕ ਨਹੀਂ ਹੋਈ ਅਤੇ ਅਗਲੇ ਦਿਨਾਂ ਦੌਰਾਨ ਉਸ ਦੀ ਸਥਿਤੀ ਵਿਗੜ ਗਈ। ਬਾਅਦ ਵਿੱਚ ਉਸ ਦੀ 20 ਜੁਲਾਈ 2019 ਨੂੰ ਦੁਪਹਿਰ 3:55 ਵਜੇ 81 ਸਾਲ ਦੀ ਉਮਰ ਵਿੱਚ ਮੌਤ ਹੋ ਗਈ।[21][22][23] ਦਿੱਲੀ ਸਰਕਾਰ ਨੇ ਉਸ ਦੀ ਮੌਤ 'ਤੇ ਦੋ ਦਿਨਾਂ ਦੇ ਸੋਗ ਦੀ ਘੋਸ਼ਣਾ ਕੀਤੀ ਅਤੇ ਉਸ ਦਾ ਰਾਜ ਅੰਤਿਮ ਸੰਸਕਾਰ ਕਰ ਦਿੱਤਾ।[24] ਅਵਾਰਡਸ ਅਤੇ ਪਛਾਣ
ਗੈਲਰੀ
ਬਾਹਰੀ ਲਿੰਕExternal links![]() ਵਿਕੀਮੀਡੀਆ ਕਾਮਨਜ਼ ਉੱਤੇ Sheila Dikshit ਨਾਲ ਸਬੰਧਤ ਮੀਡੀਆ ਹੈ। ਹਵਾਲੇ
|
Portal di Ensiklopedia Dunia