ਸਾਊਦੀ ਅਰਬ ਵਿੱਚ ਔਰਤਾਂ ਦੇ ਹੱਕ
ਸਾਊਦੀ ਅਰਬ ਵਿੱਚ ਔਰਤਾਂ ਦੇ ਹੱਕ ਦੁਨੀਆ ਵਿੱਚ ਹੀ ਨਹੀਂ ਸਗੋਂ ਇਸ ਦੇ ਆਲੇ ਦੁਆਲੇ ਦੇ ਗੁਆਂਢੀ ਮੁਲਕਾਂ ਨਾਲੋਂ ਵੀ ਬਹੁਤ ਘੱਟ ਹਨ। ਸਾਊਦੀ ਅਰਬ ਵਿੱਚ ਔਰਤਾਂ ਬਹੁਤੇ ਕਂਮਾ ਵਿੱਚ ਸਿਰਫ਼ ਮਰਦਾਂ ਤੇ ਨਿਰਭਰ ਬਣਾ ਕੇ ਰਖ ਦਿੱਤੀ ਗਈ ਹੈ।ਵਿਸ਼ਵ ਆਰਥਿਕ ਫੋਰਮ ਦੀ ਵਰ੍ਹੇ 2013 ਦੀ ਲਿੰਗ ਗੈਪ ਰਿਪੋਰਟ ਮੁਤਾਬਿਕ਼ ਸਾਊਦੀ ਅਰਬ 136 ਦੇਸ਼ਾਂ ਵਿੱਚ ਕਿਤੇ 127 ਨੰਬਰ ਦੇ ਹੇਠਲੇ ਥਾਂ ਤੇ ਗਿਣਿਆ ਗਿਆ ਹੈ।[3] ਔਰਤਾਂ ਦੇ ਹਕਾਂ ਦੀ ਖੁੱਲ ਜਾਂ ਹੱਦਬੰਦੀ ਨੂੰ ਖਾਲਿਸ ਇਸਲਾਮੀ ਰਵਾਇਤਾਂ ਅਤੇ ਪੱਛਮੀ ਕਦਰਾਂ ਕ਼ੀਮਤਾਂ ਦੇ ਅਖੌਤੀ ਖ਼ਤਰੇ ਦੇ ਜੁਆਬ ਦੇ ਬਿੰਦੂਆਂ ਹੇਠਾਂ ਅਪਣਾਇਆ ਗਿਆ ਹੈ। ਭਾਵੇਂ ਮੌਜੂਦਾ ਹਾਕ਼ਮ ਬਾਦਸ਼ਾਹ ਅਬਦੁੱਲਾ ਨੇ ਕਈ ਅਗਾਂਹਵਧੂ ਕਦਮ ਚੁੱਕੇ ਹਨ ਫੇਰ ਵੀ ਔਰਤਾਂ ਦੀ ਹਾਲਤ ਨੂੰ ਹੋਰ ਸੁਧਾਰਾਂ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ।ਵਰ੍ਹੇ 2015 ਵਿੱਚ ਸਾਊਦੀ ਅਰਬ ਦੇ ਕਾਰਜਬਲ ਦੇ ਵਿੱਚ ਔਰਤਾਂ ਦਾ ਸਿਰਫ਼ 13 ਫ਼ੀਸਦ ਹੀ ਸ਼ਾਮਿਲ ਹੈ। ਔਰਤਾਂ ਦੇ ਹਕਾਂ ਦੇ ਹਾਲਾਤ
ਔਰਤਾਂ ਦੇ ਹੱਕਾਂ ਨਾਲ ਜੁੜੇ ਸ਼ਬਦ,ਨਿਜ਼ਾਮ ਵਗੈਰਾਹਿਜਾਬ![]() ਸ਼ਰੀਰ ਨੂੰ ਢਕਨਾ,ਇਹ ਨਿਕ਼ਾਬ ,ਅਬਾਇਆ ਵਗੈਰਾ ਕੱਪੜਿਆ ਨਾਲ ਕੀਤਾ ਜਾਂਦਾ ਹੈ। ਨਮੂਸਇਸ ਦਾ ਮਤਲਬ ਇਜ਼ਤ ਤੋਂ ਹੈ,ਪਰੀਵਾਰ ਦੀ ਅਣਖ,ਮਾਣ ਦੀ ਰਖਿਆ ਇਸ ਵਿੱਚ ਸ਼ਾਮਲ ਹੈ। ਮੁਤਾਵੀਂਨਮੁਤਾਵੀਨ(ਅਰਬੀ: المطوعين) ਭਾਵ ਇਸਲਾਮੀ ਧਾਰਮਿਕ ਪੁਲੀਸ ਔਰਤਾਂ ਦੇ ਜੀਉਣ ਢੰਗ,ਨਿਯਮਾਂ ਦੀ ਪਾਲਣਾ ਨੂੰ ਯਕ਼ੀਨੀ ਬਣਾਉਂਦੀ ਹੈ। ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਜ਼ਾਵਾਂ ਜਿਵੇਂ ਕ਼ੈਦ,ਕੋੜੇ ਮਾਰਨਾ ਵੀ ਇਸ ਦਾ ਕਂਮ ਹੈ। ਬਹਿਸਔਰਤਾਂ ਸਂਬਂਧੀ ਇਹਨਾਂ ਕਨੂਂਨਾਂ ਬਾਰੇ ਸਹਿਮਤੀ ਅਤੇ ਵਿਰੋਧੀ ਪਹਿਲੂ ਸਾਹਮਣੇ ਆਉਂਦੇ ਹਨ। ਸਹਿਮਤੀਕਈ ਸਰਵਿਆਂ ਦਾ ਦਾਅਵਾ ਹੈ ਕਈ ਸਾਉਦੀ ਅਰਬ ਦੀਆਂ ਔਰਤਾਂ,ਕੁੜੀਆਂ ਇਹਨਾਂ ਨਿਯਮਾਂ-ਕਾਇਦਿਆਂ ਨਾਲ ਖੁਸ਼ ਹਨ(ਭਾਂਵੇਂ ਵਿਰੋਧੀ ਸੋਚ ਵਾਲੇ ਸਰਵੇ ਵੀ ਮਿਲਦੇ ਹਨ),ਉਹ ਇਹਨਾਂ ਨੂੰ ਆਪਣੇ ਧਰਮ ਦੀ ਪਾਲਣਾ ਅਤੇ ਅਰਬੀ ਸਭਿਆਚਾਰ ਦੇ ਨਾਲ ਚੱਲਣ ਦਾ ਤਰੀਕ਼ਾ ਸਮਝਦੀਆਂ ਹਨ। ਉਹ ਆਪਣੇ ਆਪ ਨੂੰ ਇਹਨਾਂ ਨਾਲ ਖੁਦ ਨੂੰ ਮਹਿਫੂਜ਼ ਜਾਂ ਸੁਰਖੀਅਤ ਮੰਨਦੀਆਂ ਹਨ।ਵਿਰੋਧ ਨੂੰ ਪਛਮੀ ਸਭਿਆਚਾਰ ਦਾ ਅਸਰ ਮੰਨਦੀਆਂ ਹਨ।[4] ਅਸਹਿਮਤੀਔਰਤਾਂ ਦੇ ਹੱਕਾਂ ਲਈ ਲੜਣ ਵਾਲੀਆਂ ਕਈ ਔਰਤਾਂ ਮੁਤਾਬਿਕ ਔਰਤ ਦੀ ਹੈਸੀਅਤ ਸਿਰਫ਼ ਇੱਕ ਗੁਲਾਮ ਅਤੇ ਪਾਲਤੂ ਚੀਜ਼ ਵਰਗੀ ਹੈ। ਔਰਤਾਂ ਨੂੰ ਬਰਾਬਰੀ ਦਾ ਹਕ਼ ਮਿਲਣਾ ਚਾਹੀਦਾ ਹੈ।ਕਈ ਇਸਲਾਮ ਦੀ ਮਿਸਾਲ ਲੈ ਕੇ ਦਸਦੀਆਂ ਹਨ ਕਿ ਇਸਲਾਮ ਔਰਤ ਨੂੰ ਆਜ਼ਾਦੀ ਦੇਣ ਵਾਲਾ ਧਰਮ ਹੈ। ਕੁਝ ਸੁਧਾਰਮਰਹੂਮ ਸ਼ਾਸ਼ਕ ਅਬਦੁੱਲਾ ਬਿਨ ਅਬਦੁਲ ਅਜ਼ੀਜ਼ ਅਲਸਉਦ ਨੇ 2015 ਦੇ ਸਥਾਨਕ ਚੌਣਾਂ ਵਿੱਚ ਔਰਤਾਂ ਨੂੰ ਮਤਦਾਨ ਅਧੀਕਾਰ ਜਾਂ ਹਕ਼ੇ ਰਾਇਦੇਹੀ ਅਤੇ ਸਲਾਹਕਾਰ ਅਸੈਂਬਲੀ ਵਿੱਚ ਚੁਣੇ ਜਾਣ ਦਾ ਵਾਇਦਾ ਕੀਤਾ ਸੀ।ਇਸ ਵਾਇਦੇ ਅਨੁਸਾਰ 2015 ਵਿੱਚ ਪਹਿਲੀ ਵਾਰ ਔਰਤਾਂ ਦਾ ਨਾਂਅ ਮਿਉਂਸਪਲ ਚੋਣਾਂ ਸਂਬਂਧੀ ਵੋਟਰ ਲਿਸਟ ਵਿੱਚ ਜੋੜਿਆ ਗਿਆ ਹੈ[5] ਪਹਿਲੀ ਵਾਰ ਔਰਤਾਂ ਅਤੇ ਮਰਦਾਂ ਨੂੰ ਨਾਲ ਨਾਲ ਸਿੱਖਿਆ ਦੇਣ ਵਾਲੀ ਯੂਨੀਵਰਸਿਟੀ ਖੋਲੀ ਗਈ ਹੈ। ਹੋਰ ਪੜ੍ਹੋ
ਹਵਾਲੇਹਵਾਲੇ
|
Portal di Ensiklopedia Dunia