ਸਾਜਿਦਾ ਸ਼ਾਹ
ਸਾਜਿਦਾ ਬੀਬੀ ਸ਼ਾਹ (ਜਨਮ 25 ਜੂਨ 1988 ਹੈਦਰਾਬਾਦ, ਸਿੰਧ, ਪਾਕਿਸਤਾਨ ਵਿਚ) ਇੱਕ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ। ਸੱਜੇ ਹੱਥ ਦੀ ਬੱਲੇਬਾਜ਼ ਅਤੇ ਆਫ਼ ਸਪਿਨ ਗੇਂਦਬਾਜ਼ ਹੈ, ਉਸਨੇ ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਦੋ ਟੈਸਟ ਅਤੇ 42 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇ ਹਨ।[1] ਖੇਡਣ ਦਾ ਕਰੀਅਰਸਾਜਿਦਾ ਸ਼ਾਹ ਨੇ 23 ਜੁਲਾਈ 2000 ਨੂੰ ਆਇਰਲੈਂਡ ਦੇ ਖਿਲਾਫ਼ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਪਾਕਿਸਤਾਨ ਲਈ ਆਪਣੀ ਸ਼ੁਰੂਆਤ ਕੀਤੀ, ਜਦੋਂ ਉਹ ਸਿਰਫ਼ ਬਾਰਾਂ ਸਾਲ ਦੀ ਸੀ।[2] ਉਸਨੇ ਉਸ ਦੌਰੇ 'ਤੇ ਚਾਰ ਵਨਡੇ ਖੇਡੇ,[3] ਅਤੇ ਆਪਣਾ ਪਹਿਲਾ ਟੈਸਟ ਮੈਚ ਵੀ ਖੇਡਿਆ,[4] ਜੋ ਕਿ ਆਇਰਲੈਂਡ ਦੀ ਹੁਣ ਤੱਕ ਦੀ ਇਕਲੌਤਾ ਮਹਿਲਾ ਟੈਸਟ ਮੈਚ ਹੈ।[5] 2001 ਵਿੱਚ ਉਸਨੇ ਕਰਾਚੀ ਵਿੱਚ ਨੀਦਰਲੈਂਡਜ਼ ਦੇ ਖਿਲਾਫ਼ ਸੱਤ ਵਨਡੇ ਮੈਚ ਖੇਡੇ ਅਤੇ 2002 ਵਿੱਚ ਸ਼੍ਰੀਲੰਕਾ ਵਿੱਚ ਸ਼੍ਰੀਲੰਕਾ ਮਹਿਲਾ ਕ੍ਰਿਕਟ ਟੀਮ ਖਿਲਾਫ਼ ਛੇ ਇੱਕ ਦਿਨਾ ਮੈਚ ਖੇਡੇ, ਇਸ ਤੋਂ ਪਹਿਲਾਂ ਸ਼ਾਇਦ 2003 ਵਿੱਚ ਉਸਦੇ ਕਰੀਅਰ ਦਾ ਸਭ ਤੋਂ ਵਧੀਆ ਪਲ ਸੀ।[3] ਨੀਦਰਲੈਂਡਜ਼ ਵਿੱਚ 2003 ਆਈ.ਡਬਲਿਊ.ਸੀ.ਸੀ. ਟਰਾਫੀ ਵਿੱਚ ਉਸਨੇ ਪਾਕਿਸਤਾਨ ਦੇ ਸਾਰੇ ਪੰਜ ਮੈਚ ਖੇਡੇ ਸਨ।[3] ਜਾਪਾਨ ਖਿਲਾਫ਼ ਸ਼ੁਰੂਆਤੀ ਮੈਚ ਵਿੱ ਉਸਨੇ ਜਾਪਾਨੀ ਬੱਲੇਬਾਜ਼ੀ ਲਾਈਨ-ਅੱਪ ਨੂੰ ਤੋੜਿਆ, ਸਿਰਫ਼ ਚਾਰ ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ।[6] ਇਹ ਟੂਰਨਾਮੈਂਟ ਵਿੱਚ ਸਰਬੋਤਮ ਗੇਂਦਬਾਜ਼ੀ ਪ੍ਰਦਰਸ਼ਨ ਸੀ [7] ਅਤੇ ਮਹਿਲਾ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ ਸਰਬੋਤਮ ਪਾਰੀ ਦੀ ਗੇਂਦਬਾਜ਼ੀ ਦਾ ਪ੍ਰਦਰਸ਼ਨ ਰਿਹਾ ਸੀ।[8] ਉਸਨੇ ਕੁੱਲ ਮਿਲਾ ਕੇ ਬਾਰਾਂ ਵਿਕਟਾਂ ਲਈਆਂ ਅਤੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟ ਲੈਣ ਵਾਲੀ ਖਿਡਾਰਨ ਬਣ ਗਈ ਸੀ।[9] ਉਹ ਮਹਿਲਾ ਵਨਡੇ ਇਤਿਹਾਸ (15 ਸਾਲ ਅਤੇ 168 ਦਿਨਾਂ ਦੀ ਉਮਰ ਵਿੱਚ) ਵਿੱਚ ਪੰਜ ਵਿਕਟਾਂ ਲੈਣ ਵਾਲੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਕ੍ਰਿਕਟਰ ਵੀ ਹੈ।[10] ਅਗਲੇ ਸਾਲ ਵੈਸਟਇੰਡੀਜ਼ ਨੇ ਪਾਕਿਸਤਾਨ ਦਾ ਦੌਰਾ ਕੀਤਾ ਅਤੇ ਸ਼ਾਹ ਨੇ ਸੱਤ ਓ.ਡੀ.ਆਈ.[3] ਅਤੇ ਇੱਕ ਟੈਸਟ ਮੈਚ ਖੇਡਿਆ। ਇਹ ਟੈਸਟ ਉਸਦਾ (ਅਤੇ ਪਾਕਿਸਤਾਨ ਦਾ) [11] ਆਖਰੀ ਟੈਸਟ ਮੈਚ ਹੈ।[4] ਉਦੋਂ ਤੋਂ ਉਹ ਦੱਖਣੀ ਅਫ਼ਰੀਕਾ ਦੇ ਵਿਰੁੱਧ ਦੋ ਏਸ਼ੀਆ ਕੱਪ ਟੂਰਨਾਮੈਂਟਾਂ ਅਤੇ ਪੰਜ ਇੱਕ ਰੋਜ਼ਾ ਮੈਚਾਂ ਵਿੱਚ ਵੀ ਖੇਡ ਚੁੱਕੀ ਹੈ।[3] ਹਵਾਲੇ
|
Portal di Ensiklopedia Dunia