ਸਾਜਿਦ ਖਾਨ (ਨਿਰਦੇਸ਼ਕ)
ਸਾਜਿਦ ਕਾਮਰਾਨ ਖਾਨ (ਜਨਮ 23 ਨਵੰਬਰ 1970)[1] ਇੱਕ ਭਾਰਤੀ ਫ਼ਿਲਮ ਨਿਰਦੇਸ਼ਕ, ਟੈਲੀਵਿਜ਼ਨ ਪੇਸ਼ਕਾਰ, ਕਾਮੇਡੀਅਨ ਅਤੇ ਇੱਕ ਅਦਾਕਾਰ ਹੈ ਜੋ ਹਿੰਦੀ ਫ਼ਿਲਮ ਉਦਯੋਗ ਵਿੱਚ ਕੰਮ ਕਰਦਾ ਹੈ। ਉਹ ਹਾਊਸਫੁੱਲ ਫਿਲਮ ਸੀਰੀਜ਼, ਹੇ ਬੇਬੀ (2007) ਅਤੇ ਹਮਸ਼ਕਲਸ (2014) ਲਈ ਜਾਣਿਆ ਜਾਂਦਾਹੈ। ਸਾਜਿਦ ਨੇ ਭਾਰਤੀ ਰਿਐਲਿਟੀ ਟੈਲੀਵਿਜ਼ਨ ਸ਼ੋਅ ਨੱਚ ਬਲੀਏ ਵਿੱਚ ਜੱਜ ਵਜੋਂ ਵੀ ਕੰਮ ਕੀਤਾ। ਉਹ ਕੋਰੀਓਗ੍ਰਾਫਰ ਫਰਾਹ ਖਾਨ ਦਾ ਭਰਾ ਹੈ। ਮੁੱਢਲਾ ਜੀਵਨਸਾਜਿਦ ਖਾਨ ਦਾ ਜਨਮ ਮੁੰਬਈ, ਮਹਾਰਾਸ਼ਟਰ ਵਿੱਚ ਸਾਬਕਾ ਅਭਿਨੇਤਾ ਕਾਮਰਾਨ ਖਾਨ ਅਤੇ ਮੇਨਕਾ ਖਾਨ ਦੇ ਘਰ ਹੋਇਆ ਸੀ।[1] ਉਸਦੀ ਭੈਣ ਫਰਾਹ ਖਾਨ ਇੱਕ ਕੋਰੀਓਗ੍ਰਾਫਰ, ਨਿਰਦੇਸ਼ਕ, ਨਿਰਮਾਤਾ ਅਤੇ ਅਦਾਕਾਰ ਹੈ। ਫਰਾਹ ਦਾ ਵਿਆਹ ਫਿਲਮ ਨਿਰਮਾਤਾ, ਸੰਪਾਦਕ ਅਤੇ ਨਿਰਦੇਸ਼ਕ ਸ਼ਿਰੀਸ਼ ਕੁੰਦਰ ਨਾਲ ਹੋਇਆ ਹੈ। ਸਾਬਕਾ ਅਭਿਨੇਤਰੀਆਂ ਹਨੀ ਇਰਾਨੀ ਅਤੇ ਡੇਜ਼ੀ ਇਰਾਨੀ ਉਸਦੀਆਂ ਮਾਸੀਆਂ ਹਨ ਅਤੇ ਫਿਲਮ ਨਿਰਮਾਤਾ ਫਰਹਾਨ ਅਖਤਰ ਅਤੇ ਜ਼ੋਇਆ ਅਖਤਰ ਉਸਦੇ ਮਮੇਰੇ ਭੈਣ-ਭਰਾ ਹਨ। ਸਾਜਿਦ ਨੇ ਆਪਣੀ ਮੁਢਲੀ ਸਿੱਖਿਆ ਮੁੰਬਈ ਦੇ ਮਾਨੇਕਜੀ ਕੂਪਰ ਸਕੂਲ ਤੋਂ ਪੂਰੀ ਕੀਤੀ ਅਤੇ ਫਿਰ ਮਿਠੀਬਾਈ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।[2] ਕਾਲਜ ਵਿੱਚ ਪੜ੍ਹਦਿਆਂ 16 ਸਾਲ ਦੀ ਉਮਰ ਵਿੱਚ ਉਸਨੇ ਵੱਖ-ਵੱਖ ਪਾਰਟੀਆਂ ਅਤੇ ਸਮਾਜਿਕ ਸਮਾਗਮਾਂ ਵਿੱਚ ਡੀਜੇ ਬਣਨਾ ਸ਼ੁਰੂ ਕਰ ਦਿੱਤਾ ਸੀ।[3] ਕਰੀਅਰਸਾਜਿਦ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1995 ਵਿੱਚ ਟੀਵੀ ਸ਼ੋਅ ਮੈਂ ਭੀ ਜਾਸੂਸ ਦੇ ਇੱਕ ਮੇਜ਼ਬਾਨ ਦੇ ਰੂਪ ਵਿੱਚ ਕੀਤੀ ਸੀ।[4] ਫਿਰ ਉਸਨੇ 1996 ਵਿੱਚ ਇੱਕ ਸੰਗੀਤ ਕਾਉਂਟਡਾਉਨ ਸ਼ੋਅ ਇਕਕੇ ਪੇ ਇਕਾ ਦੀ ਮੇਜ਼ਬਾਨੀ ਕੀਤੀ। ਇਹ ਸ਼ੋਅ ਭਾਰਤੀ ਟੈਲੀਵਿਜ਼ਨ 'ਤੇ ਇੱਕੋ ਮੇਜ਼ਬਾਨ ਨਾਲ ਪ੍ਰਸਾਰਿਤ ਹੋਣ ਵਾਲੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਕਾਊਂਟਡਾਊਨ ਸ਼ੋਅ ਦੇ ਤੌਰ 'ਤੇ ਲਿਮਕਾ ਬੁੱਕ ਆਫ਼ ਰਿਕਾਰਡਸ ਵਿੱਚ ਦਰਜ ਹੋਇਆ ਸੀ।[5] ਕੇਹਨੇ ਮੇਂ ਕਯਾ ਹਰਜ਼ ਹੈ ਵਿੱਚ ਉਸਨੇ ਤੀਹਰੀ ਭੂਮਿਕਾਵਾਂ ਨਿਭਾਈਆਂ; ਸ਼ੋਅ ਨੇ 200 ਐਪੀਸੋਡ ਬਣਾਏ ਜੋ 1997 ਤੋਂ 2001 ਤੱਕ ਪ੍ਰਸਾਰਿਤ ਕੀਤੇ ਗਏ ਸਨ।[6] ਉਸਨੇ 1990 ਦੇ ਅਖੀਰ ਵਿੱਚ ਇੱਕ ਸਟੈਂਡ-ਅੱਪ ਕਾਮੇਡੀ ਸ਼ੋਅ ਸਾਜਿਦ ਨੰਬਰ 1 ਵੀ ਕੀਤਾ। ਉਸਦਾ ਅਗਲਾ ਸ਼ੋਅ 2005 ਵਿੱਚ ਸੁਪਰ ਸੇਲ ਸੀ।[7] 2008 ਵਿੱਚ, ਉਸਨੇ ਇੱਕ ਟਾਕ ਸ਼ੋਅ, ਸਾਜਿਦ ਦੇ ਸੁਪਰਸਟਾਰਸ ਦੀ ਮੇਜ਼ਬਾਨੀ ਕੀਤੀ ਅਤੇ ਇੰਡੀਆਜ਼ ਗੌਟ ਟੇਲੈਂਟ ਸੀਜ਼ਨ 2 ਦਾ ਜੱਜ ਵੀ ਕੀਤਾ।[8][9] ਟੈਰੇਂਸ ਲੁਈਸ ਅਤੇ ਸ਼ਿਲਪਾ ਸ਼ੈੱਟੀ ਦੇ ਨਾਲ, ਸਾਜਿਦ ਨੱਚ ਬਲੀਏ ਸੀਜ਼ਨ 5 (2012-2013) ਅਤੇ ਸੀਜ਼ਨ 6 (2013-2014) ਵਿੱਚ ਜੱਜ ਰਿਹਾ।[10] ਸਾਜਿਦ ਖਾਨ ਨੇ ਆਪਣੇ ਨਿਰਦੇਸ਼ਕ ਕਰੀਅਰ ਦੀ ਸ਼ੁਰੂਆਤ ਫਿਲਮ 'ਡਰਨਾ ਜ਼ਰੂਰੀ ਹੈ' (2006) ਨਾਲ ਕੀਤੀ ਸੀ, ਜਿਸ ਵਿੱਚ ਛੇ ਛੋਟੀਆਂ ਕਹਾਣੀਆਂ ਸਨ, ਜਿਸ ਵਿੱਚ ਉਸਨੇ ਇੱਕ ਕਹਾਣੀ ਦਾ ਨਿਰਦੇਸ਼ਨ ਕੀਤਾ ਸੀ।[11] ਇੱਕ ਇੱਕ ਵਿਅਕਤੀ (ਅਦਾਕਾਰ ਮਨੋਜ ਪਾਹਵਾ ਅਤੇ ਸਰਿਤਾ ਜੋਸ਼ੀ) ਦੀ ਕਹਾਣੀ ਜੋ ਕਬਰਿਸਤਾਨ ਵਿੱਚੋਂ ਲੰਘ ਰਿਹਾ ਹੈ ਅਤੇ ਫਿਲਮ ਦੇਖਣ ਜਾ ਰਿਹਾ ਹੈ। ਇਸ ਕਹਾਣੀ ਦਾ ਨਾਮ ਕਬਰਿਸਤਾਨ ਸੀ। ਫਿਰ ਉਸਨੇ ਹੇ ਬੇਬੀ (2007) ਦਾ ਨਿਰਦੇਸ਼ਨ ਕੀਤਾ, ਜੋ ਉਸਦੀ ਪਹਿਲੀ ਪੂਰੀ ਫਿਲਮ ਸੀ। ਇਸ ਤੋਂ ਬਾਅਦ ਹਾਊਸਫੁੱਲ (2010) ਅਤੇ ਹਾਊਸਫੁੱਲ 2 (2012) ਕੀਤੀਆਂ ਅਤੇ ਤਿੰਨੇ ਸਫਲ ਰਹੀਆਂ। ਪਰ ਇਨ੍ਹਾਂ ਤਿੰਨ ਹਿੱਟ ਫਿਲਮਾਂ ਤੋਂ ਬਾਅਦ, ਉਸ ਦੁਆਰਾ ਨਿਰਦੇਸ਼ਿਤ ਕੀਤੀਆਂ ਦੋ ਫਿਲਮਾਂ ਬਾਕਸ ਆਫਿਸ 'ਤੇ ਅਸਫਲ ਰਹੀਆਂ। ਪਹਿਲੀ ਹਿੰਮਤਵਾਲਾ (2013), ਸੀ ਜੋ ਬੁਰੀ ਤਰ੍ਹਾਂ ਫੇਲ ਹੋਈ ਅਤੇ 983 ਦੀ ਫਿਲਮ ਹਿੰਮਤਵਾਲਾ ਦਾ ਬਹੁਤ ਹੀ ਬੁਰਾ ਰੀਮੇਕ ਸੀ। ਅਗਲੀ ਫਿਲਮ ਹਮਸ਼ਕਲਸ (2014) ਸੀ, ਜਿਸ ਨੂੰ ਆਲੋਚਕਾਂ ਦੁਆਰਾ ਸਭ ਤੋਂ ਭੈੜੀਆਂ ਭਾਰਤੀ ਫਿਲਮਾਂ ਵਿੱਚ ਇੱਕ ਦਾ ਦਰਜਾ ਦਿੱਤਾ। ਉਸ ਵੱਲੋਂ ਨਿਰਦੇਸ਼ਿਤ ਕੀਤੀਆਂ ਸਾਰੀਆਂ ਪੰਜਾਂ ਫ਼ਿਲਮਾਂ ਹਿੰਦੀ ਦੇ ਹ ਅੱਖਰ ਤੋਂ ਸ਼ੁਰੂ ਹੁੰਦੀਆਂ ਹਨ। ਸਾਜਿਦ ਨੇ ਫਿਲਮ 'ਝੂਠ ਬੋਲੇ ਕਾਵਾ ਕਾਟੇ' (1998) ਵਿੱਚ ਕੰਮ ਕੀਤਾ। ਉਸਨੇ ਮੈਂ ਹੂੰ ਨਾ (2004), ਮੁਝਸੇ ਸ਼ਾਦੀ ਕਰੋਗੀ (2004) ਅਤੇ ਹੈਪੀ ਨਿਊ ਈਅਰ (2014) ਵਿੱਚ ਵੀ ਛੋਟੀ ਭੂਮਿਕਾ ਨਿਭਾਈ। ਉਸਦਾ ਆਖਰੀ ਪ੍ਰੋਜੈਕਟ (ਇੱਕ ਪਟਕਥਾ ਲੇਖਕ ਵਜੋਂ) ਹਾਊਸਫੁੱਲ 4 (2019) ਸੀ, ਅਤੇ ਉਸਨੇ ਉਦੋਂ ਤੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਪਰੇਸ਼ਾਨ ਹੋ ਕੇ ਫਿਲਮ ਨਿਰਮਾਣ ਤੋਂ ਬ੍ਰੇਕ ਲੈ ਲਿਆ ਹੈ। ਉਸ ਦੀ ਵਾਪਸੀ ਦਾ ਪ੍ਰੋਜੈਕਟ ਫਿਲਮ ਦੇ ਨਿਰਦੇਸ਼ਕ ਵਜੋਂ ਹੈ।[12] 2022 ਵਿੱਚ, ਉਸਨੇ ਕਲਰਜ਼ ਟੀਵੀ ਦੇ ਰਿਐਲਿਟੀ ਸ਼ੋਅ ਬਿੱਗ ਬੌਸ 16 ਵਿੱਚ ਹਿੱਸਾ ਲਿਆ।[13] ਉਹ ਪ੍ਰੋਫੈਸ਼ਨਲ ਵਚਨਬੱਧਤਾ ਦੇ ਕਾਰਨ 106ਵੇਂ ਦਿਨ ਸ਼ੋਅ ਤੋਂ ਬਾਹਰ ਹੋ ਗਿਆ।[14] ਨਿੱਜੀ ਜੀਵਨ2011 ਵਿੱਚ ਹਾਊਸਫੁੱਲ 2 ਦੀ ਸ਼ੂਟਿੰਗ ਦੌਰਾਨ, ਸਾਜਿਦ ਦਾ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨਾਲ ਇੱਕ ਰੋਮਾਂਟਿਕ ਰਿਸ਼ਤਾ ਸ਼ੁਰੂ ਹੋਇਆ ਸੀ।[15] ਇਸ ਰਿਸ਼ਤੇ ਨੇ ਭਾਰਤ ਵਿੱਚ ਮੀਡੀਆ ਕਵਰੇਜ ਨੂੰ ਆਕਰਸ਼ਿਤ ਕੀਤਾ ਅਤੇ ਇੱਕ ਆਉਣ ਵਾਲੇ ਵਿਆਹ ਦੀਆਂ ਕਿਆਸਅਰਾਈਆਂ ਸਨ।[16] ਹਾਲਾਂਕਿ ਇਹ ਰਿਸ਼ਤਾ ਮਈ 2013 ਵਿੱਚ ਖਤਮ ਹੋ ਗਿਆ ਸੀ।[17] ਹਵਾਲੇ
|
Portal di Ensiklopedia Dunia