ਸਾਸ਼ਾ ਆਗਾ
ਸਾਸ਼ਾ ਆਗਾ (ਜਾਰਾ ਆਗਾ ਖ਼ਾਨ), ਇੱਕ ਭਾਰਤੀ ਅਦਾਕਾਰਾ ਅਤੇ ਗਾਇਕਾ ਹੈ, ਜੋ ਕਿ ਹਿੰਦੀ ਫ਼ਿਲਮ ਵਿੱਚ ਆਈ ਹੈ। ਆਗਾ–ਖ਼ਾਨ ਦੇ ਪਰਿਵਾਰ ਵਿੱਚ ਜਨਮੀ, ਉਹ ਪਹਿਲੀ ਵਾਰ 2013 ਵਿੱਚ ਆਦਿਤਿਆ ਚੋਪੜਾ ਦੀ ਰੁਮਾਂਸਵਾਦੀ-ਫ਼ਿਲਮ ਔਰੰਗਜੇਬ ਵਿੱਚ ਆਈ ਸੀ। ਸ਼ੁਰੂਆਤੀ ਜੀਵਨਆਗਾ ਸਕੁਐਸ਼ ਖਿਡਾਰੀ ਰਹਿਮਤ ਖ਼ਾਨ ਅਤੇ ਗਾਇਕਾ ਸਲਮਾ ਆਗਾ ਦੀ ਧੀ ਹੈ,[1] ਅਤੇ ਨਸਰੁੱਲਾ ਖ਼ਾਨ ਦੀ ਪੋਤਰੀ ਹੈ। ਜਦ ਉਹ ਛੇ,ਸੱਤ ਸਾਲ ਦੀ ਸੀ ਉਸ ਦੇ ਮਾਤਾ-ਪਿਤਾ ਨੇ ਤਲਾਕ ਲੈ ਲਿਆ । ਉਸ ਦਾ ਛੋਟਾ ਭਰਾ ਲਿਆਕਤ ਅਲੀ ਖ਼ਾਨ ਬੈਡਮਿੰਟਨ ਵਿੱਚ ਸੋਨੇ ਦਾ ਤਮਗਾ ਜੇਤੂ ਹੈ, ਇੱਕ ਮਤਰੇਇਆ ਭਰਾ ਤਾਰਿਕ ਖ਼ਾਨ, ਅਤੇ ਦੋ ਮਤਰੇਈਆਂ-ਭੈਣਾਂ ਸਰਈਆ ਖ਼ਾਨ ਅਤੇ ਨਤਾਸ਼ਾ ਖ਼ਾਨ (ਇੱਕ ਬ੍ਰਿਟਿਸ਼ ਗਾਇਕ-ਗੀਤਕਾਰ (ਜਿਸਨੂੰ ਜਿਆਦਾਤਰ ਬੈਟ ਫਾਰ ਲਾਸ਼ਜ਼ ਦੇ ਤੌਰ ਤੇ ਜਾਣਿਆ ਜਾਂਦਾ ਹੈ) ਹਨ। ਉਸ ਦਾ ਦਾਦਾ ਜੁਗਲ ਕਿਸ਼ੋਰ ਮਹਿਰਾ, ਪੜਦਾਦੀ ਜਰੀਨਾ ਗਜਨਵੀ, ਆਂਟ ਸ਼ਾਹੀਨਾ ਗਜਨਵੀ, ਪੜਦਾਦਾ ਰਫੀਕ ਗਜਨਵੀ ਅਤੇ ਪੜਨਾਨੀ ਅਨਵਰੀ ਬੇਗਮ ਸਾਰੇ ਅਭਿਨੇਤਾ ਸਨ। ਸਕੁਐਸ਼ ਖਿਡਾਰੀ ਜਹਾਂਗੀਰ ਖ਼ਾਨ ਅਤੇ ਟੋਰਸਮ ਖ਼ਾਨ ਉਸ ਦੇ ਚਾਚੇ ਹਨ ਅਤੇ ਗਾਇਕ ਸਾਜੀਦ- ਵਾਜੀਦ ਉਸ ਦੇ ਮਾਮੇ ਹਨ। ਉਹ ਸਕਵੈਸ਼ ਖਿਡਾਰੀਆਂ ਰੋਸ਼ਨ ਖਾਨ ਅਤੇ ਆਜ਼ਮ ਖਾਨ ਦੀ ਭਤੀਜ-ਪੋਤਰੀ ਸ਼ਰੀਫ ਖ਼ਾਨ ਅਤੇ ਅਜ਼ੀਜ਼ ਖ਼ਾਨ, ਦੀ ਦੂਜੀ ਭਤੀਜੀ, ਕਾਰਲਾ ਖ਼ਾਨ ਦੀ ਤੀਜੀ ਚਚੇਰਾ ਭੈਣ ਅਤੇ ਅਦਾਕਾਰ ਕਰਿਸ਼ਮਾਕਪੂਰ, ਕਰੀਨਾ ਕਪੂਰ ਅਤੇ ਰਣਬੀਰ ਕਪੂਰ ਦੀ ਦੂਰ ਦੀ ਰਿਸ਼ਤੇਦਾਰ ਹੈ। [2] ਹਵਾਲੇ
|
Portal di Ensiklopedia Dunia