ਸਿਆਲਾਂ ਦੇ ਦਿਨ
ਸਿਆਲਾਂ ਦੇ ਦਿਨ (冬の日 Fuyu no hi; Winter Days) 2003 ਵਿੱਚ ਬਣੀ ਜਾਪਾਨੀ ਐਨੀਮੇ ਫਿਲਮ ਹੈ ਜਿਸ ਦੇ ਨਿਰਦੇਸ਼ਕ ਕਿਹਾਚੀਰੋ ਕਾਵਾਮੋਤੋ ਹਨ। ਇਹ 17ਵੀਂ-ਸਦੀ ਦੇ ਮਸ਼ਹੂਰ ਜਪਾਨੀ ਕਵੀ ਮਾਤਸੂਓ ਬਾਸ਼ੋ ਦੇ ਇੱਕ ਇਸੇ ਨਾਮ ਦੇ ਰੇਂਕੂ (ਮਿਲ ਕੇ ਲਿਖੀਆਂ ਜੁੜੀਆਂ ਕਵਿਤਾਵਾਂ) ਸੰਗ੍ਰਹਿ (1684) ਉੱਤੇ ਅਧਾਰਿਤ ਹੈ। ਫਿਲਮ ਦੀ ਸਿਰਜਣਾ ਦੌਰਾਨ ਸਰੋਤ ਸਮੱਗਰੀ ਦੀ ਰਵਾਇਤੀ ਸਹਿਭਾਗੀ ਪ੍ਰਕਿਰਤੀ ਦੀ ਪਾਲਣਾ ਕੀਤੀ - ਸਾਰੇ 36 ਪਦਿਆਂ ਦੇ ਵਿਜ਼ੁਅਲਸ 35 ਵੱਖੋ ਵੱਖ ਐਨੀਮੇਟਰਾਂ ਦੁਆਰਾ ਸੁਤੰਤਰ ਤੌਰ ਤੇ ਤਿਆਰ ਕੀਤੇ ਗਏ। ਕਈ ਜਪਾਨੀ ਐਨੀਮੇਟਰਾਂ ਦੇ ਨਾਲ ਨਾਲ, ਕਵਾਮੋਟੋ ਨੇ ਸੰਸਾਰ ਭਰ ਵਿੱਚੋਂ ਐਨੀਮੇਸ਼ਨ ਦੇ ਪ੍ਰਮੁੱਖ ਨਾਮ ਇਕੱਠੇ ਕੀਤੇ। ਹਰੇਕ ਐਨੀਮੇਟਰ ਨੂੰ ਆਪਣੇ ਪਦੇ ਨੂੰ ਦਰਸਾਉਣ ਲਈ ਘੱਟੋ ਘੱਟ 30 ਸਕਿੰਟ ਦਾ ਯੋਗਦਾਨ ਪਾਉਣ ਲਈ ਕਿਹਾ ਗਿਆ ਸੀ, ਅਤੇ ਜ਼ਿਆਦਾਤਰ ਇੱਕ ਮਿੰਟ ਦੇ ਅੰਦਰ ਅੰਦਰ ਹਨ (ਹਾਲਾਂਕਿ ਯੂਰੀ ਨੀਸ਼ਟੀਨ ਦੇ ਲਗਭਗ ਦੋ ਮਿੰਟ ਲੰਬੇ ਹਨ)। ਰਿਲੀਜ਼ ਹੋਈ ਫ਼ਿਲਮ ਵਿੱਚ 40 ਮਿੰਟ ਦੀ ਐਨੀਮੇਸ਼ਨ ਹੈ। ਇਸ ਤੋਂ ਬਾਅਦ ਇੱਕ ਘੰਟੇ ਤੱਕ ਦੀ 'ਮੇਕਿੰਗ ਆਫ' ਡੌਕੂਮੈਂਟਰੀ ਹੈ, ਜਿਸ ਵਿੱਚ ਐਨੀਮੇਟਰਾਂ ਦੇ ਇੰਟਰਵਿਊ ਵੀ ਸ਼ਾਮਲ ਹਨ। ਵਿੰਟਰ ਡੇਜ਼ ਨੇ 2003 ਵਿੱਚ ਜਪਾਨ ਮੀਡੀਆ ਆਰਟ ਫੈਸਟੀਵਲ ਦਾ ਗ੍ਰੈਂਡ ਇਨਾਮ ਨੂੰ ਜਿੱਤ ਲਿਆ। 36-ਪਦਾਂ ਦੀ ਕਵਿਤਾ ਦਾ ਸ਼ੁਰੂਆਤੀ ਪਦ ਬਾਸ਼ੋ ਦਾ ਹੋੱਕੂ:[1]
ਹਵਾਲੇ
|
Portal di Ensiklopedia Dunia