ਸਿਆਸੀ ਦਲਰਾਜਨੀਤਕ ਦਲ ਅਤੇ ਰਾਜਨੀਤਕ ਪਾਰਟੀ ਇੱਕ ਐਸੇ ਰਾਜਨੀਤਕ ਸੰਗਠਨ ਨੂੰ ਕਹਿੰਦੇ ਹਨ ਜੋ ਸ਼ਾਸਨ ਵਿੱਚ ਰਾਜਨੀਤਕ ਸ਼ਕਤੀ ਪ੍ਰਾਪਤ ਕਰਨ ਅਤੇ ਉਸਨੂੰ ਕਾਇਮ ਰੱਖਣ ਦਾ ਜਤਨ ਕਰਦਾ ਹੈ। ਇਸ ਦੇ ਲਈ ਆਮ ਤੌਰ ਤੇ ਉਹ ਚੋਣ ਅਮਲ ਵਿੱਚ ਭਾਗ ਲੈਂਦਾ ਹੈ। ਰਾਜਨੀਤਕ ਦਲਾਂ ਦਾ ਆਪਣਾ ਆਪਣਾ ਪ੍ਰੋਗਰਾਮ ਹੁੰਦਾ ਹੈ ਜੋ ਆਮ ਤੌਰ ਤੇ ਲਿਖਤੀ ਦਸਤਾਵੇਜ਼ ਦੇ ਰੂਪ ਵਿੱਚ ਹੁੰਦਾ ਹੈ। ਵੱਖ ਵੱਖ ਦੇਸ਼ਾਂ ਵਿੱਚ ਰਾਜਨੀਤਕ ਦਲਾਂ ਦੀ ਵੱਖ ਵੱਖ ਸਥਿਤੀ ਅਤੇ ਵਿਵਸਥਾ ਹੈ। ਕੁੱਝ ਦੇਸ਼ਾਂ ਵਿੱਚ ਕੋਈ ਵੀ ਰਾਜਨੀਤਕ ਦਲ ਨਹੀਂ ਹੁੰਦੇ। ਕਿਤੇ ਇੱਕ ਹੀ ਦਲ ਨਿਰੰਕੁਸ਼ ਤਾਨਾਸ਼ਾਹ ਹੁੰਦਾ ਹੈ। ਕਿਤੇ ਮੁੱਖ ਤੌਰ ਤੇ ਦੋ ਵੱਡੇ ਦਲ ਹੁੰਦੇ ਹਨ। ਅਤੇ ਬਹੁਤ ਸਾਰੇ ਦੇਸ਼ਾਂ ਵਿੱਚ ਦੋ ਤੋਂ ਜ਼ਿਆਦਾ ਦਲ ਹੁੰਦੇ ਹਨ। ਸਿਆਸੀ ਅਮਲਸਿਆਸੀ ਪਾਰਟੀਆਂ ਕੁਝ ਖਾਸ ਵਾਅਦਿਆਂ ਦੇ ਸਿਰ ਉੱਤੇ ਸੱਤਾ ਹਾਸਲ ਕਰਦੀਆਂ ਹਨ ਜਿਹੜੇ ਆਮ ਤੌਰ ‘ਤੇ ਉਨ੍ਹਾਂ ਦੀ ਆਪੋ-ਆਪਣੀ ਵਿਚਾਰਧਾਰਾ ਦੀ ਖਾਸੀਅਤ ਨਾਲ ਮਿਲਦੇ-ਜੁਲਦੇ ਹੁੰਦੇ ਹਨ, ਪਰ ਚੋਣਾਂ ਵਿੱਚ ਜਿੱਤ ਤੋਂ ਤੁਰੰਤ ਬਾਅਦ ਉਹ ਆਪਣੀ ਇਸ ਖਾਸੀਅਤ ਨੂੰ ਅਣਗੌਲਣਾ ਸ਼ੁਰੂ ਕਰ ਦਿੰਦੀਆਂ ਹਨ। ਇਹੀ ਨਹੀਂ, ਇਹ ਆਪਣੇ ਮੁਖ਼ਾਲਿਫ਼ ਦੀ ਵਿਚਾਰਧਾਰਾ ਨਾਲ ਜੁੜੇ ਵੋਟ ਬੈਂਕ ਨੂੰ ਸੰਨ੍ਹ ਲਾਉਣ ਦੇ ਲਾਲਚ ਵਿੱਚ ਵੀ ਪੈ ਜਾਂਦੀਆਂ ਹਨ।[1] ਸਿਆਸੀ ਪਾਰਟੀਆਂ ਤਾਕਤ ਵਿੱਚ ਰਹਿਣ ਨੂੰ ਹੀ ਆਪਣੀ ਅੰਤਿਮ ਮੰਜ਼ਿਲ ਸਮਝਦੀਆਂ ਹਨ ਅਤੇ ਸਿਆਸੀ ਨੈਤਿਕਤਾ ਨਾਲ ਉਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ। ਸਿਆਸੀ ਵਾਤਾਵਰਨ ਦੇ ਇਸ ਗੰਧਲੇਪਣ ਕਾਰਨ ਹੀ ਲੋਕਾਂ ਦਾ ਸਿਆਸੀ ਜਮਾਤ ਵਿਚੋਂ ਵਿਸ਼ਵਾਸ ਉੱਠਦਾ ਜਾਂਦਾ ਹੈ ਅਤੇ ਉਹ ਸਰਕਾਰਾਂ ਪ੍ਰਤੀ ਉਦਾਸੀਨ ਹੋ ਜਾਂਦੇ ਹਨ। ਜਮਹੂਰੀ ਅਮਲ ਬਾਰੇ ਅਲਗਾਓ ਤੇ ਉਦਾਸੀਨਤਾ ਲੋਕਰਾਜ ਵਾਸਤੇ ਚੰਗੇ ਲੱਛਣ ਨਹੀਂ ਪਰ ਸਿਆਸੀ ਪਾਰਟੀਆਂ ਵਿੱਚ ਆਪਣੇ ਸਹਿਯੋਗੀਆਂ ਤੇ ਇੱਥੋਂ ਤਕ ਕਿ ਆਪਣੇ ਮੈਂਬਰਾਂ ਪ੍ਰਤੀ ਵੀ ਬੇਭਰੋਸਗੀ ਵਧਦੀ ਜਾਂਦੀ ਹੈ ਅਤੇ ਉਹ ਤਾਕਤ ਵਿੱਚ ਰਹਿਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀਆਂ ਹਨ। ਮੌਜੂਦਾ ਸਿਆਸੀ ਹਾਲਾਤ ਵਿੱਚ ਰਾਜਨੀਤਕ ਪਾਰਟੀਆਂ ਦੀ ਜਵਾਬਦੇਹੀ ਨਿਸ਼ਚਿਤ ਕਰਨੀ ਬਹੁਤ ਮੁਸ਼ਕਲ ਪ੍ਰਤੀਤ ਹੋ ਰਹੀ ਹੈ ਭਾਵੇਂ ਕਿ ਇਹ ਜ਼ਿੰਮੇਵਾਰ ਜਮਹੂਰੀ ਨਿਜ਼ਾਮ ਦੀ ਮੁੱਢਲੀ ਮੰਗ ਹੈ।[2] ਹਵਾਲੇ
|
Portal di Ensiklopedia Dunia