ਸਿਧਾਰਥ (ਨਾਵਲ)
ਸਿਧਾਰਥ (ਅੰਗਰੇਜ਼ੀ: Siddhartha) ਹਰਮਨ ਹੈੱਸ ਰਚਿਤ ਨਾਵਲ ਹੈ। ਇਸ ਵਿੱਚ ਬੁੱਧ ਕਾਲ ਦੇ ਦੌਰਾਨ ਹਿੰਦ ਉਪ-ਮਹਾਦੀਪ ਦੇ ਸਿਧਾਰਥ ਨਾਮ ਦੇ ਇੱਕ ਮੁੰਡੇ ਦੀ ਆਤਮਕ ਯਾਤਰਾ ਦਾ ਵਰਣਨ ਕੀਤਾ ਗਿਆ ਹੈ। ਇਹ ਕਿਤਾਬ ਹੈੱਸ ਦਾ ਨੌਵਾਂ ਨਾਵਲ ਹੈ। ਇਹ ਜਰਮਨ ਭਾਸ਼ਾ ਵਿੱਚ ਲਿਖਿਆ ਗਿਆ ਸੀ। ਇਹ ਸਰਲ ਲੇਕਿਨ ਪ੍ਰਭਾਵਪੂਰਨ ਅਤੇ ਕਾਵਿਆਤਮਕ ਸ਼ੈਲੀ ਵਿੱਚ ਹੈ। ਇਸਨੂੰ 1951 ਵਿੱਚ ਅਮਰੀਕਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਹ 1960 ਦੇ ਦਹਾਕੇ ਵਿੱਚ ਪ੍ਰਭਾਵੀ ਬਣ ਗਿਆ। ਹੈੱਸ ਨੇ ਸਿਧਾਰਥ ਆਪਣੀ ਪਤਨੀ ਮੇਨਰ ਫ਼ਰਾ ਨੀਨੋਂ ਜੇਵਿਡਮੈਟ (Meiner Frau Ninon gewidmet) ਅਤੇ ਬਾਅਦ ਵਿੱਚ “ਮਾਈ ਡੀਅਰ ਫਰੈਂਡ” ਨੂੰ ਯਾਨੀ ਰੋਮਾਂ ਰੋਲਾਂ[1] ਨੂੰ ਅਤੇ ਵਿਲਹੇਮ ਗੁੰਦੇਰ (Wilhelm Gundert) ਨੂੰ ਸਮਰਪਤ ਕੀਤਾ। ਸਿਧਾਰਥ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਦੋ ਸ਼ਬਦਾਂ ਸਿੱਧ (ਸਿੱਧ ਜਾਂ ਪੂਰਾ ਕਰਨਾ) + ਅਰਥ (ਯਾਨੀ ਮਤਲਬ, ਜਾਂ ਦੌਲਤ) ਤੋਂ ਮਿਲ ਕੇ ਬਣਿਆ ਹੈ। ਇਨ੍ਹਾਂ ਦੋਨਾਂ ਸ਼ਬਦਾਂ ਦਾ ਸੰਯੋਜਿਤ ਮਤਲਬ ਹੈ “ਜਿਸਨੂੰ (ਅਸਤਿਤਵ ਦਾ) ਅਰਥ ਮਿਲ ਗਿਆ ਹੋਵੇ” ਜਾਂ “ਜਿਸਨੇ ਆਪਣਾ ਲਕਸ਼ ਪ੍ਰਾਪਤ ਕਰ ਲਿਆ ਹੋਵੇ”। ਮਹਾਤਮਾ ਬੁੱਧ ਦਾ ਬਚਪਨ ਦਾ ਨਾਮ ਰਾਜ ਕੁਮਾਰ ਸਿੱਧਾਰਥ ਗੌਤਮ ਸੀ। ਇਸ ਕਿਤਾਬ ਵਿੱਚ, ਬੁੱਧ ਨੂੰ “ਗੌਤਮ” ਕਿਹਾ ਗਿਆ ਹੈ। ਪਲਾਟਇਹ ਨਾਵਲ ਇੱਕ ਬ੍ਰਾਹਮਣ ਪਰਿਵਾਰ ਦੇ ਲੜਕੇ ਸਿੱਧਾਰਥ ਤੋਂ ਸ਼ੁਰੂ ਹੁੰਦਾ ਹੈ। ਉਹ ਇਸ ਨਾਵਲ ਦਾ ਮੁੱਖ ਪਾਤਰ ਹੈ। ਉਹ ਸਾਧੂ ਹੋਣਾ ਚਾਹੁੰਦਾ ਸੀ, ਪਰ ਉਸਦਾ ਪਿਓ ਉਸ ਨੂੰ ਰੋਕਦਾ ਹੈ। ਕਾਫੀ ਕਸ਼ਮਕਸ਼ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਇਸ ਗੱਲ ਲਈ ਮਨਾ ਲੈਂਦਾ ਅਤੇ ਉਹ ਆਪਣੇ ਦੋਸਤ ਗੋਬਿੰਦ ਨਾਲ ਜੀਵਨ ਦੇ ਪੂਰਨ ਅਰਥਾਂ ਦੀ ਖੋਜ ਲਈ ਨਿਕਲ ਪੈਂਦਾ ਹੈ। ਭਾਰਤ ਦੀ ਇੱਕ ਨਦੀ ਕਿਨਾਰੇ ਪਿੰਡ ਵਿਚ, ਸਿਧਾਰਥ ਦਾ ਪਾਲਣ ਪੋਸ਼ਣ ਉਸਦੇ ਬ੍ਰਾਹਮਣ ਬਾਪ ਨੇ ਕੀਤਾ ਸੀ। ਸਿਧਾਰਥ ਦਾ ਸਭ ਤੋਂ ਚੰਗਾ ਮਿੱਤਰ ਗੋਵਿੰਦਾ ਉਸ ਦੇ ਨਾਲ਼ ਰਹਿੰਦਾ ਹੈ, ਅਤੇ ਦੋਵੇਂ ਕਈ ਵਾਰ ਇਕੱਠੇ ਰੁੱਖਾਂ ਦੇ ਹੇਠਾਂ ਸਿਮਰਨ ਕਰਦੇ ਹਨ ਅਤੇ ਓਮ ਸ਼ਬਦ ਦਾ ਜਾਪ ਕਰਦੇ ਹਨ। ਜਿਉਂ ਜਿਉਂ ਸਿਧਾਰਥ ਵੱਡਾ ਹੁੰਦਾ ਜਾਂਦਾ ਹੈ, ਉਹ ਪਿੰਡ ਦੇ ਬਜ਼ੁਰਗਾਂ ਨਾਲ ਖੁੱਲ੍ਹੇਆਮ ਵਿਸ਼ਵ ਅਤੇ ਜੀਵਨ ਦੇ ਅਰਥਾਂ ਬਾਰੇ ਬਹਿਸ ਕਰਦਾ ਹੈ, ਤਾਂ ਉਸ ਦੇ ਜਗਿਆਸੂ ਮਨ ਦੀ ਪ੍ਰਸੰਸਾ ਹੁੰਦੀ ਹੈ। ਉਸਦਾ ਪਿਤਾ ਉਸ ਨੂੰ ਆਪਣੇ ਵਰਗਾ ਵਿਦਵਾਨ ਬ੍ਰਾਹਮਣ ਬਣਾਉਣਾ ਚਾਹੁੰਦਾ ਹੈ, ਕਿ ਉਹ ਲੋਕਾਂ ਨੂੰ ਬ੍ਰਹਿਮੰਡ ਦੀਆਂ ਚਾਲਾਂ ਬਾਰੇ ਸਿਖਾਵੇ, ਜਦ ਕਿ ਉਸਦੀ ਮਾਂ ਨੂੰ ਮਾਣ ਹੈ ਕਿ ਉਸਨੇ ਏਨਾ ਸੁੰਦਰ ਮਨੁੱਖ ਇਸ ਦੁਨੀਆਂ ਵਿਚ ਲਿਆਂਦਾ ਹੈ। ਜਦੋਂ ਉਹ ਗਲੀ ਵਿੱਚ ਦੀ ਲੰਘਦਾ ਹੈ ਤਾਂ ਪਿੰਡ ਦੀਆਂ ਕੁੜੀਆਂ ਦੇ ਦਿਲ ਵੀ ਉਸ ਦੇ ਸੁਡੌਲ ਜਿਸਮ ਨੂੰ ਵੇਖ ਬਹੁਤ ਖੁਸ਼ ਹੁੰਦੀਆਂ ਹਨ। ਗੋਵਿੰਦਾ ਵੀ ਸਿਧਾਰਥ ਦੇ ਸਰੀਰ, ਮਨ ਅਤੇ ਆਤਮਾ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਾ ਹੈ। ਉਹ ਜਾਣਦਾ ਹੈ ਕਿ ਸਿੱਧਾਰਥ ਕੋਈ ਮਾਮੂਲੀ ਬਾਹਮਣ ਨਹੀਂ ਹੈ, ਮਹਾਨ ਆਦਮੀ ਬਣੇਗਾ। ਗੋਵਿੰਦਾ ਆਸ ਕਰਦਾ ਹੈ ਕਿ ਉਹ ਉਸ ਦੇ ਨੇੜੇ ਰਹੇਗਾ, ਇਸ ਤਰ੍ਹਾਂ ਪਰਛਾਵੇਂ ਵਾਂਗ ਖ਼ੁਦ ਵੀ ਮਹਾਨ ਹੋ ਜਾਵੇਗਾ। ਸੁਤੰਤਰ ਹੋਣ ਅਤੇ ਆਪਣੀ ਕਿਸਮਤ ਬਣਾਉਣ ਦੀ ਬਜਾਏ, ਗੋਵਿੰਦਾ ਕਿਸੇ ਹੋਰ ਨਾਲ਼ ਆਪਣੀ ਹੋਣੀ ਸਾਂਝੀ ਕਰਨਾ ਚਾਹੁੰਦਾ ਹੈ। ਪਾਤਰ
ਮੁੱਖ ਬੰਧਹੈੱਸ ਦੇ ਨਾਵਲ ਵਿੱਚ ਅਨੁਭਵ ਮਨੁੱਖੀ ਜੀਵਨ ਦੀਆਂ ਚੇਤੰਨ ਘਟਨਾਵਾਂ ਦੀ ਸਮੁੱਚੀਤਾ ਨੂੰ ਅਸਲੀਅਤ ਦੀ ਸਮਝ ਤੱਕ ਪਹੁੰਚਣ ਅਤੇ ਗਿਆਨ ਪ੍ਰਾਪਤ ਕਰਨ ਦੇ ਸਭ ਤੋਂ ਵਧੀਆ ਤਰੀਕੇ ਵਜੋਂ ਦਰਸਾਇਆ ਗਿਆ ਹੈ—ਸਿਧਾਰਥ ਦੇ ਸਫ਼ਰ ਬਾਰੇ ਹੈੱਸ ਦੀ ਸ਼ਿਲਪਕਾਰੀ ਦਰਸਾਉਂਦੀ ਹੈ ਕਿ ਸਮਝ, ਬੌਧਿਕ ਤਰੀਕਿਆਂ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ। ਆਪਣੇ ਆਪ ਨੂੰ ਸੰਸਾਰ ਦੇ ਸਰੀਰਕ ਸੁੱਖਾਂ ਵਿੱਚ ਲੀਨ ਕਰਨਾ ਅਤੇ ਸੰਸਾਰ ਦੇ ਦੁੱਖਾਂ ਦੇ ਨਾਲ। ਇਸ ਦੀ ਬਜਾਏ ਇਹ ਇਹਨਾਂ ਅਨੁਭਵਾਂ ਦੀ ਸੰਪੂਰਨਤਾ ਹੈ ਜੋ ਸਿਧਾਰਥ ਨੂੰ ਸਮਝ ਪ੍ਰਾਪਤ ਕਰਨ ਦੀ ਆਗਿਆ ਦਿੰਦੀ ਹੈ। ਇਸ ਤਰ੍ਹਾਂ, ਵਿਅਕਤੀਗਤ ਘਟਨਾਵਾਂ ਅਰਥਹੀਣ ਹੁੰਦੀਆਂ ਹਨ ਜਦੋਂ ਆਪਣੇ ਆਪ ਨੂੰ ਵਿਚਾਰਿਆ ਜਾਂਦਾ ਹੈ—ਸਿਧਾਰਥ ਦਾ ਸ਼੍ਰਮਣਾਂ ਦੇ ਨਾਲ ਰਹਿਣਾ ਅਤੇ ਪਿਆਰ ਅਤੇ ਵਪਾਰ ਦੇ ਸੰਸਾਰ ਵਿੱਚ ਉਸਦਾ ਡੁਬੋਣਾ ਨਿਰਵਾਣ ਵੱਲ ਅਗਵਾਈ ਨਹੀਂ ਕਰਦਾ, ਫਿਰ ਵੀ ਉਹਨਾਂ ਨੂੰ ਭਟਕਣਾ ਨਹੀਂ ਮੰਨਿਆ ਜਾ ਸਕਦਾ ਹੈ, ਕਿਉਂਕਿ ਹਰ ਕਿਰਿਆ ਅਤੇ ਘਟਨਾ ਸਿਧਾਰਥ ਨੂੰ ਅਨੁਭਵ ਦਿੰਦੀ ਹੈ, ਜੋ ਬਦਲੇ ਵਿੱਚ ਸਮਝ ਵੱਲ ਲੈ ਜਾਂਦਾ ਹੈ। ਸਿਧਾਰਥ ਨੂੰ ਲਿਖਣ ਵਿੱਚ ਹੈੱਸ ਦਾ ਇੱਕ ਪ੍ਰਮੁੱਖ ਰੁਝੇਵਾਂ ਭਾਰਤੀ ਦਰਸ਼ਨ ਜਿਵੇਂ ਕਿ ਉਪਨਿਸ਼ਦਾਂ ਅਤੇ ਭਗਵਦ ਗੀਤਾ ਵਿੱਚ ਵਰਣਨ ਕੀਤਾ ਗਿਆ ਹੈ, ਵਿੱਚ ਲੀਨ ਹੋ ਕੇ ਆਪਣੀ "ਜੀਵਨ ਨਾਲ ਬਿਮਾਰੀ" (ਲੇਬੇਨਸਕਰਾੰਕੀਟ) ਨੂੰ ਠੀਕ ਕਰਨਾ ਸੀ।[2] ਕਿਤਾਬ ਦੇ ਦੂਜੇ ਅੱਧ ਨੂੰ ਲਿਖਣ ਵਿੱਚ ਇੰਨਾ ਸਮਾਂ ਲੱਗਣ ਦਾ ਕਾਰਨ ਇਹ ਸੀ ਕਿ ਹੈੱਸ ਨੇ "ਏਕਤਾ ਦੀ ਉਸ ਪਾਰਦਰਸ਼ੀ ਅਵਸਥਾ ਦਾ ਅਨੁਭਵ ਨਹੀਂ ਕੀਤਾ ਸੀ ਜਿਸਦੀ ਸਿਧਾਰਥ ਦੀ ਇੱਛਾ ਸੀ। ਅਜਿਹਾ ਕਰਨ ਦੀ ਕੋਸ਼ਿਸ਼ ਵਿੱਚ, ਹੈੱਸ ਇੱਕ ਵਰਚੁਅਲ ਅਰਧ-ਇਕਾਂਤ ਦੇ ਰੂਪ ਵਿੱਚ ਰਹਿੰਦਾ ਸੀ ਅਤੇ ਹਿੰਦੂ ਅਤੇ ਬੋਧੀ ਗ੍ਰੰਥਾਂ ਦੋਵਾਂ ਦੀਆਂ ਪਵਿੱਤਰ ਸਿੱਖਿਆਵਾਂ ਵਿੱਚ ਪੂਰੀ ਤਰ੍ਹਾਂ ਲੀਨ ਹੋ ਗਿਆ ਸੀ। ਉਸਦਾ ਇਰਾਦਾ ਉਸ 'ਸੰਪੂਰਨਤਾ' ਨੂੰ ਪ੍ਰਾਪਤ ਕਰਨਾ ਸੀ ਜੋ ਕਿ ਨਾਵਲ ਵਿੱਚ, ਬੁੱਧ ਦੀ ਵਿਸ਼ੇਸ਼ਤਾ ਦਾ ਬੈਜ ਹੈ।"[3] ਹਵਾਲੇ
|
Portal di Ensiklopedia Dunia