ਸਿਫ਼ਰ
0 (ਜ਼ੀਰੋ) ਇੱਕ ਸੰਖਿਆ[1] ਅਤੇ ਉਸ ਸੰਖਿਆ ਨੂੰ ਹਿੰਦਸਿਆਂ ਵਿੱਚ ਦਰਸਾਉਣ ਲਈ ਵਰਤਿਆ ਜਾਂਦਾ ਹਿੰਦਸਾ ਦੋਨੋਂ ਹੈ। ਸੰਖਿਆ 0 ਪੂਰਨ ਅੰਕ, ਵਾਸਤਵਿਕ ਸੰਖਿਆਵਾਂ ਅਤੇ ਕਈ ਹੋਰ ਅਲਜੈਬਰਿਕ ਸੰਰਚਨਾਵਾਂ ਦੀ ਜੋੜਨ ਵਾਲੀ ਪਛਾਣ ਵਜੋਂ ਗਣਿਤ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੀ ਹੈ। ਇੱਕ ਅੰਕੜੇ ਦੇ ਰੂਪ ਵਿੱਚ, 0 ਨੂੰ ਸਥਾਨ ਮੁੱਲ ਪ੍ਰਣਾਲੀਆਂ ਵਿੱਚ ਇੱਕ ਪਲੇਸਹੋਲਡਰ ਵਜੋਂ ਵਰਤਿਆ ਜਾਂਦਾ ਹੈ। ਅੰਗਰੇਜ਼ੀ ਵਿੱਚ 0 ਨੰਬਰ ਦੇ ਨਾਵਾਂ ਵਿੱਚ ਜ਼ੀਰੋ, ਨੌਟ (ਯੂਕੇ), ਨਾੱਟ (ਯੂਐਸ) (/n ɔː t /), ਨਿਲ, ਸ਼ਾਮਲ ਹਨ ਜਾਂ ਉਨ੍ਹਾਂ ਪ੍ਰਸੰਗਾਂ ਵਿੱਚ ਜਿਥੇ ਘੱਟੋ ਘੱਟ ਇੱਕ ਨਾਲ ਵਾਲਾ ਅੰਕੜਾ ਇਸ ਨੂੰ "O" ਅੱਖਰ ਤੋਂ ਵੱਖ ਕਰਦਾ ਹੈ - oh ਜਾਂ o (/oʊ/)। ਜ਼ੀਰੋ ਲਈ ਗੈਰ ਰਸਮੀ ਜਾਂ ਸਲੈਂਗ ਵਿੱਚ ਜ਼ਿਲਚ ਅਤੇ ਜ਼ਿਪ ਸ਼ਾਮਲ ਹਨ।[2] ਔਟ ਅਤੇ ਆਟ (/ɔːt/),[3] ਦੇ ਨਾਲ ਨਾਲ ਸਿਫਰ,[4] ਵੀ ਇਤਿਹਾਸਕ ਤੌਰ ਤੇ ਵਰਤੀ ਜਾਂਦੀ ਰਹੀ ਹੈ।[5] ਸ਼ਬਦ ਨਿਰੁਕਤੀਸ਼ਬਦ ਜ਼ੀਰੋ ਅੰਗਰੇਜ਼ੀ ਭਾਸ਼ਾ ਵਿੱਚ ਫ੍ਰੈਂਚ ਜ਼ੀਰੋ ਜ਼ਰੀਏ ਆਇਆ ਸੀ ਫ੍ਰੈਂਚ ਵਿੱਚ ਇਤਾਲਵੀ ਜ਼ੀਰੋ ਤੋਂ, ਜੋ ਇਤਾਲਵੀ ਜ਼ੇਫ਼ਿਰੋ ਦੇ ਵੇਨੇਸ਼ੀਅਨ ਰੂਪ ਜ਼ੇਵੇਰੋ ਦਾ ਇਤਾਲਵੀ ਸੰਕੁਚਨ ਹੈ। ਇਤਾਲਵੀ ਜ਼ੇਫ਼ਿਰੋ ਸੇਫ਼ਿਰਾ ਜਾਂ ਸਿਫ਼ਰ ਦਾ ਰੂਪ ਹੈ।[6] ਪੂਰਵ-ਇਸਲਾਮੀ ਸਮੇਂ ਵਿੱਚ ਸ਼ਬਦ ਸਿਫ਼ਰ (ਅਰਬੀ صفر) ਦਾ ਅਰਥ "ਖਾਲੀ" ਸੀ। ਸਿਫ਼ਰ ਜ਼ੀਰੋ ਦੇ ਅਰਥ ਦੇਣ ਲੱਗ ਪਈ ਜਦ ਇਸ ਨੂੰ ਭਾਰਤ ਤੋਂ ਸ਼ੂਨ੍ਯ (ਸੰਸਕ੍ਰਿਤ: शून्य) ਦਾ ਅਨੁਵਾਦ ਕਰਨ ਲਈ ਵਰਤਿਆ ਗਿਆ।[6] ਪਹਿਲੀ ਵਾਰ ਜ਼ੀਰੋ ਦੀ ਅੰਗਰੇਜ਼ੀ ਦੀ ਵਰਤੋਂ 1598 ਵਿੱਚ ਹੋਈ ਸੀ।[7] ਇਤਾਲਵੀ ਗਣਿਤ-ਸ਼ਾਸਤਰੀ ਫਿਬੋਨਾਚੀ (ਅੰ. 1170-1250), ਜੋ ਉੱਤਰੀ ਅਫਰੀਕਾ ਵਿੱਚ ਵੱਡਾ ਹੋਇਆ ਅਤੇ ਜਿਸ ਨੂੰ ਯੂਰਪ ਨੂੰ ਦਸ਼ਮਲਵ ਸਿਸਟਮ ਸ਼ੁਰੂ ਕਰਨ ਦਾ ਸੇਹਰਾ ਜਾਂਦਾ ਹੈ, ਉਸ ਨੇ ਪਦ ਜ਼ੇਫੀਰੀਅਮ (zephyrum) ਵਰਤਿਆ। ਇਹ ਇਤਾਲਵੀ ਵਿੱਚ ਜ਼ੇਫ਼ਿਰੋ (zefiro) ਬਣ ਗਿਆ, ਅਤੇ ਫਿਰ ਵੇਨੇਸ਼ੀਅਨ ਵਿੱਚ ਸੁੰਘੜ ਕੇ ਜ਼ੀਰੋ (zero) ਬਣ ਗਿਆ ਸੀ। ਇਤਾਲਵੀ ਸ਼ਬਦ ਜ਼ੇਫ਼ਿਰੋ (ਲਾਤੀਨੀ ਅਤੇ ਯੂਨਾਨ ਦੇ ਜੇਫਰੀਅਸ ਤੋਂ ਭਾਵ "ਪੱਛਮੀ ਹਵਾ") ਪਹਿਲਾਂ ਹੀ ਹੋਂਦ ਵਿੱਚ ਸੀ ਅਤੇ ਅਰਬੀ ਸਿਫ਼ਰ ਨੂੰ ਇਤਾਲਵੀ ਵਿੱਚ ਲਿਖਣ ਵੇਲੇ ਸਪੈਲਿੰਗ ਪ੍ਰਭਾਵਤ ਹੋ ਗਏ ਹੋ ਸਕਦੇ ਹਨ।[8] ਆਧੁਨਿਕ ਵਰਤੋਂਪ੍ਰਸੰਗ ਦੇ ਅਧਾਰ ਤੇ ਜ਼ੀਰੋ ਦੀ ਸੰਖਿਆ ਜਾਂ ਸੰਕਲਪ ਲਈ ਵੱਖੋ ਵੱਖਰੇ ਸ਼ਬਦ ਵਰਤੇ ਜਾਂਦੇ ਹਨ। ਅਨਹੋਂਦ ਦੀ ਸਧਾਰਨ ਧਾਰਨਾ ਲਈ, ਸ਼ਬਦ ਕੁਝ ਵੀ ਨਹੀਂ (ਨਥਿੰਗ) ਅਤੇ ਕੋਈ ਵੀ ਨਹੀਂ (ਨੱਨ) ਅਕਸਰ ਵਰਤੇ ਜਾਂਦੇ ਹਨ। ਕਈ ਵਾਰ ਨੌਟ, ਨਾੱਟ ਅਤੇ ਆੱਟ[9] ਵਰਤੇ ਜਾਂਦੇ ਹਨ। ਕਈ ਖੇਡਾਂ ਵਿੱਚ ਜ਼ੀਰੋ ਲਈ ਖਾਸ ਸ਼ਬਦ ਹਨ, ਜਿਵੇਂ ਫੁੱਟਬਾਲ ਐਸੋਸੀਏਸ਼ਨ ਵਿੱਚ ਨਿਲ, ਟੈਨਿਸ ਵਿੱਚ ਲਵ, ਅਤੇ ਕ੍ਰਿਕਟ ਵਿੱਚ ਡੱਕ। ਇਸ ਨੂੰ ਅਕਸਰ ਟੈਲੀਫੋਨ ਨੰਬਰਾਂ ਦੇ ਸੰਦਰਭ ਵਿੱਚ ਓਹ ਕਿਹਾ ਜਾਂਦਾ ਹੈ। ਜ਼ੀਰੋ ਦੇ ਬਦਲੇ ਸ਼ਬਦਾਂ ਵਿੱਚ ਜ਼ਿਪ, ਜ਼ਿਲਚ, ਨਾਡਾ ਅਤੇ ਸਕ੍ਰੈਚ ਸ਼ਾਮਲ ਹਨ। ਡਕ ਐੱਗ ਅਤੇ ਗੂਜ਼ ਐੱਗ ਵੀ ਜ਼ੀਰੋ ਲਈ ਸਲਾਂਗ ਸ਼ਬਦ ਹਨ।[10]
|
Portal di Ensiklopedia Dunia